Dengue Fever

ਡੇਂਗੂ ਬੁਖਾਰ ਤੋਂ ਬੱੱਚ ਕੇ ਰਹੋ

ਡੇਂਗੂ ਇੱਕ ਗੰਭੀਰ ਵਾਇਰਸ ਬਿਮਾਰੀ ਹੈ ਜੋ ਏਡੀਜ਼ ਮੱਛਰਾਂ ਦੇ ਕੱਟਣ ਨਾਲ ਹੁੰਦੀ ਹੈ ਇਹ ਮੱਛਰ ਦਿਨ ਦੇ ਸਮੇਂ, ਖਾਸ ਕਰਕੇ ਸਵੇਰੇ ਅਤੇ ਸ਼ਾਮ ਦੇ ਸਮੇਂ ਜ਼ਿਆਦਾ ਸਰਗਰਮ ਰਹਿੰਦੇ ਹਨ ਡੇਂਗੂ ਬੁਖਾਰ ਦਾ ਸੰਕਰਮਣ ਤੇਜੀ ਨਾਲ ਫੈਲਦਾ ਹੈ ਅਤੇ ਜੇਕਰ ਸਮੇੇਂ ’ਤੇ ਇਲਾਜ ਨਾ ਹੋਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ ਡੇਂਗੂ ਦੇ ਲੱਛਣ, ਬਚਾਅ ਦੇ ਤਰੀਕੇ, ਸਾਵਧਾਨੀਆਂ ਅਤੇ ਸਹੀ ਖਾਣਪੀਣ ਦੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ

ਡੇਂਗੂ ਦੇ ਲੱਛਣ:

ਡੇਂਗੂ ਬੁਖਾਰ ਦੇ ਲੱਛਣ ਮੱਛਰ ਦੇ ਕੱਟਣ ਦੇ ਚਾਰ ਤੋਂ ਦਸ ਦਿਨਾਂ ਬਾਅਦ ਦਿਖਾਈ ਦਿੰਦੇ ਹਨ ਇਸਦੇ ਕੁਝ ਆਮ ਲੱਛਣ ਹੇਠ ਲਿਖੇ ਹਨ:

ਤੇਜ਼ ਬੁਖਾਰ:

ਡੇਂਗੂ ਦਾ ਸਭ ਤੋਂ ਮੁੱਖ ਲੱਛਣ ਤੇਜ ਬੁਖਾਰ ਹੁੰਦਾ ਹੈ ਜੋ 102 ਡਿਗਰੀ ਤੋਂ ਉੱਪਰ ਜਾ ਸਕਦਾ ਹੈ

ਸਿਰ ਦਰਦ:

ਮੱਥੇ ਦੇ ਆਸਪਾਸ ਤੇਜ਼ ਸਿਰਦਰਦ ਹੋਣਾ ਵੀ ਡੇਂਗੂ ਦਾ ਲੱਛਣ ਹੋ ਸਕਦਾ ਹੈ

ਮਾਸਪੇਸ਼ੀਆਂ ਅਤੇ ਜੋੜਾਂ ’ਚ ਦਰਦ:

ਇਸਨੂੰ ‘ਬ੍ਰੇਕਬੋਨ ਫੀਵਰ’ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ’ਚ ਮਾਸਪੇਸ਼ੀਆਂ ਅਤੇ ਹੱਡੀਆਂ ’ਚ ਅਸਹਿਣਯੋਗ ਦਰਦ ਹੁੰਦਾ ਹੈ

Also Read:  ਘਰੇਲੂ ਔਰਤ ਕਿਸੇ ਪ੍ਰਬੰਧਕ ਤੋਂ ਘੱਟ ਨਹੀਂ

ਅੱਖਾਂ ਦੇ ਪਿੱਛੇ ਦਰਦ:

ਅੱਖਾਂ ਦੇ ਪਿੱਛੇ ਜਾਂ ਆਸਪਾਸ ਦਰਦ ਹੋਣਾ ਵੀ ਡੇਂਗੂ ਦੇ ਲੱਛਣਾਂ ’ਚ ਸ਼ਾਮਲ ਹਨ

ਚਮੜੀ ’ਤੇ ਲਾਲ ਨਿਸ਼ਾਨ:

ਸਰੀਰ ’ਤੇ ਲਾਲ ਰੰਗ ਦੇ ਦਾਣੇ ਜਾਂ ਧੱਫੜ ਉੱਭਰਣਾ ਵੀ ਇੱਕ ਆਮ ਲੱਛਣ ਹੈ

ਮਤਲੀ ਅਤੇ ਉਲਟੀ:

ਕੁਝ ਮਾਮਲਿਆਂ ’ਚ ਰੋਗੀ ਨੂੰ ਮਤਲੀ, ਉਲਟੀ ਜਾਂ ਭੁੱਖ ਨਾ ਲੱਗਣ ਦੀ ਸ਼ਿਕਾਇਤ ਵੀ ਹੋ ਸਕਦੀ ਹੈ

ਥਕਾਣ ਅਤੇ ਕਮਜ਼ੋਰੀ:

ਡੇਂਗੂ ’ਚ ਸਰੀਰ ਕਾਫੀ ਕਮਜ਼ੋਰ ਹੋ ਜਾਂਦਾ ਹੈ ਅਤੇ ਰੋਗੀ ਨੂੰ ਲਗਾਤਾਰ ਥਕਾਣ ਮਹਿਸੂਸ ਹੁੰਦੀ ਹੈ

Dengue Feverਡੇਂਗੂ ਦੇ ਗੰਭੀਰ ਮਾਮਲਿਆਂ ’ ਚ ਪਲੇਟਲੈਟਸਾਂ ਦੀ ਗਿਣਤੀ ਤੇਜੀ ਨਾਲ ਘੱਟਦੀ ਹੈ, ਜਿਸ ਨਾਲ ਖੂਨ ਦੇ ਰਿਸਾਅ ਦਾ ਖ਼ਤਰਾ ਵਧ ਸਕਦਾ ਹੈ ਇਸਨੂੰ ਡੇਂਗੂ ਹੈਮੋਰਹੈਜਿਕ ਫੀਵਰ ਕਿਹਾ ਜਾਂਦਾ ਹੈ, ਜਿਸ ’ਚ ਨੱਕ, ਮੂਸੜੇ ਜਾਂ ਹੋਰ ਅੰਗਾਂ ਤੋਂ ਖੂਨ ਦਾ ਨਿਕਲਣ ਦਾ ਖ਼ਤਰਾ ਹੁੰਦਾ ਹੈ

ਡੇਂਗੂ ਤੋਂ ਬਚਾਅ ਦੇ ਤਰੀਕੇ:

ਡੇਂਗੂ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਮੱਛਰਾਂ ਨੂੰ ਆਪਣੇ ਆਸਪਾਸ ਪਨਪਣ ਤੋਂ ਰੋਕਣਾ ਅਤੇ ਮੱਛਰ ਕੱਟਣ ਤੋਂ ਬਚਣਾ ਹੈ ਇਸ ਲਈ ਕੁਝ ਮਹੱਤਵਪੂਰਨ ਉਪਾਅ ਹੇਠ ਲਿਖੇ ਹਨ

ਮੱਛਰਦਾਨੀ ਦੀ ਵਰਤੋਂ ਕਰੋ:

ਸੋਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਜ਼ਰੂਰ ਕਰੋ, ਖਾਸ ਕਰਕੇ ਬੱਚਿਆਂ ਅਤੇ  ਬਜ਼ੁਰਗਾਂ ਲਈ

ਪੂਰਾ ਸਰੀਰ ਢਕਣ ਵਾਲੇ ਕੱਪੜੇ ਪਹਿਨੋ:

ਬਾਹਰ ਜਾਂਦੇ  ਸਮੇਂ ਹਲਕੇ ਰੰਗ ਦੇ ਅਤੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨੋ

ਮੱਛਰ ਭਜਾਉਣ ਵਾਲੀ ਕਰੀਮ ਦੀ ਵਰਤੋਂ ਕਰੋ:

ਮੱਛਰਾਂ ਤੋਂ ਬਚਣ ਲਈ ਚਮੜੀ ’ਤੇ ਮੱਛਰ ਭਜਾਉਣ ਵਾਲੀ ਕਰੀਮ ਲਗਾਓ

ਘਰ ਦੇ ਆਸਪਾਸ ਪਾਣੀ ਜਮ੍ਹਾ ਨਾ ਹੋਣ ਦਿਓ:

ਏਡੀਜ਼ ਮੱਛਰ ਸਥਿਰ ਪਾਣੀ ’ਚ ਪਨਪਦੇ ਹਨ, ਇਸ ਲਈ ਘਰ ਦੇ ਆਸਪਾਸ ਕਿਤੇ ਵੀ ਪਾਣੀ ਨਾ ਜੰਮਣ ਦਿਓ ਫੁਲਦਾਨ, ਕੂਲਰ, ਬਾਲਟੀ, ਗਮਲੇ ਆਦਿ ਨੂੰ ਖਾਲੀ ਕਰਕੇ ਜਾਂ ਨਿਯਮਤ ਸਾਫ ਕਰੋ

ਖਿੜਕੀ ਅਤੇ ਦਰਵਾਜਿਆਂ ’ਤੇ ਜਾਲੀ ਲਗਾਓ:

ਮੱਛਰਾਂ ਨੂੰ ਘਰ ’ਚ ਆਉਣ ਤੋਂ ਰੋਕਣ ਲਈ ਖਿੜਕੀ ਅਤੇ ਦਰਵਾਜ਼ਿਆਂ ’ਤੇ ਜਾਲੀ ਲਗਵਾਓ

Also Read:  ਅਖੀਰ: ਜਿੱਤ ਸੱਚ ਦੀ ਹੁੰਦੀ ਹੈ | Happy Dussehra

ਫਾਗਿੰਗ ਕਰਵਾਓ:

ਮੱਛਰਾਂ ਦੀ ਗਿਣਤੀ ਘੱਟ ਕਰਨ ਦੇ ਲਈ ਆਪਣੇ ਘਰ ਦੇ ਆਸਪਾਸ ਸਮੇਂ-ਸਮੇਂ ’ਤੇ ਫਾਗਿੰਗ ਕਰਵਾਈ ਜਾ ਸਕਦੀ ਹੈ

ਡੇਂਗੂ ਮਰੀਜ਼ਾ ਲਈ ਸਾਵਧਾਨੀਆਂ:

ਡੇਂਗੂ ਦੇ ਮਰੀਜ਼ਾਂ ਨੂੰ ਖਾਸ ਕਰਕੇ ਸਾਵਧਾਨੀਆਂ ਵਰਤਣੀਆਂ ਚਾਹਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਸਥਿਤੀ ਵਿਗੜੇ ਨਾ

ਜ਼ਿਆਦਾ ਆਰਾਮ ਕਰੋ:

ਸਰੀਰ ਨੂੰ ਪੂਰੀ ਤਰ੍ਹਾਂ ਨਾਲ ਆਰਾਮ ਦਿਓ ਤਾਂ ਇੰਮਊਨ ਸਿਸਟਮ ਮਜ਼ਬੂਤ ਰਹੇ

ਆਪਣੇ-ਆਪ ਦਵਾਈ ਨਾ ਲਓ:

ਡਾਕਟਰ ਦੀ ਸਲਾਹ ਤੋਂ ਬਿਨਾਂ ਦਰਦ ਨਿਵਾਰਕ ਜਾਂ ਬੁਖਾਰ ਘਟ ਕਰਨ ਵਾਲੀਆਂ ਦਵਾਈਆਂ ਨਾ ਲਓ ਖਾਸ ਕਰਕੇ ਐਸਪਰਿਨ ਅਤੇ ਆਈਬੁਪ੍ਰੋਫੇਨ ਦਾ ਸੇਵਨ ਨਾ ਕਰੋ, ਕਿਉਂਕਿ ਇਹ ਖੂਨ ਦੇ ਰਿਸਾਅ ਨੂੰ ਵਧਾ ਸਕਦਾ ਹੈ

ਸਮੇਂ-ਸਮੇਂ ’ਤੇ ਪਲੇਟਲੇਟਸ ਦੀ ਜਾਂਚ ਕਰਵਾਓ:

ਡੇਂਗੂ ’ਚ ਪਲੇਟਲੇਟਸ ਕਾਊਂਟ ਤੇਜ਼ੀ ਨਾਲ ਡਿੱਗਦਾ ਹੈ, ਇਸ ਲਈ ਨਿਯਮਤ ਤੌਰ ’ਤੇ ਇਸਦੀ ਜਾਂਚ ਕਰਵਾਉਂਦੇ ਰਹੋ

ਤਰਲ ਪਦਾਰਥਾਂ ਦਾ ਸੇਵਨ ਵਧਾਓ:

ਡੇਂਗੂ ’ਚ ਡਿਹਾਈਡ੍ਰੇਸ਼ਨ ਦਾ ਖਤਰਾ ਵੱਧ ਹੁੰਦਾ ਹੈ, ਇਸ ਲਈ ਰੋਗੀ ਨੂੰ ਪਾਣੀ, ਨਾਰੀਅਲ ਪਾਣੀ, ਓਆਰਐੱਸ ਅਤੇ ਹੋਰ ਤਰਲ ਪਦਾਰਥ ਵੱਧ ਮਾਤਰਾ ’ਚ ਦੇਣਾ ਚਾਹੀਦਾ

ਡੇਂਗੂ ’ਚ ਸਹੀ ਖਾਣਪੀਣ

ਡੇਂਗੂ ਦੌਰਾਨ ਮਰੀਜ਼ ਦਾ ਖਾਣਪੀਣ ਬਹੁਤ ਮਹੱਤਵਪੂਰਨ ਹੁੰਦਾ ਹੈ ਸਹੀ ਆਕਾਰ ਨਾਲ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ ਅਤੇ ਰੋਗੀ ਜਲਦ ਠੀਕ ਹੁੰਦਾ ਹੈ ਹੇਠ ਲਿਖੇ ਖਾਧ ਪਦਾਰਥ ਡੇਂਗੂ ’ਚ ਲਾਭਕਾਰੀ ਹੁੰਦੇ ਹਨ

ਪਪੀਤੇ ਦੇ ਪੱਤਿਆਂ ਦਾ ਰਸ:

ਪਪੀਤੇ ਦੇ ਪੱਤਿਆਂ ਦਾ ਰਸ  ਡੇਂਗੂ ’ਚ ਪਲੇਟਲੇਟਸ ਦੀ ਗਿਣਤੀ ਵਧਾਉਣ’ ’ਚ ਸਹਾਇਕ ਮੰਨਿਆਂ ਜਾਂਦਾ ਹੈ

ਨਾਰੀਅਲ ਪਾਣੀ:

ਡੇਂਗੂ ’ਚ ਸਰੀਰ ’ਚ ਇਲੈਕਟ੍ਰੋਲਾਈਟ ਦੀ ਕਮੀ ਹੋ ਜਾਂਦੀ ਹੈ, ਜਿਸਨੂੰ ਨਾਰੀਅਲ ਪਾਣੀ ਨਾਲ ਪੂਰਾ ਕੀਤਾ ਜਾ ਸਕਦਾ ਹੈ

ਕੀਵੀ ਅਤੇ ਅਨਾਰ:

ਇਹ ਫਲ ਪਲੇਟਲੇਟਸ ਵਧਾਉਣ ’ਚ ਸਹਾਇਕ ਮੰਨੇ ਜਾਂਦੇ ਹਨ ਅਤੇ ਸਰੀਰ ਨੂੰ ਲੋਂੜੀਦੇ ਵਿਟਾਮਿਨ ਅਤੇ ਖਣਿਜ ਪ੍ਰਦਾਨ ਕਰਦੇ ਹਨ

ਤੁਲਸੀ ਦਾ ਪਾਣੀ:

ਤੁਲਸੀ ਦੇ ਪੱਤੇ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਿਆ ਹੁੰਦਾ ਹੈ, ਜੋ ਇਮਊਨ ਸਿਸਟਮ  ਨੂੰ ਮਜ਼ਬੂਤ ਕਰਦੀ ਹੈ

ਹਰੀਆਂ ਸਬਜ਼ੀਆਂ:

ਹਰੀਆਂ ਸਬਜ਼ੀਆਂ ’ਚ ਆਇਰਨ ਅਤੇ ਫੋਲਿਕ ਐਸਿਡ ਹੁੰਦਾ ਹੈ, ਜੋ ਪਲੇਟਲੇਟਸ ਵਧਾਉਣ ’ਚ ਮਦਦ ਕਰਦਾ ਹੈ

ਪ੍ਰੋਟੀਨ ਯੁਕਤ ਆਹਾਰ:

ਦਾਲ ਅਤੇ ਸੋਇਆਬੀਨ ਵਰਗੇ ਪ੍ਰੋਟੀਨ ਯੁਕਤ ਆਹਾਰ ਨਾਲ ਰੋਗੀ ਦੀ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ

ਡੇਂਗੂ ਇੱਕ ਗੰਭੀਰ ਅਤੇ ਸੰਕਰਾਮਕ ਬਿਮਾਰੀ ਹੈ ਜੋ ਪੂਰੀ ਤਰ੍ਹਾਂ ਨਾਲ ਰੋਕਥਾਮ ਅਤੇ ਸਤਰਕਤਾ ਨਾਲ ਕੰਟਰੋਲ ਕੀਤੀ ਜਾ ਸਕਦੀ ਹੈ ਬਚਾਅ ਦੇ ਤਰੀਕੇ, ਸਹੀ ਖਾਣ-ਪੀਣ ਅਤੇ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਦੇ ਬੁਰੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ ਜਾਗਰੂਕਤਾ ਅਤੇ ਸਹੀ ਜਾਣਕਾਰੀ ਦੇ ਨਾਲ ਅਸੀਂ ਡੇਂਗੂ ਦੇ ਪ੍ਰਕੋਪ ਨੂੰ ਸੀਮਤ ਕਰ ਸਕਦੇ ਹਾਂ ਇਸ ਲਈ ਹਰ ਵਿਅਕਤੀ ਨੂੰ ਆਪਣੇ ਘਰ ਅਤੇ ਆਸਪਾਸ ਦੇ ਮਾਹੌਲ ਨੂੰ ਸਾਫ ਰੱਖਣਾ ਚਾਹੀਦਾ ਹੈ ਤਾਂ ਕਿ ਮੱਛਰਾਂ ਨੂੰ ਪਨਪਣ ਤੋਂ ਰੋਕਿਆ ਜਾ ਸਕੇ