ਰੂਹਾਨੀ ਸੁਰਾਂ ਨੇ ਮਚਾਇਆ ਧਮਾਲ 72 ਘੰਟਿਆਂ ’ਚ ਮਿਲੇ 6 ਮਿਲੀਅਨ ਵਿਊਜ਼
ਗੱਲ ਜਦੋਂ ਸੰਗੀਤ ਦੀ ਹੁੰਦੀ ਹੈ ਤਾਂ ਸੁਰਾਂ ਦਾ ਸਰਗਮ ਤਨ-ਮਨ ’ਚ ਕੰਬਣੀ ਛੇੜ ਦਿੰਦਾ ਹੈ ਧੁਨਾਂ ਦੀ ਝਨਕਾਰ ਰੋਮ-ਰੋਮ ਨੂੰ ਊਰਜਾ ਨਾਲ ਭਰ ਜਾਂਦੀ ਹੈ ਅਤੇ ਇਹ ਸੰਗੀਤ ਜਦੋਂ ਦੁਨਿਆਵੀ ਨਾ ਹੋ ਕੇ ਰੂਹਾਨੀ ਸੁਰਾਂ ਨਾਲ ਸਜਿਆ ਹੋਵੇ ਤਾਂ ਇਸ ਦੇ ਕਹਿਣੇ ਹੀ ਕੀ…! ਅਜਿਹਾ ਰੂਹਾਨੀ ਸੰਗੀਤ, ਜਿਸ ਨੂੰ ਸੁਣ ਕੇ ਰੂਹ ਮਦਹੋਸ਼ ਹੋ ਜਾਵੇ, ਤਨ-ਮਨ ਮਦਮਸਤ ਹੋ ਜਾਏ,
ਜਿਸ ਦੀ ਤਾਨ ’ਤੇ ਵੀ ਜਾਨ ਕੁਰਬਾਨ ਹੋਵੇ, ਅਜਿਹੀ ਮਿੱਠੀ ਸੁਰ-ਸੁਰੀਲੀ ਕਸਕ ਭਰੀ ਆਵਾਜ਼ ਦੇ ਰਹਿਨੁੰਮਾ ਪੂਜਨੀਕ ਗੁਰੂ ਜੀ ਨੇ ਆਪਣੇ ਉੱਤਰ ਪ੍ਰਦੇਸ਼ ਪ੍ਰਵਾਸ ਦੌਰਾਨ ਰੂਹਾਨੀ ਸੁਰਾਂ ਨਾਲ ਪੂਰੇ ਆਲਮ ਨੂੰ ਅਲਮਸਤ ਬਣਾ ਦਿੱਤਾ ਪੂਜਨੀਕ ਗੁਰੂ ਜੀ ਹਰ ਰੋਜ਼ ਰੂ-ਬ-ਰੂ ਪ੍ਰੋਗਰਾਮ ਜ਼ਰੀਏ ਕੋਈ ਨਾ ਕੋਈ ਸ਼ਬਦ ਗਾ ਕੇ ਖੁਸ਼ੀਆਂ ਵਰਸਾਉਂਦੇ ਰਹੇ ਜਿਵੇਂ ਕਿ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨਾਲ ਆਪਣੇ ਬਿਤਾਏ ਪਲਾਂ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਸੁਨਾਰੀਆ ਪ੍ਰਵਾਸ ਦੌਰਾਨ ਉਨ੍ਹਾਂ ਨੇ ਜਿੱਥੇ ਐਕਸਰਸਾਈਜ਼, ਖੇਤੀਬਾੜੀ ਅਤੇ ਧਿਆਨ-ਯੋਗ ਆਦਿ ਕੀਤਾ, ਉੱਥੇ 700 ਦੇ ਲਗਭਗ ਸ਼ਬਦ-ਗਾਣੇ ਵੀ ਲਿਖੇ ਹਨ
ਆਪਣੇ ਉਨ੍ਹਾਂ ਲਿਖੇ ਸ਼ਬਦਾਂ ’ਚੋਂ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਦੀ ਪ੍ਰਬਲ ਇੱਛਾ ਨੂੰ ਸਵੀਕਾਰ ਕਰਦੇ ਹੋਏ ਇੱਕ ਸ਼ਬਦ ਰਿਕਾਰਡ ਵੀ ਕਰਵਾਇਆ ਇਸ ਆਡਿਓ ਰਿਕਾਰਡਿਡ ਸ਼ਬਦ ਨੂੰ ਪੂਜਨੀਕ ਗੁਰੂ ਜੀ ਨੇ ਜਦੋਂ ਲਾਂਚ ਕੀਤਾ ਤਾਂ ਸਾਧ-ਸੰਗਤ ਵੱਲੋਂ ਉਤਸ਼ਾਹ ਨਾਲ ਭਰਿਆ ਜ਼ਬਰਦਸਤ ਰਿਸਪਾਂਸ ਮਿਲਿਆ ਰੂਹਾਨੀ ਸੁਰਾਂ ਦੀ ਝਨਕਾਰ ਨਾਲ ਹਰ ਕੋਈ ਮਤਵਾਲਾ ਹੋ ਗਿਆ ਆਪਣੇ ਰੂਹਾਨੀ ਅੰਦਾਜ਼ ’ਚ ਪੂਜਨੀਕ ਗੁਰੂ ਜੀ ਨੇ ਜਿੱਥੇ ਇੱਕ ਨਵੀਂ ਊਰਜਾ ਭਰੀ ਹੈ, ਉੱਥੇ ਸਮਾਜਿਕ ਤਾਣੇ-ਬਾਣੇ ’ਤੇ ਵੀ ਇਸ ਸ਼ਬਦ ਜ਼ਰੀਏ ਚੋਟ ਕਰਕੇ ਲੋਕਾਂ ਨੂੰ ਸਮਝ ਦਿੱਤੀ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਇਆ ਗਿਆ ਭਜਨ ‘‘ਪਾਪ ਛੁਪਾਕੇ, ਪੁੰਨ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ, ਦੇਖ ਭਗਵਾਨ ਤੇਰਾ ਇਨਸਾਨ ਤੁਝਕੋ ਸਮਝੇ ਹੈ ਨਾਦਾਨ’ ਸੋਸ਼ਲ ਮੀਡੀਆ ’ਤੇ ਲਗਾਤਾਰ ਧੂਮ ਮਚਾ ਰਿਹਾ ਹੈ ਇਸ ਭਜਨ ਨੂੰ ਪਹਿਲੇ 3 ਦਿਨਾਂ ’ਚ 6 ਮਿਲੀਅਨ ਲੋਕਾਂ ਨੇ ਪਸੰਦ ਕੀਤਾ ਅਤੇ ਪ੍ਰਤੀ ਦਿਨ ਇਨ੍ਹਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ
ਸ਼ਾਹ ਸਤਿਨਾਮ ਜੀ ਧਾਮ ਬਰਨਾਵਾ (ਉੱਤਰ ਪ੍ਰਦੇਸ਼) ’ਚ 16 ਜੁਲਾਈ ਦੀ ਸ਼ਾਮ ਨੂੰ ਰੂਹਾਨੀ ਮਜਲਿਸ ਦੌਰਾਨ ਪੂਜਨੀਕ ਗੁਰੂ ਜੀ ਨੇ ਨਵੇਂ ਭਜਨ ਨੂੰ ਆਪਣੇ ਯੂ-ਟਿਊਬ ਚੈਨਲ ’ਤੇ ਲਾਂਚ ਕੀਤਾ ਪੰਜ ਮਿੰਟ 11 ਸੈਕਿੰਡ ਦੇ ਇਸ ਆਡਿਓ ਭਜਨ ਦੇ ਲਾਂਚ ਹੁੰਦੇ ਹੀ ਇਹ ਸੋਸ਼ਲ ਮੀਡੀਆ ’ਤੇ ਹੱਥੋਂ ਹੱਥ ਵਾਇਰਲ ਹੋਣ ਲੱਗਿਆ ਸ਼ੁਰੂਆਤੀ 72 ਘੰਟਿਆਂ ’ਚ ਇਸ ਗੀਤ ’ਤੇ 60 ਲੱਖ ਲੋਕਾਂ ਦੇ ਵਿਊਜ਼ ਆਏ
- ਹਰਿਆਣਾ,
- ਪੰਜਾਬ,
- ਰਾਜਸਥਾਨ,
- ਉੱਤਰ ਪ੍ਰਦੇਸ਼,
- ਕਰਨਾਟਕ,
- ਦਿੱਲੀ,
- ਤਮਿਲਨਾਡੂ,
- ਗੁਜਰਾਤ,
ਬਿਹਾਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ
- ਅਮਰੀਕਾ,
- ਕੈਨੇਡਾ,
- ਨਿਊਜ਼ੀਲੈਂਡ,
- ਯੂਏਈ,
- ਅਸਟਰੇਲੀਆ,
- ਜਰਮਨੀ,
- ਇਟਲੀ,
- ਇੰਗਲੈਂਡ,
- ਦੁਬਈ ਅਤੇ ਕੁਵੈਤ
ਸਮੇਤ ਕਈ ਦੇਸ਼ਾਂ ’ਚ ਇਸ ਭਜਨ ’ਤੇ ਨੱਚਦੀ ਸਾਧ-ਸੰਗਤ ਦੀ ਵੀਡਿਓ ਵੀ ਸੋਸ਼ਲ ਮੀਡੀਆ ’ਤੇ ਖੂਬ ਨਜ਼ਰ ਆਉਣ ਲੱਗੀ ਜ਼ਿਕਰਯੋਗ ਹੈ ਕਿ ਇਹ ਭਜਨ ਪੂਜਨੀਕ ਗੁਰੂ ਜੀ ਨੇ ਖੁਦ ਲਿਖਿਆ, ਗਾਇਆ ਅਤੇ ਸੰਗੀਤਬੱਧ ਕੀਤਾ ਹੈ
ਟੇਕ: ਪਾਪ ਛੁਪਾਕੇ ਪੁੰਨ ਦਿਖਾਕੇ
ਕਰੇ ਬੰਦਾ ਤੇਰਾ ਸ਼ੈਤਾਨ-2
ਦੇਖ ਭਗਵਾਨ ਤੇਰਾ ਇਨਸਾਨ
ਤੁਝਕੋ ਸਮਝੇ ਹੈ ਨਾਦਾਨ-21. ਯਾਰ-ਮਾਰ ਰਿਸ਼ਤੇ ਕਰੇ ਤਾਰ-ਤਾਰ
ਕੜਵਾ ਬੋਲ ਕਰੇ ਦਿਲੋਂ ਪੇ ਯੇ ਘਾਵ-2
ਗਰਜ਼ ਲੀਏ ਗਧੇ ਕੋ ਬਨਾਏ ਬਾਪ
ਵਰਨਾ ਬਾਪ ਅਨਜਾਣ ਸਮਾਨ ਦੇਖ ਭਗਵਾਨ…2. ਕਾਮ-ਵਾਸਨਾ ਕਾ ਪੁਤਲਾ ਬਨਕੇ
ਬਿਖੇਰੇ ਰਿਸ਼ਤੇ ਨਾਤੋਂ ਕੇ ਯੇ ਮਣਕੇ-2
ਮਰਦ-ਔਰਤ ਕਾ ਰਿਸ਼ਤਾ ਹੀ ਬਚ ਰਹਾ
ਰਿਸ਼ਤੇ ਜਲ ਰਹੇ ਬਿਨ ਸ਼ਮਸ਼ਾਨ ਦੇਖ ਭਗਵਾਨ…3. ਮੀਤ ਕਹੇ ਸੁਨ ਮੇਰੇ ਰੇ ਪ੍ਰਭੂ
ਸ਼ੈਤਾਨ ਬੰਦਾ ਬਨ ਰਹਾ ਇਸੇ ਰੋਕ ਲੇ ਤੂ-2
ਜਲੇਬੀ ਜੈਸੇ ਬਲ ਤੇਰੇ ਬੰਦੇ ਸੁਨਲੇ
ਓਮ ਸਤਿਨਾਮ ਕਰੇ ਗਜ਼ ਸਮਾਨ
ਦੇਖ ਭਗਵਾਨ ਤੇਰਾ…