ਬੁਢਾਪੇ ’ਚ ਵੀ ਰਹੋ ਜਵਾਨ stay young even in old age
ਵਧਦੀ ਉਮਰ ਦੇ ਨਾਲ ਸਾਰੇ ਸਿਹਤਮੰਦ ਅਤੇ ਮਸਤ ਤਾਂ ਰਹਿਣਾ ਚਾਹੁੰਦੇ ਹਨ ਪਰ ਮਸਤ ਅਤੇ ਸਿਹਤਮੰਦ ਰਹਿਣ ਲਈ ਯਤਨ ਸਾਨੂੰ ਪਹਿਲਾਂ ਤੋਂ ਹੀ ਕਰਨੇ ਹੁੰਦੇ ਹਨ ਅਸੀਂ ਸੋਚਦੇ ਹਾਂ ਅਸੀਂ ਨੌਜਵਾਨ ਹਾਂ, ਹੁਣ ਤੋਂ ਹੀ ਆਪਣੇ ਆਪ ਨੂੰ ਸੰਯਮ ਕਿਉਂ ਰੱਖੀਏ ਇਹ ਉਮਰ ਤਾਂ ਖਾਣ-ਪੀਣ ਦੀ ਹੈ ਦੇਖਿਆ ਜਾਏਗਾ ਬੁਢਾਪੇ ’ਚ ਬੁਢਾਪਾ ਉਦੋਂ ਆਉਂਦਾ ਹੈ ਜਦੋਂ ਨਾ ਤਾਂ ਸੋਚਣ ਦਾ ਸਮਾਂ ਹੁੰਦਾ ਹੈ ਅਤੇ ਨਾ ਹੀ ਯਤਨ ਕਰਕੇ ਚੰਗੇ ਜੀਵਨ ਦਾ ਮੌਕਾ ਦਿੰਦਾ ਹੈ ਉਹ ਤਾਂ ਆਪਣਾ ਕੰਮ ਕਰ ਹੀ ਜਾਂਦਾ ਹੈ ਜੇਕਰ ਅਸੀਂ ਜਵਾਨੀ ਤੋਂ ਸੁਚੇਤ ਰਹਾਂਗੇ ਤਾਂ ਅੱਗੇ ਵੀ ਉਸ ਆਦਤ ਨੂੰ ਬਰਕਰਾਰ ਰੱਖਣਾ ਸਾਡੇ ਲਈ ਆਸਾਨ ਹੋਵੇਗਾ ਦੇਖੋ ਕਿਹੜੇ ਨਿਯਮਾਂ ਨੂੰ ਅਸੀਂ ਸਮਾਂ ਰਹਿੰਦੇ ਅਪਣਾ ਲਈਏ ਤਾਂ ਕਿ ਵਧਦੀ ਉਮਰ ਨੂੰ ਕਾਬੂ ’ਚ ਰੱਖਿਆ ਜਾ ਸਕੇ
Table of Contents
ਚੱਲੋ ਜ਼ਿਆਦਾ ਤੋਂ ਜ਼ਿਆਦਾ:
ਆਪਣੇ ਸਰੀਰ ਨੂੰ ਐਕਟਿਵ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਚੱਲੋ ਅਤੇ ਕਸਰਤ ਦੇ ਨਿਯਮ ਨੂੰ ਆਪਣੇ ਰੋਜ਼ਾਨਾ ’ਚ ਢਾਲੋ ਜਵਾਨੀ ’ਚ ਲਿਫਟ ਦੀ ਥਾਂ ’ਤੇ ਪੌੜੀਆਂ ਚੜ੍ਹੋ-ਉਤਰੋ, ਬੱਚਿਆਂ ਦੇ ਨਾਲ ਖੇਡੋ, ਤੈਰਾਕੀ, ਬੈਡਮਿੰਟਨ ਆਦਿ ਦੇ ਸ਼ੌਂਕ ਨੂੰ ਅੱਗੇ ਵਧਾਓ ਬਰਿੱਸਕ ਵਾਕ ਕਰੋ ਇਨ੍ਹਾਂ ਸਭ ਕਸਰਤਾਂ ਨਾਲ ਸਾਰਾ ਸਰੀਰ ਐਕਟਿਵ ਬਣਿਆ ਰਹਿੰਦਾ ਹੈ
ਮੋਟਾਪੇ ਤੋਂ ਦੂਰੀ ਬਣਾ ਕੇ ਰੱਖੋ:
ਨੌਜਵਾਨ ਅਵਸਥਾ ਤੋਂ ਹੀ ਤਲੇ ਹੋਏ ਖਾਧ ਪਦਾਰਥ, ਬਰਗਰ, ਪੀਜ਼ਾ, ਨਿਊਡਲਜ਼ ਆਦਿ ਦਾ ਸੇਵਨ ਘੱਟ ਤੋਂ ਘੱਟ ਕਰੋ ਜ਼ਿਆਦਾ ਫੈਟ ਵਾਲੇ ਖਾਧ ਪਦਾਰਥਾਂ ਤੋਂ ਪਰਹੇਜ਼ ਕਰੋ ਟੋਂਡ ਦੁੱਧ ਦਾ ਸੇਵਨ ਕਰੋ ਦਹੀ ਵੀ ਟੋਂਡ ਦੁੱਧ ਦਾ ਹੀ ਲਓ ਫੁੱਲ ਕਰੀਮ ਦੁੱਧ ਤੋਂ ਪਰਹੇਜ਼ ਰੱਖੋ
ਸਿਗਰਟਨੋਸ਼ੀ ਨਾ ਕਰੋ:-
ਨਾ ਤਾਂ ਖੁਦ ਸਿਗਰਟਨੋਸ਼ੀ ਕਰੋ, ਨਾ ਅਜਿਹੇ ਲੋਕਾਂ ਨਾਲ ਦੋਸਤੀ ਰੱਖੋ ਜੋ ਸਿਗਰਟਨੋਸ਼ੀ ਕਰਦੇ ਹੋਣ ਖੁਦ ਨੂੰ ਸਿਗਰਟਨੋਸ਼ੀ ਦਾ ਸੇਵਨ ਤਾਂ ਨੁਕਸਾਨ ਪਹੁੰਚਾਉਂਦਾ ਹੀ ਹੈ, ਦੂਜਿਆਂ ਦੇ ਸਿਗਰਟ-ਬੀੜੀ ਦੇ ਧੂੰਏ ਵੀ ਨੁਕਸਾਨ ਪਹੁੰਚਾਉਂਦੇ ਹਨ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਿਹਰੇ ’ਤੇ ਝੁਰੜੀਆਂ ਜਲਦੀ ਪੈਂਦੀਆਂ ਹਨ
ਤਨਾਅ ਤੋਂ ਦੂਰੀ ਰੱਖੋ:-
ਸਾਰੇ ਜਾਣਦੇ ਹਨ ਕਿ ਤਨਾਅ ਸਾਡੀ ਸਿਹਤ ਦਾ ਦੁਸ਼ਮਣ ਹੈ, ਫਿਰ ਵੀ ਅਸੀਂ ਜ਼ਿਆਦਾਤਰ ਲੋਕ ਤਨਾਅਗ੍ਰਸਤ ਰਹਿੰਦੇ ਹਾਂ ਯਤਨ ਕਰਕੇ ਤਨਾਅ ਨੂੰ ਘੱਟ ਕਰੋ ਜਿਵੇਂ ਸਕਾਰਾਤਮਕ ਸੋਚ, ਆਪਣੀ ਪਸੰਦ ਦੇ ਕੰਮਾਂ ਨੂੰ ਜਾਂ ਸ਼ੌਂਕਾਂ ਨੂੰ ਆਪਣੇ ਰੋਜ਼ਾਨਾ ’ਚ ਥਾਂ ਦਿਓ, ਮੈਡੀਟੇਸ਼ਨ ਕਰੋ, ਕਿਸੇ ਅਧਿਆਤਮਿਕ ਸੰਸਥਾ ਨੂੰ ਜੁਆਇਨ ਕਰੋ, ਸਮਾਜ ਸੇਵਾ ਕਰੋ ਖੁਦ ਦੀ ਪਰਸਨੈਲਿਟੀ ’ਤੇ ਵੀ ਸਮਾਂ ਦਿਓ ਸਮੇਂ ’ਤੇ ਵਾਲ ਕਟਵਾਓ, ਚਿਹਰੇ ਅਤੇ ਸਰੀਰ ਦੀ ਮਾਲਿਸ਼ ਕਰਵਾਓ, ਫੇਸ਼ੀਅਲ ਕਰਵਾਓ, ਨਹਾ ਧੋ ਕੇ ਸਾਫ-ਸੁਥਰੇ ਚੁਸਤ ਕੱਪੜੇ ਪਹਿਨੋ ਇਨ੍ਹਾਂ ਤੋਂ ਵੀ ਤਨਾਅ ਘੱਟ ਹੁੰਦਾ ਹੈ
ਪ੍ਰਦੂਸ਼ਣ ਵਾਲੀ ਥਾਂ ਤੋਂ ਦੂਰ ਰਹੋ:-
ਵੱਡੇ ਸ਼ਹਿਰਾਂ ’ਚ ਜ਼ਿਆਦਾ ਗੱਡੀਆਂ, ਸਕੂਟਰਾਂ, ਬੱਸਾਂ ਦੇ ਕਾਰਨ ਸ਼ਹਿਰ ਦਾ ਵਾਤਾਵਰਨ ਪ੍ਰਦੂਸ਼ਿਤ ਰਹਿੰਦਾ ਹੈ, ਫਿਰ ਵੀ ਪ੍ਰਦੂਸ਼ਣ ਤੋਂ ਦੂਰੀ ਬਣਾਈ ਜਾ ਸਕਦੀ ਹੈ ਸਵੇਰੇ ਜਲਦੀ ਉੱਠ ਕੇ ਸੈਰ ’ਤੇ ਜਾਓ, ਕਸਰਤ ਖੁੱਲ੍ਹੇ ’ਚ ਕਰੋ, ਕੁਝ ਆਸਨ ਕਰੋ ਤਾਂ ਕਿ ਫੇਫੜੇ ਸਵੇਰ ਦੀ ਸ਼ੁੱਧ ਹਵਾ ਗ੍ਰਹਿਣ ਕਰ ਸਕਣ ਜ਼ਿਆਦਾ ਭੀੜ-ਭਾੜ ਵਾਲੀ ਥਾਂ ’ਤੇ ਬਿਨਾਂ ਮਜ਼ਬੂਰੀ ਦੇ ਨਾ ਜਾਓ
ਕੁਝ ਸੇਫਟੀ ਨਿਯਮ ਅਪਣਾਓ:-
ਕਾਰ ਚਲਾਉਂਦੇ ਸਮੇਂ ਜਾਂ ਕਾਰ ’ਚ ਅਗਲੀ ਸੀਟ ’ਤੇ ਬੈਠਦੇ ਸਮੇਂ ਬੈਲਟ ਜ਼ਰੂਰ ਲਾਓ ਬੂਟ, ਚੱਪਲ ਜਦੋਂ ਵੀ ਥੋੜ੍ਹਾ ਸਲਿੱਪ ਹੋਣ ਲੱਗੇ, ਉਨ੍ਹਾਂ ਨੂੰ ਬਦਲ ਦਿਓ ਗਿੱਲੇ ਫਰਸ਼ ’ਤੇ ਨਾ ਚੱਲੋ ਬਾਥਰੂਮ ਪ੍ਰਯੋਗ ਕਰਨ ਤੋਂ ਬਾਅਦ ਉਸ ਨੂੰ ਵਾਈਪਰ ਨਾਲ ਸਾਫ਼ ਕਰੋ ਉੱਠਦੇ ਸਮੇਂ ਕਰਵਟ ਲੈ ਕੇ ਉੱਠੋ ਜੇਕਰ ਫਰਸ਼ ’ਤੇ ਬੈਠੇ ਹੋ ਤਾਂ ਉੱਠਦੇ ਸਮੇਂ ਸਹਾਰਾ ਲੈ ਕੇ ਉੱਠੋ, ਝਟਕੇ ਨਾਲ ਨਾ ਉੱਠੋ ਟੇਢੀਆਂ-ਮੇਢੀਆਂ ਸੜਕਾਂ ’ਤੇ ਧਿਆਨ ਨਾਲ ਚੱਲੋ ਸੜਕ ਸਾਵਧਾਨੀ ਨਾਲ ਪਾਰ ਕਰੋ ਤਾਂ ਕਿ ਸੱਟ ਲੱਗਣ ਤੋਂ ਬਚ ਸਕੋਂ ਗੈਸ ’ਤੇ ਵੀ ਧਿਆਨਪੂਰਵਕ ਕੰਮ ਕਰੋ
ਦੰਦਾਂ ਦੀ ਸਫਾਈ ’ਤੇ ਧਿਆਨ ਦਿਓ:-
ਇੱਕ ਸਟੱਡੀ ਅਨੁਸਾਰ ਲੰਮੀ ਉਮਰ ਅਤੇ ਸਿਹਤਮੰਦ ਦੰਦਾਂ ਦਾ ਆਪਸੀ ਸੰਬੰਧ ਹੁੰਦਾ ਹੈ ਜੋ ਲੋਕ ਆਪਣੀ ਨਿੱਜੀ ਸਫਾਈ ਵੱਲ ਜਾਗਰੂਕ ਹੁੰਦੇ ਹਨ ਉਨ੍ਹਾਂ ਦੀ ਸਿਹਤ ਜ਼ਿਆਦਾ ਚੰਗੀ ਰਹਿੰਦੀ ਹੈ ਦੰਦ ਜੇਕਰ ਸਿਹਤਮੰਦ ਅਤੇ ਸਾਫ਼ ਹੋਣਗੇ ਤਾਂ ਖਾਣਾ ਚੰਗੀ ਤਰ੍ਹਾਂ ਪਚਾ ਸਕੋਂਗੇ ਜਿਸ ਨਾਲ ਪੇਟ ਠੀਕ ਰਹੇਗਾ ਪੇਟ ਦੇ ਵਿਗੜਨ ਨਾਲ ਹੋਰ ਬਿਮਾਰੀਆਂ ਵੀ ਜਲਦੀ ਘੇਰ ਲੈਂਦੀਆਂ ਹਨ
ਇਨ੍ਹਾਂ ਦੇ ਇਲਾਵਾ ਹੋਰ ਵੀ ਗੱਲਾਂ ਹਨ ਜਿਨ੍ਹਾਂ ਦਾ ਧਿਆਨ ਰੱਖ ਕੇ ਅਸੀਂ ਸਿਹਤਮੰਦ ਰਹਿ ਸਕਦੇ ਹਾਂ:-
- ਸ਼ਰਾਬ ਦਾ ਸੇਵਨ ਨਾ ਕਰੋ
- ਸੋਚ ਸਕਾਰਾਤਮਕ ਰੱਖੋ
- ਉਮਰ ਦੇ ਨਾਲ ਮੈਚਿਓਰ ਬਣੋ
- ਦੂਜਿਆਂ ਨੂੰ ਬਦਲਣ ਦਾ ਯਤਨ ਨਾ ਕਰੋ
- ਦੂਜਿਆਂ ’ਤੇ ਕੋਈ ਉਮੀਦ ਨਾ ਰੱਖੋ
- ਬੱਚਿਆਂ ਨਾਲ ਪਿਆਰ ਨਾਲ ਰਹੋ
- ਆਪਣੀ ਬਿਮਾਰੀ ਨਾ ਛੁਪਾਓ ਜੇਕਰ ਮਾਤਾ-ਪਿਤਾ ਨੂੰ ਕੋਈ ਬਿਮਾਰੀ ਹੈ ਤਾਂ ਆਪਣੀ ਜਾਂਚ ਸਮਾਂ ਰਹਿੰਦੇ ਕਰਵਾਉਂਦੇ ਰਹਿਣ
- ਦੂਜਿਆਂ ਦੀ ਖੁਸ਼ੀ ’ਚ ਖੁਸ਼ ਰਹੋ
- ਪ੍ਰਸ਼ੰਸਾ ਕਰੋ
-ਸੁਨੀਤਾ ਗਾਬਾ