ਅਲੌਕਿਕ ਧਿਆਨ ਕਿਰਿਆਵਾਂ
ਧਿਆਨ ਕਲਪ ਰੁੱਖ ਹੈ ਇਸ ਦੀ ਸੁਖਦ ਛਾਂ ’ਚ ਜੋ ਵੀ ਬੈਠਦਾ ਹੈ, ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਧਿਆਨ ’ਚ ਮਨ ਦਾ ਮੰਥਨ ਹੁੰਦਾ ਹੈ ਆਤਮ ਜਿਗਿਆਸਾ ਦੇ ਕਾਰਨ ਜੋ ਮਨ ਦਾ ਮੰਥਨ ਹੁੰਦਾ ਹੈ, ਉਸ ਨਾਲ ਧਿਆਨ ਯੋਗ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ
ਮਨ ਦੀ ਹਫੜਾ-ਦਫੜੀ ਹੀ ਮਾਨਸਿਕ ਵਿਕ੍ਰਤੀਆਂ ਦਾ ਕਾਰਨ ਹੁੰਦੀ ਹੈ ਧਿਆਨ ਰਾਹੀਂ ਮਨ ਇਕਾਗਰ ਹੁੰਦਾ ਹੈ ਅਤੇ ਉਸ ਦੀ ਚੰਚਲਤਾ ਹੌਲੀ-ਹੌਲੀ ਖ਼ਤਮ ਹੋ ਜਾਂਦੀ ਹੈ ਧਿਆਨ ਦੇ ਪਲਾਂ ’ਚ ਮਿਲਣ ਵਾਲਾ ਆਤਮਿਕ ਸੁੱਖ ਅਤੇ ਗਹਿਣ ਸ਼ਕਤੀ ਮਨ ਦੀਆਂ ਸਾਰੀਆਂ ਗ੍ਰੰਥੀਆਂ ਨੂੰ ਤੋੜ ਦਿੰਦੇ ਹੈ ਅਤੇ ਵਿਅਕਤੀ ਆਪਣੇ-ਆਪ ਨੂੰ ਹਲਕਾ-ਫੁਲਕਾ ਮਹਿਸੂਸ ਕਰਨ ਲਗਦਾ ਹੈ
Table of Contents
ਜੀਵਨ ਪਰਮਾਤਮਾ ਦਾ ਅਨਮੋਲ ਉਪਹਾਰ ਹੈ
ਇਹ ਖੁਦ ਹੀ ਏਨਾ ਦਿਵਿਆ, ਪਵਿੱਤਰ ਅਤੇ ਪਰਿਪੂਰਨ ਹੈ ਕਿ ਸੰਸਾਰ ਦੀ ਕੋਈ ਵੀ ਕਮੀ ਇਸ ਦੀ ਪੂਰਨਤਾ ਨੂੰ ਖੰਡਿਤ ਕਰਨ ’ਚ ਅਸਮਰੱਥ ਹੈ ਜ਼ਰੂਰਤ ਇਹ ਹੈ ਕਿ ਅਸੀਂ ਆਪਣੇ ਮਨ ਦਾ ਗਹਿਰਾਈ ਨਾਲ ਅਧਿਐਨ ਕਰਕੇ ਉਸ ਨੂੰ ਸਹੀ ਦਿਸ਼ਾ ’ਚ ਲਾਈਏ ਈਰਖਾ, ਦੁਵੈਸ਼, ਲਾਲਚ ਅਤੇ ਅਹਿਮ ਦੇ ਦੋਸ਼ਾਂ ਨਾਲ ਮਨ ਨੂੰ ਇਕੱਠਾ ਕਰਨ ਦੀ ਬਜਾਇ ਆਪਣੀ ਜੀਵਨਸ਼ੈਲੀ ਨੂੰ ਬਦਲ ਕੇ ਸੇਵਾ, ਸਹਿਕਾਰ, ਸੌਹਾਰਦ ਵਰਗੇ ਗੁਣਾਂ ਦੇ ਸਹਾਰੇ ਮਾਨਸਿਕ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਮਾਨਸਿਕ ਸਮਰੱਥਾਵਾਂ ਨੂੰ ਵਿਕਸਤ ਕੀਤਾ ਜਾ ਸਕਦਾ ਹੈ
ਇਸੇ ਕ੍ਰਮ ’ਚ 5 ਧਿਆਨ ਕਿਰਿਆਵਾਂ ਅਤੇ ਮਾਨਸਿਕ ਸ਼ਕਤੀ ਦੇ ਵਾਧੇ ਲਈ 10 ਅਨਮੋਲ ਉਪਾਵਾਂ ਦਾ ਵਰਣਨ ਜੋ ਧਿਆਨ ਯੋਗ ਕਿਰਿਆ ’ਚ ਉਪਯੋਗੀ ਹਨ
- ਉੱਪਰ ਅਨੰਤ ਆਸਮਾਨ ਨੂੰ ਦੇਖੋ-ਸੋਚੋ ਕਿਸ ਤਰ੍ਹਾਂ ਨਾਲ ਅਣਗਿਣਤ ਤਾਰਿਆਂ ਨਾਲ ਰੌਸ਼ਨੀ ਲੱਖਾਂ-ਅਰਬਾਂ ਸਾਲਾਂ ਤੋਂ ਚੱਲ ਕੇ ਤੁਹਾਡੀਆਂ ਅੱਖਾਂ ਤੱਕ ਪਹੁੰਚ ਰਹੀ ਹੈ
- ਇੱਕ ਨਦੀ ਬਾਰੇ ਸੋਚੋ ਕਿ ਤੁਹਾਡੇ ਵਿਚਾਰ ਇਸ ਨਦੀ ਵਾਂਗ ਹਨ, ਜੋ ਤੁਹਾਡੇ ਸਿਰ ਦੇ ਉੱਪਰ ਤੋਂ ਗੁਜ਼ਰਦੇ ਹਨ, ਥੋੜ੍ਹੀ ਦੇਰ ਆਉਂਦੇ ਹਨ ਅਤੇ ਵਹਿਣ ਚਲੇ ਜਾਂਦੇ ਹਨ ਉਨ੍ਹਾਂ ਨੂੰ ਜਾਣ ਦਿਓ
- ਇੱਕ ਲੰਮਾ ਸਾਹ ਲਓ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਸਿਰਫ ਸਾਹ ਲੈ ਰਹੇ ਹੋ ਆਪਣੇ ਸਾਹਾਂ ਨੂੰ ਗਿਣੋ-ਇੱਕ ਉਸ ਨੂੰ ਜਾਣ ਦਿਓ ਦੁਬਾਰਾ ਸਾਹ ਲਓ-ਦੋ ਉਸ ਨੂੰ ਜਾਣ ਦਿਓ ਸਾਹ ਲੈਂਦੇ ਰਹੋ, ਗਿਣਦੇ ਰਹੋ ਇਹ ਤੁਹਾਡੀ ਗੁਪਤ ਧਿਆਨ ਦੀ ਕਿਰਿਆ ਹੈ
- ਹਸਪਤਾਲ ਜਾਓ, ਬਾਹਰ ਖੜ੍ਹੇ ਹੋਵੋ ਅਤੇ ਖਿੜਕੀ ਵੱਲ ਦੇਖੋ ਅੰਦਰ ਜੋ ਕੋਈ ਵੀ ਹੋਵੇ-ਇੱਕ ਬੱਚਾ, ਮਾਤਾ-ਪਿਤਾ, ਬਜ਼ੁਰਗ ਆਦਮੀ ਜਾਂ ਔਰਤ, ਪ੍ਰਾਰਥਨਾ ਕਰੋ ਕਿ ਉਹ ਜਲਦੀ ਸਿਹਤਮੰਦ ਹੋ ਜਾਵੇ ਉਨ੍ਹਾਂ ਨੂੰ ਤੁਹਾਡੀ ਪ੍ਰਾਰਥਨਾ ਦੀ ਤੁਹਾਡੇ ਤੋਂ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਤੁਸੀਂ ਹਸਪਤਾਲ ਦੇ ਬਾਹਰ ਦੀ ਤਰ੍ਹਾਂ ਹੋ
- ਸਮੇਂ ਨਾਲ ਚੱਲੋ ਆਪਣੇੇ ਮਨ ਦੇ ਅੰਦਰ ਝਾਕੋ ਅਤੇ ਉਸ ਖੁਸ਼ੀ ਦੇ ਪਲ ਨੂੰ ਯਾਦ ਕਰੋ ਜਿਸ ਨੂੰ ਤੁਸੀਂ ਵਰਿ੍ਹਆਂ ਤੋਂ ਯਾਦ ਨਾ ਕੀਤਾ ਹੋਵੇ ਉਸ ਪਲ ਨੂੰ ਯਾਦ ਕਰਕੇ ਆਪਣੇ ਆਪ ਨੂੰ ਹੈਰਾਨ ਕਰੋ ਇਸ ਖੁਸ਼ੀ ਦੇ ਪਲ ਨੂੰ ਆਪਣੀਆਂ ਯਾਦਾਂ ’ਚ ਜਿਉਂਦਾ ਰੱਖੋ ਉਸ ਪਲ ਦੇ ਰੰਗ, ਖੁਸ਼ਬੂ ਨੂੰ ਯਾਦ ਕਰੋ-ਆਪਣੀਆਂ ਸਭ ਇੰਦਰੀਆਂ ਦਾ ਇਸਤੇਮਾਲ ਕਰੋ- ਤੁਸੀਂ ਸਮੇਂ ਦੇ ਅੰਦਰ ਹੋ ਕੇ ਆਏ ਹੋ
ਆਪਣੀ ਮਾਨਸਿਕ ਸ਼ਕਤੀ ਦੇ ਵਾਧੇ ਲਈ 10 ਅਨਮੋਲ ਉਪਾਅ:
- ਆਰਾਮ ਕਰਨ ਲਈ ਕੰਮ ’ਚੋਂ ਸਮਾਂ ਕੱਢੋ ਤਨਾਅ ਤੁਹਾਡੀ ਆਤਮਾ ਦੀ ਆਵਾਜ਼ ਨੂੰ ਦਬਾ ਦਿੰਦਾ ਹੈ
- ਆਪਣੇ ਆਪ ਨੂੰ ਇੱਕ ਸ਼ਾਂਤ ਵਾਤਾਵਰਨ ’ਚ ਦੇਖੋ, ਮਹਿਸੂਸ ਕਰੋ, ਸਾਹ ਲਓ ਅਤੇ ਉਸ ਦੇ ਸੁਫਨੇ ਦੇਖੋ
- ਸ਼ਾਂਤ ਵਾਤਾਵਰਨ ਨੂੰ ਇੱਕ ਗੁਪਤ ਸਥਾਨ ਸਮਝ ਕੇ ਉਸ ’ਚ ਖੋਹ ਜਾਓ
- ਆਪਣੇ ਸ਼ਾਂਤ ਵਾਤਾਵਰਨ ਨੂੰ ਤਲਾਸ਼ੋ ਅਤੇ ਉਸ ਦੀ ਸੁੰਦਰਤਾ ਨਾਲ ਤ੍ਰਿਪਤ ਹੋ ਜਾਓ ਜਿਸ ਨਾਲ ਤੁਸੀਂ ਤੁਰੰਤ ਉਸ ’ਚੋਂ ਵਾਪਸ ਆ ਸਕੋ
- ਇੱਕ ਕ੍ਰਿਸਟਲ ਨੂੰ ਆਪਣੇ ਦਿਲ ਕੋਲ ਰੱਖ ਕੇ ਫੜੋ, ਕ੍ਰਿਸਟਲ ਮਨੁੱਖੀ ਊਰਜਾ ਜ਼ਾਹਿਰ ਕਰਦਾ ਹੈ
ਇਨ੍ਹਾਂ ਸ਼ਬਦਾਂ ਨੂੰ ਆਪਣੇ ਸ਼ਾਂਤ ਵਾਤਾਵਰਨ ’ਚ ਤਿੰਨ ਵਾਰ ਦੁਹਰਾਓ:
ਮੇਰਾ ਮਨ ਊਰਜਾ ਨਾਲ ਭਰਿਆ ਹੋਇਆ ਹੈ
ਇਨ੍ਹਾਂ ਸ਼ਬਦਾਂ ਨੂੰ ਸ਼ਾਂਤ ਵਾਤਾਵਰਨ ’ਚ ਤਿੰਨ ਵਾਰ ਦੁਹਰਾਓ-
ਮੈਂ ਆਪਣੇ ਟੀਚੇ ਨੂੰ ਪ੍ਰਾਪਤ ਕਰ ਲਵਾਂਗਾ
ਇਨ੍ਹਾਂ ਸ਼ਬਦਾਂ ਨੂੰ ਆਪਣੇ ਸ਼ਾਂਤ ਵਾਤਾਵਰਨ ’ਚ ਤਿੰਨ ਵਾਰ ਦੁਹਰਾਓ
ਮੈਂ ਸਫਲ ਹੋਵਾਂਗਾ
ਕਿਸੇ ਨੂੰ ਵੀ ਆਪਣੇ ਸ਼ਾਂਤ ਵਾਤਾਵਰਨ ’ਚ ਆਉਣ ਨਾ ਦਿਓ ਇਹ ਤੁਹਾਡਾ ਅਤੇ ਸਿਰਫ਼ ਤੁਹਾਡਾ ਹੈ
ਤੁਸੀਂ ਆਪਣੇ ਸ਼ਾਂਤ ਅਤੇ ਪਵਿੱਤਰ ਵਾਤਾਵਰਨ ’ਚ ਵਾਪਸ ਆ ਕੇ ਆਪਣੇ ਟੀਚੇ ਨੂੰ ਉਦੋਂ ਤੱਕ ਦੁਹਰਾਓ ਜਦੋਂ ਤੱਕ ਤੁਹਾਡੀ ਮਾਨਸਿਕ ਸ਼ਕਤੀ ਊਰਜਾਯੁਕਤ ਹੋਕੇ ਚਮਕਣ ਨਾ ਲੱਗੇ ਇਸ ਤਰ੍ਹਾਂ ਤੁਸੀਂ ਮਾਨਸਿਕ ਸ਼ਕਤੀ ਨੂੰ ਪੂਰਨ ਰੂਪ ਨਾਲ ਪ੍ਰਾਪਤ ਸਕੋਂਗੇ
ਰਾਜੀਵ ਅਗਰਵਾਲ