Experiences of Satsangis

ਬੇਟਾ! ਕੰਮ ਤਾਂ ਮਾਲਕ ਨੇ ਕਰਨਾ ਹੈ -ਸਤਿਸੰਗੀਆਂ ਦੇ ਅਨੁਭਵ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਭੈਣ ਬ੍ਰਹਮਾ ਦੇਵੀ ਇੰਸਾਂ ਪਤਨੀ ਸਚਖੰਡ ਵਾਸੀ ਮਾਸਟਰ ਓਮ ਪ੍ਰਕਾਸ਼ ਇੰਸਾਂ ਕਲਿਆਣ ਨਗਰ ਸਰਸਾ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ਪਰਿਵਾਰ ’ਤੇ ਹੋਈ ਰਹਿਮਤ ਦਾ ਆਪਣੇ ਪੱਤਰ ਰਾਹੀਂ ਇਸ ਤਰ੍ਹਾਂ ਵਰਣਨ ਕਰਦੀ ਹੈ:-

ਸੰਨ 1987 ਦੀ ਗੱਲ ਹੈ ਮੇਰੇ ਪਤੀ ਸਰਕਾਰੀ ਹਾਈ ਸਕੂਲ ਫੂਲਕਾਂ (ਸਰਸਾ) ਵਿਖੇ ਹਿੰਦੀ ਅਧਿਆਪਕ ਸਨ ਅਸੀਂ ਕਾਫੀ ਸਮੇਂ ਤੋਂ ਬੱਚਿਆਂ ਸਮੇਤ ਇਸੇ ਪਿੰਡ ਵਿੱਚ ਹੀ ਰਹਿੰਦੇ ਸੀ ਇਹ ਪਿੰਡ ਡੇਰਾ ਸੱਚਾ ਸੌਦਾ ਸਰਸਾ ਦੇ ਨਜ਼ਦੀਕ ਹੀ ਹੈ ਅਸੀਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਾਂ ਅਸੀਂ ਇਸ ਪਿੰਡ ਤੋਂ ਅਕਸਰ ਹੀ ਸਰਸਾ ਦਰਬਾਰ ਵਿੱਚ ਆਉਂਦੇ ਰਹਿੰਦੇ ਸੀ ਇਹ ਪਿੰਡ ਸਾਡੇ ਲਈ ਉਚਿਤ ਸੀ ਜਦੋਂ ਵੀ ਸਮਾਂ ਮਿਲਦਾ ਅਸੀਂ ਅਸਾਨੀ ਨਾਲ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰ ਲੈਂਦੇ ਸਾਂ ਕਿਸੇ ਪਹੁੰਚ ਵਾਲੇ ਆਦਮੀ ਨੇ ਮੇਰੇ ਪਤੀ ਦੀ ਬਦਲੀ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਧਨੂਰ ਪਿੰਡ ਵਿੱਚ ਕਰਵਾ ਦਿੱਤੀ ਜੋ ਮੈਡਮ ਮੇਰੇ ਪਤੀ ਦੀ ਜਗ੍ਹਾ ’ਤੇ ਆਈ ਸੀ,

ਉਹ ਰੈਗੂਲਰ ਵੀ ਨਹੀਂ ਸੀ, ਪਰ ਮੇਰੇ ਪਤੀ ਜੋ ਕਿ ਬਕਾਇਦਾ ਰੈਗੂਲਰ ਸਨ ਉਹ ਮੈਡਮ ਬਾਹਰ ਦੂਰ ਦੇ ਕਿਸੇ ਸ਼ਹਿਰ ਤੋਂ ਸੀ ਉਹ ਆਉਣਾ-ਜਾਣਾ ਕਰਨ ਵਾਲੀ ਸੀ ਜਦੋਂ ਪਿੰਡ ਫੂਲਕਾਂ ਵਾਲਿਆਂ ਨੂੰ ਇਸ ਬਦਲੀ ਦਾ ਪਤਾ ਲੱਗਾ ਤਾਂ ਉਹ ਇਕੱਠੇ ਹੋ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਕੋਲ ਗਏ ਅਤੇ ਉਹਨਾਂ ਨੂੰ ਬੇਨਤੀ ਪੱਤਰ ਦੇ ਆਏ ਕਿ ਮਾਸਟਰ ਓਮ ਪ੍ਰਕਾਸ਼ ਫੂਲਕਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਇਸਦਾ ਤਬਾਦਲਾ ਰੱਦ ਕਰ ਦਿੱਤਾ ਜਾਵੇ ਪਿੰਡ ਵਾਲਿਆਂ ਦੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਕੋਲ ਕੋਈ ਸੁਣਵਾਈ ਨਹੀਂ ਹੋਈ ਤਾਂ ਅਸੀਂ (ਮੈਂ ਅਤੇ ਮੇਰੇ ਪਤੀ)

ਆਪਣੇ ਪੂਜਨੀਕ ਸਤਿਗੁਰੂ ਪਰਮ ਪਿਤਾ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਉਕਤ ਅਰਜ਼ ਲੈ ਕੇ ਗਏ ਅਸੀਂ ਗੱਲਾਂ-ਗੱਲਾਂ ਵਿੱਚ ਪੂਜਨੀਕ ਸਤਿਗੁਰੂ ਪਰਮਪਿਤਾ ਜੀ ਨੂੰ ਸਭ ਕੁਝ ਦੱਸ ਦਿੱਤਾ ਅਸੀਂ ਪਰਮ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ, ਹੁਣ ਤਾਂ ਡੀਈਓ (ਸਹਞ) ਆਫਿਸ ਦੇ ਕੰਮ ਕਰਨ ਦੀ ਪਾਵਰ ਵੀ ਚੰਡੀਗੜ੍ਹ ਚਲੀ ਗਈ ਹੈ ਪਿਤਾ ਜੀ, ਹੁਣ ਅਸੀਂ ਕੀ ਕਰੀਏ? ਇਸ ’ਤੇ ਸਰਵ ਸਮਰੱਥ ਸਤਿਗੁਰੂ ਪਰਮ ਪਿਤਾ ਜੀ ਨੇ ਫੁਰਮਾਇਆ, ‘‘ਬੇਟਾ! ਪਰਚੀ ਲਿਖ ਕੇ ਡੀਈਓ (ਸਹਞ) ਆਫਿਸ ਵਿੱਚ ਦੇ ਆਓ ਪਾਵਰ ਨੇ ਕੀ ਕਰਨਾ ਹੈ! ਬੇਟਾ! ਕੰਮ ਤਾਂ ਮਾਲਕ ਨੇ ਕਰਨੈ’’ ਪਰਮਪਿਤਾ ਜੀ ਦੇ ਆਦੇਸ਼ ਅਨੁਸਾਰ ਅਸੀਂ ਪਰਚੀ ਲਿਖ ਕੇ ਡੀਈਓ (ਸਹਞ) ਆਫਿਸ ਵਿੱਚ ਦੇ ਆਏ ਕਿ ਮਾਸਟਰ ਓਮ ਪ੍ਰਕਾਸ਼ ਦੀ ਬਦਲੀ ਰੱਦ ਕੀਤੀ ਜਾਵੇ ਜੀ

ਮਾਲਕ ਸਤਿਗੁਰੂ ਦੇ ਬਚਨ ਅਨੁਸਾਰ ਜੋ ਕੰਮ ਸਭ ਲੋਕਾਂ ਦੇ ਕਹਿਣ ’ਤੇ ਵੀ ਨਾ ਹੋਇਆ ਉਹ ਇੱਕ ਨਿਕੀ ਜਿਹੀ ਪਰਚੀ ਨਾਲ ਹੋ ਗਿਆ ਅਤੇ ਮੇਰੇ ਪਤੀ ਦੀ ਬਦਲੀ ਰੱਦ ਹੋ ਗਈ ਜਿਵੇਂ ਕਿ ਲਿਖਿਆ ਹੈ ਸੰਤ ਬਚਨ ਪਲਟੇ ਨਹੀਂ ਪਲਟ ਜਾਇ ਬ੍ਰਹਿਮੰਡ ਅਸੀਂ ਵਾਪਸ ਫੂਲਕਾਂ ਪਿੰਡ ਵਿੱਚ ਆ ਗਏ ਅਸੀਂ ਪਰਮ ਪਿਤਾ ਜੀ ਦਾ ਤਹਿਦਿਲੋਂ ਸ਼ੁਕਰਾਨਾ, ਧੰਨਵਾਦ ਕਰਦੇ ਹੋਏ ਉਹਨਾਂ ਨੂੰ ਇਹ ਖੁਸ਼ੀ ਦੀ ਖਬਰ ਸੁਣਾਈ ਤਾਂ ਪਰਮ ਪਿਤਾ ਜੀ ਨੇ ਫੁਰਮਾਇਆ, ‘‘ਬੇਟਾ! ਜਿੰਨਾ ਦਾਣਾ ਪਾਣੀ ਹੈ, ਉਹ ਤਾਂ ਚੁਗਣਾ ਹੈ’’ ਇਸ ਤਰ੍ਹਾਂ ਮਾਲਕ-ਸਤਿਗੁਰੂ ਦੀ ਪਾਵਰ ਬੇਇੰਤਹਾ ਹੈ ਉਹ ਜੋ ਚਾਹੇ ਕਰ ਸਕਦਾ ਹੈ ਮੇਰੀ ਪਰਮ ਪਿਤਾ ਜੀ ਦੇ ਮੌਜੂਦਾ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਅਰਜ਼ ਹੈ ਕਿ ਪਿਤਾ ਜੀ, ਪਰਿਵਾਰ ’ਤੇ ਦਇਆ ਮਿਹਰ ਰਹਿਮਤ ਬਣਾਈ ਰੱਖਣਾ ਜੀ ਅਤੇ ਇਸੇ ਤਰ੍ਹਾਂ ਹੀ ਆਪਣੇ ਪਵਿੱਤਰ ਚਰਨਾਂ ਨਾਲ ਲਾ ਕੇ ਸਾਡੀ ਓੜ ਨਿਭਾ ਦੇਣਾ ਜੀ