ਰੁੱਤਾਂ ਦਾ ਰਾਜਾ ਆਇਆ ਬਸੰਤ
ਭਾਰਤ ਤਿਉਹਾਰਾਂ ਦਾ ਦੇਸ਼ ਹੈ ਦੇਸ਼ਵਾਸੀ ਹਰੇਕ ਮੌਕੇ ਨੂੰ ਤਿਉਹਾਰ ਦੇ ਰੂਪ ਵਿੱਚ ਮਨਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਸਾਡੇ ਦੇਸ਼ ਦੇ ਤਿਉਹਾਰ ਸਿਰਫ਼ ਧਾਰਮਿਕ ਮੌਕਿਆਂ ਨੂੰ ਹੀ ਧਿਆਨ ’ਚ ਰੱਖ ਕੇ ਨਹੀਂ ਮਨਾਏ ਜਾਂਦੇ ਸਗੋਂ ਰੁੱਤ ਬਦਲਣ ਦੇ ਮੌਕੇ ਦਾ ਵੀ ਤਿਉਹਾਰ ਦੇ ਤੌਰ ’ਤੇ ਹੀ ਸਵਾਗਤ ਕੀਤਾ ਜਾਂਦਾ ਹੈ ਰੁੱਤ ਬਦਲਣ ਦਾ ਅਜਿਹਾ ਹੀ ਇੱਕ ਤਿਉਹਾਰ ਹੈ ‘ਬਸੰਤ ਪੰਚਮੀ’ ਇਹ ਰੁੱਤ ਆਪਣੇ ਨਾਲ ਕਈ ਬਦਲਾਅ ਲੈ ਕੇ ਆਉਂਦੀ ਹੈ ਬਸੰਤ ਪੰਚਮੀ ਦੇ ਮੌਕੇ ਚਾਰੇ ਪਾਸੇ ਪੀਲੀ ਸਰ੍ਹੋਂ ਲਹਿਰਾਉਣ ਲੱਗਦੀ ਹੈ ਅਤੇ ਮਨੁੱਖੀ ਮਨ ਵੀ ਖੁਸ਼ੀ ਨਾਲ ਝੂਮਣ ਲੱਗਦਾ ਹੈ।
ਬਸੰਤ ਪੰਚਮੀ ਦੇ ਦਿਨ ਤੋਂ ਸਰਦ ਰੁੱਤ ਦੀ ਵਿਦਾਈ ਨਾਲ ਰੁੱਖ-ਬੂਟਿਆਂ ਅਤੇ ਜੀਵਾਂ ’ਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ ਮਨੁੱਖ, ਜੀਵ-ਜੰਤ, ਕੁਦਰਤ ਸਭ ਮਸਤ ਹੋ ਕੇ ਝੂਮਣ ਲੱਗਦੇ ਹਨ ਹਰੇ-ਭਰੇ ਖੇਤਾਂ ’ਚ ਸਰ੍ਹੋਂ ਦੇ ਫੁੱਲ ਆਪਣੀ ਪੀਲੀ ਚਾਦਰ ਦੇ ਨਾਲ ਮੀਲਾਂ ਤੱਕ ਫੈਲ ਜਾਂਦੇ ਹਨ, ਜਿਵੇਂ ਧਰਤੀ ਨੇ ਕਿਸੇ ਮਹਿਮਾਨ ਦੇ ਆਉਣ ਦੀ ਖੁਸ਼ੀ ਵਿਚ ਧਰਤੀ ’ਤੇ ਪੀਲੀ ਚਾਦਰ ਵਿਛਾ ਦਿੱਤੀ ਹੋਵੇ ਇਸ ਮੌਸਮ ’ਚ ਕੋਇਲਾਂ ਕੂਕ-ਕੂਕ ਕੇ ਮਸਤ ਹੋਣ ਲੱਗਦੀਆਂ ਹਨ, ਭੌਰੇ ਫੁੱਲਾਂ ਤੇ ਮੰਡਰਾਉਂਦੇ ਹਨ ਅਤੇ ਰੰਗ-ਬਿਰੰਗੀਆਂ ਤਿੱਤਲੀਆਂ ਦੀਆਂ ਅਠਖੇਲੀਆਂ ਵੀ ਹਰ ਮਨ ਨੂੰ ਭਾਉਂਦੀਆਂ ਹਨ।
ਬਸੰਤ ਨੂੰ ਰੁੱਤਾਂ ਦਾ ਰਾਜਾ ਅਰਥਾਤ ਸਰਵਸ੍ਰੇਸ਼ਠ ਰੁੱਤ ਮੰਨਿਆ ਜਾਂਦਾ ਹੈ ਇਸ ਸਮੇਂ ਪੰਜੇ ਤੱਤ ਆਪਣਾ ਪ੍ਰਕੋਪ ਛੱਡ ਕੇ ਸੁਹਾਵਣੇ ਰੂਪ ’ਚ ਪ੍ਰਗਟ ਹੁੰਦੇ ਹਨ ਪੰਜ ਤੱਤ- ਪਾਣੀ, ਹਵਾ, ਧਰਤੀ, ਆਕਾਸ਼ ਅਤੇ ਅਗਨੀ ਸਾਰੇ ਆਪਣਾ ਮੋਹਕ ਰੂਪ ਦਿਖਾਉਂਦੇ ਹਨ ਆਕਾਸ਼ ਸਾਫ ਹੈ, ਹਵਾ ਸੁਹਾਵਣੀ ਹੈ, ਅੱਗ (ਸੂਰਜ) ਨਿੱਘਾ ਹੈ ਤਾਂ ਪਾਣੀ ਅੰਮ੍ਰਿਤ ਦੇ ਸਮਾਨ ਸੁਖਦਾਈ ਅਤੇ ਧਰਤੀ, ਉਸਦਾ ਤਾਂ ਕਹਿਣਾ ਹੀ ਕੀ! ਉਹ ਤਾਂ ਮੰਨੋ ਸਾਕਾਰ ਸੁੰਦਰਤਾ ਦਾ ਦਰਸ਼ਨ ਕਰਵਾਉਣ ਵਾਲੀ ਪ੍ਰਤੀਤ ਹੁੰਦੀ ਹੈ।
ਠੰਢ ਨਾਲ ਕੁੰਗੜੇ ਜੀਵ-ਜੰਤੂ ਹੁਣ ਉੱਡਣ ਦਾ ਬਹਾਨਾ ਲੱਭਦੇ ਹਨ ਤਾਂ ਕਿਸਾਨ ਲਹਿਰਾਉਂਦੇ ਜੌਂਆਂ ਦੇ ਸਿੱਟੇ ਅਤੇ ਸਰੋ੍ਹਂ ਦੇ ਫੁੱਲਾਂ ਨੂੰ ਦੇਖ ਕੇ ਫੁੱਲੇ ਨਹੀਂ ਸਮਾਉਂਦੇ ਧਨਾਢ ਜਿੱਥੇ ਕੁਦਰਤ ਦੀ ਨਵੀਂ ਸੁੰਦਰਤਾ ਨੂੰ ਦੇਖਣ ਦੀ ਲਾਲਸਾ ਪ੍ਰਗਟ ਕਰਨ ਲੱਗਦੇ ਹਨ, ਤਾਂ ਉੱਥੇ ਗਰੀਬ ਠੰਢ ਦੇ ਕਹਿਰ ਤੋਂ ਮੁਕਤ ਹੋਣ ’ਤੇ ਸੁੱਖ ਦਾ ਅਨੁਭਵ ਕਰਨ ਲੱਗਦੇ ਹਨ ਸੱਚੀਂ, ਕੁਦਰਤ ਤਾਂ ਮੰਨੋ ਮਸਤ ਹੋ ਜਾਂਦੀ ਹੈ ਹੋਵੇ ਵੀ ਕਿਉਂ ਨਾ! ਪੁਨਰਜਨਮ ਜੋ ਹੋ ਜਾਂਦਾ ਹੈ ਸਾਉਣ ਦੀ ਪੁੰਗਰੀ ਹਰਿਆਲੀ ਸਰਦ ਰੁੱਤ ਤੋਂ ਬਾਅਦ ਪਾਲ਼ੇ ’ਚ ਬਜ਼ੁਰਗ ਵਾਂਗ ਹੋ ਜਾਂਦੀ ਹੈ, ਉਦੋਂ ਬਸੰਤ ਉਸਦੀ ਸੁੰਦਰਤਾ ਵਾਪਸ ਕਰ ਦਿੰਦੀ ਹੈ ਨਵੇਂਪਣ ਦਾ ਤੋਹਫਾ ਦੇ ਕੇ ਵਿਲੱਖਣ ਬਣਾ ਦਿੰਦੀ ਹੈ।
Table of Contents
Basant ਬਸੰਤ ਅਤੇ ਪੀਲ਼ਾ ਰੰਗ
ਇਹ ਰੰਗ ਹਿੰਦੂ ਸੱਭਿਆਚਾਰ ’ਚ ਸ਼ੁੱਭ ਮੰਨਿਆ ਗਿਆ ਹੈ ਬਸੰਤ ਪੰਚਮੀ ’ਤੇ ਨਾ ਸਿਰਫ ਪੀਲੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ, ਸਗੋਂ ਖੁਰਾਕੀ ਪਦਾਰਥਾਂ ’ਚ ਵੀ ਪੀਲੇ ਚੌਲ, ਪੀਲੇ ਲੱਡੂ ਅਤੇ ਕੇਸਰ ਯੁਕਤ ਖੀਰ ਬਣਾਈ ਜਾਂਦੀ ਹੈ, ਜਿਸ ਨੂੰ ਬੱਚੇ, ਵੱਡੇ, ਬਜ਼ੁਰਗ ਆਦਿ ਸਭ ਪਸੰਦ ਕਰਦੇ ਹਨ ਇਸ ਲਈ ਇਸ ਦਿਨ ਸਭ ਕੁਝ ਪੀਲਾ ਦਿਖਾਈ ਦਿੰਦਾ ਹੈ ਕੁਦਰਤ ਵੀ ਖੇਤਾਂ ਨੂੰ ਪੀਲੇ-ਸੁਨਹਿਰੇ ਰੰਗ ਨਾਲ ਸਜਾ ਦਿੰਦੀ ਹੈ, ਤਾਂ ਦੂਜੇ ਪਾਸੇ ਘਰ-ਘਰ ’ਚ ਲੋਕਾਂ ਦੇ ਪਹਿਨਾਵੇ ਵੀ ਪੀਲੇ ਨਜ਼ਰੀਂ ਆਉਂਦੇ ਹਨ ਲੋਕ ਇੱਕ-ਦੂਜੇ ਦੇ ਮੱਥੇ ’ਤੇ ਚੰਦਨ ਜਾਂ ਹਲਦੀ ਦਾ ਤਿਲਕ ਲਾ ਕੇ ਪੂਜਾ-ਪਾਠ ਸ਼ੁਰੂ ਕਰਦੇ ਹਨ ਚੌਲ ਅਤੇ ਫਲ ਵੰਡੇ ਜਾਂਦੇ ਹਨ ਘਰ ਦੀ ਲਕਸ਼ਮੀ ਬੇਰ, ਸੰਗਰੀ, ਲੱਡੂ ਆਦਿ ਵੰਡਦੀ ਹੈ।
Basant ਪਤੰਗ ਉਡਾਉਂਦੇ ਸਮੇਂ ਰੱਖੋ ਸਾਵਧਾਨੀਆਂ:
ਬਸੰਤ ਰੁੱਤ ਆਉਂਦੇ ਹੀ ਠੰਢ ਘੱਟ ਹੋਣ ਲੱਗਦੀ ਹੈ ਕੰਬਲਾਂ ਅਤੇ ਰਜਾਈਆਂ ’ਚ ਵੜੇ ਲੋਕਾਂ ਦੇ ਸਰੀਰ ’ਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ ਪਸ਼ੂ-ਪੰਛੀਆਂ ਅਤੇ ਰੁੱਖਾਂ-ਬੂਟਿਆਂ ’ਚ ਵੀ ਨਵੀਂ ਜਾਨ ਜਿਹੀ ਆ ਜਾਂਦੀ ਹੈ ਰੰਗ-ਬਿਰੰਗੇ ਫੁੱਲਾਂ ਨਾਲ ਧਰਤੀ ਦਾ ਵਿਹੜਾ ਖਿੜਨ ਲੱਗਦਾ ਹੈ ਠੰਢ ਤੋਂ ਮੁਕਤੀ ਦਿਵਾਉਣ ਲਈ ਬਸੰਤ ਰੁੱਤ ਨੂੰ ਧਰਤੀ ’ਤੇ ਭੇਜਣ ਲਈ ਪਰਮਾਤਮਾ ਦਾ ਧੰਨਵਾਦ ਕਰਨ ਲਈ ਲੋਕ ਉਸਦੀ ਪੂਜਾ ਕਰਦੇ ਹਨ ਅਤੇ ਇਸ ਤੋਂ ਬਾਅਦ ਆਪਣੇ-ਆਪਣੇ ਤਰੀਕੇ ਨਾਲ ਖੁਸ਼ੀਆਂ ਜ਼ਾਹਿਰ ਕਰਦੇ ਹਨ।
ਇਨ੍ਹਾਂ ’ਚੋਂ ਇੱਕ ਤਰੀਕਾ ਹੈ ਪਤੰਗਬਾਜ਼ੀ ਬੱਚੇ ਅਤੇ ਨੌਜਵਾਨ ਬਸੰਤ ਪੰਚਮੀ ਦੀ ਬੜੀ ਉਤਸੁਕਤਾ ਨਾਲ ਉਡੀਕ ਕਰਦੇ ਹਨ ਆਖਿਰ, ਉਨ੍ਹਾਂ ਨੇ ਪਤੰਗ ਜੋ ਉਡਾਉਣੇ ਹਨ! ਉਹ ਸਾਰੇ ਘਰ ਦੀਆਂ ਛੱਤਾਂ ਜਾਂ ਖੁੱਲ੍ਹੀਆਂ ਥਾਵਾਂ ’ਤੇ ਇਕੱਠੇ ਹੁੰਦੇ ਹਨ ਅਤੇ ਉਦੋਂ ਸ਼ੁਰੂ ਹੁੰਦੀ ਹੈ ਪਤੰਗਬਾਜ਼ੀ ਦੀ ਜੰਗ ਕੋਸ਼ਿਸ ਹੁੰਦੀ ਹੈ ਮੁਕਾਬਲੇਬਾਜ਼ ਦੀ ਡੋਰ ਨੂੰ ਕੱਟਣ ਦੀ ਜਦੋਂ ਪਤੰਗ ਕੱਟੀ ਜਾਂਦੀ ਹੈ, ਤਾਂ ਉਸਨੂੰ ਫੜਨ ਲਈ ਜ਼ੋਰ ਲੱਗਦਾ ਹੈ ਇਸ ਭੱਜ-ਨੱਠ ਵਿਚ ਸਾਰਾ ਮਹੌਲ ਉਤਸ਼ਾਹ ਨਾਲ ਭਰ ਜਾਂਦਾ ਹੈ।
ਬਸੰਤ ਪੰਚਮੀ ਦੇ ਦਿਨ ਪਤੰਗ ਉਡਾਉਣ ਦਾ ਵੀ ਖਾਸ ਮਹੱਤਵ ਹੈ ਅਸਮਾਨ ’ਚ ਉੱਚੀ ਉੱਡਦੀ ਪਤੰਗ ਸਾਡੀਆਂ ਉਮੀਦਾਂ ਦੀ ਉਡਾਣ ਦੀ ਵੀ ਪ੍ਰਤੀਕ ਹੈ ਇਹ ਸਾਨੂੰ ਉੱਚਾਈ ਤੱਕ ਪਹੁੰਚਣ ਅਤੇ ਵੱਡੇ ਸੁਫਨੇ ਦੇਖਣ ਦਾ ਹੌਂਸਲਾ ਦਿੰਦੀ ਹੈ ਇਸ ਲਈ ਅਸਮਾਨ ’ਚ ਪੇਚੇ ਲੜਾਉਣ ਲਈ ਪਤੰਗਬਾਜ ਖਾਸ ਤਿਆਰੀ ਕਰਦੇ ਹਨ, ਦੂਜੇ ਪਾਸੇ ਬਾਜ਼ਾਰ ’ਚ ਵੀ ਵੱਖ-ਵੱਖ ਰੰਗਾਂ ਤੇ ਡਿਜ਼ਾਈਨਾਂ ਦੀਆਂ ਆਕਰਸ਼ਕ ਪਤੰਗਾਂ ਨਜ਼ਰ ਆਉਂਦੀਆਂ ਹਨ। ਪਰ ਅੱਜ-ਕੱਲ੍ਹ ਹਰ ਤਿਉਹਾਰ ਪਹਿਲਾਂ ਵਰਗਾ ਨਹੀਂ ਰਹਿ ਗਿਆ ਹੈ।
ਪਿਛਲੇ ਕੁਝ ਸਮੇਂ ਤੋਂ ਚਾਈਨੀਜ਼ ਡੋਰ ਦੀ ਭਰਮਾਰ ਹੈ ਪਤੰਗਬਾਜ਼ੀ ਦੇ ਸ਼ੌਕੀਨ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਚਾਈਨੀਜ਼ ਡੋਰ ਬਹੁਤ ਹੀ ਖ਼ਤਰਨਾਕ ਹੈ ਇਸ ਨਾਲ ਇੱਕ ਪਾਸੇ ਜਿੱਥੇ ਤੁਹਾਡੇ ਹੱਥਾਂ ’ਚ ਕੱਟ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਉੱਥੇ ਇਸ ਦੀ ਚਪੇਟ ’ਚ ਆ ਕੇ ਪੰਛੀਆਂ ਦੀ ਮੌਤ ਤੱਕ ਹੋ ਜਾਂਦੀ ਹੈ ਇਸ ਲਈ ਅਜਿਹੀ ਡੋਰ ਕਦੇ ਨਾ ਵਰਤੋ।
Basant ਇਸ ਤੋਂ ਇਲਾਵਾ ਪਤੰਗਬਾਜ਼ੀ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਖਾਸ ਧਿਆਨ ਰੱਖੋ:-
ਪਤੰਗਬਾਜ਼ੀ ਦੇ ਸ਼ੌਕੀਨ ਡੋਰ ਜਾਂ ਮਾਂਝਾ ਖਰੀਦਦੇ ਸਮੇਂ ਧਿਆਨ ਰੱਖਣ, ਖਾਸ ਕਰਕੇ ਛੋਟੇ ਬੱਚੇ ਕਿਉਂਕਿ ਡੋਰ ਬਣਾਉਣ ਦਾ ਤਰੀਕਾ ਬੇਹੱਦ ਹੀ ਖ਼ਤਰਨਾਕ ਹੈ ਡੋਰ ਬਣਾਉਣ ਲਈ ਇੱਕ ਖਾਸ ਕਿਸਮ ਦੀ ਲੇਵੀ ਤਿਆਰ ਕੀਤੀ ਜਾਂਦੀ ਹੈ, ਜਿਸ ’ਚ ਚੌਲਾਂ ਦਾ ਆਟਾ, ਆਲੂ, ਸਰੇਸ, ਗੂੰਦ, ਪੀਸਿਆ ਹੋਇਆ ਬਰੀਕ ਕੱਚ ਦਾ ਬੁਰਾਦਾ ਅਤੇ ਰੰਗ ਮਿਲਾਇਆ ਜਾਂਦਾ ਹੈ ਇਸ ਨੂੰ ਹੱਥਾਂ ’ਚ ਰੱਖ ਕੇ ਜਾਂ ਦੋ ਖੰਭਿਆਂ ’ਚ ਬੰਨ੍ਹੇ ਗਏ ਸੂਤ ਦੇ ਸਫੈਦ ਧਾਗਿਆਂ ’ਤੇ ਉਸ ਲੇਵੀ ਦੀਆਂ ਕਈ ਪਰਤਾਂ ਚੜ੍ਹਾਈਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਖਤਰਨਾਕ ਡੋਰ ਤਿਆਰ ਹੁੰਦੀ ਹੈ ਇਸ ਡੋਰ ਨਾਲ ਹੱਥ, ਗਲੇ ’ਚ ਸੱਟ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਪਤੰਗ ਉਡਾਉਣ ਵਾਲੀ ਡੋਰ ’ਚ ਨਾਈਲੌਨ ਦੀ ਵਰਤੋਂ ਹੁੰਦੀ ਹੈ, ਜਿਸ ’ਤੇ ਕੱਚ ਦਾ ਬੁਰਾਦਾ ਚੜਿ੍ਹਆ ਹੋਣ ਕਾਰਨ ਇਹ ਲੋਕਾਂ ਅਤੇ ਅਸਮਾਨ ’ਚ ਉੱਡਣ ਵਾਲੇ ਪੰਛੀਆਂ ਲਈ ਖਤਰਨਾਕ ਹੋ ਸਕਦਾ ਹੈ ਇਸ ਲਈ ਇਸ ਤਰ੍ਹਾਂ ਦੀ ਡੋਰ ਦਾ ਇਸਤੇਮਾਲ ਬਿਲਕੁਲ ਵੀ ਨਾ ਕਰੋ।
- ਪਤੰਗ ਉਡਾਉਣ ’ਚ ਕਈ ਵਾਰ ਹੱਥਾਂ ’ਚ ਕੱਟ ਲੱਗ ਜਾਂਦਾ ਹੈ ਇਸ ਲਈ ਚਰਖੜੀ ਫੜਨ ਜਾਂ ਪਤੰਗ ਉਡਾਉਣ ਵਾਲੇ ’ਚ ਸਹੀ ਤਾਲਮੇਲ ਹੋਣਾ ਚਾਹੀਦਾ ਹੈ।
- ਸੜਕ ’ਤੇ ਪਤੰਗ ਲੁੱਟਣਾ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਇਸ ਲਈ ਚਾਰੇ ਪਾਸੇ ਧਿਆਨ ਦੇ ਕੇ ਹੀ ਪਤੰਗ ਲੁੱਟਣ ਦਾ ਮਜ਼ਾ ਲਓ।
- ਪਤੰਗ ਉਡਾਉਣ ਤੋਂ ਪਹਿਲਾਂ ਆਪਣੇ ਆਸ-ਪਾਸ ਜ਼ਰੂਰ ਦੇਖ ਲਓ ਬਿਨਾਂ ਬਨੇਰੇ ਵਾਲੀ ਛੱਤ ਤੋਂ ਪਤੰਗ ਨਾ ਉਡਾਓ, ਤਾਂ ਬਿਹਤਰ ਹੈ ਇਸੇ ਲਾਪ੍ਰਵਾਹੀ ਦੇ ਚੱਲਦਿਆਂ ਹਰ ਸਾਲ ਪਤੰਗ ਉਡਾਉਣ ਦੌਰਾਨ ਛੱਤ ਤੋਂ ਡਿੱਗਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਜਿਹੇ ’ਚ ਸਾਵਧਾਨੀ ਜ਼ਰੂਰ ਵਰਤੋ।
- ਕਈ ਵਾਰ ਪਤੰਗ ਬਿਜਲੀ ਦੀਆਂ ਤਾਰਾਂ ’ਚ ਅੜ ਜਾਂਦੀ ਹੈ, ਇਸ ਨੂੰ ਕੱਢਣ ਲਈ ਤੁਸੀਂ ਖੁਦ ਮਾਸਟਰ ਨਾ ਬਣੋ ਕਿਉਂਕਿ ਖੰਭੇ ਤੋਂ ਪਤੰਗ ਕੱਢਣ ਦੇ ਚੱਕਰ ’ਚ ਕਰੰਟ ਵੀ ਲੱਗ ਸਕਦਾ ਹੈ।
- ਪਤੰਗ ਉਡਾਉਣ ਦੌਰਾਨ ਫਸਟਏਡ ਕਿੱਟ ਨਾਲ ਰੱਖੋ ਕਦੇ-ਕਦੇ ਪਤੰਗ ਦੀ ਡੋਰ ਨਾਲ ਹੱਥ ’ਚ ਕੱਟ ਲੱਗ ਜਾਂਦਾ ਹੈ ਫਸਟਏਡ ਨਾਲ ਹੋਵੇਗੀ, ਤਾਂ ਜ਼ਲਦੀ ਰਾਹਤ ਮਿਲੇਗੀ।
- ਪਤੰਗ ਉਡਾਉਂਦੇ ਸਮੇਂ ਅੱਖਾਂ ਦਾ ਖਾਸ ਖਿਆਲ ਰੱਖੋ ਦਰਅਸਲ, ਪਤੰਗ ਉਡਾਉਂਦੇ ਸਮੇਂ ਸੂਰਜ ਦੀ ਸਿੱਧੀ ਰੌਸ਼ਨੀ ਅੱਖਾਂ ’ਤੇ ਪੈਂਦੀ ਹੈ, ਜੋ ਅੱਖਾਂ ਲਈ ਨੁਕਸਾਨਦੇਹ ਹੈ।
- ਵੱਡੀਆਂ ਬਿਜਲੀ ਲਾਈਨਾਂ ਅਤੇ ਖੰਭਿਆਂ ਦੇ ਨੇੜੇ ਪਤੰਗ ਨਾ ਉਡਾਓ।
- ਜੇਕਰ ਜ਼ਿਆਦਾ ਧੁੰਦ ਹੋਵੇ, ਤਾਂ ਪਤੰਗ ਉਡਾਉਣ ਤੋਂ ਬਚੋ।
- ਜੇਕਰ ਤੁਸੀਂ ਸਾਈਜ਼ ’ਚ ਵੱਡੀ ਪਤੰਗ ਉਡਾ ਰਹੇ ਹੋ, ਤਾਂ ਹੱਥਾਂ ’ਚ ਗਲਾਊਜ਼ ਪਹਿਨਣਾ ਨਾ ਭੁੱਲੋ।
- ਸੁਰੱਖਿਆ ਵਿੱਚ ਹੀ ਬਚਾਅ ਹੈ ਸੁਰੱਖਿਅਤ ਰਹਿੰਦੇ ਹੋਏ ਬਸੰਤ ਦੇ ਤਿਉਹਾਰ ’ਤੇ ਪਤੰਗਬਾਜ਼ੀ ਦਾ ਜੀ ਭਰ ਕੇ ਮਜ਼ਾ ਲਓ।