Take care of yourself

ਹਫਤੇ ’ਚ ਇੱਕ ਵਾਰ ਜ਼ਰੂਰ ਕਰੋ ਆਪਣੀ ਦੇਖਭਾਲ Take care of yourself

ਰੋਜ਼ਾਨਾ ਦੀ ਭੱਜਦੀ ਦੌੜਦੀ ਜ਼ਿੰਦਗੀ ’ਚ ਅਸੀਂ ਐਨੇ ਬਿਜ਼ੀ ਹੋ ਗਏ ਹਾਂ ਕਿ ਆਪਣੀ ਤਰਫ ਅਰਥਾਤ ਆਪਣੇ ਹੱਥਾਂ-ਪੈਰਾਂ, ਚਿਹਰੇ ਅਤੇ ਵਾਲਾਂ ਵੱਲ ਅਸੀਂ ਖਾਸ ਧਿਆਨ ਨਹੀਂ ਦੇ ਪਾਉਂਦੇ, ਇਸ ਲਈ ਐਤਵਾਰ ਦਾ ਦਿਨ ਆਪਣੇ ਲਈ ਰੱਖੋ ਅਤੇ ਨਿਖਾਰੋ ਆਪਣੀ ਸੁੰਦਰਤਾ

ਚਿਹਰਾ:-

ਚਿਹਰੇ ਦੀ ਦੇਖਭਾਲ ਬਹੁਤ ਜ਼ਰੂਰੀ ਹੈ ਰੋਜ ਦੀ ਮਿੱਟੀ ਦੇ ਪ੍ਰਕੋਪ ਨਾਲ ਚਿਹਰਾ ਬੇਜ਼ਾਨ ਹੋ ਜਾਂਦਾ ਹੈ ਚਿਹਰੇ ਨੂੰ ਚੰਗੀ ਤਰ੍ਹਾਂ ਕਲੀਜਿੰਗ ਮਿਲਕ ਦੀ ਮਦਦ ਨਾਲ ਸਾਫ ਕਰੋ ਉਸ ਤੋਂ ਬਾਅਦ ਕਿਸੇ ਚੰਗੀ ਕਰੀਮ ਨਾਲ ਚਿਹਰੇ ਦੀ ਮਸਾਜ ਕਰੋ ਮਸਾਜ ਤੋਂ ਬਾਅਦ ਸਟੀਮ ਲਓ ਅਤੇ ਚਿਹਰੇ ਦੀ ਚਮੜੀ ਅਨੁਸਾਰ ਪੈਕ ਲਗਾਓ ਪੈਕ ਸੁੱਕਣ ’ਤੇ ਉਸਨੂੰ ਧੋ ਲਓ ਚਿਹਰਾ ਸਾਫ ਅਤੇ ਨਿਖਰਿਆ ਹੋਇਆ ਜਿਹਾ ਪ੍ਰਤੀਤ ਹੋਵੇਗਾ

ਵਾਲ:-

ਪਸੀਨੇ, ਧੂੰਏ, ਧੁੱਪ, ਹਵਾ ਆਦਿ ਨਾਲ ਵਾਲ ਇਕਦਮ ਰਫ ਹੋ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਹਫਤੇ ’ਚ ਦੋ ਵਾਰ ਜ਼ਰੂਰ ਧੋਵੋ ਪਰ ਐਤਵਾਰ ਨੂੰ ਇਨ੍ਹਾਂ ਦੀ ਦੇਖਭਾਲ ਖਾਸ ਤੌਰ ’ਤੇ ਕਰੋ ਇਸਦੇ ਲਈ ਸਭ ਤੋਂ ਪਹਿਲਾ ਕਿਸੇ ਚੰਗੇ ਤੇਲ ਨਾਲ ਵਾਲਾਂ ਦੀਆਂ ਜੜ੍ਹਾਂ ’ਚ ਚੰਗੀ ਤਰ੍ਹਾਂ ਮਾਲਿਸ਼ ਕਰੋ ਫਿਰ ਤੋਲੀਏ ਨਾਲ ਵਾਲਾਂ ਨੂੰ ਸਟੀਮ ਦਿਓ ਭਾਵ ਟਾੱਵਲ ਨੂੰ ਗਰਮ ਪਾਣੀ ’ਚ ਭਿਓ ਕੇ ਵਾਲਾਂ ’ਚ ਕਰੀਬ 15-20 ਮਿੰਟਾਂ ਤੱਕ ਲਪੇਟੋ ਉਸ ਤੋਂ ਬਾਅਦ ਕਿਸੇ ਚੰਗੇ ਸ਼ੈਂਪੂ ਨਾਲ ਵਾਲਾਂ ਨੂੰ ਧੋਵੋ ਕੰਡੀਸ਼ਨਰ ਦੀ ਵਰਤੋਂ ਵੀ ਜ਼ਰੂਰ ਕਰੋ ਇੱਕ ਮੱਗ ਪਾਣੀ ’ਚ ਅੱਧਾ ਨਿੰਬੂ ਦਾ ਰਸ ਪਾਓ ਅਤੇ ਕੰਡੀਸ਼ਨਰ ਦੀ ਤਰ੍ਹਾਂ ਇਸਤੇਮਾਲ ਕਰੋ ਵਾਲ ਰੇਸ਼ਮ ਵਰਗੇ ਮੁਲਾਇਮ ਅਤੇ ਚਮਕੀਲੇ ਹੋ ਜਾਣਗੇ

ਹੱਥਾਂ ਦੀ ਸਫਾਈ:-

ਹੱਥਾਂ ਨਾਲ ਅਸੀਂ ਹਰ ਰੋਜ਼ ਕਿੰਨੇ ਕੰਮ ਕਰਦੇ ਹਾਂ, ਇਸ ਲਈ ਸਭ ਅੰਗਾਂ ਦੀ ਤਰ੍ਹਾਂ ਹੱਥਾ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੈ ਹਫਤੇ ’ਚ ਐਤਵਾਰ ਦੇ ਦਿਨ ਤੁਸੀਂ ਬਿਊਟੀ ਪਾਰਲਰ ’ਚ ਜਾ ਕੇ ਮੈਨੀਕਿਓਰ ਕਰਵਾਓ ਜਾਂ ਘਰ ’ਚ ਹੀ ਕਰੋ ਸਭ ਤੋਂ ਪਹਿਲਾਂ ਨੋਹਾਂ ਤੋਂ ਨੇਲ ਰਿਮੂਵਰ ਦੀ ਮਦਦ ਨਾਲ ਨੇਲ ਪਾਲਿਸ਼ ਹਟਾਓ ਫਿਰ ਗੁਨਗੁਣੇ ਪਾਣੀ ’ਚ ਥੋੜ੍ਹਾ ਜਿਹਾ ਨਮਕ, ਸ਼ੈਂਪੂ ਦੀਆਂ ਕੁਝ ਬੂੰਦਾਂ, ਅੱਧੇ ਨਿੰਬੂ ਦਾ ਰਸ ਮਿਲਾ ਕੇ ਉਸ ’ਚ ਹੱਥਾਂ ਨੂੰ ਕੁਝ ਸਮੇਂ ਤੱਕ ਡੁਬੋਏ ਰੱਖੋ ਕਿਸੇ ਮੁਲਾਇਮ ਬੁਰੱਸ਼ ਦੀ ਮਦਦ ਨਾਲ ਹੱਥਾਂ ਅਤੇ ਨੋਹਾਂ ਦੀ ਸਫਾਈ ਕਰੋ ਇਸ ਤੋਂ ਬਾਅਦ ਕਿਸੇ ਚੰਗੀ ਕਿਸਮ ਦੀ ਕੋਲਡ-ਕਰੀਮ ਨਾਲ ਹੱਥਾਂ ਦੀ ਮਸਾਜ ਕਰੋ ਅਤੇ ਨੇਲਪਾਲਿਸ਼ ਲਗਾਓ ਚਮੜੀ ਕੋਮਲ ਅਤੇ ਹੱਥ ਸੁੰਦਰ ਲੱਗਣਗੇ

Also Read:  ਬੇਪਰਵਾਹੀ ਪਵਿੱਤਰ ਬਚਨ ਪੂਜਨੀਕ ਮੌਜੂਦਾ ਬਾਡੀ ’ਚ ਪੂਰੇ ਹੋਏ -ਸਤਿਸੰਗੀਆਂ ਦੇ ਅਨੁਭਵ

ਪੈਰਾਂ ਦੀ ਦੇਖਭਾਲ:-

ਹੱਥਾਂ ਦੀ ਤਰ੍ਹਾਂ ਪੈਰਾਂ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ ਹਫਤੇ ਭਰ ਦੀ ਥੱਕਾਣ ਅਤੇ ਧੂੜ ਮਿੱਟੀ ਨਾਲ ਗੰਦੇ ਪੈਰਾਂ ਦੀ ਸਫਾਈ ਲਈ ਐਤਵਾਰ ਦੇ ਐਤਵਾਰ ਕਰੋ ਪੈਡੀਕਿਓਰ ਇਸਦੇ ਲਈ ਵੀ ਗੁਨਗੁਣੇ ਪਾਣੀ ’ਚ ਸ਼ੈਂਪੂ ਦੀਆਂ ਕੁਝ ਬੂੰਦਾਂ, ਨਮਕ, ਨਿੰਬੂ ਦਾ ਰਸ ਮਿਲਾਓ ਅਤੇ ਉਸ ’ਚ ਪੈਰ ਡੁਬੋਏ ਰੱਖੋ ਫਿਰ ਮਲਾਇਮ ਬੁਰੱਸ਼ ਦੀ ਮਦਦ ਨਾਲ ਅੱਡੀਆਂ ਨੂੰ  ਸਾਫ ਕਰੋ ਅਤੇ ਪੂੰਝ ਕੇ ਕੋਲਡ ਕਰੀਮ ਨਾਲ ਮਸਾਜ ਕਰੋ ਪੈਡੀਕਿਓਰ ਕਰਨ ਤੋਂ ਬਾਅਦ ਜੇਕਰ ਥੋੜ੍ਹੀ ਦੇਰ ਜ਼ੁਰਾਬਾਂ ਪਹਿਨ ਲਓ ਤਾਂ ਜ਼ਿਆਦਾ ਬਿਹਤਰ ਰਹੇਗਾ

ਕੂਹਣੀਆਂ:-

ਐਤਵਾਰ ਦੇ ਦਿਨ ਕੂਹਣੀਆਂ ਨੂੰ ਨਿੰਬੂ ਦੇ ਛਿਲਕੇ ਨਾਲ ਰਗੜਕੇ ਸਾਫ ਕਰੋ ਉਨ੍ਹਾਂ ਦਾ ਕਾਲਾਪਣ ਵੀ ਦੂਰ ਹੋਵੇਗਾ ਅਤੇ ਉਹ ਮੁਲਾਇਮ ਵੀ ਰਹਿਣਗੀਆਂ

ਗਰਦਨ:-

ਰੋਜ਼ ਨਹਾਉਂਦੇ ਸਮੇਂ ਅਤੇ ਤਿਆਰ ਹੁੰਦੇ ਸਮੇਂ ਅਸੀਂ ਗਰਦਨ ਨੂੰ ਅਕਸਰ ਅਣਦੇਖਿਆ ਕਰਦੇ ਹਾਂ, ਇਸ ਲਈ ਐਤਵਾਰ ਦੇ ਦਿਨ ਗਰਦਨ ਦੀ ਸਫਾਈ ’ਤੇ ਖਾਸ ਧਿਆਨ ਦਿਓ ਸਵੇਰੇ ਉੱਠ ਕੇ ਨਹਾਉਣ ਤੋਂ ਪਹਿਲਾਂ ਗਰਦਨ ਦੀ ਇੱਕ-ਦੋ ਮਿੰਟ ਮਾਲਿਸ਼ ਕਰੋ ਅਤੇ ਹਲਦੀ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਉਬਟਨ ਤਿਆਰ ਕਰਕੇ ਗਰਦਨ ’ਤੇ ਲਗਾਓ  ਇਸ ਨਾਲ ਗਰਦਨ ਦਾ ਰੰਗ ਸਾਫ ਹੋਵੇਗਾ ਮੈਕਅਪ ਕਰਦੇ ਸਮੇਂ ਵੀ ਚਿਹਰੇ ਦੇ ਨਾਲ-ਨਾਲ ਗਰਦਨ ’ਤੇ ਵੀ ਫਾਊਂਡੇਸ਼ਨ ਲਗਾਓ -ਸ਼ੈਲੀ ਮਾਥੁਰ