…ਦੇਹ ਧਾਰ ਜਗਤ ’ਤੇ ਆਏ -ਸੰਪਾਦਕੀ
ਸੰਤ-ਮਹਾਂਪੁਰਸ਼ ਸ੍ਰਿਸ਼ਟੀ ਦੇ ਉੱਧਾਰ ਲਈ ਹੀ ਜਗਤ ਵਿੱਚ ਦੇਹੀ ਧਾਰਨ ਕਰਦੇ ਹਨ ਜੀਵ-ਆਤਮਾ ਜਨਮਾਂ-ਜਨਮਾਂ ਤੋਂ ਜਨਮ-ਮਰਨ ਦੇ ਚੱਕਰ ’ਚ ਫਸੀ ਹੋਈ ਹੈ ਉਹ ਆਪਣੇ-ਆਪ ਕਦੇ ਵੀ ਇਸ ਤੋਂ ਛੁਟਕਾਰਾ ਨਹੀਂ ਪਾ ਸਕਦੀ ਜੀਵ-ਆਤਮਾ ਨੂੰ ਜਨਮ-ਮਰਨ ਤੋਂ ਆਜ਼ਾਦ ਕਰਾਉਣ ਅਤੇ ਉਸ ਦੇ ਜਨਮ-ਮਰਨ ਦੇ ਚੱਕਰ ਨੂੰ ਹਮੇਸ਼ਾ ਲਈ ਮੁਕਾਉਣ ਦੀ ਪਰਮ ਪਿਤਾ ਪਰਮਾਤਮਾ ਨੇ ਖੁਦ ਹੀ ਵਿਧੀ ਬਣਾਈ ਉਹ ਖੁਦ ਸਤਿਗੁਰੂ ਦਾ ਰੂਪ ਧਾਰ ਕੇ ਜਗਤ ’ਤੇ ਆਇਆ ਹੁਣ ਜਨਮ ਤੋਂ ਹੀ ਭੇਡ-ਬੱਕਰੀਆਂ ਵਿਚ ਪਲਿਆ, ਵੱਡਾ ਹੋਇਆ ‘ਸ਼ੇਰ ਦਾ ਬੱਚਾ’ ਕਿਵੇਂ ਆਪਣੇ-ਆਪ ਨੂੰ ਸ਼ੇਰ ਮੰਨੇ? ਉਹ ਤਾਂ ਇਹੀ ਕਹੇਗਾ ਕਿ ਇਹੀ ਮੇਰੇ ਭੈਣ-ਭਰਾ ਮੇਰਾ ਵੰਸ਼ ਹੈ ਇਨ੍ਹਾਂ ਨਾਲ ਹੀ ਮੈਂ ਰਹਿੰਦਾ ਹਾਂ,
ਇਨ੍ਹਾਂ ਦਾ ਦੁੱਧ ਪੀਤਾ ਹੈ, ਇਨ੍ਹਾਂ ਨਾਲ ਹੀ ਖੇਡਦਾ ਹਾਂ ਮੇਰਾ ਬਚਪਨ ਇਨ੍ਹਾਂ ’ਚ ਹੀ ਰਹਿੰਦੇ ਬੀਤਿਆ ਹੈ ਉਹ ਸ਼ੇਰ ਦਾ ਬੱਚਾ ਉਦੋਂ ਤੱਕ ਹੀ ਆਪਣੇ-ਆਪ ਤੋਂ ਅਤੇ ਆਪਣੀ ਹਸਤੀ ਨੂੰ ਭੁੱਲਿਆ ਰਹਿੰਦਾ ਹੈ, ਜਦ ਤੱਕ ਕਿ ਖੁਦ ਸ਼ੇਰ ਆ ਕੇ ਉਸ ਨੂੰ ਉਸ ਦੀ ਅਸਲੀਅਤ ਤੋਂ ਜਾਣੂੰ ਨਹੀਂ ਕਰਵਾ ਦਿੰਦਾ, ਉਸ ਨੂੰ ਆਪਣੀ ਹਸਤੀ ਨਾਲ ਰੂ-ਬ-ਰੂ ਨਹੀਂ ਕਰਵਾ ਦਿੰਦਾ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕਲਿਯੁਗੀ ਜੀਵਾਂ ਦੇ ਉੱਧਾਰ ਲਈ ਮਨੁੱਖੀ ਚੋਲ਼ਾ ਧਾਰਨ ਕੀਤਾ ਆਪ ਜੀ ਨੇ ਕੁਲ ਮਾਲਕ ਪਰਮ ਪਿਤਾ ਪਰਮਾਤਮਾ ਦਾ ਸੱਚਾ ਸੰਦੇਸ਼ ਦਿੱਤਾ, ਪਰਮ ਪਿਤਾ ਪਰਮਾਤਮਾ ਨੂੰ ਮਿਲਣ ਦਾ ਸੱਚਾ ਰਾਹ ਨਾਮ-ਸ਼ਬਦ, ਗੁਰਮੰਤਰ ਲੋਕਾਂ ਨੂੰ ਦੱਸਿਆ
ਕਿ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਨਾਅਰਾ’ ਬੋਲੋ ਅਤੇ ਚੜ੍ਹ ਜਾਓ ਰਾਮ-ਨਾਮ ਦੀ ਬੇੜੀ ’ਤੇ ਅਤੇ ਪਾਰ ਹੋ ਜਾਓ ਭਵਸਾਗਰ ਤੋਂ ਇੱਕ ਲੱਤ ਜੇ ਇੱਥੇ ਹੋਵੇ, ਦੂਜੀ ਹੋਵੇ ਸੱਚਖੰਡ ਦੇ ਵਿੱਚ ਤੇਰੀ ਪੂਜਨੀਕ ਸਾਈਂ ਜੀ ਨੇ ਆਪਣੇ ਮੁਰਸ਼ਿਦ-ਏ-ਕਾਮਲ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨਾਂ ਅਨੁਸਾਰ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਅਜਿਹਾ ਨਾਅਰਾ ਸਾਧ-ਸੰਗਤ ਨੂੰ ਦਿੱਤਾ ਕਿ ਜੋ ਸੱਚੇ ਦਿਲ ਨਾਲ ਪੂਰਾ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲ ਦੇਵੇ ਤਾਂ ਮੌਤ ਵਰਗਾ ਭਿਆਨਕ ਕਰਮ ਵੀ ਪਲਕ ਝਪਕਦੇ ਹੀ ਟਲ ਜਾਵੇਗਾ ਅਤੇ ਅਜਿਹਾ ਬਹੁਤ ਥਾਈਂ ਸਤਿਗੁਰ ਦੇ ਪ੍ਰੇਮੀਆਂ ਨਾਲ ਹੋਇਆ ਦੱਸਿਆ ਗਿਆ ਹੈ ਬੇਪਰਵਾਹੀ ਬਚਨਾਂ ਵਿੱਚ ਬਹੁਤ ਮਹਾਨ ਸ਼ਕਤੀ ਹੈ
ਇਸ ਤੋਂ ਇਲਾਵਾ ਪੂਜਨੀਕ ਸਾਈਂ ਜੀ ਨੇ ਆਪਣੇ ਮੌਲਾ ਸਾਈਂ ਸਾਵਣ ਸ਼ਾਹ ਜੀ ਤੋਂ ਇਹ ਵੀ ਬਚਨ ਲਏ ਕਿ ਸੱਚਾ ਸੌਦਾ ਦਾ ਨਾਮ ਲੇਵਾ ਪ੍ਰੇਮੀ ਕੋਈ ਗਰੀਬ ਨਾ ਰਹੇ, ਭਾਵ ਉਹ ਅੰਦਰੋਂ-ਬਾਹਰੋਂ ਹਮੇਸ਼ਾ ਮਾਲਾਮਾਲ ਰਹੇ ਕਿਸੇ ਦੇ ਅੱਗੇ ਉਸਨੂੰ ਹੱਥ ਫੈਲਾਣਾ ਨਾ ਪਵੇ ਜੇਕਰ ਉਹ ਬਚਨਾਂ ’ਤੇ ਪੂਰਾ ਹੋਵੇ ਅਤੇ ਥੋੜ੍ਹਾ-ਬਹੁਤ ਸਿਮਰਨ ਕਰਦਾ ਹੋਵੇ, ਸੱਚਮੁੱਚ ਹੀ ਬੇਪਰਵਾਹੀ ਬਚਨਾਂ ਦੀ ਅਸਲੀਅਤ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ’ਚ ਦੇਖੀ ਜਾ ਸਕਦੀ ਹੈ ਕੋਈ ਬਚਨਾਂ ਦਾ ਪੂਰਾ ਨਾ ਹੋਵੇ ਤੇ ਭਜਨ-ਸਿਮਰਨ ਨਾ ਕਰਦਾ ਹੋਵੇ ਤਾਂ ਗੱਲ ਵੱਖਰੀ ਹੈ ਜਿੱਥੇ ਪਹਿਲਾਂ ਕਦੇ ਟੁੱਟਿਆ ਸਾਈਕਲ ਵੀ ਨਹੀਂ ਹੁੰਦਾ ਸੀ, ਅੱਜ ਉਹ ਮਰਸਡੀਜ਼ ਗੱਡੀਆਂ ਤੋਂ ਪੈਰ ਵੀ ਹੇਠਾਂ ਨਹੀਂ ਰੱਖਦੇ ਇਹ ਸਭ ਪੂਜਨੀਕ ਸਾਈਂ ਜੀ ਦੇ ਬਚਨਾਂ ਦਾ ਹੀ ਕਮਾਲ ਹੈ, ਜੋ ਪ੍ਰਤੱਖ ਦੇਖਿਆ ਜਾ ਸਕਦਾ ਹੈ
ਪੂਰੇ ਸਤਿਗੁਰੂ ਦੇ ਬਚਨ ਯੁਗੋ-ਯੁੱਗ ਅਟੱਲ ਰਹਿੰਦੇ ਹਨ ਪੂਜਨੀਕ ਸਾਈਂ ਜੀ ਨੇ ਇਹ ਵੀ ਬਚਨ ਕੀਤੇ ਕਿ ਸੱਚਾ-ਸੌਦਾ ਦਾ ਨਾਮ ਲੇਵਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਪ੍ਰੇਮ ਤੇ ਸ਼ਰਧਾ ਨਾਲ ਲਾਵੇ ਉਸ ਦੀ ਇੱਕ ਲੱਤ ਇੱਥੇ ਤੇ ਦੂਜੀ ਸੱਚਖੰਡ ਵਿੱਚ ਹੋਵੇਗੀ, ਇਸ ਵਿਚ ਕੋਈ ਦੋ ਰਾਇ ਨਹੀਂ ਬਚਨ ਜਿਉਂ ਦੇ ਤਿਉਂ ਸੌ ਫੀਸਦੀ ਪੂਰੇ ਹੁੰਦੇ ਹਨ, ਹੁੰਦੇ ਰਹੇ ਹਨ ਤੇ ਪੂਰੇ ਹੁੰਦੇ ਰਹਿਣਗੇ ਪਰ ਜੋ ਇੱਕ ਲੱਤ ਇੱਥੇ ਮਾਤਲੋਕ ਵਿਚ ਹੈ, ਉਹ ਵੀ ਸਹੀ ਸਲਾਮਤ ਰਹੇ, ਕਦੇ ਆਂਚ ਨਾ ਆਵੇ ਤਾਂ ਇਸ ਦੀ ਸੁਰੱਖਿਆ ਲਈ ਵੀ ਸੱਚੇ ਸਤਿਗੁਰੂ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਮੌਜੂਦਾ ਗੁਰੂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਾਮ ਸਿਮਰਨ ਦਾ ਅਸਾਨ ਤੇ ਸੌਖਾ ਰਸਤਾ ਦੱਸਿਆ ਕਿ ਚਲਦੇ, ਬੈਠਕੇ, ਲੇਟਕੇ ਜਿਵੇਂ ਮਰਜ਼ੀ ਜਪੋ ਦਰਗਾਹ ’ਚ ਮਨਜ਼ੂਰ ਹੈ
ਮੌਜ਼ੂਦਾ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਇੱਥੇ ਮਾਤਲੋਕ ਵਿਚ ਰਹਿੰਦੇ ਹੋਏ ਇਨਸਾਨ ਨੂੰ ਸੱਚਖੰਡ ਵਰਗੇ ਹੀ ਨਜ਼ਾਰੇ ਮਿਲਣ, ਮਾਲਕ ਦੀਆਂ ਅਪਾਰ ਰਹਿਮਤਾਂ ਨਾਲ ਉਹ ਹਮੇਸ਼ਾ ਰੂ-ਬ-ਰੂ ਰਹਿਣ ਤਾਂ ਇਨਸਾਨ ਸੇਵਾ, ਸਿਮਰਨ ਕਰੇ, ਬਚਨਾਂ ’ਤੇ ਪੱਕਾ ਰਹੇ, ਹੱਕ-ਹਲਾਲ, ਮਿਹਨਤ ਦੀ ਕਰਕੇ ਖਾਏ ਅਤੇ ਜਿੰਨਾ ਹੋ ਸਕੇ ਜ਼ਰੂਰਤਮੰਦਾਂ ਦੀ ਮੱਦਦ, ਪਰਮਾਰਥ, ਇਨਸਾਨੀਅਤ ਦੀ ਸੇਵਾ ਕਰੇ ਤਾਂ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਜਿਉਂਦੇ ਜੀਅ ਹਾਸਲ ਕਰ ਸਕਦਾ ਹੈ
ਸੱਚੇ ਦਾਤਾ, ਬੇਪਰਵਾਹ ਸਾਈਂ ਜੀ ਨੇ ਸੱਚਾ ਸੌਦਾ ਦੇ ਰੂਪ ’ਚ ਇੱਕ ਅਜਿਹਾ ਪਵਿੱਤਰ ਸਥਾਨ ਦੁਨੀਆਂ ’ਤੇ ਸਥਾਪਿਤ ਕੀਤਾ ਹੈ, ਜਿੱਥੇ ਜਾਤ-ਧਰਮ ਆਦਿ ਸਾਰੇ ਭੇਦਭਾਵ ਤੋਂ ਉੱਪਰ ਉੱਠ ਕੇ ਸਭ ਲੋਕ ਮਿਲ ਬੈਠ ਕੇ ਆਪਣੇ-ਆਪਣੇ ਧਰਮ ਅਨੁਸਾਰ, ਅੱਲ੍ਹਾ, ਰਾਮ, ਵਾਹਿਗੁਰੂ, ਗੌਡ ਦੀ ਭਗਤੀ ਕਰ ਸਕਦੇ ਹਨ, ਕੋਈ ਰੋਕ-ਟੋਕ ਨਹੀਂ, ਡੇਰਾ ਸੱਚਾ ਸੌਦਾ ਸਰਵ-ਧਰਮ ਸੰਗਮ ਪੂਰੀ ਦੁਨੀਆਂ ’ਚ ਆਪਣੇ-ਆਪ ’ਚ ਇੱਕ ਮਿਸਾਲ ਹੈ ਸੋ ਸੰਤ-ਸਤਿਗੁਰ ਜੀਵਾਂ ਦੇ ਉੱਧਾਰ ਦਾ ਉਦੇਸ਼ ਲੈ ਕੇ ਜਗਤ ਵਿਚ ਆਉਂਦੇ ਹਨ ਜੋ ਜੀਵਾਂ ਨੂੰ ਇੰਨੀਆਂ ਬੇਅੰਤ ਖੁਸ਼ੀਆਂ ਬਖ਼ਸ਼ਦੇ ਹਨ ਕਿ ਕੁੱਲਾਂ ਦਾ ਵੀ ਉੱਧਾਰ ਹੋ ਜਾਂਦਾ ਹੈ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਨੇ ਜਗਤ ’ਤੇ ਆ ਕੇ ਨਾਮ ਤੇ ਪ੍ਰੇਮ ਦਾ ਅਜਿਹਾ ਪਾਠ ਪੜ੍ਹਾਇਆ, ਜਿਸ ਨਾਲ ਸੱਚਾ ਸੌਦਾ ਦਰਬਾਰ ’ਚ ਅੱਜ ਵੀ ਸ਼ਰਧਾਲੂ ਜਿਉਂ ਦੀਆਂ ਤਿਉਂ ਖੁਸ਼ੀਆਂ ਨਾਲ ਲਬਰੇਜ਼ ਰਹਿੰਦੇ ਹਨ
ਪਵਿੱਤਰ ਅਵਤਾਰ ਦਿਹਾੜਾ ਮੁਬਾਰਕ