ਗਰਮੀ ਤੋਂ ਰਹੋ ਬਚ ਕੇ -ਸੰਪਾਦਕੀ
ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਜੂਨ ਦਾ ਮਹੀਨਾ ਹੀਟਵੇਵ ਦੇ ਰੂਪ ’ਚ ਜਾਣਿਆ ਜਾਂਦਾ ਹੈ ਭਿਆਨਕ ਗਰਮੀ ਦੇ ਇਸ ਮੌਸਮ ’ਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਜਾਨ ’ਤੇ ਭਾਰੀ ਪੈ ਸਕਦੀ ਹੈ ਅਕਸਰ ਮੌਸਮ ਵਿਗਿਆਨੀ ਤੇ ਡਾਕਟਰ ਵੀ ਚਿਤਾਵਨੀ ਜਾਰੀ ਕਰਕੇ ਸੁਚੇਤ ਕਰਦੇ ਹਨ, ਤਾਂ ਕਿ ਕੋਈ ਜ਼ੋਖਿਮ ਨਾ ਲਵੇ ਇਸ ਚਿਤਾਵਨੀ ਨੂੰ ਅਣਦੇਖਿਆ ਕਰਨਾ ਮੁਸੀਬਤ ਮੁੱਲ ਲੈਣ ਵਰਗਾ ਹੋ ਸਕਦਾ ਹੈ ਖਾਸ ਕਰਕੇ ਇਹ ਉਨ੍ਹਾਂ ਲੋਕਾਂ ਨੂੰ ਭਾਰੀ ਪੈ ਸਕਦਾ ਹੈ
ਜੋ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਜੂਝ ਰਹੇ ਹਨ ਜਾਂ ਫਿਰ ਬਜ਼ੁਰਗ ਅਤੇ ਬੱਚਿਆਂ ’ਤੇ ਹੀਟਵੇਵ ਦਾ ਅਸਰ ਭਿਆਨਕ ਹੋ ਸਕਦਾ ਹੈ ਜੂਨ ’ਚ ਪਾਰਾ ਆਮ ਤੌਰ ’ਤੇ 40 ਤੋਂ 45 ਡਿਗਰੀ ਤੱਕ ਪਹੁੰਚ ਜਾਂਦਾ ਹੈ ਜੋ ਹੀਟਵੇਵ ਦੇ ਰੂਪ ’ਚ ਜਾਣਿਆ ਜਾਂਦਾ ਹੈ ਮੌਸਮ ਵਿਭਾਗ 40 ਡਿਗਰੀ ਤੋਂ ਪਾਰ ਜਾਣ ’ਤੇ ਚਿਤਾਵਨੀ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਵੇਂ-ਜਿਵੇਂ ਪਾਰਾ 40 ਡਿਗਰੀ ਤੋਂ 45 ਡਿਗਰੀ ’ਤੇ ਪਹੁੰਚ ਜਾਂਦਾ ਹੈ ਤਾਂ ਇਹ ਹੀਟਵੇਵ ਦਾ ਸਿਖ਼ਰ ਹੋ ਜਾਂਦਾ ਹੈ, ਜੋ ਕਿਸੇ ਆਫਤ ਤੋਂ ਘੱਟ ਨਹੀਂ ਹੋ ਸਕਦਾ ਹੁਣ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਰਿਸਰਚ ’ਚ ਦੱਸਿਆ ਗਿਆ ਕਿ ਦੋ ਦਿਨਾਂ ਤੱਕ ਲਗਾਤਾਰ ਹੀਟਵੇਵ ਬਣੇ ਰਹਿਣ ਨਾਲ ਹੀ ਮੌਤ ਦਾ ਅੰਕੜਾ ਆਮ ਦਿਨਾਂ ਤੋਂ 14-15 ਪ੍ਰਤੀਸ਼ਤ ਤੱਕ ਵਧ ਜਾਂਦਾ ਹੈ
ਨਵੀਂ ਦਿੱਲੀ ਦੇ ਸੈਂਟਰ ਫਾਰ ਕ੍ਰਾਨਿਕ ਡਿਜ਼ੀਜ਼ ਦੀ ਰਿਸਰਚ ’ਚ ਇਹ ਖੁਲਾਸਾ ਹੋਇਆ ਜੋ 2008 ਤੋਂ 2019 ਤੱਕ ਹੋਣ ਵਾਲੀਆਂ ਮੌਤਾਂ ’ਚ ਗਰਮੀ ਦੇ ਇਸ ਮੌਸਮ ’ਚ ਹੋਈਆਂ ਮੌਤਾਂ ਦੇ ਅੰਕੜਿਆਂ ਨੂੰ ਲੈ ਕੇ ਕੀਤੀ ਗਈ ਸੀ ਇਸ ਰਿਸਰਚ ’ਚ ਹੀਟਵੇਵ ਅਤੇ ਲੋਆਂ ਨਾਲ ਹੋਣ ਵਾਲੇ ਜਨ-ਧਨ ਦੇ ਨੁਕਸਾਨ ਬਾਰੇ ਅਧਿਐਨ ਕੀਤਾ ਗਿਆ ਸੀ ਰਿਸਰਚ ਅਨੁਸਾਰ ਜਿਸ ਤਰ੍ਹਾਂ ਸਮੋਕਿੰਗ ਨਾਲ ਕੈਂਸਰ ਜਾਂ ਦਿਲ ਦੇ ਰੋਗ ਹੁੰਦੇ ਹਨ, ਜਿਸ ਨਾਲ ਮੌਤ ਹੋ ਜਾਂਦੀੇ ਹੈ, ਉਸੇ ਤਰ੍ਹਾਂ ਹੀਟਵੇਵ ਵੀ ਜਾਨ ’ਤੇ ਭਾਰੀ ਪੈਂਦੀ ਹੈ ਇਸ ਨਾਲ ਵੀ ਮੌਤਾਂ ਦਾ ਅੰਕੜਾ ਵਧ ਜਾਂਦਾ ਹੈ ਰਿਪੋਰਟ ’ਚ ਲੋਆਂ ਦੇ ਇਸ ਮੌਸਮ ਨਾਲ ਜਾਨ-ਮਾਲ ’ਤੇ ਹੋਣ ਵਾਲੇ ਨੁਕਸਾਨ ਦਾ ਅਧਿਐਨ ਹੋਇਆ ਜਿਸ ’ਚ ਦੇਸ਼ ਨੂੰ ਆਰਥਿਕ ਤੌਰ ’ਤੇ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ
ਇਸ ਅਧਿਐਨ ’ਚ ਦੱਸਿਆ ਗਿਆ ਕਿ ਹੀਟਵੇਵ ਨਾਲ 2030 ਤੱਕ ਦੇਸ਼ ਨੂੰ ਲਗਭਗ 20 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ, ਜਿਸ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਅਤੇ ਜੋ ਮੌਤਾਂ ਦਾ ਅੰਕੜਾ ਹੈ ਉਹ ਅਲੱਗ ਹੈ ਅਰਥਾਤ ਗਰਮੀ ਦੇ ਮੌਸਮ ’ਚ ਭਿਆਨਕ ਨੁਕਸਾਨ ਝੱਲਣਾ ਪੈਂਦਾ ਹੈ ਇਸ ਲਈ ਇਸ ਨੁਕਸਾਨ ਨੂੰ ਦੇਖਦੇ ਹੋਏ ਲੋਕਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ ਗਰਮੀ ਤੋਂ ਬਚਣ ਦੇ ਤੌਰ-ਤਰੀਕਿਆਂ ਨੂੰ ਅਪਣਾਉਣਾ ਚਾਹੀਦਾ ਹੈ ਕਿਸੇ ਵੀ ਪ੍ਰਸ਼ਾਸਨਿਕ ਚਿਤਾਵਨੀ ਨੂੰ ਅਣਦੇਖਿਆ ਨਾ ਕੀਤਾ ਜਾਵੇ ਬੱਚਿਆਂ ਅਤੇ ਬਜ਼ੁਰਗਾਂ ’ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ
ਅਤੇ ਖੁਦ ਵੀ ਜਿੱਥੋਂ ਤੱਕ ਸੰਭਵ ਹੋਵੇ, ਤੇਜ਼ ਧੁੱਪ (ਹੀਟਵੇਵ) ’ਚ ਬਾਹਰ ਨਾ ਨਿੱਕਲੋ ਹੀਟਵੇਵ ਦੀ ਚਿਤਾਵਨੀ ’ਤੇ ਖੁਦ ਵੀ ਸੰਭਲ ਕੇ ਰਹੋ ਅਤੇ ਦੂਜਿਆਂ ਨੂੰ ਵੀ ਸੁਚੇਤ ਰੱਖਣ ’ਚ ਸਹਿਯੋਗ ਕਰੋ ਕਿਉਂਕਿ ਛੋਟੀ ਜਿਹੀ ਲਾਪਰਵਾਹੀ ਭਾਰੀ ਪੈ ਸਕਦੀ ਹੈ ਹੀਟਵੇਵ ਅਤੇ ਗਰਮੀ ਦੇ ਇਸ ਮੌਸਮ ’ਚ ਜਿਵੇਂ ਅਸੀਂ ਆਪਣੇ-ਆਪ ਨੂੰ ਸੰਭਾਲ ਕੇ ਰੱਖਦੇ ਹਾਂ, ਉਵੇਂ ਹੀ ਸਾਨੂੰ ਬੇਜ਼ੁਬਾਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਪਸ਼ੂਆਂ-ਪਰਿੰਦਿਆਂ, ਜਾਨਵਰਾਂ ਨੂੰ ਵੀ ਜਿੰਨਾ ਹੋ ਸਕੇ ਗਰਮੀ ਤੋਂ ਬਚਾਉਣ ’ਚ ਮੱਦਦ ਕਰੋ ਮਾਨਵਤਾ ਦੇ ਨਾਤੇ ਸਾਡਾ ਅਹਿਮ ਫਰਜ਼ ਹੈ ਕਿ ਅਸੀਂ ਆਪਣੇ ਆਂਢ-ਗੁਆਂਢ ’ਚ ਜਿੱਥੇ ਵੀ ਕੋਈ ਬੇਜ਼ੁਬਾਨ ਦਿਸੇ, ਉਸਨੂੰ ਗਰਮੀ ਤੋਂ ਬਚਾਈਏ ਉਨ੍ਹਾਂ ਲਈ ਵੀ ਖਾਣ-ਪੀਣ, ਚਾਰਾ, ਪਾਣੀ ਆਦਿ ਦਾ ਇੰਤਜ਼ਾਮ ਕਰ ਦੇਈਏ ਤਾਂ ਕਿ ਭਿਆਨਕ ਗਰਮੀ ਦਾ ਕਹਿਰ ਉਨ੍ਹਾਂ ’ਤੇ ਵੀ ਨਾ ਟੁੱਟੇ ਅਸੀਂ ਹਰ ਕਿਸੇ ਦੀ ਮੱਦਦ ਕਰੀਏ, ਜਿਸ ਨਾਲ ਹੀਟਵੇਵ ਤੋਂ ਨਿਜਾਤ ਮਿਲ ਸਕੇ ਅਤੇ ਇਹ ਗਰਮੀ ਦਾ ਦੌਰ ਹੱਸਦੇ-ਖੇਡਦੇ ਨਿੱਕਲ ਜਾਵੇ
-ਸੰਪਾਦਕ