Always Be Positive

ਦਿਲ ’ਚ ਰਹਿਣ ਵਾਲਾ ਹੀ ਸਦਾ ਨੇੜੇ ਰਹਿੰਦਾ ਹੈ – ਮਨੁੱਖ ਦੇ ਆਸ-ਪਾਸ ਰਹਿਣ ਵਾਲੇ ਜਾਂ ਜਿਨ੍ਹਾਂ ਨਾਲ ਸਦਾ ਉਹ ਘਿਰਿਆ ਰਹਿੰਦਾ ਹੈ, ਉਹ ਸਾਰੇ ਲੋਕ ਉਸਦੇ ਨਜ਼ਦੀਕੀ ਨਹੀਂ ਬਣ ਪਾਉਂਦੇ ਇਹ ਵੀ ਸੱਚ ਹੈ ਕਿ ਆਪਣੇ ਤੋਂ ਦੂਰ ਰਹਿਣ ਵਾਲੇ ਸਾਰੇ ਉਸਦੇ ਪਰਾਏ ਵੀ ਨਹੀਂ ਹੁੰਦੇ ਮਨੁੱਖ ਦੇ ਕੌਣ ਕਿੰਨਾ ਨੇੜੇ ਹੈ ਅਤੇ ਕੌਣ ਕਿੰਨਾ ਦੂਰ ਹੈ, ਇਸ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਵਿਸ਼ਾ ਇਹ ਹੈ ਕਿ ਉਸਦਾ ਆਪਣਾਪਣ ਕਿਸ ਦੇ ਨਾਲ ਹੈ।

ਗੁੜ ’ਤੇ ਸਦਾ ਮੱਖੀਆਂ ਮੰਡਰਾਉਂਦੀਆਂ ਰਹਿੰਦੀਆਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਸਵਾਰਥ ਜੁੜਿਆ ਹੁੰਦਾ ਹੈ ਜਦੋਂ ਗੁੜ ਖ਼ਤਮ ਹੋ ਜਾਂਦਾ ਹੈ, ਤਾਂ ਉਹ ਉੱਡ ਜਾਂਦੀਆਂ ਹਨ ਫਿਰ ਉਸ ਵੱਲ ਮੁੜ ਕੇ ਦੇਖਦੀਆਂ ਵੀ ਨਹੀਂ ਹਨ ਇਸੇ ਤਰ੍ਹਾਂ ਕੁਝ ਮੌਕਾਪ੍ਰਸਤ ਲੋਕ ਵੀ ਆਪਣੇ ਸਵਾਰਥ ਦੀ ਪੂਰਤੀ ਲਈ ਰਿਸ਼ਤੇ ਬਣਾਉਂਦੇ ਹਨ ਉਸ ਤੋਂ ਬਾਅਦ ਮੂੰਹ ਮੋੜ ਕੇ ਚਲੇ ਜਾਂਦੇ ਹਨ ਉਨ੍ਹਾਂ ਲਈ ਕਿਸੇ ਰਿਸ਼ਤੇ ਦਾ ਕੋਈ ਮੁੱਲ ਨਹੀਂ ਹੁੰਦਾ, ਉਹ ਬੇਮਾਇਨੇ ਹੁੰਦੇ ਹਨ।

ਹੇਠ ਲਿਖੇ ਸ਼ਲੋਕ ’ਚ ਸਬੰਧਾਂ ਦੀ ਬਹੁਤ ਸੁੰਦਰ ਪਰਿਭਾਸ਼ਾ ਦਿੱਤੀ ਗਈ ਹੈ ਕਵੀ ਦਾ ਕਥਨ ਹੈ:-

ਦੂਰਸਥੋਪਿ ਨਾ ਦੂਰਸਥੋ, ਯੋ ਯਸਯ ਮਨਸਿ ਸਥਿਤ:
ਯੋ ਯਸਯ ਹਿਰਦੈ ਨਾਸਤਿ, ਸਮੀਪਸਥੋਪਿ ਦੂਰਤ:

ਜੋ ਦਿਲ ’ਚ ਰਹਿੰਦਾ ਹੈ, ਉਹ ਦੂਰ ਹੋਣ ’ਤੇ ਵੀ ਦੂਰ ਨਹੀਂ ਹੈ ਜੋ ਦਿਲ ’ਚ ਨਹੀਂ ਰਹਿੰਦਾ, ਉਹ ਨੇੜੇ ਰਹਿਣ ’ਤੇ ਵੀ ਦੂਰ ਹੀ ਹੈ। ਇਹ ਸ਼ਲੋਕ ਸਾਨੂੰ ਸਮਝਾ ਰਿਹਾ ਹੈ ਕਿ ਜੋ ਵਿਅਕਤੀ ਆਪਣੇ ਦਿਲ ’ਚ ਰਹਿੰਦਾ ਹੈ, ਉਹ ਸਦਾ ਹੀ ਨੇੜੇ ਰਹਿੰਦਾ ਹੈ ਇੱਥੇ ਸਮੇਂ ਅਤੇ ਸਥਾਨ ਦੀ ਦੂਰੀ ਕੋਈ ਮਾਇਨੇ ਨਹੀਂ ਰੱਖਦੀ ਉਹ ਲੋਕ ਭਾਵੇਂ ਕੋਲ ਰਹਿਣ ਜਾਂ ਦੂਰ ਰਹਿਣ ਹਮੇਸ਼ਾ ਹੀ ਨੇੜੇ ਰਹਿੰਦੇ ਹਨ ਇਸੇ ਤਰ੍ਹਾਂ ਉਹ ਭਾਵੇਂ ਰੋਜ਼ ਮਿਲਣ ਜਾਂ ਦਿਨਾਂ ਜਾਂ ਮਹੀਨਿਆਂ ਜਾਂ ਸਾਲਾਂ ਤੋਂ ਬਾਅਦ, ਉਨ੍ਹਾਂ ਦਾ ਆਪਣਾਪਣ ਬਣਿਆ ਰਹਿੰਦਾ ਹੈ ਉਨ੍ਹਾਂ ਦੇ ਸਬੰਧਾਂ ਦੀ ਖਿੱਚ ਕਦੇ ਖ਼ਤਮ ਨਹੀਂ ਹੁੰਦੀ ਇਸ ਸ਼੍ਰੇਣੀ ’ਚ ਕੋਈ ਵੀ ਦੋਸਤ-ਰਿਸ਼ਤੇਦਾਰ ਹੋ ਸਕਦਾ ਹੈ।

ਇਸ ਤੋਂ ਉਲਟ ਜੋ ਬਿਲਕੁਲ ਨੇੜੇ ਰਹਿੰਦੇ ਹਨ ਜਾਂ ਸਬੰਧਾਂ ’ਚ ਬਹੁਤ ਨਜ਼ਦੀਕੀ ਹੁੰਦੇ ਹਨ, ਪਰ ਜਦੋਂ ਉਹ ਕਿਸੇ ਵੀ ਕਾਰਨਵੱਸ ਦਿਲੋਂ ਉੱਤਰ ਜਾਂਦੇ ਹਨ ਤਾਂ ਉਹ ਦੂਰ ਹੋ ਜਾਂਦੇ ਹਨ ਦੂਜੇ ਸ਼ਬਦਾਂ ’ਚ ਕਹੀਏ ਤਾਂ ਮੱਤਭੇਦ ਹੋ ਜਾਣ ’ਤੇ ਕੋਈ ਕਿੰਨਾ ਵੀ ਕੋਲ ਰਹਿੰਦਾ ਹੋਵੇ, ਦੂਰ ਹੀ ਪ੍ਰਤੀਤ ਹੁੰਦਾ ਹੈ ਪਤੀ-ਪਤਨੀ, ਭੈਣ-ਭਰਾ, ਔਲਾਦ, ਦੋਸਤ-ਰਿਸ਼ਤੇਦਾਰ, ਸਹਿਕਰਮੀ ਕੋਈ ਵੀ ਹੋ ਸਕਦਾ ਹੈ, ਜਿਸ ਨਾਲ ਮਨਮੁਟਾਅ ਹੋ ਜਾਵੇ ਤਾਂ ਉਸਦਾ ਚਿਹਰਾ ਦੇਖਣਾ ਵੀ ਇਨਸਾਨ ਨੂੰ ਪਸੰਦ ਨਹੀਂ ਆਉਂਦਾ ਉਸਦੇ ਮਨ ’ਚ ਉਨ੍ਹਾਂ ਸਭ ਦੇ ਪ੍ਰਤੀ ਨਫ਼ਰਤ ਦਾ ਭਾਵ ਪੈਦਾ ਹੋਣ ਲੱਗਦਾ ਹੈ ਜੀਵਨ ’ਚ ਇਕੱਠੇ ਜਿਉਣ-ਮਰਨ ਦੀਆਂ ਸਹੁੰਆਂ ਖਾਣ ਵਾਲੇ, ਇੱਕ ਹੀ ਛੱਤ ਹੇਠਾਂ ਰਹਿਣ ਵਾਲੇ ਪਤੀ-ਪਤਨੀ ਦੇ ਵਿਚਕਾਰ ਜਦੋਂ ਵਿਸ਼ਵਾਸ ਅਤੇ ਤਾਲਮੇਲ ਦੀ ਡੋਰ ਟੁੱਟਣ ਲੱਗਦੀ ਹੈ।

ਤਾਂ ਉਹ ਅਜ਼ਨਬੀਆਂ ਵਾਂਗ ਵਿਹਾਰ ਕਰਨ ਲੱਗਦੇ ਹਨ ਕਦੇ ਆਪਣੀ ਔਲਾਦ ਦੇ ਮੋਹਵੱਸ ਜਾਂ ਕਿਸੇ ਹੋਰ ਕਾਰਨ ਇਕੱਠੇ ਰਹਿੰਦੇ ਹੋਏ ਵੀ ਉਨ੍ਹਾਂ ਦੇ ਸਬੰਧਾਂ ’ਚ ਨਿੱਘ ਖ਼ਤਮ ਹੋ ਜਾਂਦੀ ਹੈ ਇੱਕ-ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰਦੇ ਅਤੇ ਦੋਵੇਂ ਹੀ ਸਾਥੀ ਨੂੰ ਨੀਚਾ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਇਸੇ ਤਰ੍ਹਾਂ ਭੌਤਿਕ ਧਨ-ਸੰਪੱਤੀ ਲਈ ਵਿਵਾਦ ਕਰਨ ਵਾਲੇ ਜਾਂ ਅਦਾਲਤ ਦੀ ਸ਼ਰਨ ’ਚ ਜਾਣ ਵਾਲੇ ਸਕੇ  ਭਰਾ ਦੁਸ਼ਮਣ ਬਣ ਜਾਂਦੇ ਹਨ ਉਨ੍ਹਾਂ ’ਚ ਐਨੀ ਦੁਸ਼ਮਣੀ ਹੋ ਜਾਂਦੀ ਹੈ ਕਿ ਉਨ੍ਹਾਂ ’ਚ ਸਾਰੇ ਸਬੰਧ ਖ਼ਤਮ ਹੋ ਜਾਂਦੇ ਹਨ ਉਦੋਂ ਉਨ੍ਹਾਂ ’ਚ ਗੱਲਬਾਤ ਦਾ ਰਸਤਾ ਵੀ ਬੰਦ ਹੋ ਜਾਂਦਾ ਹੈ ਉੱਥੇ ਸੁਲ੍ਹਾ-ਸਫਾਈ ਦੀ ਕੋਈ ਵੀ ਗੁੰਜਾਇਸ਼ ਨਹੀਂ ਰਹਿ ਜਾਂਦੀ ਮਜ਼ਬੂਰੀ ਕਾਰਨ ਜੇਕਰ ਉਨ੍ਹਾਂ ਦਾ ਆਹਮੋ-ਸਾਹਮਣਾ ਕਦੇ ਹੋ ਵੀ ਜਾਵੇ ਤਾਂ ਉਹ ਕੰਨੀ ਕਤਰਾ ਕੇ ਨਿੱਕਲ ਜਾਣ ’ਚ ਆਪਣੀ ਭਲਾਈ ਸਮਝਦੇ ਹਨ।

ਆਪਣੀਆਂ ਅੱਖਾਂ ਦੇ ਤਾਰੇ, ਜਿਨ੍ਹਾਂ ਲਈ ਇਸ ਸੰਸਾਰ ’ਚ ਮਨੁੱਖ ਜਿਉਂਦਾ ਹੈ, ਉਹੀ ਬੱਚੇ ਉਸਨੂੰ ਉਸ ਸਮੇਂ ਕੋਹੜ ਭਾਵ ਨਾਸੂਰ ਵਾਂਗ ਲੱਗਣ ਲੱਗਦੇ ਹਨ, ਜਦੋਂ ਉਹ ਉਸਦਾ ਸਭ ਕੁਝ ਖੋਹ ਕੇ ਉਸਨੂੰ ਦਰ-ਦਰ ਦੀਆਂ ਠੋ੍ਹਕਰਾਂ ਖਾਣ ਲਈ ਮਜ਼ਬੂਰ ਕਰ ਦਿੰਦੇ ਹਨ ਉਸ ਸਮੇਂ ਉਹ ਸੋਚਦਾ ਹੈ ਕਿ ਜੇਕਰ ਅਜਿਹੀ ਔਲਾਦ ਨਾ ਹੁੰਦੀ ਅਤੇ ਉਹ ਔਲਾਦ ਤੋਂ ਬਿਨਾ ਰਹਿ ਜਾਂਦਾ ਤਾਂ ਜ਼ਿਆਦਾ ਵਧੀਆ ਹੁੰਦਾ। ਅੰਤ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਕਿਸੇ ਦੇ ਨਾਲ ਦੂਰੀ ਹੋਣਾ ਅਤੇ ਨੇੜਤਾ ਹੋਣਾ ਮਨੁੱਖ ਦੇ ਆਪਣੇ ਵਿਹਾਰ ’ਤੇ ਨਿਰਭਰ ਕਰਦਾ ਹੈ ਜੋ ਜ਼ਿਆਦਾ ਗਮ ਖਾਂਦਾ ਹੈ, ਉਹੀ ਸਭ ਦਾ ਆਪਣਾ ਹੁੰਦਾ ਹੈ ਆਪਣੇ ਸਵਾਰਥ ਨੂੰ ਪਹਿਲ ਦੇਣ ਵਾਲਾ ਦੂਜਿਆਂ ਦੀਆਂ ਨਜ਼ਰਾਂ ਤੋਂ ਡਿੱਗ ਜਾਂਦਾ ਹੈ ਉਦੋਂ ਕੋਲ ਹੁੰਦੇ ਹੋਏ ਵੀ ਉਹ ਦੂਰ ਹੋ ਜਾਂਦਾ ਹੈ।

-ਉਰਵਸ਼ੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!