Being Happy

ਸਮੱਰਪਣ ਭਾਵੇਂ ਇਸ ਸੰਸਾਰ ਦੇ ਇਨਸਾਨਾਂ ਲਈ ਹੋਵੇ ਜਾਂ ਭੌਤਿਕ ਕੰਮਾਂ ਪ੍ਰਤੀ ਹੋਵੇ ਜਾਂ ਪਰਮਪਿਤਾ ਪਰਮਾਤਮਾ ਲਈ ਹੀ ਕਿਉਂ ਨਾ ਹੋਵੇ, ਪੂਰਨ ਤੌਰ ’ਤੇ ਹੋਣਾ ਚਾਹੀਦਾ ਨਹੀਂ ਤਾਂ ਉਸ ਸਮੱਰਪਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜਦੋਂ ਸਮੱਰਪਣ ਬੱਸ ਸਿਰਫ਼ ਪ੍ਰਦਰਸ਼ਨ ਹੀ ਬਣ ਕੇ ਰਹਿ ਜਾਂਦਾ ਹੈ ਤਾਂ ਉਦੋਂ ਇਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ। (Being Happy)

ਪਤੀ-ਪਤਨੀ ’ਚ ਪੂਰਨ ਸਮੱਰਪਣ ਹੁੰਦਾ ਹੈ ਤਾਂ ਉਨ੍ਹਾਂ ਦਾ ਘਰੇਲੂ ਜੀਵਨ ਕਮੀਆਂ ਦੇ ਬਾਵਜ਼ੂਦ ਵੀ ਸੁੱਖਾਂ ਨਾਲ ਭਰਪੂਰ ਹੋ ਜਾਂਦਾ ਹੈ ਅਜਿਹੇ ਘਰ ’ਚ ਸਾਰੇ ਜੀਅ ਮਿਲ-ਜੁਲ ਕੇ ਰਹਿੰਦੇ ਹਨ ਉਨ੍ਹਾਂ ’ਚ ਸੁਹਿਰਦਤਾ ਬਣੀ ਰਹਿੰਦੀ ਹੈ ਅਜਿਹਾ ਘਰ ਸਵਰਗ ਤੋਂ ਵੀ ਵਧ ਕੇ ਹੁੰਦਾ ਹੈ, ਜਿਸ ਦੀ ਖੁਸ਼ਬੂ ਦੂਰ-ਦੂਰ ਤੱਕ ਫੈਲਦੀ ਹੈ ਆਉਣ-ਜਾਣ ਵਾਲੇ ਮਹਿਮਾਨ ਵੀ ਇਸ ਘਰ ’ਚ ਆ ਕੇ ਸਦਾ ਸੀਤਲਤਾ ਮਹਿਸੂਸ ਕਰਦੇ ਹਨ
ਜੇਕਰ ਪਤੀ-ਪਤਨੀ ਦੋਵਾਂ ’ਚ ਇਸ ਦੀ ਕਮੀ ਹੁੰਦੀ ਹੈ ਤਾਂ ਘਰ ਮਹਾਂ ਭਾਰਤ ਦਾ ਅਖਾੜਾ ਬਣ ਜਾਂਦਾ ਹੈ ਅਤੇ ਉੱਥੇ ਕਲੇਸ ਪੈਦਾ ਹੋਇਆ ਰਹਿੰਦਾ ਹੈ ਉਸ ਘਰ ’ਚ ਸਦਾ ਅਸ਼ਾਂਤੀ ਦਾ ਮਾਹੌਲ ਰਹਿੰਦਾ ਹੈ ਉੱਥੇ ਰਹਿਣ ਵਾਲੇ ਸਾਰੇ ਜੀਅ ਸਦਾ ਹੀ ਪ੍ਰੇਸ਼ਾਨ ਅਤੇ ਦੁਖੀ ਰਹਿੰਦੇ ਹਨ ਕਿਸੇ ਨੂੰ ਵੀ ਚੈਨ ਨਹੀਂ ਮਿਲਦਾ ਇਸ ਦਾ ਮਾੜਾ ਨਤੀਜਾ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਭੁਗਤਣਾ ਪੈਂਦਾ ਹੈ। (Being Happy)

ਮਾਤਾ-ਪਿਤਾ ਦਾ ਸਮੱਰਪਣ ਬੱਚਿਆਂ ਦਾ ਜੀਵਨ ਸਵਾਰਦਾ ਹੈ ਉਨ੍ਹਾਂ ਦਾ ਭਵਿੱਖ ਬਣਾ ਕੇ ਉਨ੍ਹਾਂ ਦਾ ਸਮੁੱਚਾ ਵਿਕਾਸ ਕਰਦਾ ਹੈ ਜੇਕਰ ਮਾਤਾ-ਪਿਤਾ ਅਤੇ ਬੱਚੇ ਸਾਰੇ ਸਵਾਰਥੀ ਬਣ ਜਾਣ ਤਾਂ ਘਰ ’ਚ ‘ਤੂੰ-ਤੂੰ, ਮੈਂ-ਮੈਂ’ ਹੁੰਦੀ ਹੀ ਰਹਿੰਦੀ ਹੈ ਉੱਥੇ ਰਹਿਣ ਵਾਲੇ ਸਾਰੇ ਜੀਅ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ’ਚ ਲੱਗੇ ਰਹਿੰਦੇ ਹਨ। ਉਸ ਘਰ ਦੇ ਬੱਚੇ ਜਿੱਦੀ, ਵਿਗੜੇ ਹੋਏ ਅਤੇ ਮਨਮਰਜ਼ੀ ਕਰਨ ਵਾਲੇ ਬਣ ਜਾਂਦੇ ਹਨ ਅਜਿਹੇ ਘਰ ਦੀ ਸੁਖ-ਸ਼ਾਂਤੀ ਖ਼ਤਮ ਹੋ ਜਾਂਦੀ ਹੈ ਘਰ ਦੀ ਅਜਿਹੀ ਹਾਲਤ ਦਾ ਮਾੜਾ ਅਸਰ ਘਰ ਦੇ ਜੀਆਂ ਦੇ ਨਾਲ-ਨਾਲ ਆਉਣ ਵਾਲੇ ਮਹਿਮਾਨਾਂ ’ਤੇ ਵੀ ਪੈਂਦਾ ਹੈ ਉਹ ਲੋਕ ਵੀ ਅਜਿਹੇ ਘਰ ’ਚ ਆਉਣਾ ਪਸੰਦ ਨਹੀਂ ਕਰਦੇ ਜਿੱਥੇ ਹਮੇਸ਼ਾ ਅਸ਼ਾਂਤੀ ਦਾ ਮਾਹੌਲ ਰਹਿੰਦਾ ਹੈ।

ਆਪਣੇ ਕੰਮ ਵਾਲੀ ਥਾਂ ’ਤੇ ਜੋ ਮਨੁੱਖ ਆਪਣੇ ਕੰਮ ਪ੍ਰਤੀ ਸਮੱਰਪਿਤ ਨਹੀਂ ਹੋਵੇਗਾ ਤਾਂ ਉਸ ਦੀ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ ਉਹ ਕੰਮ ਤੋਂ ਬਚਣ ਦੇ ਬਹਾਨੇ ਲੱਭਦਾ ਰਹਿੰਦਾ ਹੈ ਉਦੋਂ ਉਹ ਵਿਅਕਤੀ ਆਪਣੇ ਸਾਰੇ ਕੰਮਾਂ ਦੀਆਂ ਜ਼ਿੰਮੇਵਾਰੀਆਂ ਦੂਜਿਆਂ ’ਤੇ ਸੁੱਟ ਕੇ ਖੁਦ ਮਸਤ ਰਹਿਣ ਦਾ ਯਤਨ ਕਰਦਾ ਹੈ ਅਜਿਹੇ ਵਿਅਕਤੀ ਦਾ ਆਪਣੇ ਕੰਮ ਵਾਲੀ ਥਾਂ ’ਤੇ ਸਨਮਾਨ ਨਹੀਂ ਹੁੰਦਾ ਸਾਰੇ ਲੋਕ ਉਸ ਤੋਂ ਬਚਣ ਦੀ ਕੋਸ਼ਿਸ਼ ’ਚ ਲੱਗੇ ਰਹਿੰਦੇ ਹਨ। ਦੋਸਤਾਂ ਵਿੱਚ ਜੇਕਰ ਸਮੱਰਪਣ ਦਾ ਭਾਵ ਹੋਵੇ ਤਾਂ ਉਨ੍ਹਾਂ ਦੀ ਦੋਸਤੀ ਲੰਮੇ ਸਮੇਂ ਤੱਕ ਚੱਲ ਸਕਦੀ ਹੈ ਭਾਵ ਜੀਵਨ-ਭਰ ਜਾਂ ਜੀਵਨ ਤੋਂ ਬਾਅਦ ਤੱਕ ਚੱਲਦੀ ਹੈ ਦੋਸਤੀ ਜਾਤੀ-ਧਰਮ, ਊਚ-ਨੀਚ, ਅਮੀਰੀ-ਗਰੀਬੀ ਅਤੇ ਦੇਸ਼-ਕਾਲ ਆਦਿ ਸਾਰੇ ਬੰਧਨਾਂ ਤੋਂ ਪਰੇ ਹੁੰਦੀ ਹੈ ਅਜਿਹੀ ਦੋਸਤੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਅਤੇ ਗਰੀਬ ਬ੍ਰਾਹਮਣ ਸੁਦਾਮਾ ਦੀ ਮਿੱਤਰਤਾ ਵਰਗੀ ਹੁੰਦੀ ਹੈ, ਜਿਸ ਦੀ ਉਦਾਹਰਨ ਯੁਗਾਂ-ਯੁਗਾਂਤਰਾਂ ਤੱਕ ਦਿੱਤੀ ਜਾਂਦੀ ਹੈ। (Being Happy)

ਦੋਸਤੀ ਜੇਕਰ ਸਵਾਰਥ ਕਰਕੇ ਕੀਤੀ ਜਾਂਦੀ ਹੈ ਤਾਂ ਉਹ ਬੱਸ ਸੀਮਤ ਸਮੇਂ ਲਈ ਹੁੰਦੀ ਹੈ ਜਿੱਥੇ ਸਵਾਰਥਾਂ ਦੀ ਪੂਰਤੀ ਦੀ ਹੀ ਭਾਵਨਾ ਹੁੰਦੀ ਹੈ, ਉੱਥੇ ਉਹ ਦੋਸਤੀ ਖ਼ਤਮ ਹੋ ਜਾਂਦੀ ਹੈ ਕਹਿਣ ਦਾ ਅਰਥ ਇਹ ਹੈ ਕਿ ਉਨ੍ਹਾਂ ਦੀ ਦੋਸਤੀ ਸ਼ਾਰਟ ਟਰਮ ਲਈ ਹੁੰਦੀ ਹੈ ਜਿੱਥੇ ਸਵਾਰਥ ਪੂਰੇ ਹੋ ਜਾਂਦੇ ਹਨ, ਉੱਥੇ ਦੋਵੇਂ ਸਵਾਰਥੀ ਦੋਸਤ ਟਾਟਾ, ਬਾਇ-ਬਾਇ ਕਰਦੇ ਹੋਏ ਆਪਣੇ-ਆਪਣੇ ਰਸਤੇ ਚਲੇ ਜਾਂਦੇ ਹਨ। ਈਸ਼ਵਰ ਪ੍ਰਤੀ ਜੇਕਰ ਪੂਰਨ ਸਮੱਰਪਣ ਅਤੇ ਸ਼ਰਧਾ ਹੋਵੇ ਤਾਂ ਉਸ ਨੂੰ ਅਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। (Being Happy)

ਲੋਕ ਈਸ਼ਵਰ ਦੀ ਪੂਜਾ ਦਾ ਦਿਖਾਵਾ ਕਰਦੇ ਹਨ, ਇਸ ਲਈ ਉਹ ਲੋਕ ਉਸ ਪਰਮਪਿਤਾ ਪਰਮਾਤਮਾ ਤੋਂ ਕੋਹਾਂ ਦੂਰ ਰਹਿੰਦੇ ਹਨ ਮਨੁੱਖ ਜਦੋਂ ਸੱਚੇ ਮਨੋਂ ਮਾਲਕ ਨੂੰ ਯਾਦ ਕਰਦਾ ਹੈ ਤਾਂ ਉਸਦੀ ਕਿਰਪਾ ਦੇ ਕਾਬਲ ਬਣ ਜਾਂਦਾ ਹੈ ਉਸ ਨੂੰ ਹਰ ਤਰ੍ਹਾਂ ਦਾ ਸੁਖ, ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ। ਜੇਕਰ ਮਨੁੱਖ ਦੇ ਮਨ ’ਚ ਈਸ਼ਵਰ ਨੂੰ ਪਾਉਣ ਦੀ ਤੜਫ ਹੋਵੇ ਤਾਂ ਉਹ ਉਸ ਨੂੰ ਪਾ ਕੇ ਧੰਨ ਹੋ ਜਾਂਦਾ ਹੈ ਉਸ ਦਾ ਲੋਕ ਅਤੇ ਪਰਲੋਕ ਦੋਵੇਂ ਸੰਵਰ ਜਾਂਦੇ ਹਨ ਅਜਿਹਾ ਸ੍ਰੇਸ਼ਠ ਮਨੁੱਖ ਅਸਲ ’ਚ ਇਸ ਸੰਸਾਰ ਦੀਆਂ ਚੁਰਾਸੀ ਲੱਖ ਜੂਨੀਆਂ ਅਤੇ ਜਨਮਾਂ-ਜਨਮਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। (Being Happy)

ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!