Experiences of Satsangis

ਪੁੱਟਰ ਉੱਠ! ਲਿਪਾਈ ਵਾਲੀ ਮਿੱਟੀ ਬਣਾਉਣੀ ਹੈ – ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਪ੍ਰੇਮੀ ਸਿਰੀ ਰਾਮ ਉਰਫ ਸੂਬੇਦਾਰ ਪੁੱਤਰ ਸਰਦਾਰ ਕਿਰਪਾਲ ਸਿੰਘ ਜੀ ਪਿੰਡ ਘੂਕਾਂਵਾਲੀ ਜ਼ਿਲ੍ਹਾ ਸਰਸਾ ਪ੍ਰੇਮੀ ਜੀ ਆਪਣੇ ਸਤਿਗੁਰੂ ਮੁਰਸ਼ਿਦੇ-ਕਾਮਿਲ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਪਾਰ ਰਹਿਮੋ-ਕਰਮ ਦਾ ਇਸ ਤਰ੍ਹਾਂ ਵਰਣਨ ਕਰਦੇ ਹਨ

ਪ੍ਰੇਮੀ ਜੀ ਨੇ ਲਿਖਤ ’ਚ ਦੱਸਿਆ ਕਿ ਮੈਂ ਸੰਨ 1950 ’ਚ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਦਾਤ ਪ੍ਰਾਪਤ ਕੀਤੀ ਸੀ ਅਤੇ ਬਚਨ ਅਨੁਸਾਰ ਉਸੇ ਦਿਨ ਤੋਂ ਹੀ ਦਿਨ-ਰਾਤ ਸਿਮਰਨ ਕਰਿਆ ਕਰਦਾ ਸੀ ਸਤਿਗੁਰੂ ਜੀ ਦੀ ਦਇਆ-ਮਿਹਰ ਨਾਲ ਪੂਜਨੀਕ ਸਾਈਂ ਜੀ ਦੇ  ਨੂਰੀ ਸਵਰੂਪ ਦੇ ਦਰਸ਼ਨ ਵੀ ਲਗਾਤਾਰ ਹੁੰਦੇ ਰਹਿੰਦੇ ਮੈਂ ਕਈ ਵਾਰ ਦੇਖਿਆ ਅਤੇ ਮਹਿਸੂਸ ਵੀ ਕੀਤਾ ਕਿ ਮੈਂ ਜੋ ਵੀ ਆਪਣੇ ਦਿਲ ’ਚ ਸੋਚਦਾ ਸੀ, ਜਾਂ ਅਚਾਨਕ ਕੋਈ ਗੱਲ ਮੇਰੇ ਜ਼ਿਹਨ ’ਚ ਉੱਠਦੀ ਸੀ, ਸਤਿਗੁਰੂ ਜੀ ਮੇਰੀ ਉਹ ਗੱਲ, ਮੇਰੀ ਉਹ ਇੱਛਾ ਜ਼ਰੂਰ ਪੂਰੀ ਕਰ ਦਿਆ ਕਰਦੇ ਪੂਜਨੀਕ ਪਰਮ ਪਿਤਾ ਦਾਤਾ ਰਹਿਬਰ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਬਚਨ ਕਿ ‘ਜਿਹੜੀ ਸੋਚਾਂ ਓਹੀ ਮੰਨ ਲੈਂਦਾ, ਮੈਂ ਕਿਵੇਂ ਭੁੱਲ ਜਾਵਾਂ ਪੀਰ ਨੂੰ’

ਇੱਕ ਵਾਰ ਮੈਂ ਅਤੇ ਮੇਰੇ ਪਿੰਡ ਦੇ ਇੱਕ ਹੋਰ ਪ੍ਰੇਮੀ ਸ੍ਰੀ ਹਾਕਮ ਸਿੰਘ ਉਰਫ ਮੋਹਤਮ ਸਾਹਿਬ ਆਪਣੇ ਪੀਰੋ-ਮੁਰਸ਼ਿਦ ਦੇ ਦਰਸ਼ਨ ਕਰਨ ਲਈ ਪਿੰਡ ਡਾਬੜਾ ਜ਼ਿਲ੍ਹਾ ਹਿਸਾਰ ’ਚ ਗਏ ਪੂਜਨੀਕ ਸਾਈਂ ਜੀ ਉਨ੍ਹੀਂ ਦਿਨੀਂ ਉੱਥੇ ਇੱਕ ਡੇਰਾ ਬਣਵਾ ਰਹੇ ਸਨ ਵਰਣਨਯੋਗ ਹੈ ਕਿ ਡਾਬੜਾ ’ਚ ਵੀ ਪੂਜਨੀਕ ਬੇਪਰਵਾਹ ਜੀ ਨੇ ਇੱਕ ਡੇਰਾ ਬਣਵਾਇਆ ਸੀ, ਜੋ ਕਿ ਬਾਅਦ ’ਚ (ਬਚਨਾਂ ਅਨੁਸਾਰ) ਡੇਗ ਦਿੱਤਾ ਗਿਆ ਸੀ ਉੱਥੇ ਡੇਰੇ ’ਚ ਕੁਝ ਕਮਰੇ ਬਣਾਏ ਜਾ ਰਹੇ ਸਨ, ਤਾਂ ਅਸੀਂ ਦੋਵੇਂ ਵੀ ਹੋਰ ਸੇਵਾਦਾਰਾਂ ਨਾਲ ਉੱਥੇ ਸੇਵਾ ’ਚ ਲੱਗ ਗਏ ਉਸ ਦਿਨ ਪੂਜਨੀਕ ਸਾਈਂ ਜੀ ਨੇ ਮੈਨੂੰ ਦੋ ਕੇਲੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪ੍ਰਸ਼ਾਦ ਰੂਪ ’ਚ ਦਿੱਤੇ ਮੈਂ ਸਾਈਂ ਜੀ ਦਾ ਦਿੱਤਾ ਉਹ ਪ੍ਰਸ਼ਾਦ ਭਾਵ ਦੋਵੇਂ ਕੇਲੇ ਹੀ ਸਮੇਤ ਛਿਲਕੇ ਖਾ ਲਿਆ ਪੂਜਨੀਕ ਸਾਈਂ ਜੀ ਨੇ ਬਚਨ ਫ਼ਰਮਾਇਆ, ‘‘ਭਾਈ, ਸੰਤਾਂ ਦੀ ਦਿੱਤੀ ਹੋਈ ਚੀਜ਼ ਪ੍ਰਸ਼ਾਦ ਦੀ ਇਸੇ ਤਰ੍ਹਾਂ ਹੀ ਕਦਰ ਹੋਣੀ ਚਾਹੀਦੀ ਹੈ’’

Also Read:  Simple people: ਨਿਸ਼ਕਪਟ ਹੁੰਦੇ ਹਨ ਸਿੱਧੇ ਸਰਲ ਲੋਕ

ਉੱਥੇ ਉਨ੍ਹੀਂ ਦਿਨੀਂ ਰਾਤ ਦੇ ਬਾਰਾਂ ਵਜੇ ਤੱਕ ਤਾਂ ਸੇਵਾ ਚੱਲਦੀ ਅਤੇ ਉਸ ਤੋਂ ਬਾਅਦ ਦੋ ਵਜੇ ਤੱਕ ਪੂਜਨੀਕ ਸਾਈਂ ਜੀ ਰੂਹਾਨੀ ਮਜ਼ਲਿਸ ਲਾਇਆ ਕਰਦੇ ਲਿਪਾਈ ਵਾਲੀ ਮਿੱਟੀ ਬਣਾਉਣ ਵਾਲੇ ਸੇਵਾਦਾਰ, ਜਿਨ੍ਹਾਂ ਦੀ ਵੀ ਡਿਊਟੀ ਹੁੰਦੀ, ਸਵੇਰੇ ਤਿੰਨ ਵਜੇ ਉੱਠਿਆ ਕਰਦੇ ਸਨ ਅਗਲੇ ਦਿਨ ਲਿਪਾਈ ਵਾਲੀ ਮਿੱਟੀ ਬਣਾਉਣ ਦੀ ਡਿਊਟੀ ਇੱਕ ਕਿਸੇ ਹੋਰ ਸੇਵਾਦਾਰ ਨਾਲ ਮੇਰੀ ਵੀ ਲਾ ਦਿੱਤੀ ਗਈ ਸੀ ਉਸ ਰਾਤ ਸੌਂਦੇ ਸਮੇਂ ਮੇਰੇ ਮਨ ’ਚ ਇਹ ਖਿਆਲ ਆਇਆ ਕਿ ਪੂਜਨੀਕ ਸਾਈਂ ਜੀ ਖੁਦ ਆ ਕੇ ਉਠਾਉਣਗੇ ਤਾਂ ਹੀ ਮੈਂ ਮਿੱਟੀ ਬਣਾਉਣ ਦੀ ਸੇਵਾ ’ਚ ਲੱਗਾਂਗਾ, ਨਹੀਂ ਉਠਾਉਣਗੇ ਤਾਂ ਨਹੀਂ ਬਣਾਵਾਂਗਾ

ਉਸ ਰਾਤ ਜਿਸ ਕੋਠੜੀ ’ਚ ਮੈਂ ਸੁੱਤਾ ਹੋਇਆ ਸੀ, ਮੇਰੇ ਸਮੇਤ ਉਸ ’ਚ ਕੁੱਲ ਇੱਕ ਪ੍ਰੇਮੀ (ਇੱਕੀ ਵਿਅਕਤੀ) ਸੀ ਕੋਠੜੀ ’ਚ ਘੁੱਪ ਹਨੇ੍ਹਰਾ ਸੀ ਅਸੀਂ ਸਾਰੇ ਸੇਵਾਦਾਰ ਗੂੜ੍ਹੀ ਨੀਂਦ ’ਚ ਸੌਂ ਰਹੇ ਸੀ, ਅਚਾਨਕ ਪੂਜਨੀਕ ਸਾਈਂ ਜੀ ਐਨੇ ਜ਼ਿਆਦਾ ਹਨੇ੍ਹੇਰੇ ’ਚ ਮੇਰੇ ਸਾਹਮਣੇ ਐਨ ਪ੍ਰਤੱਖ ਆ ਕੇ ਖੜ੍ਹੇ ਹੋ ਗਏ ਕਿਸੇ ਹੋਰ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਹੋਵੇਗਾ ਜੇਕਰ ਭਣਕ ਪੈਂਦੀ ਤਾਂ ਫਿਰ ਤਾਂ ਸਾਰੇ ਉੱਠ ਜਾਂਦੇ ਪਿਆਰੇ ਦਾਤਾ ਜੀ ਬੋਲੇ, ‘‘ਪੁੱਟਰ! ਉੱਠ, ਲਿਪਾਈ ਵਾਲੀ ਮਿੱਟੀ ਬਣਾਉਣੀ ਹੈ’’ ਮੈਂ ਉਸੇ ਸਮੇਂ ਉੱਠ ਕੇ ਕੋਠੜੀ ਤੋਂ ਬਾਹਰ ਆ ਗਿਆ ਉਪਰੰਤ ਸ਼ਹਿਨਸ਼ਾਹ ਪਿਆਰੇ ਨੇ ਮੈਨੂੰ ਨਸੀਹਤ ’ਚ ਇਹ ਬਚਨ ਫ਼ਰਮਾਇਆ,

‘‘ਪੁੱਟਰ! ਇਸ ਤਰ੍ਹਾਂ ਕੀ ਬਾਤ ਕਭੀ ਆਗੇ ਸੇ ਨਹੀਂ ਕਰਨਾ ਤੇਰੇ ਕੋ ਉਠਾਨੇ ਕੇ ਲੀਏ ਹੀ ਗਰੀਬ ਮਸਤਾਨਾ ਯਹਾਂ ਆਇਆ ਹੈ’’ ਮਨ ਦੀ ਇਸ ਨਾਦਾਨੀ ਅਤੇ ਸ਼ੈਤਾਨੀ ਲਈ ਮੈਨੂੰ ਬਹੁਤ ਸ਼ਰਮਿੰਦਗੀ ਹੋਈ ਮੈਂ ਉਸ ਸਮੇਂ ਪੂਜਨੀਕ ਸਾਈਂ ਜੀ ਤੋਂ ਮੁਆਫੀ ਮੰਗੀ ਕਿ ਸੱਚੇ ਪਾਤਸ਼ਾਹ ਜੀ, ਅੱਗੇ ਤੋਂ ਅਜਿਹੀ ਗਲਤੀ ਕਦੇ ਨਹੀਂ ਕਰਾਂਗਾ

ਸਤਿਗੁਰੂ ਪਿਆਰੇ ਦੀਆਂ ਅਪਾਰ ਰਹਿਮਤਾਂ ਦਾ ਬਿਆਨ ਜ਼ੁਬਾਨ ਕਰ ਨਹੀਂ ਸਕਦੀ ਹੈ ਅਤੇ ਨਾ ਹੀ ਕਿਸੇ ਕਲਮ ’ਚ ਤਾਕਤ ਹੈ ਦਾਤਾ-ਪਿਆਰੇ ਤੂੰ ਧੰਨ ਹੈਂ ਮੇਰੇ ਮਾਲਕਾ, ਜੋ ਆਪ ਜੀ ਜੀਵਾਂ ਦੇ ਵੱਡੇ-ਵੱਡੇ ਗੁਨਾਹ ਵੀ ਇੰਜ ਪਲ ’ਚ ਬਖ਼ਸ਼ ਦਿੰਦੇ ਹੋ ਅਤੇ ਉਨ੍ਹਾਂ ਨੂੰ ਆਪਣੇ ਅਪਾਰ ਪਿਆਰ ਅਤੇ ਰਹਿਮਤਾਂ ਨਾਲ ਭਰਪੂਰ ਕਰ ਦਿੰਦੇ ਹੋ

Also Read:  ਮੇਰੇ ਗੁਰੂ ਦਾ ਪੱਤਰ ਅੱਜ ਆਇਆ ਖੁਸ਼ੀ ਬੇਸ਼ੁਮਾਰ ਹੋ ਗਈ...