ਸਤਿਗੁਰੂ ਜੀ ਨੇ ਬੱਚੇ ਨੂੰ ਝਰੀਟ ਵੀ ਨਹੀਂ ਲੱਗਣ ਦਿੱਤੀ – ਸਤਿਸੰਗੀਆਂ ਦੇ ਅਨੁਭਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਸੱਚਖੰਡ ਵਾਸੀ ਕੇਹਰ ਸਿੰਘ ਜੀ ਹਵਲਦਾਰ, ਸਪੁੱਤਰ ਸ਼੍ਰੀ ਫੁੰਮਣ ਸਿੰਘ ਜੀ ਪਿੰਡ ਪੱਕਾ ਕਲਾਂ ਜ਼ਿਲ੍ਹਾ ਬਠਿੰਡਾ (ਪੰਜਾਬ) ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ਪਰਿਵਾਰ ’ਤੇ ਹੋਈ ਰਹਿਮਤ ਦਾ ਵਰਣਨ ਇੱਕ ਚਿੱਠੀ ਰਾਹੀਂ ਕਰਦਾ ਹੈ ਉਸਦੇ ਵੱਲੋਂ ਦਰਬਾਰ ’ਚ ਭੇਜੀ ਇਹ ਚਿੱਠੀ ਸੰਨ 1992 ’ਚ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ ਸੀ, ਜੋ ਕਿ ਇਸ ਤਰ੍ਹਾਂ ਹੈ:-
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਦਾਨ ਲੈਣ ਤੋਂ ਬਾਅਦ ਮੈਂ ਰੋਜ਼ਾਨਾ ਸਵੇਰੇ-ਸ਼ਾਮ ਸਿਮਰਨ ਕਰਦਾ ਸੀ ਮੈਨੂੰ ਨਾਮ ਜਪਣ ’ਚ ਬਹੁਤ ਰਸ ਆਉਂਦਾ ਸੀ ਪੂਰਾ ਦਿਨ ਅਜਿਹਾ ਲੱਗਦਾ ਕਿ ਜਿਵੇਂ ਮੈਂ ਮਸਤੀ ’ਚ ਘੁੰਮ ਰਿਹਾ ਹਾ ਮੇਰੇ ਦਿਲ ’ਚ ਸਾਰੇ ਜੀਵਾਂ ਲਈ ਨਿਸਵਾਰਥ ਪ੍ਰੇਮ ਜਿਹਾ ਪੈਦਾ ਹੋ ਗਿਆ ਸੀ ਮੇਰੇ ਅੰਦਰ ਦੀ ਆਤਮਿਕ ਤਾਕਤ ਵੀ ਮੈਨੂੰ ਵਧੀ ਹੋਈ ਮਹਿਸੂਸ ਹੁੰਦੀ ਸੀ, ਜਿਸ ਦੀ ਵਜ੍ਹਾ ਨਾਲ ਮੈਨੂੰ ਕਿਸੇ ਦੀ ਕਹੀ ਕੋਈ ਵੀ ਗੱਲ ਬੁਰੀ ਨਹੀਂ ਲੱਗਦੀ ਸੀ ਹਰ ਸਮੇਂ ਦਿਲ ਕਰਦਾ ਕਿ ਇਸ ਸਾਰੀ ਸ੍ਰਿਸ਼ਟੀ ਦੇ ਸਿਰਜਣਹਾਰ ਨੂੰ ਦੇਖਾਂ ਆਮ ਤੌਰ ’ਤੇ ਮੈਂ ਇਕੱਲਾ ਹੀ ਸਿਮਰਨ ਕਰਦਾ ਸੀ ਉਸ ਦਿਨ ਵੀ ਅਜਿਹਾ ਹੀ ਹੋਇਆ
ਸੰਨ 1969 ਦੀ ਗੱਲ ਹੈ ਉਹ ਗਰਮੀਆਂ ਦੇ ਦਿਨ ਸਨ ਮੇਰਾ ਬੇਟਾ ਗੁਰਚਰਨ ਸਿੰਘ ਮੇਰੇ ਨਾਲ ਘਰ ਦੀ ਛੱਤ ’ਤੇ ਸੁੱਤਾ ਹੋਇਆ ਸੀ, ਜੋ ਉਸ ਸਮੇਂ ਪੰਜ ਸਾਲ ਦਾ ਸੀ ਨਿਸ਼ਚਿਤ ਸਮੇਂ ’ਤੇ ਸਵੇਰੇ ਉੱਠਿਆ ਅਤੇ ਬੱਚੇ ਤੋਂ ਥੋੜ੍ਹਾ ਦੂਰ ਚੁਬਾਰੇ ਕੋਲ ਬੈਠ ਕੇ ਸਤਿਗੁਰੂ ਦੇ ਨਾਮ ਦਾ ਸਿਮਰਨ ਕਰਨ ਲੱਗਾ ਮੇਰੀ ਪਤਨੀ ਹੇਠਾਂ ਵਿਹੜੇ ’ਚ ਸੁੱਤੀ ਹੋਈ ਸੀ ਉਸ ਸਮੇਂ ਕਾਫੀ ਹਨ੍ਹੇਰਾ ਸੀ ਅਚਾਨਕ ਮੇਰਾ ਬੇਟਾ ਗੁਰਚਰਨ ਉੱਠ ਕੇ ਬੈਠ ਗਿਆ ਉਹ ਆਪਣੇ-ਆਪ ਨੂੰ ਇਕੱਲਾ ਦੇਖ ਕੇ ਡਰ ਗਿਆ ਉਹ ਚਾਰੇ ਪਾਸੇ ਸਾਨੂੰ ਭਾਵ ਆਪਣੇ ਮਾਂ-ਬਾਪ ਨੂੰ ਲੱਭਣ ਲੱਗਾ ਜਿਵੇਂ ਹੀ ਉਹ ਛੱਤ ਦੇ ਬਨੇਰੇ ਦੇ ਨੇੜੇ ਖੜ੍ਹਾ ਹੋ ਕੇ ਹੇਠਾਂ ਦੇਖਣ ਲੱਗਿਆ ਤਾਂ ਉਸਦਾ ਭਾਰ ਅੱਗੇ ਨੂੰ ਹੋ ਗਿਆ ਅਤੇ ਉਹ ਧੜੰਮ ਕਰਕੇ ਹੇਠਾਂ ਡਿੱਗ ਗਿਆ ਬੱਚੇ ਦੇ ਉੱਪਰੋਂ ਡਿੱਗਣ ਦੀ ਆਵਾਜ਼ ਆਈ ਜ਼ੋਰਦਾ ਖੜਕਾ ਹੋਇਆ ਬੱਚੇ ਨੂੰ ਡਿੱਗਿਆ ਦੇਖ ਕੇ ਮੇਰੀ ਪਤਨੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਗੁੱਸੇ ’ਚ ਮੈਨੂੰ ਉੱਚਾ-ਉੱਚਾ ਬੋਲਣ ਲੱਗੀ ਕਿ ਪ੍ਰੇਮੀ ਨੂੰ ਸਿਮਰਨ ਕਰਨ ਦੀ ਪਈ ਹੈ
ਅਤੇ ਬੱਚਾ ਮਰਨ ਵਾਲਾ ਹੈ ਪਤਨੀ ਦਾ ਰੌਲਾ ਸੁਣ ਕੇ ਮੈਂ ਹੇਠਾਂ ਉੱਤਰ ਆਇਆ ਅਤੇ ਭੱਜ ਕੇ ਬੱਚੇ ਨੂੰ ਚੁੱਕ ਲਿਆ ਮੈਂ ਬੱਚੇ ਦੇ ਸਾਰੇ ਅੰਗਾਂ ਨੂੰ ਹੱਥ ਲਾ ਕੇ ਦੇਖਿਆ ਅਤੇ ਪੁੱਛਿਆ, ਬੇਟਾ! ਕਿੱਥੇ ਸੱਟ ਲੱਗੀ ਹੈ? ਕਿੱਥੇ ਦਰਦ ਹੁੰਦਾ ਹੈ? ਹੈਰਾਨੀ ਤਾਂ ਉਦੋਂ ਹੋਈ ਜਦੋਂ ਬੱਚੇ ਨੇ ਦੱਸਿਆ, ‘ਬਾਪੂ ਜੀ, ਜਦੋਂ ਮੈਂ ਡਿੱਗਿਆ, ਪਿਤਾ ਜੀ! (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨੇ ਮੈਨੂੰ ਹੇਠਾਂ ਡਿੱਗਣ ਤੋਂ ਪਹਿਲਾਂ ਹੀ ਆਪਣੇ ਹੱਥਾਂ ’ਚ ਚੁੱਕ ਲਿਆ ਸੀ ਪੁੱਛਣ ’ਤੇ ਬੱਚੇ ਨੇ ਦੱਸਿਆ ਕਿ ਪਿਤਾ ਜੀ ਨੇ ਸਫੈਦ ਕੱਪੜੇ ਪਹਿਨੇ ਹੋਏ ਸਨ ਅਤੇ ਸਿਰ ’ਤੇ ਲਾਲ ਪਰਨਾ ਬੰਨਿ੍ਹਆ ਹੋਇਆ ਸੀ ਬੱਚੇ ਤੋਂ ਸਾਰੀ ਗੱਲ ਸੁਣ ਕੇ ਮੈਨੂੰ ਵੈਰਾਗ ਆ ਗਿਆ ਕਿ ਪੂਜਨੀਕ ਸਤਿਗੁਰੂ ਪਿਤਾ ਜੀ ਆਪਣੇ ਬੱਚਿਆਂ ਦੀ ਕਿੰਨੀ ਸੰਭਾਲ ਕਰਦੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਬੱਚੇ ਨੂੰ ਝਰੀਟ ਤੱਕ ਵੀ ਨਹੀਂ ਆਈ ਸੀ,
ਜਦੋਂਕਿ ਬੱਚਾ ਛੱਤ ਤੋਂ ਪੱਕੇ ਵਿਹੜੇ ’ਚ ਡਿੱਗਿਆ ਸੀ ਇਹ ਦੇਖਕੇ ਮੇਰੀ ਪਤਨੀ ਦੀਆਂ ਅੱਖਾਂ ’ਚ ਵੀ ਹੰਝੂ ਆ ਗਏ ਕਿ ਅਸੀਂ ਇਨਸਾਨ ਹਾਂ ਜੋ ਮਿੰਟ-ਮਿੰਟ ’ਚ ਤਾਹਨੇ ਮਾਰਦੇ ਰਹਿੰਦੇ ਹਾਂ ਅਤੇ ਉਹ ਮੇਰਾ ਪਾਲਣਹਾਰ ਸਤਿਗੁਰੂ, ਜੋ ਹਰ ਪਲ ਸਾਡੀ ਸੰਭਾਲ ਕਰਦਾ ਹੈ, ਫਿਰ ਵੀ ਅਹਿਸਾਨ ਨਹੀਂ ਜਤਾਉਂਦਾ ਅਜਿਹੇ ਸਤਿਗੁਰੂ ਦਾ ਅਸੀਂ ਦੇਣ ਨਹੀਂ ਦੇ ਸਕਦੇ ਮੇਰੀ ਪਤਨੀ ਵੀ, ਮੈਨੂੰ ਸਿਮਰਨ ਬਾਰੇ ਭਲਾ-ਬੁਰਾ ਬੋਲਣ ਲਈ ਪਿਤਾ ਜੀ ਤੋਂ ਮੁਆਫੀ ਮੰਗਣ ਲੱਗੀ ਅਤੇ ਕਹਿਣ ਲੱਗੀ ਕਿ ਇਨ੍ਹਾਂ ਦੇ ਸਿਮਰਨ ’ਤੇ ਬੈਠੇ ਹੋਣ ਦੀ ਵਜ੍ਹਾ ਨਾਲ ਹੀ ਆਪ ਜੀ ਨੇ ਖੁਦ ਮੇਰੇ ਬੇਟੇ ਦੀ ਰੱਖਿਆ ਕੀਤੀ, ਜਾਨ ਬਖ਼ਸ਼ੀ ਹੈ ਅੱਗੇ ਤੋਂ ਮੈਂ ਇਨ੍ਹਾਂ ਨੂੰ ਤਾਂ ਕੀ, ਕਿਸੇ ਨੂੰ ਵੀ ਸਿਮਰਨ ਲਈ ਨਹੀਂ ਟੋਕਾਂਗੀ ਅਤੇ ਖੁਦ ਵੀ ਜ਼ਿਆਦਾ ਤੋਂ ਜ਼ਿਆਦਾ ਸਿਮਰਨ ਕਰਿਆ ਕਰਾਂਗੀ ਇਹ ਸਿਮਰਨ ਦੀ ਹੀ ਤਾਕਤ ਹੈ ਕਿ ਜਿਸ ਵਜ੍ਹਾ ਨਾਲ ਮੇਰੇ ਬੱਚੇ ਦਾ ਮੌਤ ਵਰਗਾ ਕਰਮ ਪਿਆਰੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਕੱਟਿਆ ਕਿ ਉਸਨੂੰ ਇੱਕ ਝਰੀਟ ਵੀ ਨਹੀਂ ਆਉਣ ਦਿੱਤੀ
ਪੂਜਨੀਕ ਸਤਿਗੁਰੂ ਜੀ ਦੇ ਬਚਨ ਵੀ ਹਨ ਕਿ ਜੋ ਪ੍ਰੇਮੀ ਬਚਨਾਂ ’ਤੇ ਪੱਕੇ ਰਹਿੰਦੇ ਹੋਏ, ਸੇਵਾ-ਸਿਮਰਨ ਕਰਦੇ ਹਨ, ਸਤਿਗੁਰੂ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਪਲ-ਪਲ ਖੁਦ ਸੰਭਾਲ ਕਰਦੇ ਹਨ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਇਨ੍ਹਾਂ ਬਚਨਾਂ ਨੂੰ ਪ੍ਰਤੱਖ ਕਰਕੇ ਦਿਖਾਇਆ
ਸਤਿਗੁਰੂ ਪਿਆਰੇ ਦੇ ਮੌਜੂਦਾ ਸਰੂਪ ਪੂਜਨੀਕ ਹਜੂਰ ਪਿਤਾ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੇ ਪਵਿੱਤਰ ਚਰਨਾਂ ’ਚ ਬੇਨਤੀ ਹੈ ਕਿ ਹੇ ਸਤਿਗੁਰੂ ਜੀ, ਆਪ ਜੀ ਦੀ ਰਹਿਮਤ ਪੂਰੇ ਪਰਿਵਾਰ ’ਤੇ ਹਮੇਸ਼ਾ ਵਰਸਦੀ ਰਹੇ ਜੀ