ਬੇਟਾ! ਜੋ ਹੋ ਗਿਆ ਸੋ ਹੋ ਗਿਆ! ਅੱਗੇ ਸਭ ਠੀਕ ਹੋਊਗਾ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਭੈਣ ਨਿਰਮਲ ਇੰਸਾਂ ਪਤਨੀ ਪ੍ਰੇਮੀ ਰਛਪਾਲ ਸਿੰਘ ਜੀ ਇੰਸਾਂ ਨਿਵਾਸੀ ਪੰਚਕੂਲਾ ਜ਼ਿਲ੍ਹਾ ਪੰਚਕੂਲਾ (ਹਰਿਆਣਾ) ਭੈਣ ਆਪਣੇ ਪੂਜਨੀਕ ਸਤਿਗੁਰੂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਇਸ ਤਰ੍ਹਾਂ ਵਰਣਨ ਕਰਦੀ ਹੈ:-
ਭੈਣ ਲਿਖਦੀ ਹੈ ਕਿ ਮੇਰੀ ਸ਼ਾਦੀ 16 ਨਵੰਬਰ 1984 ਨੂੰ ਹੋਈ ਸੀ ਨਵੰਬਰ 1985 ਵਿੱਚ ਸਾਡੇ ਘਰ ਇੱਕ ਬੱਚੀ ਨੇ ਜਨਮ ਲਿਆ ਪਰੰਤੂ ਉਹ 48 ਘੰਟਿਆਂ ਦੇ ਅੰਦਰ-ਅੰਦਰ ਹੀ ਉਸੇ ਜਨਰਲ ਹਸਪਤਾਲ ਚੰਡੀਗੜ੍ਹ ਵਿੱਚ ਹੀ ਪ੍ਰਾਣ ਤਿਆਗ ਗਈ ਇਸ ਗੱਲ ਦਾ ਮੇਰੇ ਸਹੁਰਾ ਪਰਿਵਾਰ ਤੇ ਪੇਕਾ ਪਰਿਵਾਰ ਨੂੰ ਬਹੁਤ ਦੁੱਖ ਹੋਇਆ ਪ੍ਰੰਤੂ ਇੱਕ ਮਾਂ ਹੋਣ ਦੇ ਨਾਤੇ ਮੈਨੂੰ ਬਹੁਤ ਭਾਰੀ ਠੇਸ ਲੱਗੀ ਇਸ ਦੇ ਬਾਅਦ ਬੱਚਾ ਹੋਣ ਦੀ ਆਸ ਬੱਝੀ, ਪ੍ਰੰਤੂ ਮਈ 1986 ਵਿੱਚ ਗਰਭਪਾਤ ਹੋਣ ਨਾਲ ਉਹ ਆਸ ਵੀ ਖ਼ਤਮ ਹੋ ਗਈ ਇਸ ਗੱਲ ਦਾ ਮੈਨੂੰ ਬਹੁਤ ਹੀ ਭਾਰੀ ਸਦਮਾ ਪਹੁੰਚਿਆ ਉਸ ਸਮੇਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਦੁਨੀਆਂ ਵਿੱਚ ਕੁਝ ਵੀ ਨਹੀਂ ਹੈ ਹਾਲਾਂਕਿ ਹਸਪਤਾਲ ਦੇ ਡਾਕਟਰਾਂ ਨੇ ਮੈਨੂੰ ਕਾਫੀ ਹੌਂਸਲਾ ਦਿੱਤਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਸਮੇਂ-ਸਮੇਂ ਤੇ ਚੈੱਕਅੱਪ ਕਰਵਾਉਂਦੇ ਰਹੋ, ਸਭ ਠੀਕ ਹੋ ਜਾਵੇਗਾ
ਉਪਰੋਕਤ ਘਟਨਾ ਦੇ ਕੁਝ ਸਮਾਂ ਬਾਅਦ ਮੇਰੇ ਪਤੀ ਦੇ ਜੱਦੀ ਪਿੰਡ ਵਜੀਦਪੁਰ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਅਸੀਂ ਗਏ ਹੋਏ ਸੀ ਉੱਥੇ ਸਾਡੀ ਕਿਸੇ ਰਿਸ਼ਤੇਦਾਰ ਨੇ ਮੈਨੂੰ ਤਾਹਨਾ ਮਾਰਿਆ ਕਿ ਇਸਦੇ (ਨਿਰਮਲ ਦੇ) ਤਾਂ ਬੱਚਾ ਹੀ ਨਹੀਂ ਬਚਦਾ ਇਹਦੇ ਕੀ ਹੋਣਾ ਹੈ! ਮੈਨੂੰ ਉਹ ਤਾਹਨਾ ਸੂਲ ਦੀ ਤਰ੍ਹਾਂ ਚੁੱਭਿਆ ਉਸ ਤਾਹਨੇ ਦੀ ਵਜ੍ਹਾ ਨਾਲ ਮੈਂ ਅੰਦਰ ਹੀ ਅੰਦਰ ਬਹੁਤ ਦੁਖੀ ਹੋਈ ਹੁਣ ਸਤਿਗੁਰੂ ਦੇ ਅੱਗੇ ਰੋਣ ਤੋਂ ਬਿਨਾਂ ਮੇਰਾ ਹੋਰ ਕੋਈ ਚਾਰਾ ਨਹੀਂ ਸੀ ਮੈਂ ਸਿਮਰਨ ਦੇ ਦੌਰਾਨ ਰੋਂਦੇ ਹੋਏ ਆਪਣੇ ਸਤਿਗੁਰੂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਦਿੱਤੀ ਕਿ ਹੇ ਪਿਤਾ ਜੀ, ਆਪ ਮੈਨੂੰ ਕਦੋਂ ਤੱਕ ਲੋਕਾਂ ਤੋਂ ਤਾਹਨੇ ਸੁਣਵਾਓਗੇ ਆਪ ਕੁਲ ਮਾਲਕ, ਸਰਵ ਸਮਰੱਥ ਹੋ ਆਪ ਜੀ ਕੀ ਨਹੀਂ ਕਰ ਸਕਦੇ
ਇਸੇ ਸਮੇਂ ਦੌਰਾਨ ਦਸੰਬਰ 1986 ਵਿੱਚ ਮੈਨੂੰ ਸੁਪਨੇ ਵਿੱਚ ਪਰਮ ਪਿਤਾ ਜੀ ਦੇ ਦਰਸ਼ਨ ਹੋਏ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਪੁੱਛਿਆ, ‘‘ਬੇਟਾ! ਤੂੰ ਰੋਂਦੀ ਕਿਉਂ ਹੈਂ? ਤੈਨੂੰ ਕੀ ਤਕਲੀਫ ਹੈ?’’ ਤਾਂ ਮੈਂ ਪਰਮ ਪਿਤਾ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕੀਤੀ, ਕਿ ਪਿਤਾ ਜੀ, ਦੁੱਖ ਤਾਂ ਕੋਈ ਨਹੀਂ ਹੈ ਜਦੋਂ ਮੈਂ ਕਿਸੇ ਨੂੰ ਗਲਤ ਨਹੀਂ ਬੋਲਦੀ ਤਾਂ ਮੈਨੂੰ ਅਜਿਹੀਆਂ ਗੱਲਾਂ ਕਿਉਂ ਸੁਣਨੀਆਂ ਪੈਂਦੀਆਂ ਹਨ! ਤਾਂ ਦਿਆਲੂ ਦਾਤਾਰ ਪਰਮ ਪਿਤਾ ਜੀ ਨੇ ਫਰਮਾਇਆ, ‘‘ਬੇਟਾ! ਜੋ ਹੋ ਗਿਆ, ਸੋ ਹੋ ਗਿਆ! ਅੱਗੇ ਸਭ ਠੀਕ ਹੋਊਗਾ’’ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਇੱਕ ਫੁੱਲ ਦਿੱਤਾ ਮਾਲਕ ਸਤਿਗੁਰੂ ਪਰਮ ਪਿਤਾ ਜੀ ਦੇ ਦਰਸ਼ਨਾਂ ਅਤੇ ਬਚਨਾਂ ਨਾਲ ਮੈਨੂੰ ਐਨੀ ਖੁਸ਼ੀ ਹੋਈ ਕਿ ਜਿਸਦਾ ਵਰਣਨ ਹੀ ਨਹੀਂ ਹੋ ਸਕਦਾ ਉਸ ਤੋਂ ਬਾਅਦ ਮਾਲਕ ਸਤਿਗੁਰੂ ਦੀ ਮੇਰੇ ਤੇ ਐਨੀ ਰਹਿਮਤ ਹੋਈ
ਕਿ ਮੈਂ ਦਿਨ-ਰਾਤ ਸਿਮਰਨ ਕਰਨ ਲੱਗੀ ਅਰਥਾਤ ਮੇਰਾ ਸਿਮਰਨ ਨਿਰੰਤਰ ਚੱਲਣ ਲੱਗਿਆ ਪੂਜਨੀਕ ਪਰਮ ਪਿਤਾ ਜੀ ਨੇ ਦੂਸਰੀ ਰਾਤ ਮੈਨੂੰ ਚਨੇ ਤੇ ਹਲਵੇ ਦਾ ਪ੍ਰਸ਼ਾਦ ਦਿੱਤਾ ਫਿਰ ਤੀਸਰੀ ਰਾਤ ਸੂਰਜਮੁਖੀ ਦੇ ਦੋ ਫੁੱਲ ਦਿੱਤੇ ਇਸ ਤਰ੍ਹਾਂ ਸਮੇਂ-ਸਮੇਂ ’ਤੇ ਪੂਜਨੀਕ ਪਰਮ ਪਿਤਾ ਸੱਚੇ ਰਹਿਬਰ ਜੀ ਮੈਨੂੰ ਦਰਸ਼ਨ ਦੇਣ ਲੱਗੇ ਮੇਰੇ ਜੀਵਨ ਵਿੱਚ ਬਹਾਰਾਂ ਆ ਗਈਆਂ ਇਹਨਾਂ ਖੁਸ਼ੀਆਂ ਦੇ ਚਲਦੇ 11 ਸਤੰਬਰ 1987 ਨੂੰ ਸਾਡੇ ਘਰ ਬੇਟੇ ਨੇ ਜਨਮ ਲਿਆ ਅਤੇ ਫਿਰ 27 ਮਈ 1991 ਨੂੰ ਦੂਜੇ ਬੇਟੇ ਨੇ ਜਨਮ ਲਿਆ ਇਸ ਤਰ੍ਹਾਂ ਸਤਿਗੁਰੂ ਦਾਤਾ ਜੀ ਨੇ ਮੈਨੂੰ ਖੁਸ਼ੀਆਂ ਨਾਲ ਮਾਲਾਮਾਲ ਕਰ ਦਿੱਤਾ ਅਸੀਂ ਆਪਣੇ ਸਤਿਗੁਰੂ ਦਾਤਾ ਦੇ ਆਪਣੇ ’ਤੇ ਹੋਏ ਪਰਉਪਕਾਰਾਂ ਨੂੰ ਕਿਵੇਂ ਭੁੱਲ ਸਕਦੇ ਹਾਂ ਹੁਣ ਮੇਰੀ ਪਰਮ ਪੂਜਨੀਕ ਪਰਮ ਪਿਤਾ ਜੀ ਦੇ ਮੌਜੂਦਾ ਸਵਰੂਪ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਸਾਡੇ ਪਰਿਵਾਰ ਨੂੰ ਆਪਣੇ ਪਵਿੱਤਰ ਚਰਨਾਂ ਨਾਲ ਜੋੜੀ ਰੱਖਣਾ ਅਤੇ ਸੇਵਾ ਤੇ ਸਿਮਰਨ ਦਾ ਬਲ ਬਖਸ਼ਣਾ ਜੀ
ਨੋਟ: ਹੁਣ ਇਹ ਭੈਣ ਚੋਲਾ ਛੱਡ ਕੇ ਸੱਚਖੰਡ ਵਾਸੀ ਹੋ ਗਈ ਹੈ ਜੀ