spinach Paalak

ਸਰਦੀਆਂ ’ਚ ਹੱਡੀਆਂ-ਜੋੜਾਂ ਨੂੰ ਮਜ਼ਬੂਤ ਬਣਾਏ ਪਾਲਕ spinach / Paalak

ਪਾਲਕ ਸਭ ਸਾਗਾਂ ਦੀ ਰਾਣੀ ਹੈ ਸਾਗ ਦਾ ਧਿਆਨ ਆਉਂਦੇ ਹੀ ਪਾਲਕ ਅੱਖਾਂ ਦੇ ਸਾਹਮਣੇ ਸਭ ਤੋਂ ਪਹਿਲਾਂ ਆਉਂਦੀ ਹੈ ਪਾਲਕ ਦੀ ਸਬਜੀ, ਸਾਗ, ਪਕੌੜੇ ਸਾਰੇ ਸਵਾਦਿਸ਼ਟ ਲੱਗਦੇ ਹਨ ਹੋਰ ਤਾਂ ਹੋਰ ਹਰਿਆਲੀ ਪੁਲਾਅ, ਪਰਾਂਠੇ ਅਤੇ ਹਰੀਆਂ ਪੂੜੀਆਂ ਵੀ ਸਵਾਦ ’ਚ ਪਿੱਛੇ ਨਹੀਂ ਹਨ ਪਾਲਕ ਦੇ ਨਿਯਮਤ ਸੇਵਨ ਨਾਲ ਸਵਾਦ ਨਾਲ ਅਸੀਂ ਸਿਹਤ ਦਾ ਵੀ ਪੂਰਾ ਧਿਆਨ ਰੱਖ ਸਕਦੇ ਹਾਂ ਪਾਲਕ ’ਚ ਮਿਨਰਲਸ ਅਤੇ ਵਿਟਾਮਿਨਸ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ ਪਾਲਕ ਇੱਕ ਅਜਿਹੀ ਸਬਜ਼ੀ ਹੈ, ਜਿਸਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ, ਪਰ ਬਹੁਤ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਪਾਲਕ ਔਸ਼ਧੀ ਰੂਪ ਨਾਲ ਵੀ ਵਰਤੋਂ ’ਚ ਲਿਆਂਦੀ ਜਾਂਦੀ ਹੈ

ਪਾਲਕ ਆਪਣੀ ਪੌਸ਼ਟਿਕਤਾ ਦੇ ਕਾਰਨ ਸੁਪਰਫੂਡ ਮੰਨੀ ਜਾਂਦੀ ਹੈ ਪਾਲਕ ਨਾਲ ਸੂਪ, ਦਲੀਆ, ਸਬਜ਼ੀ, ਸਾਗ, ਸਲਾਦ, ਦਾਲ, ਖਿੱਚੜੀ ਵਰਗੇ ਬਹੁਤ ਤਰ੍ਹਾਂ ਦੇ ਵਿਅੰਜਨ ਬਣਾਏ ਜਾਂਦੇ ਹਨ ਪਾਲਕ ਦੇ ਪੱਤੇ ਦਾ ਵਿਰੇਚਕ ਗੁਣ ਭਾਵ ਅੰਤੜੀਆਂ ਨੂੰ ਸਾਫ ਕਰਨ ’ਚ ਮਦਦ ਕਰਨ ਅਤੇ ਸਰੀਰ ਦੀਆਂ ਹਾਨੀਕਾਰਕ ਚੀਜ਼ਾਂ ਨੂੰ ਪੇਸ਼ਾਬ ਦੇ ਰਸਤੇ ਬਾਹਰ ਕੱਢਣ ’ਚ ਮੱਦਦ ਕਰਦਾ ਹੈ ਪਾਲਕ ਦੇ ਸੇਵਨ ਨਾਲ ਖਾਣਾ ਚੰਗੀ ਤਰ੍ਹਾਂ ਨਾਲ ਹਜ਼ਮ ਹੋਣ ’ਚ ਮਦਦ ਮਿਲਦੀ ਹੈ ਪਾਲਕ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ, ਚਮੜੀ ਦੀ ਨਮੀ ਅਤੇ ਹੱਡੀਆਂ ਦੇ ਘਨੱਤਵ ’ਚ ਸੁਧਾਰ ਕਰਨ ’ਚ ਕਾਰਗਰ ਹੈ

ਤਾਂ ਆਓ ਜਾਣਦੇ ਹਾਂ ਸਰਦੀਆਂ ’ਚ ਪਾਲਕ ਦਾ ਸੇਵਨ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ:-

ਗਲੇ ਦੇ ਦਰਦ ਤੋਂ ਆਰਾਮ:

ਅਕਸਰ ਸਰਦੀ ਦੇ ਮੌਸਮ ’ਚ ਗਲੇ ’ਚ ਖਰਾਸ਼ ਜਾਂ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ ਇਸ ਪ੍ਰੇਸ਼ਾਨੀ ਨੂੰ ਪਾਲਕ ਦੇ ਸੇਵਨ ਨਾਲ ਦੂਰ ਕਰ ਸਕਦੇ ਹਾਂ ਪਾਲਕ ਦੇ ਪੱਤਿਆਂ ਨੂੰ ਉੱਬਾਲੋ ਇਸ ਰਸ ਨੂੰ ਗੁਨਗੁਣਾ ਹੋਣ ’ਤੇ ਪੀਓ ਪਾਲਕ ਦੇ ਜੂਸ ਨਾਲ ਗਲੇ ਦੀ ਸੋਜ ਤੋਂ ਆਰਾਮ ਮਿਲਦੀ ਹੈ

Also Read:  ਖੁਸ਼ੀਆਂ ਦਾ ਤਿਉਹਾਰ ਦੀਵਾਲੀ

ਹੱਡੀਆਂ ਦੀ ਮਜ਼ਬੂਤੀ:

ਪਾਲਕ ਹੱਡੀਆਂ ਦੀ ਮਜ਼ਬੂਤੀ ਲਈ ਫਾਇਦੇਮੰਦ ਹੁੰਦਾ ਹੈ ਪਾਲਕ ’ਚ ਪਾਏ ਜਾਣ ਵਾਲੇ ਕੈਲਸ਼ੀਅਮ ਅਤੇ ਆਇਰਨ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਹਨ, ਜਿਸ ਨਾਲ ਆੱਸਟੋਪੋਰੋਸਿਸ, ਐਨੀਮੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ

ਚਮੜੀ ਦੀ ਨਮੀ ਵਧਾਓ:

ਸਰਦੀਆਂ ਦੀ ਠੰਢੀ ਹਵਾ ਨਾਲ ਚਮੜੀ ਦੀ ਨਮੀ ਖੋ ਸਕਦੀ ਹੈ, ਜਿਸ ਨਾਲ ਰੁਖਾਪਣ ਅਤੇ ਜਲਣ ਹੋ ਸਕਦੀ ਹੈ ਪਾਲਕ ’ਚ ਮੌਜ਼ੂਦ ਐਂਟੀਆਕਸੀਡੈਂਟ ਜਿਵੇਂ ਵਿਟਾਮਿਨ ਈ, ਬੀਟਾ-ਕੈਰੋਟੀਨ ਅਤੇ ਵਿਟਾਮਿਨ ਸੀ, ਚਮੜੀ ’ਚ ਆਕਸੀਡੇਟਿਵ ਤਨਾਅ ਨੂੰ ਘੱਟ ਕਰਨ, ਨਮੀ ਦੇ ਪੱਧਰ ’ਚ ਸੁਧਾਰ ਕਰਨ ਅਤੇ ਰੁਖੇਪਣ ਨੂੰ ਘੱਟ ਕਰਨ ’ਚ ਮੱਦਦ ਕਰਦੇ ਹਨ

ਹਾਈ ਬਲੱਡ ਪ੍ਰੈਸ਼ਰ ’ਚ ਫਾਇਦੇਮੰਦ:

ਅੱਜਕੱਲ੍ਹ ਤਾਂ ਤਨਾਅ ਅਤੇ ਅਸੰਤੁਲਿਤ ਖਾਣਪੀਣ ਕਾਰਨ ਜ਼ਿਆਦਾਤਰ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋਣ ਲੱਗਦੀ ਹੈ ਇਸਦੇ ਲਈ 5-10 ਮਿਲੀ ਪਾਲਕ ਦੇ ਰਸ ’ਚ ਸਮਾਨ ਹਿੱਸਾ ਨਾਰੀਅਲ ਦਾ ਪਾਣੀ ਮਿਲਾ ਲਓ ਇਸਦੇ ਸੇਵਨ ਨਾਲ ਹਾਈਬਲੱਡ ਪ੍ਰੈਸ਼ਰ ’ਚ ਫਾਇਦਾ ਪਹੁੰਚਦਾ ਹੈ

ਅੱਖਾਂ ਦੇ ਰੋਗ ’ਚ ਫਾਇਦੇਮੰਦ:

ਮੋਤੀਆਂਬਿੰਦ ਹੋਣ ਨਾਲ ਲੋਕਾਂ ਨੂੰ ਦੇਖਣ ’ਚ ਪ੍ਰੇਸ਼ਾਨੀ ਹੋਣ ਲੱਗਦੀ ਹੈ ਆਯੂਰਵੈਦ ਦੇ ਅਨੁਸਾਰ, ਪਾਲਕ ਦਾ ਸੇਵਨ ਕਰਨ ਨਾਲ ਮੋਤੀਆਬਿੰਦ ਤੋਂ ਆਰਾਮ ਮਿਲ ਸਕਦਾ ਹੈ ਪਾਲਕ ਦੀ ਜੜ, ਪਿੱਪਲ, ਸ਼ੰਖ ਅਤੇ ਅਸ਼ਵਗੰਧਾ ਨੂੰ ਅਲੱਗ-ਅਲੱਗ 4-4 ਮਾਸਾ (0.97 ਗ੍ਰਾਮ) ਲਓ ਇਨ੍ਹਾਂ ਨੂੰ ਜੰਬੀਰੀ ਨਿੰਬੂ ਦੇ ਰਸ ਨਾਲ ਪੀਸ ਲਓ ਇਸਦੀਆਂ ਗੋਲੀਆਂ ਬਣਾ ਲਓ ਇਨ੍ਹਾਂ ਗੋਲੀਆਂ ਨੂੰ ਪੀਸ ਕੇ ਅੱਖਾਂ ’ਚ ਲਗਾਉਣ ਨਾਲ ਅੱਖਾਂ ਦੇ ਰੋਗ ’ਚ ਫਾਇਦਾ ਹੁੰਦਾ ਹੈ

ਪਾਲਕ ਦੇ ਸੇਵਨ ਨਾਲ ਹੋਣ ਵਾਲੇ ਹੋਰ ਫਾਇਦੇ:

  • ਵਿਟਾਮਿਨ, ਏ,ਬੀ,ਸੀ, ਆਇਰਨ ਅਤੇ ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਹ ਸਿਹਤ ਲਈ ਚੰਗੀ ਹੈ
  • ਪਾਲਕ ’ਚ ਕੈਲਰੀਜ਼ ਦੀ ਮਾਤਰਾ ਘੱਟ ਹੁੰਦੀ ਹੈ ਇਸਨੂੰ ਦਿਲਭਰ ਕੇ ਖਾਧਾ ਜਾ ਸਕਦਾ ਹੈ ਮੋਟੇ ਲੋਕ ਇਸਦਾ ਸੇਵਨ ਬਿਨਾਂ ਕਿਸੇ ਝਿੱਜਕ ਦੇ ਕਰ ਸਕਦੇ ਹਨ
  • ਪਾਲਕ ’ਚ ਪਾਇਆ ਜਾਣ ਵਾਲਾ ਆਇਓਡੀਨ ਦਿਮਾਗੀ ਥੱਕਾਣ ਦੂਰ ਕਰਨ ’ਚ ਮਦਦ ਕਰਦਾ ਹੈ, ਦਿਮਾਗ ’ਚ ਤਾਜ਼ਗੀ ਬਣੀ ਰਹਿੰਦੀ ਹੈ ਮੈਮਰੀ ਵੀ ਵਧਦੀ ਹੈ
  • ਪਾਲਕ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਨਾਲ ਚਮੜੀ ’ਚ ਨਮੀ ਬਣੀ ਰਹਿੰਦੀ ਹੈ ਖੁਸ਼ਕ ਚਮੜੀ ਵਾਲਿਆਂ ਨੂੰ ਪਾਲਕ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ
  • ਪਾਲਕ ਦੇ ਨਿਯਮਤ ਸੇਵਨ ਨਾਲ ਬਲੱਡ ’ਚ ਗਲੂਕੋਜ਼ ਦਾ ਪੱਧਰ ਘੱਟ ਹੁੰਦਾ ਹੈ ਸ਼ੂਗਰ ਦੇ ਰੋਗੀਆਂ ਦੇ ਲਈ ਪਾਲਕ ਫਾਇਦੇਮੰਦ ਹੈ
  • ਪਾਲਕ ਦੇ ਨਿਯਮਤ ਸੇਵਨ ਨਾਲ ਸਰੀਰ ’ਚ ਕੋਲੇਸਟਰਾਲ ਦੀ ਮਾਤਰਾ ਵੀ ਘੱਟ ਹੁੰਦੀ ਹੈ
  • ਪਾਲਕ ਦਾ ਸੇਵਨ ਬੁੱਢੇ, ਜਵਾਨ, ਬੱਚੇ ਸਾਰੇ ਕਰ ਸਕਦੇ ਹਨ, ਪਰ ਜਿਨ੍ਹਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਪਾਲਕ ਦਾ ਸੇਵਨ ਨਹੀਂ ਕਰਨਾ ਚਾਹੀਦਾ
Also Read:  ਮੁਬਾਰਕ! ਮੁਬਾਰਕ! ਜਨਵਰੀ ਮੁਬਾਰਕ! -ਸੰਪਾਦਕੀ