ਦਾੜ੍ਹੀ ਦੇ ਝੜਦੇ ਵਾਲਾਂ ਦੀ ਕਰੋ ਸੰਭਾਲ
ਅੱਜ ਦੇ ਸਮੇਂ ’ਚ ਪੁਰਸ਼ਾਂ ’ਚ ਦਾੜ੍ਹੀ-ਮੁੱਛਾਂ ਦਾ ਹੋਣਾ ਸਟਾਈਲ ਸਟੇਟਮੈਂਟ ਬਣ ਗਿਆ ਹੈ ਵਧੀ ਹੋਈ ਦਾੜ੍ਹੀ ਅਤੇ ਤਰੀਕੇ ਨਾਲ ਸੈੱਟ ਕੀਤੀਆਂ ਹੋਈਆਂ ਮੁੱਛਾਂ ਹੁਣ ਪੁਰਸ਼ਾਂ ਦੀ ਸ਼ਾਨ ਬਣ ਗਈ ਹੈ ਦਾੜ੍ਹੀ-ਮੁੱਛਾਂ ਦਾ ਚਲਣ ਐਨਾ ਵਧ ਗਿਆ ਹੈ ਕਿ ਹੁਣ ਹਰ ਵਿਅਕਤੀ ਆਪਣੀ ਦਾੜ੍ਹੀ ਅਤੇ ਮੁੱਛਾਂ ਦੇ ਵਾਲਾਂ ਨੂੰ ਲੈ ਕੇ ਚੌਕਸ ਰਹਿੰਦੇ ਹਨ
ਪਰ ਅੱਜ ਦੇ ਸਮੇਂ ’ਚ ਖਾਣ-ਪੀਣ ਦੀ ਗੜਬੜੀ ਅਤੇ ਭੱਜ-ਦੌੜ ਭਰੀ ਜੀਵਨਸ਼ੈਲੀ ਕਾਰਨ ਲੋਕਾਂ ’ਚ ਦਾੜ੍ਹੀ ਅਤੇ ਮੁੱਛਾਂ ਦੇ ਵਾਲ ਝੜਨ ਦੀ ਸਮੱਸਿਆ ਵੀ ਦੇਖੀ ਜਾ ਰਹੀ ਹੈ ਦਾੜ੍ਹੀ ਦੇ ਵਾਲ ਝੜਨ ਦੀ ਸਮੱਸਿਆ ਤੁਹਾਡੇ ਵਿਅਕਤੀਤੱਵ ਨੂੰ ਵੀ ਪ੍ਰਭਾਵਿਤ ਕਰਦੀ ਹੈ ਸਰੀਰ ’ਚ ਵਿਟਾਮਿਨ ਅਤੇ ਜ਼ਰੂਰੀ ਮਿਨਰਲਸ ਦੀ ਕਮੀ ਕਾਰਨ ਦਾੜ੍ਹੀ-ਮੁੱਛਾਂ ਦੇ ਵਾਲ ਝੜਨ ਦੀ ਸਮੱਸਿਆ ਹੋ ਸਕਦੀ ਹੈ
ਇੱਕ ਪਾਸੇ ਜਿੱਥੇ ਲੋਕ ਆਕਰਸ਼ਕ ਅਤੇ ਸੰਘਣੀ ਦਾੜ੍ਹੀ-ਮੁੱਛਾਂ ਪਾਉਣਾ ਚਾਹੁੰਦੇ ਹੋ, ਦੂਜੇ ਪਾਸੇ ਜੇਕਰ ਤੁਹਾਡੀ ਦਾੜ੍ਹੀ-ਮੁੱਛਾਂ ਦੇ ਵਾਲ ਝੜਨ ਲੱਗਣ, ਤਾਂ ਇਸਦੀ ਵਜ੍ਹਾ ਨਾਲ ਇਨਸਾਨ ਮਾਨਸਿਕ ਰੂਪ ਤੋਂ ਵੀ ਪ੍ਰੇਸ਼ਾਨ ਹੋ ਸਕਦਾ ਹੈ ਦਾੜ੍ਹੀ-ਮੁੱਛਾਂ ਦੇ ਵਾਲ ਵਧਦੀ ਉਮਰ ’ਚ ਸਫੈਦ ਹੋਣਾ ਜਾਂ ਝੜਨਾ ਆਮ ਹੈ, ਪਰ ਜੇਕਰ ਤੁਹਾਨੂੰ ਇਹ ਸਮੱਸਿਆ ਘੱਟ ਉਮਰ ’ਚ ਹੋ ਰਹੀ ਹੈ, ਤਾਂ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ
ਦਾੜ੍ਹੀ-ਮੁੱਛਾਂ ਦੇ ਵਾਲ ਝੜਨ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਕੁਝ ਲੋਕਾਂ ’ਚ ਇਹ ਸਮੱਸਿਆ ਖਾਣ-ਪੀਣ ’ਚ ਗੜਬੜੀ ਅਤੇ ਸਟਰੇਸ ਭਰੀ ਜੀਵਨਸ਼ੈਲੀ ਕਾਰਨ ਹੁੰਦੀ ਹੈ ਦੂਜੇ ਪਾਸੇ ਕੁਝ ਲੋਕਾਂ ’ਚ ਬੀਮਾਰੀ ਜਾਂ ਸਿਹਤ ਨਾਲ ਜੁੜੀ ਸਮੱਸਿਆ ਕਾਰਨ ਵੀ ਦਾੜ੍ਹੀ-ਮੁੱਛਾਂ ਦੇ ਵਾਲ ਝੜਨ ਲੱਗਦੇ ਹਨ ਕੈਂਸਰ ਦੀ ਬੀਮਾਰੀ ਅਤੇ ਕੀਮੋਥੇਰੈਪੀ ਦੀ ਵਜ੍ਹਾ ਨਾਲ ਵੀ ਲੋਕਾਂ ’ਚ ਵਾਲ ਝੜਨ ਦੀ ਸਮੱਸਿਆ ਹੋ ਸਕਦੀ ਹੈ ਇਸਦੀ ਵਜ੍ਹਾ ਨਾਲ ਦਾੜ੍ਹੀ-ਮੁੱਛਾਂ ਦੇ ਵਾਲ ਵੀ ਝੜਨ ਲੱਗਦੇ ਹਨ
Also Read :-
- ਵਾਲਾਂ ਨੂੰ ਕਾਲੇ ਤੇ ਮਜ਼ਬੂਤ ਬਣਾਉਣਗੇ ਨੈਚੁਰਲ ਤੇਲ
- ਸਰਦੀ ਦੇ ਮੌਸਮ ’ਚ ਰੁੱਖੇਪਣ ਤੋਂ ਵਾਲਾਂ ਦੀ ਸੁਰੱਖਿਆ
- ਸਫੈਦ ਵਾਲਾਂ ਨੂੰ ਤੁਸੀਂ ਬਣਾ ਸਕਦੇ ਹੋ ਕਾਲਾ
Table of Contents
ਦਾੜ੍ਹੀ ਦੇ ਵਾਲ ਝੜਨ ਦੇ ਕੁਝ ਮੁੱਖ ਕਾਰਨ ਇਸ ਤਰ੍ਹਾਂ ਨਾਲ ਹਨ-
ਅਨੂੰਵੰਸ਼ਿਕ ਕਾਰਨਾਂ ਨਾਲ ਦਾੜ੍ਹੀ ਦੇ ਵਾਲ ਝੜਨ ਦੀ ਸਮੱਸਿਆ:
ਫੰਗਲ ਇੰਫੈਕਸ਼ਨ ਕਾਰਨ ਟੇਸਟੋਸਟੋਰੋਨ ਹਾਰਮੋਨ ਦੀ ਕਮੀ ਕਾਰਨ ਕੀਮੋਥੇਰੈਪੀ ਦੀ ਵਜ੍ਹਾ ਨਾਲ ਆਟੋਇੰਮਊਨ ਬੀਮਾਰੀਆਂ ਦੀ ਵਜ੍ਹਾ ਨਾਲ ਪ੍ਰੋਟੀਨ ਦੀ ਕਮੀ ਕਾਰਨ ਸਰੀਰ ’ਚ ਜਿੰਕ ਦੀ ਕਮੀ
ਕਾਰਨ ਐਲੋਪੇਸੀਆ ਬਰਵੇ ਕਾਰਨ ਸਾਫ਼-ਸਫਾਈ ਨਾ ਰੱਖਣ ਦੀ ਵਜ੍ਹਾ ਨਾਲ ਦਾੜ੍ਹੀ ਦੇ ਵਾਲ ਝੜਨ ਤੋਂ ਰੋਕਣ ਦੇ ਉਪਾਅ-
ਦਾੜ੍ਹੀ-ਮੁੱਛਾਂ ਦੇ ਵਾਲ ਝੜਨ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ ਸਰੀਰ ’ਚ ਵਿਟਾਮਿਨ ਅਤੇ ਮਿਨਰਲਸ ਦੀ ਕਮੀ ਕਾਰਨ ਦਾੜ੍ਹੀ ਅਤੇ ਮੁੱਛਾਂ ਦੇ ਵਾਲ ਤੇਜ਼ੀ ਨਾਲ ਝੜਨ ਲੱਗਦੇ ਹਨ ਜੇਕਰ ਤੁਹਾਡੀ ਵੀ ਦਾੜ੍ਹੀ-ਮੁੱਛਾਂ ਦੇ ਵਾਲ ਝੜਦੇ ਹਨ, ਤਾਂ ਸਭ ਤੋਂ ਪਹਿਲਾਂ ਆਪਣੇ ਖਾਣਪੀਣ ’ਚ ਸੁਧਾਰ ਕਰੋ ਜੀਵਨਸ਼ੈਲੀ ਨਾਲ ਜੁੜੀਆਂ ਕੁਝ ਆਦਤਾਂ ਵੀ ਦਾੜ੍ਹੀ-ਮੁੱਛਾਂ ਦੇ ਵਾਲ ਝੜਨ ਲਈ ਜ਼ਿੰਮੇਵਾਰ ਹੁੰਦੀ ਹੈ
ਦਾੜ੍ਹੀ-ਮੁੱਛ ਦੇ ਵਾਲ ਝੜਨ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:-
ਲੋਂੜੀਦੀ ਮਾਤਰਾ ’ਚ ਵਿਟਾਮਿਨ ਅਤੇ ਮਿਨਰਲਸ ਦੇ ਯੁਕਤ ਫੂਡਸ ਦਾ ਸੇਵਨ ਕਰੋ ਡਾਈਟ ’ਚ ਆਂਵਲੇ ਨੂੰ ਸ਼ਾਮਲ ਕਰੋ, ਆਂਵਲੇ ’ਚ ਮੌਜ਼ੂਦ ਵਿਟਾਮਿਨ ਵਾਲਾਂ ਲਈ ਵਧੀਆ ਹੁੰਦੇ ਹਨ
ਆਂਵਲਾ ਜਾਂ ਨਾਰੀਅਲ ਤੇਲ ਨਾਲ ਦਾੜ੍ਹੀ-ਮੁੱਛਾਂ ਦੀ ਮਸਾਜ਼ ਕਰੋ
ਸਰ੍ਹੋਂ ਦੇ ਤੇਲ ਨਾਲ ਹਲਕੇ ਹੱਥਾਂ ਨਾਲ ਮੁੱਛਾਂ ਅਤੇ ਦਾੜ੍ਹੀ ਦੀ ਮਸਾਜ਼ ਕਰੋ ਸਰੀਰ ’ਚ ਜ਼ਿੰਕ ਦੀ ਕਮੀ ਦੂਰ ਕਰਨ ਲਈ ਡਰਾਈ ਫਰੂਟਸ ਦਾ ਸੇਵਨ ਕਰੋ
ਦਾੜ੍ਹੀ ਦੇ ਵਾਲ ਝੜਨ ਦੀ ਸਮੱਸਿਆ
- ਫੰਗਲ ਇੰਫੈਕਸ਼ਨ ਦੀ ਵਜ੍ਹਾ ਨਾਲ
- ਟੈਸਟੋਸਟੇਰੋਨ ਹਾਰਮੋਨ ਦੀ ਕਮੀ ਕਾਰਨ
- ਕੀਮੋਥੇਰੈਪੀ ਦੀ ਵਜ੍ਹਾ ਨਾਲ
- ਆਟੋਇਮਊਨ ਬਿਮਾਰੀਆਂ ਕਾਰਨ
- ਪ੍ਰੋਟੀਨ ਦੀ ਕਮੀ ਕਾਰਨ
- ਸਰੀਰ ’ਚ ਜ਼ਿੰਕ ਦੀ ਕਮੀ ਕਾਰਨ
- ਐਲੋਪੇਸੀਆ ਬਰਵੇ ਕਾਰਨ
- ਸਾਫ਼-ਸਫ਼ਾਈ ਨਾ ਰੱਖਣ ਕਰਕੇ