ਕਿਰਲੀਆਂ ਦਾ ਅਨੋਖਾ ਸੰਸਾਰ lizards

ਪ੍ਰਾਣੀ ਵਿਗਿਆਨ ’ਚ ਛਿਪਕਲੀਆਂ (ਕਿਰਲੀਆਂ) ਕਲਾਸ ਰੇਪਟੀਲੀਆ, ਉੱਪਕਲਾਸ ਲੇਪੀਡੋਸੌਰੀਆ, ਆਰਡਰ ਸਕਵੈਮੈਟਾ, ਉੱਪਆਰਡਰ ਓਫੀਡੀਆ ਦੇ ਅੰਤਰਗਤ ਆਉਂਦੀਆਂ ਹਨ ਇਹ ਧਰਤੀ, ਖੁੱਡਾਂ, ਪਾਣੀ ਅਤੇ ਰੁੱਖਾਂ ’ਤੇ ਰਹਿੰਦੀਆਂ ਹਨ ਇਨ੍ਹਾਂ ’ਚ ਕਈ ਮਾਸਾਹਾਰੀ ਵੀ ਹੁੰਦੀਆਂ ਹਨ ਕੁਝ ਵੱਖ-ਵੱਖ ਤਰ੍ਹਾਂ ਦੀਆਂ ਕਿਰਲੀਆਂ ਹੇਠ ਲਿਖੀਆਂ ਹਨ

ਕੰਧ ਵਾਲੀ ਛਿਪਕਲੀ lizards

ਇਸ ਨੂੰ ਹੈਮੀਡੈਕਟਿਲਸ ਵੀ ਕਹਿੰਦੇ ਹਨ ਇਹ ਭਾਰਤ, ਅਫਰੀਕਾ, ਸ੍ਰੀਲੰਕਾ ਅਤੇ ਚੀਨ ’ਚ ਪਾਈਆਂ ਜਾਂਦੀਆਂ ਹਨ ਇਹ ਘਰੇਲੂ ਕਿਰਲੀ ਹੈ ਆਮ ਤੌਰ ’ਤੇ ਇਹ ਹਰ ਘਰ ’ਚ ਪਾਈ ਜਾਂਦੀ ਹੈ ਇਹ ਧੁੱਪ ’ਚ ਜ਼ਿਆਦਾ ਦੇਰ ਨਹੀਂ ਰਹਿ ਸਕਦੀ ਇਹ ਲਗਭਗ 10 ਇੰਚ ਲੰਮੀ ਅਤੇ ਹਲਕੇ ਹਰੇ ਰੰਗ ਦੀ ਹੁੰਦੀ ਹੈ ਸਿਰ ਚੌੜਾ ਅਤੇ ਚਪਟਾ ਹੁੰਦਾ ਹੈ ਕੰਨ ਦਾ ਸੁਰਾਖ਼ ਉੱਭਰਿਆ ਹੁੰਦਾ ਹੈ ਪੂਛ ਆਮ ਲੰਬਾਈ ਦੀ ਹੁੰਦੀ ਹੈ ਇਸ ਦੇ ਪੈਰ ਛੋਟੇ ਅਤੇ ਜੀਭ ਚਿਪਕਾਊ ਹੁੰਦੀ ਹੈ ਜੀਭ ਦੇ ਸਿਰੇ ’ਤੇ ਥੋੜ੍ਹਾ ਜਿਹਾ ਖੱਡਾ ਬਣਿਆ ਹੁੰਦਾ ਹੈ ਇਸ ਨਾਲ ਇਹ ਰਾਤ ਨੂੰ ਕੀਟਾਂ ਦਾ ਸ਼ਿਕਾਰ ਕਰਦੀ ਹੈ

ਇਸ ਦੀਆਂ ਉਂਗਲੀਆਂ ਫੈਲੀਆਂ ਹੋਈਆਂ ਹੁੰਦੀਆਂ ਹਨ ਇਨ੍ਹਾਂ ਨਹੁੰ ਤਿੱਖੇ ਹੁੰਦੇ ਹਨ ਉਂਗਲੀਆਂ ਨਾਲ ਛਿਪਕਲੀਆਂ ਛੱਤਾਂ ਅਤੇ ਤਿਲ੍ਹਕਣੀ ਸਤ੍ਹਾ ’ਤੇ ਤੁਰ ਲੈਂਦੀਆਂ ਹਨ ਇਸਦੀ ਪੂਛ ਇੱਕ ਹਿੱਸੇ ਤੋਂ ਟੁੱਟ ਸਕਦੀ ਹੈ ਪੂਛ ਦਾ ਟੁੱਟ ਕੇ ਵੱਖ ਹੋਇਆ ਹਿੱਸਾ ਤੇਜ਼ੀ ਨਾਲ ਤੜਫ਼ਦਾ ਹੈ ਅਤੇ ਇਸ ਤਰ੍ਹਾਂ ਉਹ ਦੁਸ਼ਮਣ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ ਅਤੇ ਇਸ ਦਰਮਿਆਨ ਛਿਪਕਲੀ ਭੱਜ ਜਾਂਦੀ ਹੈ ਪੂਛ ਫਿਰ ਉੱਗ ਆਉਂਦੀ ਹੈ ਇਹ ਹਮੇਸ਼ਾ ਕਰੜੇ ਕਵਚ ਵਾਲੇ ਆਂਡੇ ਦਿੰਦੀ ਹੈ

ਰੁੱਖ ਵਾਲੀ ਛਿਪਕਲੀ lizards

ਆਮ ਤੌਰ ’ਤੇ ਲੋਕ ਇਸ ਨੂੰ ਗਿਰਗਿਟ ਕਹਿੰਦੇ ਹਨ ਅੰਗਰੇਜ਼ੀ ’ਚ ਇਸ ਨੂੰ ਬਲਡਸਕਰ ਵੀ ਕਿਹਾ ਜਾਂਦਾ ਹੈ ਇਸ ਦੇ ਗਲੇ ਦਾ ਰੰਗ ਲਾਲ ਹੁੰਦਾ ਹੈ ਇਹ ਭਾਰਤ, ਚੀਨ ਅਤੇ ਮਲੇਸ਼ੀਆ ’ਚ ਪਾਇਆ ਜਾਂਦਾ ਹੈ ਯੂਰੋਮੈਸਟਿਕਸ ਵਾਂਗ ਇਹ ਰੁੱਖ ’ਤੇ ਰਹਿਣ ਵਾਲਾ ਕੀਟ ਖਾਣ ਵਾਲਾ ਅਗੈਮਿਡ ਪ੍ਰਾਣੀ ਹੈ ਇਸ ਦੀ ਲੰਬਾਈ ਕਰੀਬ 1 ਫੁੱਟ ਹੁੰਦੀ ਹੈ ਇਸਦੇ ਸਰੀਰ ’ਤੇ ਮੋਟੇ-ਮੋਟੇ ਖੁਰਦਰੇ ਨਿਸ਼ਾਨ ਬਣੇ ਹੁੰਦੇ ਹਨ ਇਸ ਦੀ ਪੂਛ ਬਹੁਤ ਲੰਮੀ ਅਤੇ ਪਤਲੀ ਹੁੰਦੀ ਹੈ ਧੌਣ ਅਤੇ ਕਮਰ ’ਤੇ ਤਿੱਖੇ ਕੰਡਿਆਂ ਦੀ ਇੱਕ ਕਤਾਰ ਬਣੀ ਹੁੰਦੀ ਹੈ ਕਲੋਟੀਸ ਵਰਸੀਕਲਰ ਨਾਮਕ ਗਿਰਗਿਟ ਭਾਰਤ ’ਚ ਪਾਇਆ ਜਾਂਦਾ ਹੈ

ਇਹ ਰੰਗ ਬਦਲਣ ਲਈ ਪ੍ਰਸਿੱਧ ਹੈ ਇਸ ਦਾ ਆਮ ਰੰਗ ਜੈਤੂਨੀ-ਹਰਾ ਹੁੰਦਾ ਹੈ, ਪਰ ਭਾਵਨਾਤਮਿਕ ਮੁਦਰਾ ਅਤੇ ਡਰਾਉਣ ਦੀ ਮੁਦਰਾ ’ਚ ਸਰੀਰ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਧੌਣ ਅਤੇ ਸਿਰ ਦੇ ਪਾਸਿਆਂ ਦਾ ਰੰਗ ਲਾਲ ਹੋ ਜਾਂਦਾ ਹੈ ਰੰਗ ਬਦਲਣ ਦਾ ਕਾਰਨ ਤਾਪ ਅਤੇ ਵਾਤਾਵਰਨ ਹੁੰਦਾ ਹੈ ਇਹ ਹਮੇਸ਼ਾ ਆਪਣੇ ਸਿਰ ਨੂੰ ਉੱਪਰ-ਹੇਠਾਂ ਕਰਦਾ ਰਹਿੰਦਾ ਹੈ ਇਸ ਦੀ ਪੂਛ ਕਦੇ ਟੁੱਟਦੀ ਨਹੀਂ ਹੈ

ਉੱਡਣ ਵਾਲੀ ਛਿਪਕਲੀ lizards

ਇਹ ਇੱਕ ਬਹੁਤ ਸੁੰਦਰ ਛਿਪਕਲੀ ਹੈ ਇਹ ਰੁੱਖਾਂ ’ਤੇ ਰਹਿੰਦੀ ਹੈ ਅਤੇ ਉਸ ਰੁੱਖ ਦੇ ਫਲਾਂ ਦੇ ਰੰਗਾਂ ਵਾਂਗ ਬਣੀ ਰਹਿੰਦੀ ਹੈ ਇਸ ਨੂੰ ਡਰੈਕੋ ਵੋਲੈਂਸ ਵੀ ਕਹਿੰਦੇ ਹਨ ਇਸ ਦਾ ਸਰੀਰ ਦਾ ਪਿਛਲਾ ਹਿੱਸਾ ਦੱਬਿਆ ਹੁੰਦਾ ਹੈ ਇਸ ਦੀ ਧੌਣ ’ਤੇ ਤਿੰਨ ਨਰਮ ਹੁੱਕ ਹੁੰਦੇ ਹਨ ਦੰਦ ਸਾਹਮਣੇ-ਸਾਹਮਣੇ ਹੁੰਦੇ ਹਨ ਸਰੀਰ ਦੇ ਹਰ ਪਾਸੇ ’ਚ ਪੰਜ ਜਾਂ ਛੇ ਲੰਮੀਆਂ ਪੱਸਲੀਆਂ ਹੁੰਦੀਆਂ ਹਨ ਜੋ ਅਗਲੀਆਂ-ਪਿਛਲੀਆਂ ਲੱਤਾਂ ਦੇ ਵਿਚਕਾਰ ਇੱਕ ਚੌੜੇ ਪੱਖੇ ਦੀ ਸ਼ਕਲ ਦੇ ਖੰਭਾਂ ਨੂੰ ਆਕਾਰ ਦਿੰਦੀਆਂ ਹਨ ਪੱਸਲੀਆਂ ਦੇ ਚੁੱਕਣ ’ਤੇ ਉਹ ਫੈਲ ਜਾਂਦੀਆਂ ਹਨ ਅਤੇ ਖੱਲ੍ਹ ਨੂੰ ਪੈਰਾਸ਼ੂਟ ਦੇ ਰੂਪ ’ਚ ਫੈਲ ਜਾਂਦੀਆਂ ਹਨ ਇਨ੍ਹਾਂ ਪੈਰਾਸ਼ੂਟਾਂ ਨਾਲ ਛਿਪਕਲੀ ਉੱਤਰਦੀ ਚਲੀ ਜਾਂਦੀ ਹੈ ਪਰ ਇਹ ਉੱਡਦੀ ਨਹੀਂ ਧੌਣ ’ਤੇ ਬਣੇ ਹੁੱਕ ਸ਼ਾਖਾਵਾਂ ’ਤੇ ਉੱਤਰਨ ’ਚ ਮੱਦਦ ਕਰਦੇ ਹਨ ਇਹ ਕੀਟ ਖਾਂਦੀ ਹੈ ਇਹ ਭਾਰਤ ਅਤੇ ਮਲਯ ਪ੍ਰਾਇਦੀਪਾਂ ’ਚ ਪਾਈ ਜਾਂਦੀ ਹੈ

ਸਮੁੰਦਰੀ ਛਿਪਕਲੀ

ਐਂਬਿਲਰਿੰਕਸ ਇੱਕੋ-ਇੱਕ ਜਿਉਂਦੀ ਸਮੁੰਦਰੀ ਛਿਪਕਲੀ ਹੈ ਇਹ ਧੁੱਪ ਸੇਕਦੇ ਹੋਏ ਜਾਂ ਸ਼ੌਪਾਲ ਖਾਂਦੇ ਹੋਏ ਜੀਵਨ ਬਿਤਾਉਂਦੀ ਹੈ ਇਹ ਦੱਖਣੀ ਅਤੇ ਮੱਧ ਅਮਰੀਕਾ ਅਤੇ ਪੱਛਮੀ ਦੀਪ ਸਮੂਹ ’ਚ ਪਾਈ ਜਾਂਦੀ ਹੈ ਅਤੇ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਹੁੰਦੀ ਹੈ

ਕੈੈਮੀਲਿਆਨ

ਇਹ ਇੱਕ ਰੱਖ ’ਤੇ ਰਹਿਣ ਵਾਲੀ ਛਿਪਕਲੀ ਹੈ ਇਸ ਦੀ ਇੱਕ ਸਪੀਸ਼ੀਜ ਕੈਮੀਰਿਆਨ ਕੈਲਕੈਰੇਟਸ ਦੱਖਣੀ ਭਾਰਤ ਅਤੇ ਸ੍ਰੀਲੰਕਾ ’ਚ ਪਾਈ ਜਾਂਦੀ ਹੈ ਇਨ੍ਹਾਂ ’ਚ ਰੰਗ ਬਦਲਣ ਦੀ ਇੱਕ ਵਿਲੱਖਣ ਸਮਰੱਥਾ ਪਾਈ ਜਾਂਦੀ ਹੈ ਇਹ 15 ਇੰਚ ਲੰਮੀ ਹੁੰਦੀ ਹੈ ਅਤੇ ਖੱਲ ਬਹੁਤ ਦਾਣੇਦਾਰ ਹੁੰਦੀ ਹੈ ਜਿਨ੍ਹਾਂ ’ਤੇ ਮੁਖਤਿਆਰ ਦਿਮਾਗੀ ਪ੍ਰਣਾਲੀ ਦਾ ਕੰਟਰੋੋਲ ਹੁੰਦਾ ਹੈ ਇਨ੍ਹਾਂ ਦੀਆਂ ਅੱਖਾਂ ਵੱਡੀਆਂ ਹੁੰਦੀਆਂ ਹਨ ਜਿਨ੍ਹਾਂ ’ਚ ਪਲਕਾਂ ਇਕੱਠੀਆਂ ਹੋ ਜਾਂਦੀਆਂ ਹਨ, ਸਿਰਫ ਕੇਂਦਰ ’ਚ ਇੱਕ ਪਿੰਨ ਸੁਰਾਖ ਬਾਕੀ ਰਹਿ ਜਾਂਦਾ ਹੈ ਅੱਖ ਇੱਕ-ਦੂਜੇ ਤੋਂ ਸੁਤੰਤਰ ਗਤੀ ਕਰਦੀਆਂ ਹਨ, ਪਰ ਕਿਸੇ ਕੀੜੇ ਨੂੰ ਫੜਦੇ ਸਮੇਂ ਦੂਰੋਂ ਹੀ ਉਨ੍ਹਾਂ ਨੂੰ ਫੋਕਸ ਕਰ ਲਿਆ ਜਾਂਦਾ ਹੈ ਜੀਭ ਲੰਮੀ ਹੁੰਦੀ ਹੈ, ਜਿਸ ਦਾ ਅਗਲਾ ਸਿਰਾ ਫੁੱਲਿਆ ਹੁੰਦਾ ਹੈ, ਜੀਭ ਚਿਪਚਿਪੀ ਹੁੰਦੀ ਹੈ ਕੀਟਾਂ ਨੂੰ ਫੜਨ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ

ਵੈਰੇਨਸ

ਇਹ ਇੱਕ ਪੁਰਾਤਨ ਛਿਪਕਲੀ ਹੈ, ਜੋ ਅਫਰੀਕਾ, ਏਸ਼ੀਆ ਅਤੇ ਅਸਟਰੇਲੀਆ ’ਚ ਪਾਈ ਜਾਂਦੀ ਹੈ
ਇਸ ਦੀਆਂ ਕਈ ਸਪੀਸ਼ੀਜ ਹਨ ਭਾਰਤੀ ਵੈਰੇਨਸ ਦੋ ਫੁੱਟ ਤੋਂ ਜ਼ਿਆਦਾ ਲੰਬੀ ਹੁੰਦੀ ਹੈ ਅਤੇ ਇਸਦਾ ਰੰਗ ਭੂਰਾ ਜਿਹਾ ਹੁੰਦਾ ਹੈ
ਇਸ ’ਚ ਗੂੜ੍ਹੇ ਰੰਗ ਦੇ ਧੱਬਿਆਂ ਦੀਆਂ ਲਾਈਨਾਂ ਬਣੀਆਂ ਹੁੰਦੀਆਂ ਹਨ

ਪੂਛ ਲੰਬੀ lizards

ਪੂਛ ਲੰਬੀ ਹੁੰਦੀ ਹੈ ਪੂਰੇ ਸਰੀਰ ’ਤੇ ਛੋਟੇ ਦਾਣੇਦਾਰ ਨਿਸ਼ਾਨ ਹੁੰਦੇ ਹਨ ਆਮ ਬੋਲਚਾਲ ਦੀ ਭਾਸ਼ਾ ’ਚ ਇਸ ਨੂੰ ਗੋਹ ਵੀ ਕਹਿੰਦੇ ਹਨ ਸਿਰ ਚਪਟਾ ਅਤੇ ਲੰਮਾ ਹੁੰਦਾ ਹੈ ਧੌਣ ਉਸ ਤੋਂ ਜ਼ਿਆਦਾ ਲੰਮੀ ਹੁੰਦੀ ਹੈ ਇਨ੍ਹਾਂ ਦੀ ਜੀਭ ਸੱਪ ਵਾਂਗ ਅੱਗੇ ਤੋਂ ਚੀਰੀ ਹੁੰਦੀ ਹੈ ਜੋ ਤੇਜ਼ੀ ਨਾਲ ਅੰਦਰ-ਬਾਹਰ ਆਉਂਦੀ-ਜਾਂਦੀ ਹੈ ਇਹ ਖੁੱਡਾਂ ’ਚ ਅਤੇ ਰੁੱਖਾਂ ’ਤੇ ਰਹਿੰਦੀ ਹੈ ਇਹ ਮਾਸਾਹਾਰੀ ਹੁੰਦੀ ਹੈ ਪੂਰਬੀ ਦੀਪ ਸਮੂਹ ਦੇ ਕੋਮੋਡੋ ਦੀਪ ਦੀ ਪੈਰੇਨਸ ਕੋਮੋਡੇਂਸਿਸ, 12 ਫੁੱਟ ਲੰਬੀ ਹੁੰਦੀ ਹੈ ਇਸ ਦਾ ਵਜ਼ਨ ਦੋ ਮਣ ਤੋਂ ਵੀ ਉੱਪਰ ਹੁੰਦਾ ਹੈ ਇਹ ਬਹੁਤ ਹੀ ਖੂੰਖਾਰ ਅਤੇ ਮਾਸਾਹਾਰੀ ਛਿਪਕਲੀ ਹੈ

ਹੀਲੋਡਮੌ

ਇਹ ਇੱਕ ਮੋਟੀ ਛਿਪਕਲੀ ਹੈ ਇਸ ਦੀ ਇੱਕ ਛੋਟੀ ਅਤੇ ਮੋਟੀ ਪੂਛ ਹੁੰਦੀ ਹੈ ਇਸ ਦੀ ਪੂਛ ਚਰਬੀ ਦਾ ਭੰਡਾਰ ਹੁੰਦੀ ਹੈ ਇਸ ਦੀ ਖੱਲ ’ਤੇ ਮਣਕੇ ਵਰਗੇ ਨਿਸ਼ਾਨ ਹੁੰਦੇ ਹਨ ਅਤੇ ਰੰਗ ਭੂਰਾ ਜਿਹਾ ਹੁੰਦਾ ਹੈ ਜਿਸ ’ਚ ਵੱਡੇ ਕਾਲੇ ਤੇ ਪੀਲੇ ਪੈਚ ਹੁੰਦੇ ਹਨ ਇਹ ਲਗਭਗ ਦੋ ਫੁੱਟ ਲੰਬੀ ਹੁੰਦੀ ਹੈ ਲੱਤਾਂ ਵਿਕਸਿਤ ਹੁੰਦੀਆਂ ਪਰ ਇਹ ਹੌਲੀ-ਹੌਲੀ ਤੁਰਦੀ ਹੈ ਇਹ ਇੱਕੋ-ਇੱਕ ਜ਼ਹਿਰੀਲੀ ਛਿਪਕਲੀ ਹੈ ਇਸਦੇ ਹੇਠਲੇ ਜਬੜੇ ਦੀਆਂ ਲੇਬੀਅਲ ਗ੍ਰੰਥੀਆਂ ਰੂਪ ਬਦਲ ਕੇ ਜ਼ਹਿਰੀਲੀਆਂ ਗ੍ਰੰਥੀਆਂ ਬਣ ਜਾਂਦੀਆਂ ਹਨ ਇਸ ਦੇ ਜ਼ਹਿਰ ਨਾਲ ਤੰਤ੍ਰਿਕਾਵਾਂ ’ਤੇ ਅਸਰ ਆ ਜਾਂਦਾ ਹੈ ਅਤੇ ਫਾਲਿਸ ਆ ਜਾਂਦੇ ਹਨ ਇਹ ਮੈਕਸੀਕੋ ਅਤੇ ਐਰੀਜੋਨਾ ਦੇ ਖੁਸ਼ਕ ਹਿੱਸਿਆਂ ’ਚ ਪਾਈ ਜਾਂਦੀ ਹੈ

ਐਂਗੁਈਸ

ਇਸ ਨੂੰ ਮੰਦ ਕੀਟ ਵੀ ਕਹਿੰਦੇ ਹਨ ਇਹ ਯੂਰਪ ਅਤੇ ਏਸ਼ੀਆ ’ਚ ਪਾਈ ਜਾਂਦੀ ਹੈ ਇਹ ਸੱਪ ਵਰਗੀ ਛਿਪਕਲੀ ਹੈ ਇਸ ਦੇ ਪੈਰ ਨਹੀਂ ਹੁੰਦੇ ਪਰ ਮੇਖਲਾਵਾਂ ਅਤੇ ਸਟਰਨਮ ਦੇ ਅਵਸ਼ੇਸ਼ ਪਾਏ ਜਾਂਦੇ ਹਨ ਇਸਦੇ ਸਰੀਰ ’ਤੇ ਚੀਕਨੇ ਅਤੇ ਗੋਲ ਨਿਸ਼ਾਨ ਪਾਏ ਜਾਂਦੇ ਹਨ ਇਹ ਮਿੱਟੀ ’ਚ ਖੁੱਡ ਬਣਾ ਕੇ ਉਸ ’ਚ ਰਹਿੰਦੀ ਹੈ ਇਹ ਬੱਚੇ ਦਿੰਦੀ ਹੈ ਇਸ ਦੀ ਚਮੜੀ ’ਚ ਰੰਗ ਬਦਲਦੇ ਰਹਿੰਦੇ ਹਨ
-ਸੁਨੀਲ ਪਰਸਾਈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!