Plants

ਆਓ ਤੁਹਾਨੂੰ ਦੱਸਦੇ ਹਾਂ ਅਜਿਹੇ 5 ਸਪੈਸ਼ਲ ਬੂਟਿਆਂ ਦੇ ਬਾਰੇ ’ਚ ਜੋ ਤੁਹਾਡੇ ਘਰ ਦੀ ਖੂਬਸੂਰਤੀ ਨੂੰ ਵਧਾ ਦੇਣਗੇ:

ਮਨੀ ਪਲਾਂਟ:

ਮਨੀਪਲਾਂਟ ਨੂੰ ਗ੍ਰੋ ਕਰਨਾ ਬਹੁਤ ਹੀ ਆਸਾਨ ਹੈ ਤੁਸੀਂ ਇਸਨੂੰ ਕਿਸੇ ਵੀ ਕੰਚ ਦੀ ਬੋਤਲ ’ਚ ਸਾਫ ਪਾਣੀ ਭਰ ਕੇ ਅਤੇ ਕਟਿੰਗ ਦੀ ਮਦਦ ਨਾਲ ਲਗਾ ਸਕਦੇ ਹੋ ਸਮੇਂ-ਸਮੇਂ ’ਤੇ ਇਸਦਾ ਪਾਣੀ ਬਦਲਦੇ ਰਹੋ ਅਤੇ ਪੱਤਿਆਂ ਦੀ ਕਟਿੰਗ ਕਰਦੇ ਰਹੋ ਜੇਕਰ ਪੱਤੇ ਪੀਲੇ ਪੈ ਰਹੇ ਹਨ, ਤਾਂ ਉਨ੍ਹਾਂ ’ਚ ਥੋੜ੍ਹਾ ਪੋਟਾਸ਼ੀਅਮ ਪਾ ਦਿਓ ਇਸ ਨਾਲ ਤੁਹਾਡਾ ਪੇੜ ਹਮੇਸ਼ਾ ਹੀ ਹਰਿਆ ਭਰਿਆ ਰਹੇਗਾ ਅਤੇ ਘਰ ਦੀ ਖੂਬਸੂਰਤੀ ਵਧਾਉਂਦਾ ਰਹੇਗਾ

ਫਨਰਸ:

ਫਨਰਸ ਦੀਆਂ ਦੋ ਕਿਸਮਾਂ ਭਾਰਤ ’ਚ ਮਿਲਦੀਆਂ ਹਨ ਪਹਿਲੀ ਹੈ ਫਾੱਕਸਟੇਲ ਫਰਨ ਅਤੇ ਦੂਜੀ ਬਾੱਸਟਨ ਫਨਰਸ ਹੈ ਤੁਸੀਂ ਦੋਵਾਂ ਨੂੰ ਹੀ ਘਰ ਦੇ ਅੰਦਰ ਗਰੋ ਕਰ ਸਕਦੇ ਹੋ ਅਤੇ ਇਹ ਘਰ ਦੀ ਸਜਾਵਟ ਲਈ ਵੀ ਬਹੁਤ ਵਧੀਆ ਹੁੰਦੇ ਹਨ ਫਰਨ ਨੂੰ ਬਹੁਤ ਜ਼ਿਆਦਾ ਸਨਲਾਈਟ ਦੀ ਜ਼ਰੂਰਤ ਨਹੀਂ ਹੁੰਦੀ ਹੈ ਤੁਸੀਂ ਇਨ੍ਹਾਂ ਨੂੰ ਘੱਟ ਲਾਈਟ ’ਚ ਵੀ ਰੱਖ ਸਕਦੇ ਹੋ ਇਨ੍ਹਾਂ ਪੌਦਿਆਂ ਨੂੰ ਮਾਈਸ਼ਚਰ ਅਤੇ ਓਸਮ ’ਚ ਰੱਖਿਆ ਜਾਵੇ, ਤਾਂ ਇਹ ਹੋਰ ਵੀ ਚੰਗੀ ਤਰ੍ਹਾਂ ਗਰੋ ਕਰਦੇ ਹਨ

ਕ੍ਰੋਟਨ:

ਕ੍ਰੋਟਨ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਤੁਹਾਨੂੰ ਭਾਰਤ ’ਚ ਮਿਲ ਜਾਣਗੀਆਂ ਇਸ ਪੌਦੇ ਦੇ ਪੱਤੇ ਕਈ ਰੰਗਾਂ ਦੇ ਅਤੇ ਬੇਹੱਦ ਖੂਬਸੂਰਤ ਹੁੰਦੇ ਹਨ ਇਸ ਪੌਦੇ ’ਚ ਤੁਹਾਨੂੰ ਕੁਝ ਅਜਿਹੀਆਂ ਪ੍ਰਜਾਤੀਆਂ ਵੀ ਮਿਲਣਗੀਆਂ, ਜਿਨ੍ਹਾਂ ’ਚ ਫੁੱਲ ਹੁੰਦੇ ਹਨ ਇਸ ਪੌਦੇ ਨੂੰ ਬਹੁਤ ਜ਼ਿਆਦਾ ਕੇਅਰ ਦੀ ਜ਼ਰੂਰਤ ਹੁੰਦੀ ਹੈ ਖਾਸ ਤੌਰ ’ਤੇ ਤੁਸੀਂ ਇਸ ਪੌਦੇ ਨੂੰ ਜਿਸ ਗਮਲੇ ’ਚ ਲਗਾ ਰਹੇ ਹੋ, ਉਸ ਗਮਲੇ ’ਚ ਵਾਟਰ ਦੇ ਡਰੇਨ ਹੋਣ ਦੀ ਚੰਗੀ ਵਿਵਸਥਾ ਹੋਣੀ ਚਾਹੀਦੀ ਤੁਸੀਂ ਇਸਨੂੰ ਰੋਸ਼ਨੀ ਵਾਲੀ ਥਾਂ ’ਤੇ ਵੀ ਰੱਖ ਸਕਦੇ ਹੋ ਅਤੇ ਡਾਰਕ ਰੂਮ ’ਚ ਵੀ ਸਜਾ ਸਕਦੇ ਹੋ

Also Read:  ਲਾਰ ਦਾ ਪੈਂਤਰਾ ਹੁਣ ਨਹੀਂ ਚੱਲੇਗਾ -ਕ੍ਰਿਕਟ: ਨਵੇਂ ਨਿਯਮ

ਰਬੜ ਪਲਾਂਟ:

ਤੁਹਾਨੂੰ ਰਬੜ ਪੌਦਾ ਕਿਸੇ ਵੀ ਚੰਗੀ ਨਰਸਰੀ ’ਚ ਆਸਾਨੀ ਨਾਲ ਮਿਲ ਜਾਵੇਗਾ ਤੁਸੀਂ ਇਸਨੂੰ ਵੀ ਘਰ ਦੇ ਅੰਦਰ ਉਗਾ ਸਕਦੇ ਹੋ ਇਸ ਪਲਾਂਟ ਦੀ ਹਾਈਟ ਵੀ ਚੰਗੀ ਹੁੰਦੀ ਹੈ ਪਰ ਤੁਸੀਂ ਚਾਹੋ ਤਾਂ ਇਸਨੂੰ ਉੱਪਰ ਤੋਂ ਕੱਟ ਕੇ ਅਲੱਗ ਗਮਲੇ ’ਚ ਇਸਦੇ ਸਟੇਮਸ ਮਿੱਟੀ ’ਚ ਲਗਾ ਕੇ ਗਰੋ ਕਰ ਸਕਦੇ ਹੋ ਰਬੜ ਪਲਾਂਟ ਦੇ ਨਾਲ ਇੱਕ ਪ੍ਰੇਸ਼ਾਨੀ ਹੈ ਕਿ ਇਹ ਬਹੁਤ ਹੌਲੀ ਗ੍ਰੋ ਹੁੰਦਾ ਹੈ ਇਸਨੂੰ ਤੁਸੀਂ ਡਾਇਰੈਕਟ ਸਨਲਾਈਟ ’ਚ ਨਾ ਰੱਖੋ ਅਤੇ ਸਮੇਂ-ਸਮੇਂ ’ਤੇ ਪਾਣੀ ਦਿੰਦੇ ਰਹੋ

ਪੀਸ ਲਿੱਲੀ:

ਪੀਸ ਲਿੱਲੀ ਦੀ ਸਭ ਤੋਂ ਚੰਗੀ ਗੱਲ ਇਹ ਹੁੰਦੀ ਹੈ ਕਿ ਇਸਦੇ ਪੱਤੇ ਵੱਡੇ ਅਤੇ ਸਖ਼ਤ ਹੁੰਦੇ ਹਨ ਤੁਸੀਂ ਇਸਨੂੰ ਛੋਟੇ ਜਿਹੇ ਪਾੱਟ ’ਚ ਗਰੋ ਕਰ ਸਕਦੇ ਹੋ ਅਤੇ ਇੱਕ ਟੇਬਲ ’ਤੇ ਸਜ਼ਾ ਕੇ ਰੱਖ ਸਕਦੇ ਹੋ ਇਹ ਬੂਟਾ ਬਹੁਤ ਤੇਜੀ ਨਾਲ ਗਰੋ ਕਰਦਾ ਹੈ ਹਾਲਾਂਕਿ ਕਈ ਵਾਰ ਇਸ ਬੂਟੇ ਦੇ ਪੱਤਿਆਂ ਦੇ ਕਿਨਾਰੇ ਸੁੱਕਣ ਲੱਗਦੇ ਹਨ ਅਤੇ ਬਰਾਊਨ ਹੋਣ ਲੱਗਦੇ ਹਨ ਅਜਿਹਾ ਉਦੋਂ ਹੁੰਦਾ ਹੈ ਜਦੋਂ ਇਸ ’ਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਪਾਇਆ ਜਾਂਦਾ ਹੈ ਪਹਿਲਾਂ ਬੂਟਿਆਂ ਦੀ ਮਿੱਟੀ ਨੂੰ ਚੈੱਕ ਕਰੋ ਅਤੇ ਜੇਕਰ ਉਹ ਸੁੱਕਣ ਲੱਗਿਆ ਹੈ ਤਾਂ ਬੂਟੇ ’ਚ ਪਾਣੀ ਪਾਓ ਨਹੀਂ ਤਾਂ ਨਾ ਪਾਓ ਇਸ ਬੂਟੇ ’ਚ ਫੁੱਲ ਵੀ ਉੱਗਦੇ ਹਨ –ਸ਼ਿਖਾ ਚੌਧਰੀ