ਸ਼ਾਹ ਮਸਤਾਨਾ ਜੀ ਆਏ ਜਗਤ ਮੇਂ -ਸੰਪਾਦਕੀ
ਸੰਤ, ਗੁਰੂ, ਪੀਰ-ਫਕੀਰ, ਮਹਾਂਪੁਰਸ਼ ਸ੍ਰਿਸ਼ਟੀ ਅਤੇ ਸਮਾਜ ਦੇ ਭਲੇ ਲਈ ਜਗਤ ’ਚ ਆਉਂਦੇ ਹਨ ਜੀਵਾਂ ਦਾ ਉੱਧਾਰ ਕਰਨਾ ਹੀ ਉਨ੍ਹਾਂ ਦੇ ਜੀਵਨ ਦਾ ਮਕਸਦ ਹੁੰਦਾ ਹੈ ਸੰਸਾਰ ਸੰਤਾਂ ਦੇ ਸਹਾਰੇ ਹੀ ਕਾਇਮ ਹੈ ‘ਸੰਤ ਨ ਆਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ’ ਸੰਤ ਸਾਰੀ ਜੀਵ-ਸ੍ਰਿਸ਼ਟੀ ਨੂੰ ਆਪਣਾ ਸਹਾਰਾ ਪ੍ਰਦਾਨ ਕਰਦੇ ਹਨ ਉਹ ਪਰਮ ਪਿਤਾ ਪਰਮਾਤਮਾ ਨੂੰ ਹਮੇਸ਼ਾ ਸਭ ਦੇ ਭਲੇ ਦੀ ਹੀ ਦੁਆ ਕਰਦੇ ਹਨ ਸਭ ਲਈ ਭਲਾ ਮੰਗਣਾ ਅਤੇ ਭਲਾ ਕਰਨਾ ਹੀ ਉਨ੍ਹਾਂ ਦੀ ਫਿਤਰਤ ਹੁੰਦੀ ਹੈ ਉਹ ਕਾਮ, ਕ੍ਰੋਧ, ਲੋਭ, ਹੰਕਾਰ, ਖੁਦੀ, ਮਨ-ਮਾਇਆ, ਮੋਹ-ਮਮਤਾ ਅਤੇ ਨਫਰਤ ਆਦਿ ਬੁਰਾਈਆਂ ਦੀ ਅੱਗ ’ਚ ਸੜ-ਬਲ ਰਹੇ ਜੀਵਾਂ ਨੂੰ ਆਪਣੇ ਪਿਆਰ ਦੇ ਠੰਢੇ-ਠਾਰ, ਸ਼ੀਤ ਹਿਰਦੇ ਨਾਲ ਲਾ ਕੇ ਉਨ੍ਹਾਂ ਦਾ ਉੱਧਾਰ ਕਰਦੇ ਹਨ ਮਹਾਨ ਪਰਉਪਕਾਰੀ ਸੰਤ ਅੰਮ੍ਰਿਤ ਦੀ ਵਗਦੀ ਅਜਿਹੀ ਜਲਧਾਰਾ ਦੇ ਸਮਾਨ ਹਨ।
ਜੋ ਵੱਡੇ-ਵੱਡੇ ਗੁਨਾਹਗਾਰਾਂ, ਪਾਪੀਆਂ ਅਤੇ ਵੱਡੇ-ਵੱਡੇ ਹੰਕਾਰੀਆਂ ਦਾ ਵੀ ਆਪਣੀ ਦਇਆ-ਮਿਹਰ, ਰਹਿਮਤ ਨਾਲ ਪਲਾਂ ’ਚ ਹੀ ਪਾਰ-ਉਤਾਰਾ ਕਰ ਦਿੰਦੇ ਹਨ ਜਿਵੇਂ ਜੇਠ-ਹਾੜ੍ਹ ’ਚ ਤਪਦੀ ਧਰਤੀ ਸਾਉਣ ਦੀਆਂ ਬੌਛਾਰਾਂ ਨਾਲ ਚਾਰੇ ਪਾਸੇ ਇੱਕ ਅਨੋਖੀ ਮਹਿਕ, ਸੋਂਧੀ-ਸੋਂਧੀ (ਭਿੰਨੀ-ਭਿੰਨੀ) ਖ਼ੁਸ਼ਬੂ ਅਤੇ ਠੰਢਕ ਦਾ ਅਹਿਸਾਸ ਕਰਵਾਉਂਦੀ ਹੈ, ਸੰਤਾਂ ਦੀ ਅੰਮ੍ਰਿਤਮਈ ਬਾਣੀ ਈਰਖਾ-ਨਫਰਤ ਅਤੇ ਦੁਨੀਆਂ ਦੇ ਵਿਸ਼ੇ ਵਾਸਨਾਵਾਂ ’ਚ ਤਪਦੇ ਲੋਕਾਂ ਦੇ ਦਿਲਾਂ ਨੂੰ ਠੰਢਾ-ਠਾਰ, ਸ਼ੀਤਲਤਾ ਪ੍ਰਦਾਨ ਕਰਦੀ ਹੈ ਇਤਿਹਾਸ ਗਵਾਹ ਹੈ ਕਿ ਕੌਡੇ ਵਰਗੇ ਰਾਖ਼ਸ਼, ਸੱਜਣ ਵਰਗੇ ਠੱਗ ਗਣਕਾ ਵਰਗੀ ਵੇਸ਼ਵਾ, ਚੋਰ-ਡਾਕੂ-ਲੁਟੇਰੇ ਵੀ ਮਹਾਨ ਸੰਤਾਂ ਦੀ ਸੋਹਬਤ ਨੂੰ ਪਾ ਕੇ ਉੱਚ-ਕੋਟੀ ਦੇ ਭਗਤ ਕਹਾਏ ਹਨ ਸੰਤ ਹਰ ਪ੍ਰਾਣੀ-ਮਾਤਰ ਪ੍ਰਤੀ ਹਮੇਸ਼ਾ ਹੀ ਪਰਉਪਕਾਰ ਤੇ ਸਦਭਾਵਨਾ ਰੱਖਦੇ ਹਨ ਉਨ੍ਹਾਂ ਦੀ ਪਰਉਪਕਾਰੀ ਭਾਵਨਾ ਨੂੰ ਪਾ ਕੇ ਹੀ ਹਰ ਜੀਵ ਪਰਮਪਿਤਾ ਪਰਮਾਤਮਾ ਦੇ ਗੁਣ ਗਾਉਂਦਾ ਹੋਇਆ ਨਿਹਾਲ ਹੋ ਜਾਂਦਾ ਹੈ।
‘ਸ਼ਾਹ ਮਸਤਾਨਾ ਜੀ ਆਏ ਜਗਤ ਮੇਂ ਰੂਹੋਂ ਕਾ ਉੱਧਾਰ ਕੀਆ’
ਜਗਤ-ਉੱਧਾਰਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ ਅਤਿ-ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਵਿਕਰਮੀ ਸੰਮਤ 1948 (ਸੰਨ 1891) ਦੀ ਕੱਤਕ ਦੀ ਪੂਰਨਮਾਸ਼ੀ ਨੂੰ ਅਵਤਾਰ ਲਿਆ ਸੀ ਆਪ ਜੀ ਪਾਕਿਸਤਾਨ ਦੇ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕਲਾਇਤ-ਬਲੋਚਿਸਤਾਨ ਦੇ ਰਹਿਣ ਵਾਲੇ ਸਨ ਆਪ ਜੀ ਨੂੰ ਬਚਪਨ ’ਚ ਹੀ ਈਸ਼ਵਰ ਦੀ ਭਗਤੀ ਦਾ ਸ਼ੌਂਕ ਸੀ ਆਪ ਜੀ ਨੇ ਆਪਣੇ ਘਰ ’ਚ ਸੱਤਿਆਨਾਰਾਇਣ ਜੀ ਦਾ ਮੰਦਰ ਬਣਾ ਰੱਖਿਆ ਸੀ ਆਪ ਜੀ ਘੰਟਿਆਂਬਧੀ ਭਗਵਾਨ ਦੀ ਭਗਤੀ ’ਚ ਬੈਠੇ ਰਹਿੰਦੇ।
ਇੱਕ ਦਿਨ ਜਦੋਂ ਆਪ ਜੀ ਸੱਤਿਆਨਾਰਾਇਣ ਜੀ ਦੀ ਭਗਤੀ ’ਚ ਲੀਨ ਸਨ ਤਾਂ ਅਚਾਨਕ ਸਫੈਦ ਲਿਬਾਸ ’ਚ ਇੱਕ ਫਕੀਰ-ਬਾਬਾ ਨੇ ਪ੍ਰਵੇਸ਼ ਕਰਕੇ ਆਪ ਜੀ ਨੂੰ ਕਿਹਾ ਕਿ ‘ਜੇਕਰ ਆਪ ਆਪਣੇ ਸੱਤਿਆਨਾਰਾਇਣ ਜੀ ਨੂੰ ਪਾਉਣਾ ਚਾਹੁੰਦੇ ਹੋ ਤਾਂ ਪੂਰੇ ਗੁਰੂ ਨਾਲ ਮਿਲਾਪ ਕਰੋ’ ਉਸ ਫਕੀਰ ਸਾਈਂ ਦਾ ਚਿਹਰਾ ਇਲਾਹੀ ਨੂਰ ਨਾਲ ਦਮਕ ਰਿਹਾ ਸੀ ਉਪਰੰਤ ਆਪ ਜੀ ਸੱਚੇ ਗੁਰੂ ਦੀ ਤਲਾਸ਼ ’ਚ ਲੱਗ ਗਏ ਜਿਉਂ ਹੀ ਆਪ ਜੀ ਨੇ ਹਜ਼ੂਰ ਬਾਬਾ ਸਾਵਣ ਸਿੰਘ ਮਹਾਰਾਜ ਨੂੰ ਤੱਕਿਆ ਤਾਂ ਤਨ-ਮਨ-ਧਨ ਤੋਂ ਆਪ ਜੀ ਨੇ ਆਪਣੇ-ਆਪ ਨੂੰ ਉਨ੍ਹਾਂ ’ਤੇ ਕੁਰਬਾਨ ਕਰ ਦਿੱਤਾ, ਕਿਉਂਕਿ ਇਹ ਫਕੀਰ ਬਾਬਾ ਉਹ ਹੀ ਸਨ।
ਜਿਨ੍ਹਾਂ ਨੇ ਸੱਚੇ ਗੁਰੂ ਨਾਲ ਮਿਲਾਪ ਕਰਨ ਲਈ ਕਿਹਾ ਸੀ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ਦੇ ਬੇਪਨਾਹ ਸਤਿਗੁਰੂ ਪਿਆਰ ਅਤੇ ਸੱਚੀ ਭਗਤੀ ਤੋਂ ਖੁਸ਼ ਹੋ ਕੇ ਆਪ ਜੀ ਨੂੰ ਜੀਵਾਂ ਦਾ ਉੱਧਾਰ ਕਰਨ ਅਤੇ ਬਾਗੜ ਨੂੰ ਤਾਰਨ ਦਾ ਹੁਕਮ ਦੇ ਕੇ ਸਰਸਾ ’ਚ ਭੇਜ ਦਿੱਤਾ ਕਿ ਡੇਰਾ ਬਣਾਓ ਤੇ ਸਤਿਸੰਗ ਲਗਾਓ, ਅੰਤ ਜੀਵਾਂ ਦਾ ਉੱਧਾਰ ਕਰੋ ਆਪ ਜੀ ਨੇ ਆਪਣੇ ਮੁਰਸ਼ਿਦੇ ਕਾਮਿਲ ਦੇ ਹੁਕਮ ਅਨੁਸਾਰ 29 ਅਪਰੈਲ 1948 ਦੇ ਇਸ ਸ਼ੁੱਭ ਦਿਨ ਨੂੰ ਸਰਵ ਧਰਮ ਸੰਗਮ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਆਪ ਜੀ ਨੇ 12 ਸਾਲ ਤੱਕ ਨੋਟ, ਸੋਨਾ, ਚਾਂਦੀ, ਕੱਪੜੇ ਕੰਬਲ ਆਦਿ ਵੰਡ-ਵੰਡ ਕੇ 1 ਲੱਖ 48 ਹਜ਼ਾਰ 277 ਜੀਵਾਂ ਨੂੰ ਨਾਮ, ਗੁਰੂਮੰਤਰ ਦੇ ਕੇ ਉਨ੍ਹਾਂ ਨੂੰ ਮਾਸ-ਸ਼ਰਾਬ, ਨਸ਼ੇ ਆਦਿ ਬੁਰਾਈਆਂ ਤੋਂ ਮੁਕਤ ਕਰ ਦੋਵਾਂ ਜਹਾਨਾਂ ’ਚ ਉਨ੍ਹਾਂ ਦਾ ਉੱਧਾਰ ਕੀਤਾ।
ਸੱਚੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਦੁਨੀਆਂ ਨੂੰ ਹੱਕ ਹਲਾਲ ਦੀ ਕਮਾਈ ਕਰਨ ਤੇ ਰਾਮ-ਨਾਮ ਦੀ ਭਗਤੀ ਕਰਨ ਦੀ ਬਹੁਤ ਹੀ ਸਰਲ-ਸੌਖੀ ਨਵੀਂ ਦਿਸ਼ਾ ਦਿਖਾਈ ਅਤੇ ਸਭ ਨੂੰ ਜਿੰਦਾਰਾਮ ਦਾ ਪਾਠ ਪੜ੍ਹਾਇਆ ਆਪ ਜੀ ਨੇ ਰਾਮ-ਨਾਮ ਦੀ ਅਜਿਹੀ ਜੋਤੀ ਜਗਾਈ ਜੋ ਅੱਜ ਬਿਨਾਂ ਕਿਸੇ ਭੇਦਭਾਵ ਤੋਂ ਪੂਰੀ ਦੁਨੀਆਂ ਦੇ ਦਿਲਾਂ ਵਿੱਚ ਜਗਮਗਾ ਰਹੀ ਹੈ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਮੌਜੂਦਾ ਤੀਜੀ ਪਾਵਨ ਬਾਡੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਡਾ. ਐੱਮਐੱਸਜੀ) ਦੀ ਪ੍ਰੇਰਨਾ ਅਤੇ ਪਾਕ-ਪਵਿੱਤਰ ਮਾਰਗ-ਦਰਸ਼ਨ ’ਚ ਡੇਰਾ ਸੱਚਾ ਸੌਦਾ ਆਪਣੀ ਉਸੇ ਪਵਿੱਤਰ ਮਰਿਆਦਾ ਅਨੁਸਾਰ ਚੱਲਦਿਆਂ ਅੱਜ ਪੂਰੀ ਦੁਨੀਆਂ ’ਚ ਅਤੀ ਪਵਿੱਤਰ ਭਾਵਨਾਵਾਂ ਨਾਲ ਜਾਣਿਆ ਤੇ ਸਤਿਕਾਰਿਆ ਜਾਂਦਾ ਹੈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ 133ਵੇਂ ਪਵਿੱਤਰ ਅਵਤਾਰ ਦਿਵਸ ਦੀ ਸਾਰੀ ਸ੍ਰਿਸ਼ਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਹੋਵੇ ਜੀ