Arthritis

Arthritis: ਗਠੀਆ ਰੋਗ ’ਚ ਰਾਹਤ ਦਿਵਾਓਣਗੇ ਇਹ ਯੋਗ ਆਸਣ

ਤਪਦੀ ਗਰਮੀ ਤੋਂ ਬਾਅਦ ਮਾਨਸੂਨ ਦਾ ਸੀਜਨ ਠੰਢਕ ਅਤੇ ਤਾਜ਼ਗੀ ਤਾਂ ਪਹੁੰਚਾਉਂਦਾ ਹੈ, ਪਰ ਆਪਣੇ ਨਾਲ ਕਈ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ ਮੀਂਹ ਦੇ ਮੌਸਮ ’ਚ ਗਠੀਆ ਦੇ ਮਰੀਜ਼ਾਂ ਦੀ ਪ੍ਰੇਸ਼ਾਨੀ ਕਾਫੀ ਵੱਧ ਜਾਂਦੀ ਹੈ ਇਸ ਮੌਸਮ ’ਚ ਜੋੜਾਂ ਦਾ ਦਰਦ, ਸੋਜ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਕਾਫੀ ਪ੍ਰੇਸ਼ਾਨ ਕਰਦੀਆਂ ਹਨ ਦਰਅਸਲ, ਬਾਰਿਸ਼ ਅਤੇ ਉਮਸ ਕਾਰਨ ਵਾਤਾਵਰਨ ਦਾ ਦਬਾਅ ਘੱਟ ਹੋ ਜਾਂਦਾ ਹੈ, ਜਿਸਦੇ ਕਾਰਨ ਮਾਸਪੇਸ਼ੀਆਂ ’ਚ ਸੋਜ ਆ ਜਾਂਦੀ ਹੈ ਇਸ ਤੋਂ ਇਲਾਵਾ, ਬਾਰਿਸ਼ ਦੇ ਮੌਸਮ ’ਚ ਸਰੀਰ ’ਚ ਯੂਰਿਕ ਐਸਿਡ ਵੱਧ ਜਾਂਦਾ ਹੈ, ਜਿਸ ਨਾਲ ਅਰਥਰਾਈਟਿਸ ਦਾ ਦਰਦ ਹੋਰ ਵੀ ਵਧ ਜਾਂਦਾ ਹੈ ਜੇਕਰ ਤੁਸੀਂ ਵੀ ਬਾਰਿਸ਼ ਦੇ ਮੌਸਮ ’ਚ ਗਠੀਆ ਦੇ ਦਰਦ ਤੋਂ ਪ੍ਰੇਸ਼ਾਨ ਹੋ, ਤਾਂ ਇਸ ਤੋਂ ਰਾਹਤ ਪਾਉਣ ਲਈ ਕੁਝ ਯੋਗ ਆਸਣਾਂ ਦਾ ਅਭਿਆਸ ਕਰ ਸਕਦੇ ਹੋ

ਵ੍ਰਕਸ਼ ਆਸਣ:

ਇਸ ਆਸਣ ਨੂੰ ਕਰਨ ਲਈ ਯੋਗਾ ਮੈਟ ’ਤੇ ਖੜ੍ਹੇ ਹੋ ਜਾਓ ਹੁਣ ਆਪਣੇ ਸੱਜੇ ਪੈਰ ਦੇ ਗੋਡੇ ਨੂੰ ਮੋੜੋ ਅਤੇ ਸੱਜੇ ਪੈਰ ਦੇ ਤਲਬੇ ਨੂੰ ਖੱਬੇ ਪੈਰ ਦੇ ਪੱਟ ’ਤੇ ਰੱਖਣ ਦਾ ਯਤਨ ਕਰੋ ਇਸ ਦੌਰਾਨ ਆਪਣੇ ਖੱਬੇ ਪੈਰ ’ਤੇ ਸਰੀਰ ਦਾ ਵਜ਼ਨ ਸੰਤੁਲਿਤ ਕਰੋ ਅਤੇ ਸਿੱਧੇ ਖੜ੍ਹੇ ਰਹਿਣ ਦੀ ਕੋਸ਼ਿਸ਼ ਕਰੋ ਇਸ ਤੋਂ ਬਾਅਦ ਸਾਹ ਲੈਂਦੇ ਹੋਏ, ਆਪਣੇ ਦੋਵਾਂ ਹੱਥਾਂ ਨੂੰ ਸਿਰ ਦੇ ਉੱਪਰ ਲੈ ਜਾ ਕੇ ਨਮਸਕਾਰ ਦੀ ਮੁਦਰਾ ਬਣਾਓ ਇਸ ਸਥਿਤੀ ’ਚ 30-60 ਸੈਕਿੰਡਾਂ ਤੱਕ ਰਹੋ ਫਿਰ ਸਾਹ ਛੱਡਦੇ ਹੋਏ ਮੁੱਢਲੀ ਮੁਦਰਾ ’ਚ ਆ ਜਾਓ ਇਸ ਪ੍ਰਕਿਰਿਆ ਨੂੰ 3-5 ਵਾਰ ਦੁਹਰਾਓ ਅਤੇ ਉਸੇ ਤਰ੍ਹਾਂ ਖੱਬੇ ਪੈਰ ਨਾਲ ਸੱਜੇ ’ਤੇ ਵਜਨ ਦੇ ਕੇ ਵੀ ਕਰੋ

Also Read:  ਇਨਸਾਨੀਅਤ ਦੀ ਸੱਚੀ ਪੂੰਜੀ ਹੈ ਰੂਹਾਨੀ ਜਾਮ

ਸੇਤੂਬੰਧ ਆਸਣ

ਇਸ ਆਸਣ ਨੂੰ ਕਰਨ ਲਈ ਸਭ ਤੋਂ ਪਹਿਲਾਂ ਜ਼ਮੀਨ ’ਤੇ ਕਮਰ ਦੇ ਬਲ ਲੇਟ ਜਾਓ ਹੁਣ ਆਪਣੇ ਗੋਡਿਆਂ ਨੂੰ ਮੋੜੋ ਅਤੇ ਤਲੀਆਂ ਨੂੰ ਜ਼ਮੀਨ ’ਤੇ ਰੱਖੋ ਆਪਣੇ ਦੋਵਾਂ ਹੱਥਾਂ ਨਾਲ ਪੈਰਾਂ ਦੀਆਂ ਅੱਡੀਆਂ ਨੂੰ ਫੜੋ ਸਾਹ ਲੈਂਦੇ ਹੋਏ ਹੌਲੀ-ਹੌਲੀ ਆਪਣੀ ਬਾਡੀ ਨੂੰ ਉੱਪਰ ਚੁੱਕੋ ਇਸ ਮੁਦਰਾ ’ਚ 1-2 ਮਿੰਟਾਂ ਤੱਕ ਰਹੋ ਇਸ ਤੋਂ ਬਾਅਦ ਸਾਹ ਛੱਡਦੇ ਹੋਏ ਮੁੱਢਲੀ ਮੁਦਰਾ ’ਚ ਆ ਜਾਓ ਇਸ ਪ੍ਰਕਿਰਿਆ ਨੂੰ 3-5 ਵਾਰ ਦੁਹਰਾਓ

ਮਾਰਜਰੀ ਆਸਣ

ਇਸ ਯੋਗ ਆਸਣ ਨੂੰ ਕਰਨ ਲਈ ਵਜ਼ਰ ਆਸਣ ’ਚ ਬੈਠ ਜਾਓ ਹੁਣ ਆਪਣੇ ਦੋਵੇਂ ਹੱਥਾਂ ਨੂੰ ਜ਼ਮੀਨ ’ਤੇ ਅੱਗੇ ਵੱਲ ਰੱਖੋ ਆਪਣੇ ਦੋਵੇਂ ਹੱਥਾਂ ’ਤੇ ਭਾਰ ਪਾਉਂਦੇ ਹੋਏ, ਆਪਣੇ ਹਿਪਸ ਨੂੰ ਉੱਪਰ ਚੁੱਕੋ ਆਪਣੇ ਪੱਟਾਂ ਨੂੰ ਉੱਪਰ ਵੱਲ ਸਿੱਧਾ ਕਰਕੇ ਪੈਰ ਦੇ ਗੋਡਿਆਂ ’ਤੇ 90 ਡਿਗਰੀ ਦਾ ਕੋਣ ਬਣਾਓ ਹੁਣ ਸਾਹ ਭਰਦੇ ਹੋਏ, ਆਪਣੇ ਸਿਰ ਨੂੰ ਪਿੱਛੇ ਵੱਲ ਝੁਕਾਓ ਆਪਣੀ ਨਾਭੀ ਨੂੰ ਹੇਠਾਂ ਤੋਂ ਉੱਪਰ ਵੱਲ ਧਕੇਲੋ ਅਤੇ ਟੇਲਬੋਨ ਨੂੰ ਉੱਪਰ ਚੁੱਕੋ ਹੁਣ ਆਪਣੇ ਸਾਹ ਨੂੰ ਬਾਹਰ ਛੱਡਦੇ ਹੋਏ, ਆਪਣੇ ਸਿਰ ਨੂੰ ਹੇਠਾਂ ਵੱਲ ਝੁਕਾਓ ਅਤੇ ਮੂੰਹ ਦੀ ਠੋਡੀ ਨੂੰ ਆਪਣੀ ਛਾਤੀ ਨਾਲ ਲਗਾਉਣ ਦਾ ਯਤਨ ਕਰੋ ਇਸ ਸਥਿਤੀ ’ਚ ਆਪਣੇ ਗੋਡਿਆਂ ਦਰਮਿਆਨ ਦੀ ਦੂਰੀ ਨੂੰ ਦੇਖੋ ਹੁਣ ਫਿਰ ਤੋਂ ਆਪਣੇ ਸਿਰ ਨੂੰ ਪਿੱਛੇ ਵੱਲ ਕਰੋ ਅਤੇ ਇਸ ਤਰ੍ਹਾਂ 9-10 ਵਾਰ ਰਪੀਟ ਕਰੋ
ਨੋਟ:- ਮਾਹਿਰ ਦੀ ਦੇਖ-ਰੇਖ ’ਚ ਹੀ ਆਸਣ ਕਰੋ