Experiences of the Devotess (2)

ਬੇਪਰਵਾਹੀ ਪਵਿੱਤਰ ਬਚਨ ਪੂਜਨੀਕ ਮੌਜੂਦਾ ਬਾਡੀ ’ਚ ਪੂਰੇ ਹੋਏ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਪ੍ਰੇਮੀ ਰਣਜੀਤ ਸਿੰਘ ਇੰਸਾਂ ਸਪੁੱਤਰ ਸੱਚਖੰਡਵਾਸੀ ਸ਼੍ਰੀ ਕੇਹਰ ਸਿੰਘ ਜੀ ਪਿੰਡ ਪੱਕਾ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਖੁਦ ਪ੍ਰਤੱਖ ਦੇਖੇ ਤੇ ਮਹਿਸੂਸ ਕੀਤੇ ਇੱਕ ਅਨੋਖੇ ਖੇਲ੍ਹ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ:-

ਸੰਨ 1970 ਦੀ ਗੱਲ ਹੈ ਸਾਡੇ ਪਿੰਡ ਪੱਕਾ ਕਲਾਂ ਵਿਖੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਰਾਤ ਦਾ ਸਤਿਸੰਗ ਸੀ ਇਸ ਵਾਰ ਪੂਜਨੀਕ ਪਰਮ ਪਿਤਾ ਜੀ ਦਾ ਪਵਿੱਤਰ ਉਤਾਰਾ ਸਰਪੰਚ ਹਰੀ ਸਿੰਘ ਜੀ ਦੇ ਘਰ ਸੀ ਸਰਪੰਚ ਦਾ ਘਰ ਸਾਡੇ ਘਰ ਤੋਂ ਥੋੜ੍ਹਾ ਦੂਰੀ ’ਤੇ ਸੀ ਪੂਜਨੀਕ ਪਰਮ ਪਿਤਾ ਜੀ ਸ਼ਾਮ ਦੇ ਸਮੇ ਘੁੰਮਣ ਲਈ ਬਾਹਰ ਖੇਤਾਂ ਵੱਲ ਗਏ ਅਤੇ ਉੱਥੋਂ ਵਾਪਸੀ ’ਤੇ ਪਿੰਡ ਦੇ ਸਕੂਲ ਵਿੱਚ ਆ ਕੇ ਬੈਠ ਗਏ  ਉਹਨਾਂ ਦਿਨਾਂ ਵਿੱਚ ਮੈਨੂੰ ਗੈਸ ਲਾਲਟੈਨ ਜਗਾਉਣ ਦੀ ਸੇਵਾ ਮਿਲੀ ਹੋਈ ਸੀ ਅਤੇ ਮੇਰੇ ਬਾਪੂ ਜੀ ਸਟੇਜ-ਸੈਕਟਰੀ (ਪ੍ਰੇਮੀ ਸੇਵਕ) ਦੀ ਸੇਵਾ ਕਰਿਆ ਕਰਦੇ ਉਹ ਮੈਨੂੰ ਕਹਿਣ ਲੱਗੇ ਕਿ ਹਨੇਰਾ ਹੋਣ ਲੱਗਾ ਹੈ

ਅਤੇ ਪੂਜਨੀਕ ਪਰਮ ਪਿਤਾ ਜੀ ਸਕੂਲ ਵਿੱਚ ਬੈਠੇ ਹੋਏ ਹਨ, ਤੂੰ ਉਹਨਾਂ ਦੇ ਕੋਲ ਗੈਸ ਲਾਲਟੇਨ ਲੈ ਜਾ ਅਤੇ ਮੈਂ ਸਟੇਜ ਦੀ ਤਿਆਰੀ ਕਰਵਾਉਂਦਾ ਹਾਂ ਜਦੋਂ ਪਰਮ ਪਿਤਾ ਜੀ ਉੱਥੋਂ ਉੱਠ ਕੇ ਜਾਣ ਲੱਗਣ ਤਾਂ ਤੂੰ ਅਰਜ਼ ਕਰ ਦੇਵੀਂ ਕਿ ਪਿਤਾ ਜੀ ਸਾਡੇ ਘਰ ਵੀ ਆਪਣੇ ਪਵਿੱਤਰ ਚਰਨ ਪਾਓ ਜੀ  ਮੈਂ ਗੈਸ ਲਾਲਟੇਨ ਲੈ ਕੇ ਸਕੂਲ ਵਿੱਚ ਪਹੁੰਚ ਗਿਆ ਜਦੋਂ ਪੂਜਨੀਕ ਪਰਮ ਪਿਤਾ ਜੀ ਉੱਥੋਂ ਜਾਣ ਲੱਗੇ ਤਾਂ ਮੈਂ ਪਰਮ ਪਿਤਾ ਜੀ ਕੋਲ ਅਰਜ਼ ਕਰ ਦਿੱਤੀ ਕਿ ਪਿਤਾ ਜੀ, ਸਾਡਾ ਘਰ ਨੇੜੇ ਹੀ ਹੈ ਮੇਰੇ ਬਾਪੂ ਜੀ ਨੇ ਅਰਜ਼ ਕੀਤੀ ਹੈ ਕਿ ਪਿਤਾ ਜੀ ਸਾਡੇ ਘਰ ਵੀ ਆਪਣੇ ਪਵਿੱਤਰ ਚਰਨ ਪਾਉਣ ਜੀ, ਚਾਹੇ ਇੱਕ ਮਿੰਟ ਹੀ ਲਾਉਣਾ ਜੀ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਬਚਨ ਫ਼ਰਮਾਇਆ, ‘‘ਮਿੱਠੂ ਸਿੰਘ, ਹਨ੍ਹੇਰਾ ਹੋ ਗਿਆ ਹੈ ਅਤੇ ਅੱਠ ਵਜੇ ਸਤਿਸੰਗ ਕਰਨਾ ਹੈ

ਤੇਰੇ ਬਾਪੂ ਜੀ ਨੂੰ ਆਖ ਦੇਵੀਂ ਕਿ ਤੁਹਾਡੇ ਘਰੇ ਕਦੇ ਫੇਰ ਜ਼ਰੂਰ ਆਵਾਂਗੇ’’ ਉਸ ਤੋਂ ਪਿੱਛੋਂ ਪੂਜਨੀਕ ਪਰਮ ਪਿਤਾ ਜੀ ਆਪਣੀ ਪ੍ਰਤੱਖ ਬਾੱਡੀ ਵਿੱਚ ਸਾਡੇ ਘਰ ਨਹੀਂ ਆਏ ਸੰਨ 1991 ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣਾ ਨੂਰੀ ਚੋਲਾ ਬਦਲ ਲਿਆ ਅਤੇ ਆਪਣੇ ਨਵੇਂ ਚੋਲੇ ਭਾਵ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਨੌਜਵਾਨ ਬਾੱਡੀ ਵਿੱਚ ਆ ਗਏ ਉਦੋਂ ਮੈਂ ਬਠਿੰਡੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਅਤੇ ਉਸ ਦੌਰਾਨ ਮੇਰੀ ਬਦਲੀ ਉੱਥੋਂ ਰੋਪੜ ਦੀ ਹੋ ਗਈ ਜਦੋਂ ਰੋਪੜ ਦੀ ਸੰਗਤ ਦੇ ਦੁਆਰਾ ਮੈਨੂੰ ਪਤਾ ਲੱਗਾ ਕਿ ਪੂਜਨੀਕ ਹਜ਼ੂਰ ਪਿਤਾ ਜੀ ਆਪਣੀ ਜੀਵਾਂ ਉੱਧਾਰ ਯਾਤਰਾ ’ਤੇ ਹਿਮਾਚਲ ਪ੍ਰਦੇਸ਼ ਆ ਰਹੇ ਹਨ ਤਾਂ ਅਸੀਂ ਰੋਪੜ ਕਲੌਨੀ ਦੀ ਸੰਗਤ ਦੇ ਕੁਝ ਜ਼ਿੰਮੇਦਾਰਾਂ ਨੇ ਸਰਸਾ ਦਰਬਾਰ ’ਚ ਆ ਕੇ ਪੂਜਨੀਕ ਪਿਤਾ ਜੀ ਦੀ ਪਾਵਨ ਹਜ਼ੂਰੀ ਵਿੱਚ ਅਰਜ਼ ਕੀਤੀ ਕਿ ਪਿਤਾ ਜੀ, ਆਪ ਜੀ ਰੋਪੜ ਦੇ ਵਿੱਚ ਦੀ ਹਿਮਾਚਲ ਨੂੰ ਜਾਓਗੇ ਤਾਂ ਸਾਡੀ ਕਲੌਨੀ ਵਿੱਚ ਵੀ ਪਵਿੱਤਰ ਚਰਨ ਪਾਉਣਾ ਜੀ ਜੋ ਕਿ ਮੇਨ ਸੜਕ ਦੇ ਬਿਲਕੁਲ ਹੀ ਨੇੜੇ ਹੈ ਪੂਜਨੀਕ ਹਜ਼ੂਰ ਪਿਤਾ ਜੀ ਨੇ ਸਾਡੀ ਬੇਨਤੀ ਮਨਜ਼ੂਰ ਕਰ ਲਈ ਤੇ ਫਰਮਾਇਆ

ਕਿ ਤੁਸੀਂ ਜੀ.ਐੱਸ.ਐੱਮ. ਸੇਵਾਦਾਰ ਭਾਈ ਮੋਹਣ ਲਾਲ ਨੂੰ ਆਪਣਾ ਪੂਰਾ ਐਡਰਸ ਲਿਖਾ ਦਿਓ ਪਵਿੱਤਰ ਹੁਕਮ ਅਨੁਸਾਰ ਅਸੀਂ ਜੀ.ਐੱਸ.ਐੱਮ. ਬਾਈ ਮੋਹਣ ਲਾਲ ਜੀ ਨੂੰ ਆਪਣਾ ਪੂਰਾ ਐਡਰਸ ਲਿਖਾ ਦਿੱਤਾ ਪੂਜਨੀਕ ਹਜ਼ੂਰ ਪਿਤਾ ਜੀ ਜਦੋਂ ਪੰਚਕੂਲੇ ਤੋਂ ਰੋਪੜ ਨੂੰ ਜਾਣ ਲੱਗੇ ਤਾਂ ਜੀਐੱਸਐੱਮ ਭਾਈ ਮੋਹਣ ਲਾਲ ਜੀ ਨੇ ਸਾਨੂੰ ਦੱਸ ਦਿੱਤਾ ਕਿ ਪਿਤਾ ਜੀ ਰੋਪੜ ਜਾਣ ਵਾਸਤੇ ਚੱਲ ਪਏ ਹਨ ਅਤੇ ਤੁਸੀਂ ਦੋ ਪ੍ਰੇਮੀ ਸੜਕ ’ਤੇ ਆ ਜਾਓ ਅਤੇ ਤੁਸੀਂ ਪਿਤਾ ਜੀ ਨੂੰ ਆਪਣੀ ਕਲੌਨੀ ਵਿੱਚ ਲੈ ਜਾਣਾ ਅਸੀਂ ਦੋ ਪ੍ਰੇਮੀ ਸੜਕ ’ਤੇ ਜਾ ਕੇ ਖੜ੍ਹੇ ਹੋ ਗਏ ਜਦੋਂ ਸੱਚੇ ਪਾਤਸ਼ਾਹ ਪੂਜਨੀਕ ਹਜ਼ੂਰ ਪਿਤਾ ਜੀ ਦਾ ਕਾਫਲਾ ਆਇਆ ਤਾਂ

ਅਸੀਂ ਮੋਟਰ ਸਾਈਕਲ ਲੈ ਕੇ ਅੱਗੇ ਲੱਗ ਗਏ ਰੋਪੜ ਦੀ ਸੰਗਤ ਨੇ ਪੂਜਨੀਕ ਪਿਤਾ ਜੀ ਦਾ ਉਤਾਰਾ ਮੇਰੇ ਕਵਾਟਰ ਵਿੱਚ ਹੀ ਰੱਖ ਦਿੱਤਾ ਅਤੇ ਪੂਜਨੀਕ ਪਿਤਾ ਜੀ ਮੇਰੇ ਕਵਾਟਰ ਵਿੱਚ ਆ ਗਏ ਉਸ ਦੌਰਾਨ ਪੂਜਨੀਕ ਪਿਤਾ ਜੀ ਨੇ ਰੋਪੜ ਦੀ ਸੰਗਤ ਨੂੰ ਆਪਣੇ ਕੋਲ ਬੁਲਾ ਕੇ ਸਾਰੀ ਸੰਗਤ ਦਾ ਹਾਲ-ਚਾਲ ਪੁੱਛਿਆ ਅਤੇ ਇਸ ਤਰ੍ਹਾਂ ਪੂਜਨੀਕ ਪਿਤਾ ਜੀ ਨੇ ਉੱਥੋਂ ਦੀ ਸਾਰੀ ਸਾਧ-ਸੰਗਤ ਨੂੰ ਆਪਣੀਆਂ ਬੇਅੰਤ ਖੁਸ਼ੀਆਂ ਵੰਡੀਆਂ ਅਸੀਂ ਭਾਵ ਸੰਗਤ ਦੇ ਜ਼ਿੰਮੇਵਾਰਾਂ ਨੇ ਪੂਜਨੀਕ ਪਿਤਾ ਜੀ ਦੇ ਨਾਲ ਜੋ ਸੇਵਾਦਾਰ ਆਏ ਸਨ, ਉਹਨਾਂ ਲਈ ਚਾਹ, ਪਾਣੀ, ਲੰਗਰ ਬਣਾਇਆ ਸੀ ਅਤੇ ਪਿਤਾ ਜੀ ਤੋਂ ਆਗਿਆ ਲੈ ਕੇ ਉਨ੍ਹਾਂ ਸਾਰੇ ਸੇਵਾਦਾਰਾਂ ਨੂੰ ਚਾਹ, ਪਾਣੀ ਤੇ ਲੰਗਰ ਛਕਾਇਆ ਪੂਜਨੀਕ ਪਿਤਾ ਜੀ ਮੇਰੇ ਘਰ (ਕੁਆਟਰ ’ਚ) ਕਰੀਬ ਪੰਤਾਲੀ ਮਿੰਟ ਰੁਕੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਮੈਨੂੰ ਫਰਮਾਇਆ, ‘ਬੇਟਾ ਰਣਜੀਤ ਸਿੰਘ! ਤੇਰੇ ਨਾਲ ਜੋ ਇਹ ਵਾਅਦਾ ਕੀਤਾ ਸੀ ਕਿ ਤੇਰੇ ਘਰ ਜ਼ਰੂਰ ਆਵਾਂਗੇ,

ਤੂੰ ਤਾਂ ਇੱਕ ਮਿੰਟ ਹੀ ਕਿਹਾ ਸੀ, ਪਰ ਅਸੀਂ ਤਾਂ ਪੰਤਾਲੀ ਮਿੰਟ ਤੱਕ ਬੈਠੇ ਅਤੇ ਚਾਹ-ਪਾਣੀ ਵੀ ਛੱਕ ਲਿਆ ਹੁਣ ਅਸੀਂ ਹਿਮਾਚਲ ਜਾਣਾ ਹੈ ਅੱਗੇ ਮਿਸਤਰੀ ਉਡੀਕਦੇ ਹਨ ਕਿਉਂਕਿ ਹਿਮਾਚਲ ਵਾਲੇ ਚਚੀਆ ਨਗਰੀ ਡੇਰੇ ਦਾ ਉਦਘਾਟਨ ਕਰਨਾ ਹੈ ਅਤੇ ਐਨੇ ਬਚਨ ਕਰਕੇ ਪੂਜਨੀਕ ਪਿਤਾ ਜੀ ਹਿਮਾਚਲ ਲਈ ਰਵਾਨਾ ਹੋ ਗਏ ਪਿਤਾ ਜੀ ਦੇ ਜਾਣ ਤੋਂ ਬਾਅਦ ਮੈਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾਤਾ ਰਹਿਬਰ ਦੇ ਬਚਨਾਂ ਵਾਲੀ ਗੱਲ ਯਾਦ ਆਈ ਕਿ ‘ਤੇਰੇ ਬਾਪੂ ਜੀ ਨੂੰ ਆਖ ਦੇਵੀਂ ਕਿ ਤੇਰੇ ਘਰੇ ਕਦੇ ਫੇਰ ਜ਼ਰੂਰ ਆਵਾਂਗੇ’ ਉਸ ਵਕਤ ਮੈਂ ਪੂਜਨੀਕ ਪਰਮ ਪਿਤਾ ਜੀ ਪਾਸ ਇਹ ਬੇਨਤੀ ਕੀਤੀ ਸੀ ਕਿ ‘ਚਾਹੇ ਇੱਕ ਮਿੰਟ ਹੀ ਲਾਉਣਾ

ਪੂਜਨੀਕ ਪਰਮ ਪਿਤਾ ਜੀ ਦੇ ਬਚਨਾਂ ਤੋਂ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਹੋ ਗਿਆ ਕਿ ਇਹ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਉਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਖੁਦ ਹੀ ਹਨ ਅਤੇ ਪੂਜਨੀਕ ਪਰਮ ਪਿਤਾ ਜੀ ਨੇ ਸਿਰਫ ਚੋਲਾ ਹੀ ਬਦਲਿਆ ਹੈ ਭਾਵ ਪੂਜਨੀਕ ਸਤਿਗੁਰੂ ਜੀ ਨੇ ਖੁਦ ਹੀ ਪੂਜਨੀਕ ਹਜ਼ੂਰ ਪਿਤਾ ਜੀ ਦੀ ਨੌਜਵਾਨ ਇਲਾਹੀ ਬਾਡੀ ਧਾਰਣ ਕੀਤੀ ਹੈ ਪੂਜਨੀਕ ਪਰਮ ਪਿਤਾ ਜੀ ਦੇ ਪ੍ਰਤੱਖ ਸਵਰੂਪ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨਾਂ ਵਿੱਚ ਸਾਡੀ ਇਹੀ ਬੇਨਤੀ ਹੈ ਕਿ ਇਸੇ ਤਰ੍ਹਾਂ ਆਪਣੀ ਦਇਆ-ਮਿਹਰ, ਰਹਿਮਤ ਸਾਡੇ ਪਰਿਵਾਰ ’ਤੇ ਬਣਾਈ ਰੱਖਣਾ ਜੀ ਅਤੇ ਆਪਣੇ ਪ੍ਰਤੀ ਸਾਡਾ ਦ੍ਰਿੜ ਵਿਸ਼ਵਾਸ ਹਮੇਸ਼ਾ ਬਣਾਈ ਰੱਖਣਾ ਜੀ