Operation Theatre Technician

Operation Theatre Technician ਆਪਰੇਸ਼ਨ ਥਿਏਟਰ ਟੈਕਨੀਸ਼ੀਅਨ ਮੈਡੀਕਲ ਖੇਤਰ ’ਚ ਹੈ ਭਰਪੂਰ ਡਿਮਾਂਡ

ਇੱਕ ਆਪਰੇਸ਼ਨ ਥਿਏਟਰ ਟੈਕਨੀਸ਼ੀਅਨ (ਓਟੀ ਟੈਕਨੀਸ਼ੀਅਨ) ਸਿਹਤ ਸੇਵਾ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਹੁੰਦਾ ਹੈ ਜੋ ਸਰਜੀਕਲ ਆਪਰੇਸ਼ਨ ਦੌਰਾਨ ਮੱਦਦ ਕਰਦਾ ਹੈ ਉਹ ਸਰਜਨਾਂ, ਐਨੇਸਥੈਟਿਸਟਾਂ ਅਤੇ ਨਰਸਾਂ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਕਿ ਇਹ ਤੈਅ ਹੋ ਸਕੇ ਕਿ ਮਰੀਜ਼ਾਂ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਢੰਗ ਨਾਲ ਆਪਰੇਸ਼ਨ ਮੁਹੱਈਆ ਕੀਤਾ ਜਾ ਸਕੇ। ਅਸਿਸਟੈਂਟ ਦੀ ਭੂਮਿਕਾ ਹਸਪਤਾਲਾਂ ਦੇ ਆਪਰੇਸ਼ਨ ਥਿਏਟਰ ’ਚ ਮਰੀਜ਼ਾਂ ਦੇ ਇਲਾਜ ਦੇ ਸੰਦਰਭ ’ਚ ਬਹੁਤ ਮਹੱਤਵਪੂਰਨ ਹੁੰਦੀ ਹੈ।

Operation Theatre Technician

ਉਸਨੂੰ ਯਕੀਨੀ ਬਣਾਉਣਾ ਹੁੰਦਾ ਹੈ ਕਿ ਡਾਕਟਰ ਦੇ ਨਿਰਦੇਸ਼ਾਂ ਅਨੁਸਾਰ ਮਰੀਜ਼ ਦੀ ਜਾਂਚ ਹੋਵੇ, ਜ਼ਰੂਰੀ ਉਪਕਰਨਾਂ ਦੇ ਇਸਤੇਮਾਲ ਨਾਲ ਮਰੀਜ਼ਾਂ ਦੀ ਮਾਨੀਟਰਿੰਗ ਕਰੇ ਅਤੇ ਸੰਬੰਧਿਤ ਰਿਪੋਰਟ ਅੱਪਡੇਟ ਹੋਵੇ, ਇਸ ਲਈ ਆਪਰੇਸ਼ਨ ਥੀਏਟਰ ਅਸਿਸਟੈਂਟ ਬਣਨ ਲਈ ਜ਼ਰੂਰੀ ਸਕਿੱਲਸ ’ਚੋਂ ਜ਼ਰੂਰੀ ਹੈ ਕਿ ਤੁਹਾਨੂੰ ਆਪਰੇਸ਼ਨ ਥਿਏਟਰ ’ਚ ਵਰਤੇ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਉਪਕਰਨਾਂ ਤੇ ਸੰਬੰਧਿਤ ਟੈਸਟਾਂ ਦੀ ਚੰਗੀ ਨਾਲੇਜ ਹੋਣੀ ਚਾਹੀਦੀ ਹੈ।

ਓਟੀ ਟੈਕਨੀਸ਼ੀਅਨ ਦੇ ਕੰਮ

  • ਆਪਰੇਸ਼ਨ ਥਿਏਟਰ ਨੂੰ ਤਿਆਰ ਕਰਨਾ।
  • ਸਰਜੀਕਲ ਉਪਕਰਨਾਂ ਨੂੰ ਸਟਰਲਾਈਜ਼ ਕਰਨਾ।
  • ਸਰਜਨਾਂ ਨੂੰ ਆਪਰੇਸ਼ਨ ਦੌਰਾਨ ਉਪਕਰਨ ਅਤੇ ਸਹਾਇਤਾ ਪ੍ਰਦਾਨ ਕਰਨਾ।
  • ਐਨੇਸਥੀਸੀਆ ਮਸ਼ੀਨਾਂ ਤੇ ਹੋਰ ਇਲਾਜ ਉਪਕਰਨਾਂ ਦਾ ਸੰਚਾਲਨ ਕਰਨਾ।
  • ਮਰੀਜ਼ਾਂ ਦੀ ਨਿਗਰਾਨੀ ਕਰਨਾ ਤੇ ਉਨ੍ਹਾਂ ਦੀ ਦੇਖਭਾਲ ਕਰਨਾ।
  • ਆਪਰੇਸ਼ਨ ਥਿਏਟਰ ’ਚ ਸੰਕਰਮਣ ਨੂੰ ਰੋਕਣ ਲਈ ਪ੍ਰੋਟੋਕਾਲ ਦਾ ਪਾਲਣ ਕਰਨਾ।
  • ਰਿਕਾਰਡ ਰੱਖਣਾ ਅਤੇ ਰਿਪੋਰਟ ਤਿਆਰ ਕਰਨਾ।
  • ਮਰੀਜ਼ ਨੂੰ ਓਪੀਡੀ ਤੋਂ ਆਪਰੇਸ਼ਨ ਥਿਏਟਰ ਤੱਕ ਲੈ ਕੇ ਜਾਣਾ।

ਲੋੜੀਂਦੇ ਹੁਨਰ:

  • ਓਟੀਏ ਨੂੰ ਵੱਖ-ਵੱਖ ਤਰ੍ਹਾਂ ਦੇ ਸਰਜੀਕਲ ਉਪਕਰਨਾਂ ਤੇ ਹੋਰ ਉਪਕਰਨਾਂ ਨੂੰ ਜਾਣਨਾ ਤੇ ਉਨ੍ਹਾਂ ਦਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਉਪਯੋਗ ਕਰਨਾ ਹੁੰਦਾ ਹੈ।
  • ਆਪਰੇਸ਼ਨ ਥਿਏਟਰ ’ਚ ਸੰਕਰਮਣ ਨੂੰ ਰੋਕਣ ਲਈ ਸਖ਼ਤ ਪ੍ਰੋਟੋਕਾਲ ਦਾ ਪਾਲਣ ਕਰਨਾ ਹੁੰਦਾ ਹੈ ਇਸ ’ਚ ਸਹੀ ਸਟਰਲਾਈਜੇਸ਼ਨ ਤਕਨੀਕਾਂ ਦੀ ਵਰਤੋਂ ਕਰਨਾ, ਵਿਅਕਤੀਗਤ ਸੁਰੱਖਿਆ ਉਪਕਰਨ (ਪੀਪੀਈ) ਪਹਿਨਣਾ ਅਤੇ ਆਪਰੇਸ਼ਨ ਥਿਏਟਰ ਨੂੰ ਸਾਫ ਰੱਖਣਾ ਸ਼ਾਮਲ ਹੈ।
  • ਓਟੀਏ ਨੂੰ ਐਨੇਸਥੀਸੀਆ ਦੌਰਾਨ ਅਤੇ ਸਰਜਰੀ ਤੋਂ ਬਾਅਦ ਮਰੀਜਾਂ ਦੀ ਨਿਗਰਾਨੀ ਅਤੇ ਦੇਖਭਾਲ ਕਰਨ ’ਚ ਸਮਰੱਥ ਹੋਣਾ ਚਾਹੀਦਾ ਹੈ।
  • ਓਟੀਏ ਨੂੰ ਉਪਕਰਨਾਂ ਨੂੰ ਸਟੀਕ ਅਤੇ ਕੁਸ਼ਲਤਾ ਨਾਲ ਸੰਭਾਲਣ ’ਚ ਸਮਰੱਥ ਹੋਣਾ ਚਾਹੀਦਾ ਹੈ, ਜਿਸ ’ਚ ਟਾਂਕੇ ਲਾਉਣਾ, ਗੰਢ ਮਾਰਨਾ ਆਦਿ।
  • ਓਟੀਏ ਨੂੰ ਸਰਜਨਾਂ, ਨਰਸਾਂ ਅਤੇ ਹੋਰ ਸਿਹਤ ਸੇਵਾ ਪੇਸ਼ੇਵਰਾਂ ਨਾਲ ਕੰਮ ਕਰਨ ਤੇ ਗੱਲਬਾਤ ਕਰਨ ’ਚ ਸਮਰੱਥ ਹੋਣਾ ਚਾਹੀਦਾ ਹੈ।
  • ਸਰਜਰੀ ਤਣਾਅਪੂਰਨ ਅਤੇ ਜਟਿਲ ਹੋ ਸਕਦੀ ਹੈ, ਇਸ ਲਈ ਓਟੀਏ ਨੂੰ ਸ਼ਾਂਤ ਰਹਿਣ ਅਤੇ ਦਬਾਅ ’ਚ ਕੰਮ ਕਰਨ ’ਚ ਸਮਰੱਥ ਹੋਣਾ ਚਾਹੀਦਾ ਹੈ।
  • ਓਟੀਏ ਨੂੰ ਅਣਉਮੀਦੇ ਹਾਲਾਤਾਂ ਦਾ ਸਾਹਮਣਾ ਕਰਨ ਅਤੇ ਪ੍ਰਭਾਵਸ਼ਾਲੀ ਹੱਲ ਲੱਭਣ ’ਚ ਸਮਰੱਥ ਹੋਣਾ ਚਾਹੀਦਾ ਹੈ।

ਯੋਗਤਾ

ਆਪਰੇਸ਼ਨ ਥੀਏਟਰ ਅਸਿਸਟੈਂਟ ਬਣਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾਨ ਤੋਂ ਵਿਗਿਆਨ ਵਿਸ਼ੇ ਨਾਲ 12ਵੀਂ ਪਾਸ ਹੋਣਾ ਚਾਹੀਦੈ ਅਤੇ ਆਪਰੇਸ਼ਨ ਥਿਏਟਰ ਅਸਿਸਟੈਂਟ ਦੇ ਰੂਪ ’ਚ ਇੱਕ ਸਾਲ ਦਾ ਡਿਪਲੋਮਾ ਕੋਰਸ ਕੀਤਾ ਹੋਇਆ ਹੋਣਾ ਚਾਹੀਦੈ।

ਕੁਝ ਸੰਗਠਨਾਂ ’ਚ ਆਪਰੇਸ਼ਨ ਥਿਏਟਰ ਟੈਕਨਾਲੋਜੀ ’ਚ ਬੈਚਲਰ ਡਿਗਰੀ ਮੰਗੀ ਜਾਂਦੀ ਹੈ ਨਾਲ ਹੀ ਉਮੀਦਵਾਰਾਂ ਕੋਲ ਕਿਸੇ ਉੱਚ ਹਸਪਤਾਲ ’ਚ ਆਪਰੇਸ਼ਨ ਥਿਏਟਰ ਅਸਿਸਟੈਂਟ ਦੇ ਤੌਰ ’ਤੇ ਤਜ਼ੁਰਬਾ ਹੋਣਾ ਚਾਹੀਦਾ ਹੈ ਆਪਰੇਸ਼ਨ ਥਿਏਟਰ ਅਸਿਸਟੈਂਟ ਬਣਨ ਲਈ ਹੇਠ ਲਿਖੀ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਉਸਨੂੰ ਅਸਿਸਟੈਂਟ ਦੇ ਤੌਰ ’ਤੇ ਤਜ਼ਰਬਾ ਹੋਣਾ ਚਾਹੀਦੈ ਉਪਕਰਨਾਂ ਦੇ ਚਲਾਉਣ ਦਾ ਪਤਾ ਹੋਵੇ ਡਾਕਟਰਾਂ ਦੇ ਨਿਰਦੇਸ਼ਾਂ ਅਨੁਸਾਰ ਜ਼ਰੂਰੀ ਟੈਸਟ ਕਰਨ ’ਚ ਨਿਪੁੰਨਤਾ ਹੋਵੇ।

ਕਰੀਅਰ ਦੀਆਂ ਸੰਭਾਵਨਾਵਾਂ

ਓਟੀ ਟੈਕਨੀਸ਼ੀਅਨਾਂ ਲਈ ਰੁਜਗਾਰ ਦੀਆਂ ਸੰਭਾਵਨਾਵਾਂ ਚੰਗੀਆਂ ਹਨ ਸਿਹਤ ਸੇਵਾ ਖੇਤਰ ’ਚ ਵਾਧੇ ਦੇ ਨਾਲ, ਓਟੀ ਟੈਕਨੀਸ਼ੀਅਨਾਂ ਦੀ ਮੰਗ ਆਉਣ ਵਾਲੇ ਸਾਲਾਂ ’ਚ ਵਧਣ ਦੀ ਉਮੀਦ ਹੈ ਓਟੀ ਟੈਕਨੀਸ਼ੀਅਨ ਤਜ਼ਰਬੇ ਦੇ ਨਾਲ, ਸਰਜੀਕਲ ਟੈਕਨੋਲਾਜਿਸਟ, ਆਪਰੇਸ਼ਨ ਰੂਮ ਮੈਨੇਜਰ ਜਾਂ ਐਨੇਸਥੀਸੀਆ ਟੈਕਨੀਸ਼ੀਅਨ ਵਰਗੇ ਅਹੁਦਿਆਂ ’ਤੇ ਅੱਗੇ ਵਧ ਸਕਦੇ ਹਨ।

ਮੁੱਖ ਸੰਸਥਾਨ

  • ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ, ਨਵੀਂ ਦਿੱਲੀ।
  • ਪੋਸਟ ਗੈ੍ਰਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ।
  • ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ ਐਂਡ ਰਿਸਰਚ, ਮੁੰਬਈ।
  • ਮਦਰਾਸ ਮੈਡੀਕਲ ਕਾਲਜ, ਚੇਨੱਈ।
  • ਕਿੰਗ ਜਾਰਜ ਹਾਸਪਿਟਲ ਐਂਡ ਮੈਡੀਕਲ ਕਾਲਜ, ਲਖਨਊ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!