Experiences of Satsangis

ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦਾ ਨਾਮੋ-ਨਿਸ਼ਾਨ ਵੀ ਨਾ ਰਿਹਾ -ਸਤਿਸੰਗੀਆਂ ਦੇ ਅਨੁਭਵ – ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਭੈਣ ਕਰਮਜੀਤ ਕੌਰ ਇੰਸਾਂ ਪਤਨੀ ਪ੍ਰੇਮੀ ਤਰਸੇਮ ਸਿੰਘ ਇੰਸਾਂ ਪਿੰਡ ਗੋਬਿੰਦਗੜ੍ਹ ਜ਼ਿਲ੍ਹਾ ਫਾਜ਼ਿਲਕਾ ਹਾਲ ਅਬਾਦ ਟਰਿਊ ਸੋਲ ਕੰਪਲੈਕਸ-ਸਰਸਾ ਤੋਂ ਆਪਣੇ ’ਤੇ ਹੋਈ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦੀ ਹੈ:-

ਮਈ 2019 ਦੀ ਗੱਲ ਹੈ ਮੈਂ ਆਪਣੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰਨ ਲੱਗੀ ਸੀ ਰਸੋਈ ਵਿੱਚ ਖਾਣਾ ਬਣਾਉਣ ਲਈ ਖੜ੍ਹਾ ਹੋਣਾ ਮੁਸ਼ਕਿਲ ਹੋ ਗਿਆ ਸੀ ਮੈਂ ਡਾਕਟਰਾਂ ਤੋਂ ਚੈਕਅੱਪ ਕਰਵਾਇਆ ਤਾਂ ਟੈਸਟ ਰਿਪੋਰਟਾਂ ਵਿੱਚ ਆਇਆ ਕਿ ਬੱਚੇਦਾਨੀ ਵਿੱਚ ਜ਼ਖ਼ਮ ਹੋਣ ਕਾਰਨ ਕੈਂਸਰ ਸੈੱਲ ਬਣਨ ਲੱਗੇ ਹਨ ਡਾਕਟਰਾਂ ਦਾ ਕਹਿਣਾ ਸੀ

ਕਿ ਬੱਚੇਦਾਨੀ ਰਿਮੂਵ ਕਰਵਾ (ਕਢਵਾ) ਦਿਓ ਮੈਂ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗੀ ਮੈਂ ਆਪਣੇ ਭਰਾ ਜਸਵਿੰਦਰ ਸਿੰਘ ਤੇ ਭਰਜਾਈ ਪਰਵਿੰਦਰ ਕੌਰ ਨਾਲ ਗੱਲ ਕੀਤੀ ਉਹ ਕੈਨੇਡਾ ਵਿੱਚ ਰਹਿੰਦੇ ਹਨ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਆਪਣਾ ਮਾਲਕ-ਸਤਿਗੁਰੂ ਬਹੁਤ ਡਾਢਾ ਹੈ, ਆਪਣਾ ਸਤਿਗੁਰੂ ਬਿਮਾਰੀ ਨੂੰ ਜੜ੍ਹ ਤੋਂ ਹੀ ਠੀਕ ਕਰ ਦੇਵੇਗਾ ਉਸਨੇ ਲੱਖਾਂ ਲੋਕਾਂ ਦੀਆਂ ਬਿਮਾਰੀਆਂ ਠੀਕ ਕੀਤੀਆਂ ਹਨ, ਆਪਣੀ ਵੀ ਠੀਕ ਕਰ ਦੇਵੇਗਾ

ਆਪਾਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨ ਅਨੁਸਾਰ ਹੀ ਡਾਕਟਰਾਂ ਤੋਂ ਅਪਰੇਸ਼ਨ ਕਰਵਾਵਾਂਗੇ ਜਾਂ ਦਵਾਈ ਆਦਿ ਸ਼ੁਰੂ ਕਰਾਂਗੇ ਆਪਾਂ ਚਿੱਠੀ ਪੱਤਰ ਰਾਹੀਂ ਪੂਜਨੀਕ ਪਿਤਾ ਜੀ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੇ ਬਿਮਾਰੀ ਵਾਲੀ ਸਾਰੀ ਗੱਲ ਲਿਖ ਕੇ ਕਿਸੇ ਨਾ ਕਿਸੇ ਤਰ੍ਹਾਂ ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਜੀ ਤੱਕ ਪਹੁੰਚਾ ਦਿੱਤੀ ਸੱਚੇ ਦਾਤਾ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੇਰੇ ਲਈ ਪ੍ਰਸ਼ਾਦ ਦੇ ਹੁਕਮ ਨਾਲ ਹੀ ਆਪਣੇ ਪਵਿੱਤਰ ਬਚਨ ਵੀ ਭੇਜੇ ਪੂਜਨੀਕ ਪਿਤਾ ਜੀ ਨੇ ਬਚਨਾਂ ਵਿੱਚ ਫੁਰਮਾਇਆ, ‘‘ਦਿਨ-ਰਾਤ ਸਿਮਰਨ ਕਰਨਾ ਹੈ’’ ਉਦੋਂ ਤੱਕ ਮੈਂ ਕੋਈ ਵੀ ਦਵਾਈ ਸ਼ੁਰੂ ਨਹੀਂ ਕੀਤੀ ਸੀ

Also Read:  Chane ka Soop: ਛੋਲਿਆਂ ਦਾ ਸੂਪ

ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਜੀ ਦੇ ਬਚਨ ਅਨੁਸਾਰ ਮੈਂ ਸਤਿਗੁਰੂ ਜੀ ਦਾ ਅੰਮ੍ਰਿਤ ਰੂਪੀ ਪ੍ਰਸ਼ਾਦ ਖਾ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਦੋ ਮਹੀਨਿਆਂ ਦੇ ਅੰਦਰ-ਅੰਦਰ ਮੈਨੂੰ ਜੋ ਵੀ ਸਮੱਸਿਆ ਸੀ, ਜਿਵੇਂ ਕਿ ਚਲਦੇ-ਫਿਰਦੇ ਬਲੀਡਿੰਗ ਹੁੰਦੀ ਰਹਿੰਦੀ ਸੀ ਆਦਿ ਸਭ ਕੁਝ ਬਿਲਕੁਲ ਠੀਕ ਹੋ ਗਈ, ਬਿਲਕੁਲ ਨਾੱਰਮਲ ਮੈਂ ਜਨਵਰੀ 2020 ਵਿੱਚ ਇੱਥੇ ਹੀ ਆਪਣੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵਿੱਚ ਡਾਕਟਰਾਂ ਅਨੁਸਾਰ ਸਾਰੇ ਟੈਸਟ ਕਰਵਾਏ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਅੰਦਰ ਜੋ ਵੀ ਜ਼ਖਮ ਜਾਂ ਜੋ ਵੀ ਸਮੱਸਿਆ ਸੀ,

ਉਹ ਬਿਲਕੁਲ ਖ਼ਤਮ ਹੋ ਗਈ ਪੂਜਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਨਾਲ ਮੈਂ ਬਿਲਕੁਲ ਤੰਦਰੁਸਤ ਹੋ ਗਈ ਪਿਤਾ ਜੀ ਨੇ ਆਪਣੀ ਇਸ ਬੱਚੀ ਦਾ ਭਿਆਨਕ ਕਰਮ ਬਿਨਾਂ ਕਿਸੇ ਤਕਲੀਫ ਅਤੇ ਬਿਨਾਂ ਅਪਰੇਸ਼ਨ ਦੇ ਕੱਟ ਦਿੱਤਾ ਅਤੇ ਇੱਥੋਂ ਤੱਕ ਕਿ ਮੈਂ ਕੋਈ ਦਵਾਈ ਵੀ ਸ਼ੁਰੂ ਨਹੀਂ ਕੀਤੀ ਸੀ ਮੈਂ ਆਪਣੇ ’ਤੇ ਹੋਈ ਇਸ ਰਹਿਮਤ ਦਾ ਕਰਜ਼ਾ ਕਦੇ ਵੀ ਨਹੀਂ ਉਤਾਰ ਸਕਦੀ ਮੇਰੀ ਪੂਜਨੀਕ ਮੇਰੇ ਮੁਰਸ਼ਦ ਪਿਆਰੇ ਹਜ਼ੂਰ ਪਿਤਾ ਜੀ ਨੂੰ ਇਹੀ ਅਰਦਾਸ ਹੈ ਕਿ ਮੈਨੂੰ ਵੱਧ ਤੋਂ ਵੱਧ ਸੇਵਾ, ਸਿਮਰਨ ਕਰਨ ਦਾ ਬਲ ਬਖ਼ਸ਼ਣਾ ਜੀ