ਅਸੀਂ ਅਬਲੂ ਤੋਂ ਟਰਾਲੀ ਨੂੰ ਮੋਢਾ ਲਾਇਆ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਪ੍ਰੇਮੀ ਮੁਖਤਿਆਰ ਸਿੰਘ ਇੰਸਾਂ ਪੁੱਤਰ ਸੱਚਖੰਡ ਵਾਸੀ ਸ.ਜੱਗਰ ਸਿੰਘ ਜੀ ਨਿਵਾਸੀ ਪਿੰਡ ਦਿਓਣ ਜ਼ਿਲ੍ਹਾ ਬਠਿੰਡਾ (ਪੰਜਾਬ) ਪ੍ਰੇਮੀ ਜੀ ਇਸ ਕਰਿਸ਼ਮੇ ਰਾਹੀਂ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ਅਤੇ ਆਪਣੇ ਪਿੰਡ ਦੀ ਸਾਧ-ਸੰਗਤ ’ਤੇ ਹੋਈ ਰਹਿਮਤ ਦਾ ਇਸ ਤਰ੍ਹਾਂ ਬਿਆਨ ਕਰਦਾ ਹੈ:-
ਸੰਨ 1975 ਦੀ ਗੱਲ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਕਿਰਪਾ ਨਾਲ ਪਿੰਡ ਕੋਟ ਭਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸਤਿਸੰਗ ਮਨਜ਼ੂਰ ਹੋ ਗਿਆ ਪਰਮ ਪਿਤਾ ਜੀ ਦੀ ਰਹਿਮਤ ਨਾਲ ਆਸਪਾਸ ਦੇ ਪਿੰਡਾਂ ਵਿੱਚ ਬਹੁਤ ਹੀ ਖੁਸ਼ੀ ਹੋਈ ਸਤਿਸੰਗ ਦੇ ਕਾਰਨ ਸਾਡੇ ਪਿੰਡ ਵਿੱਚ ਇੱਕ ਸਪੈਸ਼ਲ ਨਾਮ ਚਰਚਾ ਰੱਖੀ ਗਈ ਨਾਮ ਚਰਚਾ ਦੀ ਸਮਾਪਤੀ ਤੇ ਸੱਚੇ ਪ੍ਰੇਮੀ ਸੇਵਕ ਨੇ ਸਾਧ-ਸੰਗਤ ਨੂੰ ਸੂਚਨਾ ਰਾਹੀਂ ਬੇਨਤੀ ਕੀਤੀ ਕਿ ਕੱਲ੍ਹ ਯਾਨੀ ਦੋ ਅਗਸਤ ਦਿਨ ਸ਼ਨੀਵਾਰ ਨੂੰ ਪਿੰਡ ਕੋਟ ਭਾਈ ਵਿਖੇ ਪੂਜਨੀਕ ਪਰਮ ਪਿਤਾ ਜੀ ਦਾ ਸਤਿਸੰਗ ਹੈ ਅਤੇ ਸਤਿਸੰਗ ਦਾ ਸਮਾਂ ਗਿਆਰਾਂ ਤੋਂ ਇੱਕ ਵਜੇ ਤੱਕ ਦਾ ਹੈ ਸਤਿਸੰਗ ’ਤੇ ਜਾਣ ਲਈ ਆਪਾਂ ਨੂੰ (ਸਾਧ-ਸੰਗਤ ਲਈ) ਟਰੈਕਟਰ-ਟਰਾਲੀ ਦੀ ਲੋੜ ਹੈ
ਮੈਂ ਸਾਧ-ਸੰਗਤ ਵਿੱਚ ਖੜ੍ਹਾ ਹੋ ਗਿਆ ਕਿ ਮੈਂ ਟਰੈਕਟਰ ਲੈ ਕੇ ਜਾਊਂਗਾ, ਪਰ ਟਰਾਲੀ ਮੇਰੇ ਕੋਲ ਨਹੀਂ ਹੈ ਤਾਂ ਮੈਂ ਉਸ ਸਮੇਂ ਦੇ ਦੌਰਾਨ ਹੀ ਨਵਾਂ ਟਰੈਕਟਰ ਲਿਆ ਸੀ ਪ੍ਰੇਮੀ ਸੇਵਕ ਨੇ ਕਿਹਾ ਕਿ ਟਰਾਲੀ ਅਸੀਂ ਆਪੇੇ ਭਾਲ ਲਵਾਂਗੇ ਅਗਲੇ ਦਿਨ ਯਾਨੀ ਸਤਿਸੰਗ ਵਾਲੇ ਦਿਨ ਪ੍ਰੇਮੀ ਸੇਵਕ ਨੇ ਮੇਰੇ ਟਰੈਕਟਰ ਦੇ ਮਗਰ ਪਿੰਡ ਦੇ ਹੀ ਕਿਸੇ ਭਾਈ ਦੀ ਟਰਾਲੀ ਪਵਾ ਦਿੱਤੀ ਮੈਂ ਟਰੈਕਟਰ-ਟਰਾਲੀ ਲੈ ਕੇ ਨਿਸ਼ਚਿਤ ਕੀਤੀ ਜਗ੍ਹਾ ਯਾਨੀ ਪ੍ਰੇਮੀ ਸੇਵਕ ਦੇ ਘਰ ਕੋਲ ਪਹੁੰਚ ਗਿਆ ਸਾਧ-ਸੰਗਤ ਹੌਲੀ-ਹੌਲੀ ਆਉਂਦੀ ਗਈ ਮੈਂ ਨਾਅਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਬੋਲਕੇ ਦਸ ਵਜੇ ਸਾਧ-ਸੰਗਤ ਦੀ ਭਰੀ ਟਰਾਲੀ ਲੈ ਕੇ ਕੋਟ ਭਾਈ ਪਿੰਡ ਨੂੰ ਸਤਿਸੰਗ ਲਈ ਚੱਲ ਪਿਆ ਅਸੀਂ ਕਿਲੀ, ਅਬਲੂ, ਚੋਟੀਆਂ ਆਦਿ ਪਿੰਡਾਂ ਤੋਂ ਹੋ ਕੇ ਕੋਟ ਭਾਈ ਨੂੰ ਜਾ ਰਹੇ ਸੀ
ਜਦੋਂ ਅਸੀਂ ਅਬਲੂ ਪਿੰਡ ਪਹੁੰਚੇ ਤਾਂ ਟਰਾਲੀ ਦੇ ਬੈਰਿੰਗਾਂ ਦੀ ਆਵਾਜ਼ ਆਉਣ ਲੱਗੀ ਸਾਧ-ਸੰਗਤ ਨੇ ਮੈਨੂੰ ਕਿਹਾ ਕਿ ਬਰਾੜ ਸਾਹਿਬ ਟਰੈਕਟਰ ਰੋਕ ਅਤੇ ਟਰਾਲੀ ਦੇਖ, ਬੈਰਿੰਗਾਂ ਦੀ ਅਵਾਜ਼ ਆ ਰਹੀ ਹੈ ਮੈਂ ਟਰੈਕਟਰ ਤੋਂ ਉੱਤਰ ਕੇ ਦੇਖਿਆ ਅਤੇ ਫਿਰ ਟਰੈਕਟਰ ਸਟਾਰਟ ਕਰਕੇ ਟਰਾਲੀ ਨੂੰ ਇੱਧਰ-ਉੱਧਰ ਹਿਲਾ ਕੇ ਟਾਇਰਾਂ ਨੂੰ ਵੀ ਚੈੱਕ ਕੀਤਾ ਅਤੇ ਕਿਹਾ ਕਿ ਸਭ ਠੀਕ ਹੈ ਮੈਂ ਬੈਰਿੰਗਾਂ ਦੀ ਕੋਈ ਚਿੰਤਾ ਨਹੀਂ ਕੀਤੀ, ਕਿਉਂਕਿ ਨਵਾਂ ਖੂਨ ਸੀ ਤੇ ਨਵਾਂ ਹੀ ਟਰੈਕਟਰ ਲਿਆ ਸੀ ਮੈਂ ਕਿਹਾ ਕੁਝ ਨਹੀਂ ਹੁੰਦਾ ਜਦੋਂ ਚੋਟੀਆਂ ਤੋਂ ਅੱਗੇ ਗਏ ਤਾਂ ਟਰਾਲੀ ਕਾਫੀ ਅਵਾਜ਼ ਕਰਨ ਲੱਗ ਗਈ ਸਾਧ-ਸੰਗਤ ਨੇ ਮੈਨੂੰ ਫਿਰ ਕਿਹਾ ਕਿ ਬਰਾੜ ਸਾਹਿਬ ਟਰਾਲੀ ਦੇ ਬੈਰਿੰਗਾਂ ਦੀ ਅਵਾਜ਼ ਹੈ
ਅਤੇ ਸਮੈੱਲ-ਜਿਹੀ ਵੀ ਆ ਰਹੀ ਹੈ, ਰੋਕ ਕੇ ਚੈੱਕ ਕਰੋ ਮੈਂ ਫਿਰ ਟਰੈਕਟਰ ਰੋਕਿਆ ਅਤੇ ਟਰਾਲੀ ਦੇ ਦੋਵੇਂ ਟਾਇਰ ਦੇਖੇ ਮੈਂ ਮਨ ਵਿੱਚ ਸੋਚਿਆ ਕਿ ਕੋਟ ਭਾਈ ਤਾਂ ਇੱਥੇ ਨੇੜੇ ਹੀ ਹੈ, ਹੁਣੇ ਪਹੁੰਚ ਜਾਵਾਂਗੇ ਮਾਲਕ ਆਪ ਹੀ ਪਹੁੰਚਾ ਦੇਵੇਗਾ ਮੈਂ ਮਾਲਕ ਦਾ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੇ ਚੱਲ ਪਿਆ ਮੈਂ ਸਾਧ-ਸੰਗਤ ਨੂੰ ਆਖਿਆ ਕਿ ਕੁਝ ਨਹੀਂ ਹੁੰਦਾ, ਆਪਾਂ ਹੁਣੇ ਹੀ ਪਹੁੰਚ ਜਾਣਾ ਹੈ! ਮੈਂ ਬੈਰਿੰਗਾਂ ਦੀ ਅਤੇ ਆ ਰਹੀ ਸਮੈੱਲ ਦੀ ਕੋਈ ਪਰਵਾਹ ਨਹੀਂ ਕੀਤੀ ਮੈਂ ਟਰੈਕਟਰ ਨੂੰ ਰੇਸ ਦੇ ਕੇ ਭਜਾ ਦਿੱਤਾ ਕਿਉਂਕਿ ਜਵਾਨੀ ਦੀ ਮੇਰੀ ਉਮਰ ਅਤੇ ਟਰੈਕਟਰ ਵੀ ਨਵਾਂ ਸੀ ਅਤੇ ਬਾਕੀ ਮਾਲਕ ਸਤਿਗੁਰ ਦੀ ਮਸਤੀ ਵੀ ਐਨੀ ਸੀ
ਕਿ ਹੁਣੇ ਮਾਲਕ ਸਤਿਗੁਰੂ ਦੇ ਦਰਸ਼ਨ ਕਰਨੇ ਹਨ ਅਸੀਂ ਕੁਝ ਹੀ ਸਮੇਂ ਵਿੱਚ ਕੋਟਭਾਈ ਸਤਿਸੰਗ ਪੰਡਾਲ ਵਿੱਚ ਪਹੁੰਚ ਗਏ ਅਸੀਂ ਚਾਹ-ਪਾਣੀ ਪੀਤਾ ਅਤੇ ਫਿਰ ਸਤਿਗੁਰੂ ਪਰਮਪਿਤਾ ਜੀ ਦੇ ਦਰਸ਼ਨ ਕੀਤੇ ਅਤੇ ਬੈਠ ਕੇ ਬੜੇ ਪਿਆਰ ਨਾਲ ਸਤਿਸੰਗ ਸੁਣਿਆ ਅਤੇ ਨਾਮ-ਸ਼ਬਦ ਲੈਣ ਆਏ ਸਾਡੇ ਨਾਲ ਨਵੇਂ ਜੀਵਾਂ ਨੂੰ ਨਾਮ ਵਾਲੇ ਪੰਡਾਲ ਵਿੱਚ ਬਿਠਾ ਦਿੱਤਾ ਉਪਰੰਤ ਲੰਗਰ-ਪਾਣੀ ਛਕਿਆ ਫਿਰ ਸਾਧ-ਸੰਗਤ ਹੌਲੀ-ਹੌਲੀ ਟਰੈਕਟਰ-ਟਰਾਲੀ ਕੋਲ ਆਉਣ ਲੱਗੀ ਮੈਂ ਵੀ ਟਰੈਕਟਰ ਕੋਲ ਪਹੁੰਚ ਗਿਆ ਉਦੋਂ ਤੱਕ ਪੂਜਨੀਕ ਪਰਮਪਿਤਾ ਜੀ ਨਾਮ ਅਭਿਲਾਸ਼ੀ ਜੀਵਾਂ ਨੂੰ ਨਾਮ-ਸ਼ਬਦ ਦੇ ਕੇ ਉਤਾਰੇ ਵਾਲੇ ਮਕਾਨ ਵਿੱਚ ਪਹੁੰਚ ਗਏ ਪਰਮਪਿਤਾ ਜੀ ਨੇ ਮੁੱਖ ਸੇਵਾਦਾਰਾਂ ਤੋਂ ਪੁੱਛਿਆ ਕਿ ਭਾਈ! ਦਿਓਣ ਤੋਂ ਕਿੰਨੀ ਸੰਗਤ ਆਈ ਹੈ’? ਸੇਵਾਦਾਰਾਂ ਨੇ ਦੱਸਿਆ ਕਿ ਟਰਾਲੀ ਭਰ ਕੇ ਆਈ ਹੈ
ਜੀ ਘਟ-ਘਟ ਦੀ ਜਾਣਨਹਾਰ ਸਰਵਸਮਰੱਥ ਸਤਿਗੁਰ ਜੀ ਨੇ ਉਤਾਰੇ ਵਾਲੇ ਘਰ ਦੇ ਪ੍ਰੇਮੀ ਨੂੰ ਫਰਮਾਇਆ ਕਿ ‘ਭਾਈ! ਦਿਓਣ ਵਾਲਿਆਂ ਨੂੰ ਬੁਲਾਓ, ਕਿਤੇ ਚਲੇ ਨਾ ਜਾਣ’ ਜਦੋਂ ਉਸ ਪ੍ਰੇਮੀ ਭਾਈ ਨੇ ਸਾਨੂੰ ਦੱਸਿਆ ਕਿ ਦਿਓਣ ਵਾਲਿਓ! ਤੁਹਾਨੂੰ ਪਰਮ ਪਿਤਾ ਜੀ ਨੇ ਬੁਲਾਇਆ ਹੈ ਤਾਂ ਅਸੀਂ ਜੋ ਮੋਹਤਬਾਰ ਪ੍ਰੇਮੀ ਸੀ, ਖੁਸ਼ੀ ਵਿੱਚ ਛਾਲਾਂ ਮਾਰਨ ਲੱਗ ਗਏ ਕਿ ਆਪਾਂ ਨੂੰ ਤਾਂ ਖੁਦ ਰੱਬ ਨੇ ਬੁਲਾਇਆ ਹੈ ਜਦੋਂ ਅਸੀਂ ਪਰਮ ਪਿਤਾ ਜੀ ਦੀ ਪਾਵਨ ਹਜ਼ੂਰੀ ’ਚ ਪਹੁੰਚੇ ਤਾਂ ਪਰਮ ਪਿਤਾ ਜੀ ਸਾਨੂੰ ਦੇਖ ਕੇ ਆਪਣੇ ਕਮੀਜ਼ ਦੇ ਬਟਣ ਖੋਲ੍ਹਣ ਲੱਗ ਗਏ ਪਰਮ ਪਿਤਾ ਜੀ ਦੇ ਪੁੱਛਣ ’ਤੇ ਇੱਕ ਪ੍ਰੇਮੀ ਨੇ ਦੱਸਿਆ ਕਿ ਪਿਤਾ ਜੀ, ਟਰੈਕਟਰ ਪ੍ਰੇਮੀ ਮੁਖਤਿਆਰ ਸਿੰਘ ਲੈ ਕੇ ਆਇਆ ਹੈ ਜੀ ਪਿਤਾ ਜੀ, ਇਸਨੇ ਨਵਾਂ ਟਰੈਕਟਰ ਲਿਆ ਹੈ ਜੀ ਪਰਮ ਪਿਤਾ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਮੋਢੇ ਤੋਂ ਕਮੀਜ ਉਤਾਰਦੇ ਹੋਏ
ਮੈਨੂੰ ਮੁਖਾਤਿਬ ਕਰਕੇ ਫਰਮਾਇਆ, ‘‘ਦੇਖ ਬੇਟਾ, ਅਸੀਂ ਅਬਲੂ ਤੋਂ ਟਰਾਲੀ ਨੂੰ ਮੋਢਾ ਲਾਇਆ ਪਰ ਤੁਸੀਂ ਕੁਝ ਵੀ ਨਹੀਂ ਦੇਖਿਆ’’ ਜਦੋਂ ਮੈਂ ਪਰਮ ਪਿਤਾ ਜੀ ਦੇ ਮੋਢੇ ਵੱਲ ਦੇਖਿਆ ਤਾਂ ਉਸ ਵਿੱਚ ਤਿੰਨ ਕਿੱਲ ਖੁੱਭੇ ਹੋਏ ਸਨ, ਕਿਲਾਂ ਦੇ ਤਿੰਨ ਤਾਜ਼ੇ ਨਿਸ਼ਾਨ ਸਨ ਮੇਰੇ ਮੁੰਹ ਤੋਂ ਚੀਖ ਨਿਕਲ ਗਈ ਅਤੇ ਅੱਖਾਂ ਤੋਂ ਅਸ਼ਰੁਧਾਰਾ ਬਹਿ ਨਿਕਲੀ ਕਿ ਸਾਡਾ ਕਰਮ ਕਿਸ ਤਰ੍ਹਾਂ ਪਿਤਾ ਜੀ ਆਪਣੇ ’ਤੇ ਲੈ ਕੇ ਉਠਾਉਂਦੇ ਹਨ। ਮੈਂ ਪਰਮਪਿਤਾ ਜੀ ਅੱਗੇ ਹੱਥ ਜੋੜਕਰ ਮਾਫੀ ਮਾਂਗੀ ਕੀ ਕਿ ਪਿਤਾ ਜੀ, ਅੱਗੇ ਤੋਂ ਕਦੇ ਵੀ ਅਜਿਹੀ ਗਲਤੀ ਨਹੀਂ ਹੋਵੇਗੀ ਜੀ।
ਪਰਮ ਪਿਤਾ ਜੀ ਨੇ ਅੱਗੇ ਫਰਮਾਇਆ ਕਿ ਬੇਟਾ! ਆਰਾਮ ਨਾਲ, ਥੋੜ੍ਹਾ ਧਿਆਨ ਨਾਲ ਟਰੈਕਟਰ ਚਲਾਇਆ ਕਰੋ! ਬੇਟਾ ਦੁਨੀਆਂ ਤੋਂ ਵੀ ਬਚਨਾ ਹੈ ਬੇਟਾ! ਅੱਗੇ ਤੋਂ ਧਿਆਨ ਰੱਖਣਾ ਟਰੈਕਟਰ ਰਸਤੇ ਵਿੱਚ ਖੜ੍ਹਾ ਕਰਕੇ, ਇੱਕ ਵਾਰ ਚੰਗੀ ਤਰ੍ਹਾਂ ਦੇਖ ਲਿਆ ਕਰੋ’ ਫਿਰ ਪਰਮ ਪਿਤਾ ਜੀ ਨੇ ਆਪਣੇ ਪਾਵਨ ਆਸ਼ੀਰਵਾਦ ਸਹਿਤ ਸਾਨੂੰ ਪ੍ਰਸ਼ਾਦ ਦਿੱਤਾ ਮੈਂ ਪਰਮਪਿਤਾ ਜੀ ਤੋਂ ਹੱਥ ਜੋੜ ਕੇ ਮੁਆਫੀ ਮੰਗੀ ਕਿ ਪਿਤਾ ਜੀ, ਅੱਗੇ ਤੋਂ ਕਦੇ ਵੀ ਅਜਿਹੀ ਗਲਤੀ ਨਹੀਂ ਹੋਵੇਗੀ ਜੀ































































