ਚੁਟਕੀਆਂ ’ਚ ਕੱਟ ਦਿੱਤਾ ਭਾਰੀ ਕਰਮ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ Experiences of Satsangis
ਪ੍ਰੇਮੀ ਬ੍ਰਿਜਪਾਲ ਸਿੰਘ, ਵਾਸੀ ਪਿੰਡ ਬਾਫਰ ਜ਼ਿਲ੍ਹਾ ਮੇਰਠ (ਉੱਤਰ ਪ੍ਰਦੇਸ਼) ਤੋਂ ਆਪਣੇ ਭਰਾ ਸ੍ਰੀ ਸਤਿੰਦਰ ’ਤੇ ਹੋਈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਇੱਕ ਰਹਿਮਤ ਭਰੀ ਘਟਨਾ ਦਾ ਇਸ ਤਰ੍ਹਾਂ ਵਰਣਨ ਕਰਦੇ ਹਨ:-
ਅਗਸਤ 1991 ਦੀ ਗੱਲ ਹੈ ਮੇਰਾ ਭਰਾ ਸਤਿੰਦਰ ਕਿਤੇ ਘਰ ’ਚ ਹੀ ਕੋਈ ਕੰਮ ਕਰ ਰਿਹਾ ਸੀ ਅਚਾਨਕ ਸਾਡੇ ਝੋਟੇ ਨੇ ਉਸ ’ਤੇ ਹਮਲਾ ਕਰ ਦਿੱਤਾ ਝੋਟੇ ਨੇ ਸਤਿੰਦਰ ਨੂੰ ਆਪਣੇ ਸਿਰ ਨਾਲ ਜ਼ੋਰਦਾਰ ਟੱਕਰ ਮਾਰੀ, ਜਿਸ ਨਾਲ ਸਤਿੰਦਰ ਥੱਲੇ ਡਿੱਗ ਗਿਆ ਇਸ ਤੋਂ ਬਾਅਦ ਉਸਨੇ ਸਤਿੰਦਰ ਦੀ ਛਾਤੀ ’ਤੇ ਆਪਣਾ ਸਿਰ ਰੱਖ ਲਿਆ ਤੇ ਉਸਨੂੰ ਬਰਾਬਰ ਟੱਕਰਾਂ ਮਾਰਦਾ ਰਿਹਾ ਇਸ ਦਰਮਿਆਨ ਆਸ-ਪਾਸ ਦੇ ਲੋਕ ਡਾਂਗਾਂ ਲੈ ਕੇ ਆਏ ਅਤੇ ਸਤਿੰਦਰ ਨੂੰ ਬਚਾਉਣ ਲਈ ਝੋਟੇ ਨੂੰ ਮਾਰਨ, ਡਰਾਉਣ ਲੱਗੇ, ਤਾਂ ਕਿ ਉਹ ਸਤਿੰਦਰ ਨੂੰ ਛੱਡ ਦੇਵੇ, ਪਰ ਝੋਟਾ ਫਿਰ ਵੀ ਸਤਿੰਦਰ ਨੂੰ ਨਹੀਂ ਛੱਡ ਰਿਹਾ ਸੀ ਲੋਕਾਂ ਨੇ ਖੂਬ ਮਿਹਨਤ-ਯਤਨ ਕਰਕੇ ਸਤਿੰਦਰ ਨੂੰ ਝੋਟੇ ਦੇ ਸਿਰ ਦੇ ਥੱਲਿਓਂ ਖਿੱਚ ਲਿਆ ਅਤੇ ਝੋਟੇ ਨੂੰ ਭਜਾ ਦਿੱਤਾ ਸਤਿੰਦਰ ਦੇ ਪੂਰੇ ਸਰੀਰ ’ਤੇ ਸੱਟਾਂ ਲੱਗ ਗਈਆਂ ਸਨ ਲੋਕਾਂ ਨੇ ਉਸ ਨੂੰ ਤੁਰੰਤ ਮੇਰਠ ਦੇ ਹਸਪਤਾਲ ’ਚ ਦਾਖਿਲ ਕਰਵਾ ਦਿੱਤਾ
ਡਾਕਟਰਾਂ ਨੇ ਉਸ ਦਾ ਚੈਕਅੱਪ ਕਰਕੇ ਦੱਸਿਆ ਕਿ ਇਸ ਦੀਆਂ ਪੱਸਲੀਆਂ ਅਤੇ ਦੋਵੇਂ ਚੂਕਣੇ ਟੁੱਟ ਗਏ ਹਨ ਦੋਵਾਂ ਗੁਰਦਿਆਂ ਨੇ ਵੀ ਕੰਮ ਕਰਨਾ ਛੱਡ ਦਿੱਤਾ ਹੈ, ਜਿਸ ਨਾਲ ਉਸ ਦਾ ਪਿਸ਼ਾਬ ਰੁਕ ਗਿਆ ਹੈ ਅਤੇ ਉਸ ਦਾ ਪੇਟ ਫੁੱਲ ਗਿਆ ਹੈ ਡਾਕਟਰਾਂ ਅਨੁਸਾਰ ਗੁਰਦਿਆਂ ਦੀ ਸਫਾਈ ਕਰਨ ਵਾਲੀ ਮਸ਼ੀਨ ਉਦੋਂ ਉਨ੍ਹਾਂ ਦੇ ਹਸਪਤਾਲ ’ਚ ਨਹੀਂ ਸੀ ਅਤੇ ਉਸ ਮਸ਼ੀਨ ਨਾਲ ਇਲਾਜ ਕਰਵਾਉਣ ਦਾ ਖਰਚਾ ਵੀ ਲਗਭਗ ਤਿੰਨ ਹਜ਼ਾਰ ਰੁਪਏ ਪ੍ਰਤੀ ਘੰਟਾ ਸੀ ਸਤਿੰਦਰ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ,
ਤਾਂ ਉੱਥੋਂ ਦੇ ਡਾਕਟਰਾਂ ਨੇ ਸਤਿੰਦਰ ਨੂੰ ਦਿੱਲੀ ਦੇ ਕਿਸੇ ਵੱਡੇ ਹਸਪਤਾਲ ’ਚ ਲਿਜਾਣ ਦੀ ਸਲਾਹ ਦਿੱਤੀ ਅਤੇ ਮੇਰੇ ਕੋਲ ਐਨਾ ਪੈਸਾ ਅਤੇ ਹੋਰ ਸਾਧਨ ਵੀ ਨਹੀਂ ਸਨ ਮੈਂ ਪ੍ਰੇਸ਼ਾਨ ਅਤੇ ਨਿਰਾਸ਼ ਹੋ ਕੇ ਬਾਹਰ ਬੈਂਚ ’ਤੇ ਆ ਕੇ ਬੈਠ ਗਿਆ ਅਤੇ ਆਪਣੇ ਦਿਆਲੂ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਪ੍ਰਾਰਥਨਾ ਕਰਨ ਲੱਗਾ ਕਿ ਹੇ ਸਤਿਗੁਰੂ ਜੀ, ਆਪ ਜੀ ਬਚਾਓ ਤਾਂ ਬਚਾਓ, ਮੇਰੇ ਵੱਸ ਦੀ ਗੱਲ ਨਹੀਂ ਹੈ ਜੀ
ਮੈਂ ਇਨ੍ਹਾਂ ਪ੍ਰਾਰਥਨਾਵਾਂ ਨਾਲ ਜੁੜ ਕੇ ਪੂਜਨੀਕ ਸਤਿਗੁਰੂ ਜੀ ਦੇ ਚਰਨਾਂ ’ਚ ਆਪਣੇ ਧਿਆਨ ਦਾ ਯਤਨ ਕਰ ਰਿਹਾ ਸੀ ਅਚਾਨਕ ਦਿਆਲੂ ਦਾਤਾਰ ਜੀ ਨੇ ਮੈਨੂੰ ਅੰਦਰੋਂ ਖਿਆਲ ਦਿੱਤਾ ਕਿ ‘‘ਬੇਟਾ, ਅੰਦਰ ਜਾ ਕੇ ਦੇਖ ਤਾਂ ਸਹੀ’’ ਇਸ ਨਾਲ ਮੇਰੀ ਤਸੱਲੀ ਹੋਈ ਅਤੇ ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਮੈਂ ਹਸਪਤਾਲ ’ਚ ਸਤਿੰਦਰ ਕੋਲ ਗਿਆ ਮੈਂ ਉਸਨੂੰ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲਣ ਨੂੰ ਕਿਹਾ ਜਿਵੇਂ ਹੀ ਸਤਿੰਦਰ ਨੇ ਨਾਅਰਾ ਬੋਲਿਆਂ ਤਾਂ ਇੱਕਦਮ ਉਸਦੇ ਚਿਹਰੇ ਦੇ ਭਾਵ ਬਦਲਣ ਲੱਗੇ ਉਹ ਕਾਫੀ ਸੰਤੁਸ਼ਟ ਦਿੱਖਣ ਲੱਗਿਆ
ਅਤੇ ਉਹ ਮੈਨੂੰ ਕਾਫੀ ਠੀਕ ਦਿੱਖਣ ਲੱਗਿਆ ਮੈਂ ਵੀ ਉਸਦੀ ਹਿੰਮਤ ਹੋਰ ਵਧਾਉਣ ਲਈ ਉਸਨੂੰ ਸਭ ਦੱਸ ਦਿੱਤਾ ਕਿ ਹੁਣ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਪੂਜਨੀਕ ਸਤਿਗੁਰੂ ਜੀ ਨੇ ਆਪਣੀ ਬੇਨਤੀ ਮਨਜ਼ੂਰ ਕਰ ਲਈ ਹੈ ਮੈਨੂੰ ਹੁਣ ਪਿਤਾ ਜੀ ਨੇ ਹੀ ਅੰਦਰ ਤੇਰੇ ਕੋਲ ਭੇਜਿਆ ਹੈ ਤੂੰ ਫਿਕਰ ਨਾ ਕਰ ਪਿਤਾ ਜੀ ’ਤੇ ਭਰੋਸਾ ਰੱਖ, ਤੂੰ ਜਲਦੀ ਠੀਕ ਹੋ ਜਾਵੇਗਾ ਇਸ ਤੋਂ ਬਾਅਦ ਮੈਂ ਪਿਤਾ ਜੀ ਦੇ ਦਿੱਤੇ ਗਏ ਖਿਆਲ ਅਨੁਸਾਰ ਡਾਕਟਰਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਦੁਬਾਰਾ ਤੋਂ ਸਤਿੰਦਰ ਦਾ ਚੈਕਅੱਪ ਕਰਨ ਦੀ ਗੁਹਾਰ ਲਗਾਈ ਪਹਿਲਾਂ ਉਨ੍ਹਾਂ ਨੇ ਮੈਨੂੰ ਮਨ੍ਹਾ ਕਰ ਦਿੱਤਾ ਕਿ ਸਾਰੀਆਂ ਰਿਪੋਰਟਾਂ ਤੁਹਾਡੇ ਸਾਹਮਣੇ ਹਨ, ਐਵੇਂ ਬਿਨਾਂ ਇਲਾਜ ਕੀ ਬਦਲਾਅ ਆਵੇਗਾ!
ਪਰ ਮੇਰੇ ਵਾਰ-ਵਾਰ ਕਹਿਣ ’ਤੇ ਉਹ ਮੰਨ ਗਏ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਤਿੰਦਰ ਦੇ ਨਾਅਰਾ ਲਗਾਉਂਦੇ ਹੀ ਪੇਸ਼ਾਬ ਵਾਲੀ ਸਮੱਸਿਆ ਤਾਂ ਚੈਕਅੱਪ ਤੋਂ ਪਹਿਲਾਂ ਹੀ ਠੀਕ ਹੋ ਗਈ ਸੀ ਅਤੇ ਜਦੋਂ ਸਾਰੇ ਚੈਕਅੱਪ ਦੁਬਾਰਾ ਹੋਏ ਤਾਂ ਉਹ ਸਭ ਡਾਕਟਰ ਵੀ ਦੰਗ ਰਹਿ ਗਏ ਪਹਿਲਾਂ ਵਾਲੀਆਂ ਅਤੇ ਹੁਣ ਵਾਲੀ ਰਿਪੋਰਟ ’ਚ ਜ਼ਮੀਨ ਆਸਮਾਨ ਦਾ ਫਰਕ ਸੀ ਜੋ ਡਾਕਟਰ ਕੁਝ ਦੇਰ ਪਹਿਲਾਂ ਮੈਨੂੰ ਸਤਿੰਦਰ ਨੂੰ ਦਿੱਲੀ ਦੇ ਕਿਸੇ ਵੱਡੇ ਹਸਪਤਾਲ ’ਚ ਲੈ ਕੇ ਜਾਣ ਦੀ ਸਲਾਹ ਦੇ ਰਹੇ ਸਨ, ਉਨ੍ਹਾਂ ਨੇ ਹੀ ਤੁਰੰਤ ਉਸਦਾ ਉਸੇ ਹਸਪਤਾਲ ਵਿੱਚ ਹੀ ਇਲਾਜ ਸ਼ੁਰੂ ਕਰ ਦਿੱਤਾ
ਕੁਝ ਦਿਨਾਂ ਤੱਕ ਹੀ ਉਸਦਾ ਉੱਥੇ ਇਲਾਜ ਚੱਲਿਆ ਅਤੇ ਸੱਚੇ ਪਾਤਸ਼ਾਹ ਮੇਰੇ, ਸੋਹਣੇ ਦਾਤਾਰ ਸ਼ਹਿਨਸ਼ਾਹ ਜੀ ਦੀ ਰਹਿਮਤ ਨਾਲ ਸਤਿੰਦਰ ਆਪਣੇ ਪੈਰਾਂ ’ਤੇ ਖੜ੍ਹਾ ਹੋ ਗਿਆ ਅਤੇ ਚੱਲਣ-ਫਿਰਨ ਲੱਗਿਆ ਉਹ ਆਪਣੇ ਸਾਰੇ ਕੰਮ ਖੁਦ ਕਰਨ ਲੱਗਿਆ, ਜਿਸਨੂੰ ਦੇਖ ਕੇ ਸਾਰੇ ਡਾਕਟਰ ਅਤੇ ਆਸਪਾਸ ਦੇ ਲੋਕ ਵੀ ਬਹੁਤ ਹੈਰਾਨ ਸਨ ਕਿ ਇਸਨੂੰ ਤਾਂ ਤੁਹਾਡੇ ਬਾਬਾ ਜੀ ਨੇ ਹੀ ਬਚਾ ਲਿਆ ਮਾਲਕ-ਸਤਿਗੁਰੂ ਜੀ ਨੇ ਆਪਣੀ ਦਇਆ-ਮਿਹਰ ਨਾਲ ਸਾਡੀਆਂ ਸਾਰੀਆਂ ਪੇ੍ਰਸ਼ਾਨੀਆਂ ਨੂੰ ਆਪਣੇ ਪਵਿੱਤਰ ਅਸ਼ੀਰਵਾਦ ਨਾਲ ‘ਇੰਜ’ ਚੁਟਕੀਆਂ ’ਚ ਹੀ ਹੱਲ ਕਰ ਦਿੱਤਾ ਮਾਲਕ-ਸਤਿਗੁਰੂ ਜੀ ਦੇ ਪਰਉਪਕਾਰਾਂ ਦਾ ਕਰਜ਼ਾ ਕਿਸੇ ਵੀ ਤਰ੍ਹਾਂ ਚੁਕਾਇਆ ਨਹੀਂ ਜਾ ਸਕਦਾ
ਅਸੀਂ ਤਾਂ ਬੱਸ ਆਪਣੇ ਦਾਤਾ ਜੀ ਦਾ ਸ਼ੁਕਰਾਨਾ ਹੀ ਕਰ ਸਕਦੇ ਹਾਂ, ਧੰਨ ਧੰਨ ਹੀ ਕਹਿ ਸਕਦੇ ਹਾਂ ਪੂਜਨੀਕ ਪਰਮ ਪਿਤਾ ਜੀ ਦੇ ਮੌਜ਼ੂਦਾ ਪ੍ਰਗਟ ਸਵਰੂਪ ਪੂਜਨੀਕ ਸੰਤ ਡਾ. ਐੱਮਐੱਸਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੇ ਪਵਿੱਤਰ ਚਰਨ-ਕਮਲਾਂ ’ਚ ਸਾਡੇ ਪੂਰੇ ਪਰਿਵਾਰ ਦੀ ਇਹੀ ਅਰਦਾਸ ਹੈ ਕਿ ਸਤਿਗੁਰੂ ਜੀ, ਸਾਡੇ ਪਰਿਵਾਰ ਨੂੰ ਸੇਵਾ-ਸਿਮਰਨ, ਪਰਮਾਰਥ ਦਾ ਬਲ ਬਖ਼ਸ਼ਣਾ ਜੀ ਸਾਡਾ ਵਿਸ਼ਵਾਸ ਆਪ ਜੀ ਦੇ ਪ੍ਰਤੀ ਸਾਰੀ ਜ਼ਿੰਦਗੀ ਬਣਿਆ ਰਹੇ ਜੀ































































