ਕਾਂਸੀ ਦਾ ਚੌਕਾ ਵਿਸ਼ਵ ਚੈਂਪੀਅਨਸ਼ਿਪ: ਪੈਂਟਾਥਲਾਨ ਬਾਇਥਲ/ਟਰਾਇਥਲ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਰਹੀ ਧੁੰਮ
Shah Satnam Ji Girls School
Table of Contents
ਤੈਰਾਕ ਰੀਆ ਦਾ ਸ਼ਾਨਦਾਰ ਪ੍ਰਦਰਸ਼ਨ
- ਪਹਿਲਾ ਕਾਂਸੀ: ਬਾਇਥਲ ਮਿਕਸਡ ਰਿਲੇ (ਤੈਰਾਕੀ ਅਤੇ ਦੌੜ ਦੇ ਇਸ ਮੁਕਾਬਲੇ ’ਚ ਇੱਕ ਲੜਕਾ ਅਤੇ ਇੱਕ ਲੜਕੀ ਦੀ ਸਾਂਝੀ ਹਿੱਸੇਦਾਰੀ)
- ਦੂਜਾ ਕਾਂਸੀ: ਟਰਾਇਥਲ ਮਿਕਸਡ ਰਿਲੇ (ਤੈਰਾਕੀ, ਦੌੜ ਅਤੇ ਨਿਸ਼ਾਨੇਬਾਜ਼ੀ ਮੁਕਾਬਲੇ ’ਚ 1 ਲੜਕਾ ਅਤੇ 1 ਲੜਕੀ ਦੀ ਸਾਂਝੀ ਹਿੱਸੇਦਾਰੀ)
- ਤੀਜਾ ਕਾਂਸੀ: ਟਰਾਇਥਲ ਗਰਲਜ਼ ਰਿਲੇ (ਤੈਰਾਕੀ, ਦੌੜ ਅਤੇ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਲੜਕੀਆਂ ਦੀ ਸਾਂਝੀ ਹਿੱਸੇਦਾਰੀ)
- ਚੌਥਾ ਕਾਂਸੀ: ਬਾਇਥਲ ਗਰਲਜ਼ ਰਿਲੇ (ਤੈਰਾਕੀ ਅਤੇ ਦੌੜ ਮੁਕਾਬਲੇ ’ਚ 3 ਲੜਕੀਆਂ ਦੀ ਸਾਂਝੀ ਹਿੱਸੇਦਾਰੀ)
ਯੂਨੀਅਨ ਇੰਟਰਨੈਸ਼ਨਲ ਡੀ ਪੈਂਟਾਥਲਾੱਨ ਮਾਡਰਨ (ਯੂਆਈਪੀਐੱਮ) ਰਾਹੀਂ ਮਿਸਰ ’ਚ ਹੋਈ ਪੈਂਟਾਥਲਾੱਨ ਬਾਇਥਲ/ਟਰਾਇਥਲ ਵਿਸ਼ਵ ਚੈਂਪੀਅਨਸ਼ਿਪ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਧੁੰਮ ਰਹੀ ਵਿਦਿਆਰਥਣ ਰੀਆ ਸਹਾਰਨ ਨੇ ਅੰਡਰ-17 ਉਮਰ ਵਰਗ ’ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਇਕੱਠੇ ਚਾਰ ਮੁਕਾਬਲਿਆਂ ’ਚ ਅਲੱਗ-ਅਲੱਗ ਚਾਰ ਕਾਂਸੀ ਤਮਗੇ ਜਿੱਤ ਕੇ ਸਿੱਖਿਅਕ ਸੰਸਥਾਨ ਦੇ ਨਾਲ-ਨਾਲ ਪੂਰੇ ਹਰਿਆਣਾ ਸੂਬੇ ਦਾ ਵਿਸ਼ਵ ’ਚ ਡੰਕਾ ਵਜਾਇਆ ਹੈ ਆਪਣੀ ਹੋਣਹਾਰ ਵਿਦਿਆਰਥਣ ਦੀ ਇਸ ਉਪਲਬੱਧੀ ’ਤੇ ਸਕੂਲ ਪ੍ਰਸ਼ਾਸਨ ਵੀ ਖੁਸ਼ੀ ਨਾਲ ਗਦਗਦ ਹੋ ਉੱਠਿਆ ਸਕੂਲ ’ਚ ਰੀਆ ਸਹਾਰਨ ਦਾ ਨਿੱਘਾ ਸਵਾਗਤ ਅਤੇ ਸਨਮਾਨ ਸਮਾਰੋਹ ਹੋਇਆ।
ਜਿਸ ’ਚ ਪਦਕਵੀਰ ਰੀਆ ਸਹਾਰਨ ਨੂੰ ਸਨਮਾਨਿਤ ਕੀਤਾ ਗਿਆ ਰੀਆ ਸਹਾਰਨ ਨੇ ਆਪਣੀ ਇਸ ਉਪਲਬੱਧੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦਿਆਂ ਹੁਣ ਓਲੰਪਿਕ ’ਚ ਭਾਰਤ ਲਈ ਤਮਗਾ ਜਿੱਤਣ ਦੀ ਇੱਛਾ ਜਤਾਈ
ਜਾਣਕਾਰੀ ਅਨੁਸਾਰ, ਮਾਡਰਨ ਪੈਂਟਾਥਲਾੱਨ ਵਿਸ਼ਵ ਚੈਂਪੀਅਨਸ਼ਿਪ (ਬਾਇਥਲ ਅਤੇ ਟਰਾਇਥਲ) ਬੀਤੀ 9 ਅਕਤੂਬਰ ਤੋਂ 13 ਅਕਤੂਬਰ 2024 ਦਰਮਿਆਨ ਮਿਸਰ (ਐਜਿਪਟ) ’ਚ ਹੋਈ।
ਇਸ ਚੈਂਪੀਅਨਸ਼ਿਪ ’ਚ 28 ਦੇਸ਼ਾਂ ਦੇ 600 ਖਿਡਾਰੀਆਂ ਨੇ ਆਪਣੇ ਜ਼ੌਹਰ ਦਾ ਪ੍ਰਦਰਸ਼ਨ ਕੀਤਾ ਇਸ ਚੈਂਪੀਅਨਸ਼ਿਪ ’ਚ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨ ਦੀਆਂ ਦੋ ਖਿਡਾਰਣਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਹੋਣਹਾਰ ਖਿਡਾਰੀ ਰੀਆ ਸਹਾਰਨ ਨੇ ਅੰਡਰ-17 ਉਮਰ ਵਰਗ ’ਚ ਆਪਣੇ ਮੁਕਾਬਲੇਬਾਜ਼ਾਂ ਨੂੰ ਪਛਾੜਦੇ ਹੋਏ 4 ਮੈਡਲ ਪ੍ਰਾਪਤ ਕਰਕੇ ਮਿਸਰ ’ਚ ਭਾਰਤ ਦੇਸ਼ ਦਾ ਨਾਂਅ ਚਮਕਾ ਦਿੱਤਾ ਜ਼ਿਕਰਯੋਗ ਹੈ ਕਿ ਰੀਆ ਸਹਾਰਨ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਕਲਾਸ 11ਵੀਂ ਦੀ ਵਿਦਿਆਰਥਣ ਹੈ।
ਉਹ ਪਿਛਲੇ ਕਰੀਬ 3 ਸਾਲਾਂ ਤੋਂ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨ ’ਚ ਇਸ ਚੈਂਪੀਅਨਸ਼ਿਪ ਲਈ ਜੀ-ਤੋੜ ਮਿਹਨਤ ਕਰ ਰਹੀ ਸੀ ਅਤੇ ਉਸ ਦੀ ਇਹ ਪ੍ਰੈਕਟਿਸ ਜਿਉਂ ਦੀ ਤਿਉਂ ਜਾਰੀ ਹੈ ਦੂਜੇ ਪਾਸੇ ਸ਼ਾਹ ਸਤਿਨਾਮ ਜੀ ਗਰਲਜ਼ ਕਾਲੇਜ ਦੀ ਖਿਡਾਰੀ ਸੰਜਨਾ ਨੇ ਇਸ ਚੈਂਪੀਅਨਸ਼ਿਪ ਦੇ ਸੀਨੀਅਰ ਉਮਰ ਵਰਗ ’ਚ ਹਿੱਸੇਦਾਰੀ ਕਰਦੇ ਹੋਏ ਆਪਣੀ ਖੇਡ-ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕੀਤਾ
ਸੰਸਥਾਨ ਦੀ ਮਹਿਲਾ ਕੋਚ ਡਾ. ਰੀਟਾ ਨੇ ਦੱਸਿਆ ਕਿ ਰੀਆ ਸਹਾਰਨ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਖਿਡਾਰੀ ਹੈ, ਇਸ ਚੈਂਪੀਅਨਸ਼ਿਪ ’ਚ ਰੀਆ ਦਾ ਪ੍ਰਦਰਸ਼ਨ ਲਾਜਵਾਬ ਰਿਹਾ।
ਨਿੱਘਾ ਸਵਾਗਤ: ਤਮਗਾ ਜੇਤੂ ਨੂੰ ਸਕੂਲ ਨੇ ਪਲਕਾਂ ’ਤੇ ਬਿਠਾਇਆ
ਭਾਰਤ ਦੇਸ਼ ਲਈ ਇਕੱਠੇ ਚਾਰ ਤਮਗੇ ਜਿੱਤ ਕੇ ਵਾਪਸ ਆਈ ਆਪਣੀ ਵਿਦਿਆਰਥਣ ਰੀਆ ਸਹਾਰਨ ਲਈ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੇ ਪਲਕਾਂ ਵਿਛਾ ਦਿੱਤੀਆਂ ਅਤੇ ਦਿਲ ਖੋਲ੍ਹ ਕੇ ਇਸ ਹੋਣਹਾਰ ਸਵਿਮਿੰਗ ਖਿਡਾਰੀ ਦਾ ਸਵਾਗਤ ਕੀਤਾ ਸਕੂਲ ’ਚ ਹੋਏ ਨਿੱਘੇ ਸਮਾਰੋਹ ’ਚ ਬਤੌਰ ਮੁੱਖ ਮਹਿਮਾਨ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਚਰਨਜੀਤ ਸਿੰਘ ਜੀ ਇੰਸਾਂ ਨੇ ਰੀਆ ਸਹਾਰਨ ਨੂੰ ਮੈਡਲ ਪਹਿਨਾ ਕੇ ਤੇ ਟੋਕਨ ਆਫ ਲਵ ਦੇ ਰੂਪ ’ਚ ਸਨਮਾਨ ਚਿੰਨ੍ਹ ਅਤੇ ਆਕਰਸ਼ਕ ਤੋਹਫਾ ਦੇ ਕੇ ਸਨਮਾਨਿਤ ਕੀਤਾ।
ਇਸ ਦੌਰਾਨ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨ ਦੇ ਇੰਚਾਰਜ ਰਿਟਾਇਰਡ ਕਰਨਲ ਨਰਿੰਦਰ ਪਾਲ ਸਿੰਘ ਤੂਰ ਇੰਸਾਂ, ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਉੱਪ ਪ੍ਰਿੰਸੀਪਲ ਸੀਮਾ ਛਾਬੜਾ ਇੰਸਾਂ ਦੀ ਮੌਜੂਦਗੀ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ ਇਸ ਤੋਂ ਪਹਿਲਾਂ ਰੀਆ ਦਾ ਸਕੂਲ ਦੇ ਮੁੱਖ ਗੇਟ ’ਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਬੈਂਡ ਦੀਆਂ ਮਿੱਠੀਆਂ ਧੁੰਨਾਂ ਅਤੇ ਤਾੜੀਆਂ ਦੀ ਗੜਗੜਾਹਟ ’ਚ ਉਨ੍ਹਾਂ ਨੂੰ ਮੰਚ ’ਤੇ ਲਿਆਂਦਾ ਗਿਆ ਰੀਆ ਦਾ ਇਸ ਉਪਲਬੱਧੀ ’ਤੇ ਸਕੂਲ ਦੀਆਂ ਹਜ਼ਾਰਾਂ ਵਿਦਿਆਰਥਣਾਂ ਵੀ ਇੱਕ ਬੇਟੀ ਦੇ ਰੂਪ ’ਚ ਮਾਣ ਮਹਿਸੂਸ ਕਰ ਰਹੀਆਂ ਸਨ, ਪੰਡਾਲ ’ਚ ਲਗਾਤਾਰ ਗੂੰਜਦੀਆਂ ਤਾੜੀਆਂ ਦੀ ਗੜਗੜਾਹਟ ਨਾਲ ਮੰਨੋ ਉਹ ਸਮਾਜ ਨੂੰ ਸੰਦੇਸ਼ ਦੇ ਰਹੀਆਂ ਸਨ ਕਿ ਸਫਲਤਾ ਦੀਆਂ ਇਨ੍ਹਾਂ ਬੁਲੰਦੀਆਂ ਲਈ ਹੁਣ ਬੇਟੀਆਂ ਵੀ ਇਸ ਦੇਸ਼ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਣਗੀਆਂ ਇਸ ਦੌਰਾਨ ਸਕੂਲ ਪ੍ਰਬੰਧਨ ਕਮੇਟੀ ਵੱਲੋਂ ਸੰਸਥਾਨ ਦੀ ਸਵਿਮਿੰਗ ਕੋਚ ਡਾ. ਰੀਟਾ ਨੂੰ ਵੀ ਸਨਮਾਨਿਤ ਕੀਤਾ ਗਿਆ
ਯੂਆਈਪੀਐੱਮ ਬਾਇਥਲ-ਟਰਾਇਥਲ ਵਿਸ਼ਵ ਚੈਂਪੀਅਨਸ਼ਿਪ ਇੱਕ ਕੌਮਾਂਤਰੀ ਮੁਕਾਬਲਾ ਹੈ ਜਿਸ ’ਚ ਬਾਇਥਲ ਅਤੇ ਟਰਾਇਥਲ ਦੋਵੇਂ ਈਵੈਂਟ ਸ਼ਾਮਲ ਰਹਿੰਦੇ ਹਨ ਪਹਿਲੀ ਬਾਇਥਲ-ਟਰਾਇਥਲ ਵਿਸ਼ਵ ਚੈਂਪੀਅਨਸਿਪ ਦਾ ਆਯੋਜਨ 2013 ’ਚ ਸਾਈਪ੍ਰਸ ’ਚ ਕੀਤਾ ਗਿਆ ਸੀ ਆਧੁਨਿਕ ਪੈਂਟਾਥਲਾੱਨ ’ਚ, ਬਾਇਥਲ ਅਤੇ ਟਰਾਇਥਲ ਅਜਿਹੇ ਉੱਪ ਖੇਡ ਹਨ ਜਿਨ੍ਹਾਂ ’ਚ ਦੌੜਨਾ, ਤੈਰਨਾ ਅਤੇ ਸ਼ੂਟਿੰਗ ਮੁਕਾਬਲੇ ਸ਼ਾਮਲ ਰਹਿੰਦੇ ਹਨ।
ਬਾਇਥਲ:
ਇਹ ਇੱਕ ਦੌੜ-ਸਵਿੱਮ-ਦੌੜ ਪ੍ਰਕਿਰਿਆ ਹੈ, ਭਾਵ ਇਸ ’ਚ ਖਿਡਾਰੀ ਨੂੰ ਪਹਿਲਾਂ ਦੌੜ, ਫਿਰ ਤੈਰਾਕੀ ਅਤੇ ਫਿਰ ਤੋਂ ਦੌੜ ’ਚ ਹਿੱਸੇਦਾਰੀ ਕਰਨੀ ਹੁੰਦੀ ਹੈ ਬਾਇਥਲ ਨੂੰ ਸਾਰਿਆਂ ਲਈ ਖੇਡਣ ਵਾਲੀ ਖੇਡ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਆਯੋਜਿਤ ਕਰਨਾ ਸਰਲ ਅਤੇ ਸਸਤਾ ਹੈ ਵੱਡੀ ਗੱਲ ਇਹ ਵੀ ਹੈ ਕਿ ਇਸ ਖੇਡ ਨੂੰ ਕਿਤੇ ਵੀ ਕਰਵਾਇਆ ਜਾ ਸਕਦਾ ਹੈ।
ਟਰਾਇਥਲ:
ਇਹ ਇੱਕ ਰਨ-ਸ਼ਟ-ਸਵਿੱਮ ਪ੍ਰਕਿਰਿਆ ਹੈ ਭਾਵ ਇਸ ਮੁਕਾਬਲੇ ’ਚ ਪਹਿਲਾਂ ਦੌੜ, ਫਿਰ ਨਿਸ਼ਾਨੇਬਾਜ਼ੀ ਅਤੇ ਅਖੀਰ ’ਚ ਤੈਰਾਕੀ ਦਾ ਪੜਾਅ ਸ਼ਾਮਲ ਹੁੰਦਾ ਹੈ ਇਹ ਉਮਰ ਵਰਗ ਅਤੇ ਡਿਵੀਜ਼ਨ ਦੇ ਆਧਾਰ ’ਤੇ ਦੋ ਜਾਂ ਚਾਰ ਵਾਰ ਦੁਹਰਾਇਆ ਜਾਂਦਾ ਹੈ। ਮੈਂ ਪਿਛਲੇ ਕਈ ਸਾਲਾਂ ਤੋਂ ਸਵਿਮਿੰਗ ਖੇਡ ’ਚ ਹਿੱਸਾ ਲੈ ਰਹੀ ਹਾਂ, ਪਰ ਜਦੋਂ ਦਾ ਮੈਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਦਾਖਲਾ ਲਿਆ ਹੈ ਤਾਂ ਇੱਥੇ ਆ ਕੇ ਮੇਰੀ ਖੇਡ ’ਚ ਜ਼ਬਰਦਸਤ ਨਿਖਾਰ ਆਇਆ ਹੈ।
ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨ ’ਚ ਬੱਚਿਆਂ ਨੂੰ ਦਿੱਤੀ ਜਾ ਰਹੀ ਖੇਡ ਤਕਨੀਕ ਵਿਦੇਸ਼ਾਂ ਦੀ ਖੇਡ ਤਕਨੀਕ ਤੋਂ ਵੀ ਬਿਹਤਰ ਹੈ ਇੱਥੇ ਪੂਜਨੀਕ ਗੁਰੂ ਜੀ ਦੇ ਆਸ਼ੀਰਵਾਦ ਅਤੇ ਸਾਡੀ ਕੋਚ ਦੀ ਬਿਹਤਰ ਗਾਈਡੈਂਸ ਦੀ ਬਦੌਲਤ ਵਿਸ਼ਵ ਚੈਂਪੀਅਨਸ਼ਿਪ ’ਚ ਮੈਨੂੰ ਅਜਿਹਾ ਪ੍ਰਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ ਰੀਆ ਨੇ ਇਸ ਉਪਲਬੱਧੀ ’ਚ ਆਪਣੇ ਮਾਤਾ-ਪਿਤਾ ਦਾ ਅਹਿਮ ਰੋਲ ਦੱਸਦੇ ਹੋਏ ਕਿਹਾ ਕਿ ਹੁਣ ਮੇਰਾ ਟੀਚਾ ਓਲੰਪਿਕ ’ਚ ਤਮਗਾ ਜਿੱਤ ਕੇ ਸਕੂਲ, ਪੂਜਨੀਕ ਗੁਰੂ ਜੀ, ਮੇਰੇ ਮਾਤਾ-ਪਿਤਾ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰਨਾ ਹੈ।
-ਰੀਆ ਸਹਾਰਨ, ਤੈਰਾਕ
ਰੀਆ ਸਹਾਰਨ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਬਾਇਥਲ ਮਿਕਸਡ ਰਿਲੇ, ਟਰਾਇਥਲ ਮਿਕਸਡ ਰਿਲੇ, ਬਾਇਥਲ ਗਰਲਜ਼ ਰਿਲੇ ਅਤੇ ਟਰਾਇਥਲ ਗਰਲਜ਼ ਰਿਲੇ ਵਰਗ ’ਚ ਅਲੱਗ-ਅਲੱਗ 4 ਕਾਂਸੀ ਤਮਗੇ ਜਿੱਤੇ ਹਨ ਇਸ ਚੈਂਪੀਅਨਸ਼ਿਪ ’ਚ 28 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿਸ ’ਚ ਰੀਆ ਸਹਾਰਨ ਨੇ ਅੰਡਰ-17 ਉਮਰ ਵਰਗ ’ਚ ਇਹ ਮੁਕਾਮ ਪਾਇਆ ਹੈ ਇਹ ਸਭ ਪੂਜਨੀਕ ਗੁਰੂ ਜੀ ਦੇ ਪਵਿੱਤਰ ਆਸ਼ੀਰਵਾਦ ਅਤੇ ਬਿਹਤਰ ਮਾਰਗਦਰਸ਼ਨ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ ਸਕੂਲ ਪ੍ਰਬੰਧਨ ਵੱਲੋਂ ਖਿਡਾਰੀ ਨੂੰ ਸ਼ਾਨਦਾਰ ਖੇਡ ਇੰਫਰਾਸਟਰਕਚਰ ਮੁਹੱਈਆ ਕਰਾਇਆ ਜਾ ਰਿਹਾ ਹੈ, ਇਨ੍ਹਾਂ ਸੁਵਿਧਾਵਾਂ ਦੇ ਚੱਲਦਿਆਂ ਖਿਡਾਰੀ ਬਿਹਤਰ ਅਭਿਆਸ ਕਰਕੇ ਤਮਗੇ ਜਿੱਤ ਰਹੇ ਹਨ।
-ਡਾ. ਰੀਟਾ ਸਵਿਮਿੰਗ ਕੋਚ
ਇਹ ਉਪਲਬੱਧੀ ਸਾਡੇ ਸਕੂਲ ਲਈ ਬਹੁਤ ਗੌਰਵਮਈ ਪਲ ਹੈ, ਕਿਉਂਕਿ ਰੀਆ ਸਹਾਰਨ ਨੇ ਵਿਸ਼ਵ ਚੈਂਪੀਅਨਸਿਪ ’ਚ ਇੱਕ-ਦੋ ਨਹੀਂ, ਸਗੋਂ ਇਕੱਠੇ ਚਾਰ ਬ੍ਰਾਂਜ ਤਮਗੇ ਜਿੱਤ ਕੇ ਸੰਸਥਾਨ ਦੇ ਨਾਲ-ਨਾਲ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਾਂਅ ਪੂਰੀ ਦੁਨੀਆਂ ’ਚ ਰੋਸ਼ਨ ਕੀਤਾ ਹੈ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਹੋਰ ਖੇਡਾਂ ’ਚ ਵੀ ਇੱਥੋਂ ਦੇ ਖਿਡਾਰੀ ਵਿਸ਼ਵ ਪੱਧਰੀ ਖੇਡਾਂ ’ਚ ਹਿੱਸਾ ਲੈ ਕੇ ਸੰਸਥਾਨ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਪੂਰੀ ਦੁਨੀਆਂ ’ਚ ਚਮਕਾਉਣ ਸੰਸਥਾਨ ਦੇ 1800 ਬੱਚੇ ਨੈਸ਼ਨਲ ਅਤੇ 82 ਬੱਚੇ ਇੰਟਰਨੈਸ਼ਨਲ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ ਜਦਕਿ ਪੰਜ ਖਿਡਾਰੀਆਂ ਨੂੰ ਹਰਿਆਣਾ ਸੂਬੇ ਦਾ ਸਰਵਉੱਚ ਖੇਡ ਪੁਰਸਕਾਰ ਭੀਮ ਐਵਾਰਡ ਮਿਲ ਚੁੱਕਾ ਹੈ ਇਹ ਸਭ ਸਫਲਤਾਵਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਤ ਦੀ ਬਦੌਲਤ ਹੀ ਪ੍ਰਾਪਤ ਹੋਈਆਂ ਹਨ।
-ਡਾ. ਸ਼ੀਲਾ ਪੂਨੀਆ ਇੰਸਾਂ, ਪ੍ਰਿੰਸੀਪਲ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ