sohne satguru came home to me editorial -sachi shiksha punjabi

ਸੋਹਣੇ ਸਤਿਗੁਰ ਆਏ ਘਰ ਮੇਰੇ… -ਸੰਪਾਦਕੀ

ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਮੁਬਾਰਕ 15 ਅਗਸਤ ਨੂੰ ਅਵਤਾਰ ਧਾਰ ਇਸ ਧਰਾ ’ਤੇ ਆਏ ਜੋ ਸਮੂਹ ਸਾਧ-ਸੰਗਤ ਲਈ ਬਹੁਤ ਖੁਸ਼ੀ ਦਾ ਦਿਨ ਹੈ ਇਸ ਪਾਵਨ ਅਵਤਾਰ ਦਿਵਸ ਨੂੰ ਦੇਸ਼-ਵਿਦੇਸ਼ ’ਚ ਰਹਿਣ ਵਾਲੇ ਸ਼ਰਧਾਲੂ ਆਪਣੇ-ਆਪਣੇ ਅੰਦਾਜ਼ ’ਚ ਤਿਉਹਾਰ ਵਾਂਗ ਮਨਾਉਂਦੇ ਹਨ ਆਪਣੇ ਸੋਹਣੇ ਮੁਰਸ਼ਿਦੇ-ਕਾਮਿਲ ਦੇ ਪਰਉਪਕਾਰਾਂ ਦਾ ਗੁਣਗਾਨ ਕਰਦੇ ਹਨ

ਧੰਨ ਅਗਸਤ ਮਹੀਨਾ ਅਤੇ ਧੰਨ ਇਸ ਮਹੀਨੇ ਦੀ ਪਾਵਨ 15 ਤਾਰੀਖ ਜਿਸ ਨੇ ਸੋਹਣੇ ਸਤਿਗੁਰ ਵਾਲੀ ਦੋ ਜਹਾਨ ਨਾਲ ਮੇਲ ਕਰਵਾਇਆ ਅਜਿਹਾ ਸਤਿਗੁਰ ਜਿਸ ਦਾ ਕੋਈ ਸਾਨੀ ਨਹੀਂ ਹੈ ਅਜਿਹਾ ਪਿਆਰਾ ਮੁਰਸ਼ਿਦ ਜੋ ਅਨੰਤ ਇਲਾਹੀ ਖੁਸ਼ੀਆਂ, ਬਰਕਤਾਂ ਨੂੰ ਲੈ ਕੇ ਆਇਆ ਅਤੇ ਅੱਜ ਕਰੋੜਾਂ ਲੋਕ ਇਨ੍ਹਾਂ ਬਰਕਤਾਂ ਨਾਲ ਸਰਾਬੋਰ ਹੋ ਰਹੇ ਹਨ ਸਮੁੱਚਾ ਜਗਤ, ਪੂਰੀ ਕੁਦਰਤ, ਖਲਕਤ ਇਨ੍ਹਾਂ ਰੂਹਾਨੀ ਰਹਿਮਤਾਂ ਨਾਲ ਲਬਾਲਬ ਹੋ ਰਹੀ ਹੈ

Also Read :-

ਪੂਜਨੀਕ ਗੁਰੂ ਜੀ ਆਪਣੇ ਅਥਾਹ ਰੂਹਾਨੀ ਪਰਾਕ੍ਰਮ, ਅਣਥੱਕ ਮਿਹਨਤ ਸਦਕਾ ਪੂਰੀ ਦੁਨੀਆਂ ਲਈ ਯਤਨਸ਼ੀਲ ਹਨ ਅਤੇ ਮਾਨਵਤਾ ਲਈ ਬੇਜੋੜ ਸਤੰਭ ਸਥਾਪਿਤ ਕੀਤੇ ਹਨ ਜਿਸ ’ਤੇ ਹਰ ਕਿਸੇ ਨੂੰ ਮਾਣ ਹੈ ਪੂਜਨੀਕ ਗੁਰੂ ਜੀ ਨੇ ਮਾਨਵਤਾ ਦੇ ਖੇਤਰ ’ਚ ਅਜਿਹੇ ਮੀਲ ਦੇ ਪੱਥਰ ਸਾਬਤ ਕੀਤੇ ਹਨ ਜਿਸ ਦੇ ਲਈ ਦੇਸ਼-ਦੁਨੀਆਂ ਦੇ ਲੋਕ ਵੀ ਧੰਨਵਾਦ ਕਰਦੇ ਨਹੀਂ ਥੱਕਦੇ ਪੂਜਨੀਕ ਗੁਰੂ ਜੀ ਨੇ ਆਪਣੇ ਬਲ ਨਾਲ ਜੋ ਕਰਕੇ ਦਿਖਾਇਆ ਹੈ ਅੱਜ ਬੱਚਾ-ਬੱਚਾ ਭਲੀਭਾਂਤੀ ਜਾਣਕਾਰ ਹੈ ਪੂਜਨੀਕ ਗੁਰੂ ਜੀ ਦੇ ਅਣਥੱਕ ਯਤਨਾਂ ਦਾ ਹੀ ਮਹੱਤਵ ਹੈ ਕਿ ਡੇਰਾ ਸੱਚਾ ਸੌਦਾ ਅੱਜ ਕਿਸੇ ਨਾਂਅ ਦਾ ਮੋਹਤਾਜ਼ ਨਹੀਂ ਹੈ ਹਰ ਘਰ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਗੂੰਜ ਰਿਹਾ ਹੈ ਪੂਜਨੀਕ ਗੁਰੂ ਜੀ ਮਾਨਵਤਾ ’ਤੇ ਜੋ ਪਿਆਰ ਬੇਸ਼ੁਮਾਰ ਲੁਟਾ ਰਹੇ ਹਨ, ਸਮਾਜ ਸੁਧਾਰ ਲਈ ਜੋ ਯਤਨ ਕਰ ਰਹੇ ਹਨ

ਉਨ੍ਹਾਂ ਨੂੰ ਆਪਣੇ ਸ਼ਬਦਾਂ ’ਚ ਬਿਆਨ ਕਰਨਾ ਆਸਾਨ ਨਹੀਂ ਹੈ ਵਿਸ਼ੇਸ਼ ਕਰਕੇ ਉਹ ਰੂਹਾਨੀ ਨਜ਼ਾਰੇ ਜੋ ਚਾਹ ਕੇ ਵੀ ਨਹੀਂ ਦੱਸੇ ਜਾ ਸਕਦੇ ਅਤੇ ਜੇਕਰ ਦੱਸਣ ਵਾਲੇ ਉਨ੍ਹਾਂ ਨਜ਼ਾਰਿਆਂ ਨੂੰ ਦੱਸਣ ਲੱਗ ਜਾਣ, ਲਿਖਣ ਲੱਗ ਜਾਣ ਤਾਂ ਇਸ ਦਾ ਕੋਈ ਅੰਤ ਨਹੀਂ ਹੋ ਸਕਦਾ ਅਜਿਹੀਆਂ ਰਹਿਮਤਾਂ ਨੂੰ, ਨਜ਼ਾਰਿਆਂ ਨੂੰ ਬਿਆਨ ਕਰਦੇ-ਕਰਦੇ ਪੂਰੀ ਉਮਰ ਗੁਜ਼ਰ ਜਾਏਗੀ ਪਰ ਉਨ੍ਹਾਂ ਦਾ ਵਰਣਨ ਅਸੀਮਤ ਹੈ ਇਹੀ ਕਾਰਨ ਹੈ ਕਿ ਅੱਜ ਕਰੋੜਾਂ ਸ਼ਰਧਾਲੂ ਆਪਣੇ ਸਤਿਗੁਰ ਦੇ ਪਿਆਰ ਦੇ ਦੀਵਾਨੇ ਹਨ, ਮਸਤਾਨੇ ਹਨ ਆਪਣੇ ਸਤਿਗੁਰ, ਰਹਿਬਰ ਦੇ ਉਪਕਾਰਾਂ ਦੇ ਰਿਣੀ ਹਨ ਉਨ੍ਹਾਂ ਲਈ ਪੂਰੀ ਦੁਨੀਆਂ ਤਾਂ ਕੀ ਖੰਡਾਂ-ਬ੍ਰਹਿਮੰਡਾਂ ’ਚ ਵੀ ਕੋਈ ਉਸ ਵਰਗਾ ਨਹੀਂ ਹੈ

ਅਤੇ ਨਾ ਹੀ ਹੋਵੇਗਾ ਆਪਣੇ ਮੁਰਸ਼ਿਦ ਦਾ ਇੱਕ ਬਚਨ ਉਨ੍ਹਾਂ ਲਈ ਸਭ ਕੁਝ ਹੈ ਅਤੇ ਇਹੀ ਸੱਚੀ ਰੂਹਾਨੀਅਤ ਹੈ ਕਿਉਂਕਿ ਰੂਹਾਨੀਅਤ ’ਚ ਸ਼ਿਸ਼ ਅਤੇ ਗੁਰੂ ’ਚ ਇਹੀ ਰਿਸ਼ਤਾ ਹੁੰਦਾ ਹੈ ਕਿ ਜੋ ਗੁਰੂ ਨੇ ਆਪਣੇ ਮੁਖਾਰਬਿੰਦ ਤੋਂ ਕਹਿ ਦਿੱਤਾ ਇੱਕ ਸ਼ਿਸ਼ ਲਈ ਉਸ ਨੂੰ ਬਿਨਾਂ ਚੂ-ਚਰਾਂ ਕੀਤੇ ਸਿਰ-ਮੱਥੇ ਮੰਨਣਾ ਹੈ, ਉਸ ਨੂੰ ਸਿਰੇ ਚੜ੍ਹਾਉਣਾ ਹੈ ਅਤੇ ਜੋ ਆਪਣੇ ਗੁਰੂ ਦੇ ਬਚਨ ਨੂੰ ਸਤਿ ਕਹਿ ਮੰਨਦਾ ਹੈ ਫਿਰ ਰੂਹਾਨੀ ਨਜ਼ਾਰੇ ਵੀ ਉਸ ’ਤੇ ਮੋਹਲੇਧਾਰ ਵਰਸਦੇ ਹਨ ਸਤਿਗੁਰ ਅਜਿਹੇ ਸ਼ਿਸ਼ਾਂ ’ਤੇ ਅਥਾਹ ਰਹਿਮਤਾਂ ਵਰਸਾਉਂਦੇ ਹਨ ਅਤੇ ਇਸ ਦੇ ਲਈ ਪੂਜਨੀਕ ਗੁਰੂ ਜੀ ਨੇ ਹੁਣ ਬਚਨ ਫਰਮਾਏ ਹਨ

ਕਿ ਪਹਿਲਾਂ ਅਸੀਂ ਇੱਕ ਬੂੰਦ ਦੇ ਰਹੇ ਸੀ ਹੁਣ ਜੋ ਬਚਨਾਂ ਨੂੰ ਮੰਨੇਗਾ ਉਸ ਦੇ ਲਈ ਸਮੁੰਦਰ ਵਰਸੇਗਾ ਸੰਤ-ਸਤਿਗੁਰ ਸਭ ਦਾ ਭਲਾ ਹੀ ਕਰਦੇ ਹਨ ਅਤੇ ਆਪਣੇ ਸ਼ਿਸ਼ ਨੂੰ ਵੀ ਅਜਿਹੀ ਹੀ ਪ੍ਰੇਰਨਾ ਦਿੰਦੇ ਹਨ ਆਪਣੇ ਸਤਿਗੁਰ ਪਿਆਰੇ ਦੇ ਅਨਮੋਲ ਬਚਨਾਂ ’ਤੇ ਚੱਲਦੇ ਹੋਏ ਅੱਜ ਕਰੋੜਾਂ ਸ਼ਰਧਾਲੂ ਸਮਾਜ ਭਲਾਈ ’ਚ ਜੁਟੇ ਹੋਏ ਹਨ ਆਪਣੇ ਪਿਆਰੇ ਮੁਰਸ਼ਿਦ ਦੇ ਪਾਵਨ ਅਵਤਾਰ ਦਿਵਸ ਦੀ ਖੁਸ਼ੀ ’ਤੇ ਸਾਧ-ਸੰਗਤ ਇਨ੍ਹਾਂ ਭਲਾਈ ਕਾਰਜਾਂ ਨੂੰ ਹੋਰ ਵੀ ਉਤਸ਼ਾਹ ਨਾਲ ਕਰਦੀ ਹੈ ਸਤਿਗੁਰ ਤੋਂ ਅਜਿਹਾ ਪਿਆਰ ਮਿਲਿਆ ਹੈ, ਐਨਰਜ਼ੀ ਮਿਲੀ ਹੈ

ਕਿ ਸਭ ਦੇ ਵਾਰੇ-ਨਿਆਰੇ ਹੋ ਗਏ ਹਨ ਸਤਿਗੁਰ ਵੀ ਆਪਣੇ ਅਜਿਹੇ ਭਗਤਾਂ ’ਤੇ ਸਮੁੰਦਰ ਵਰਸਾਉਣ ਨੂੰ ਆਤੁਰ ਹੈ ਸਤਿਗੁਰ ਦੇ ਇਸ ਪਾਵਨ ਆਗਮਨ ਦੀਆਂ ਜੀ ਭਰ ਕੇ ਖੁਸ਼ੀਆਂ ਮਨਾਓ
-ਸੰਪਾਦਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!