ਸੇਵਾ ਸਾਡਾ ਧਰਮ ਹੈ
Table of Contents
ਖੂਨਦਾਨੀਆਂ ਦੇ ਹੌਂਸਲੇ ਦੀ ਹਾਮੀ ਭਰਦਾ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ-ਸਲਾਬਤਪੁਰਾ
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਖੂਨਦਾਨ ਲਈ ਹਮੇਸ਼ਾ ਹੀ ਪਹਿਲਕਦਮੀ ਦਿਖਾਈ ਹੈ ਜੂਨ ‘ਚ ਤਪਦਿਆਂ ਸਾਹਾਂ ‘ਚ ਕੋਰੋਨਾ ਮਹਾਂਮਾਰੀ ਨੇ ਲੋਕਾਂ ‘ਚ ਜੀਵਨ ਨੂੰ ਲੈ ਕੇ ਏਨਾ ਡਰ ਪੈਦਾ ਕਰ ਦਿੱਤਾ ਕਿ ਲੋਕ ਘਰੋਂ ਬਾਹਰ ਨਿੱਕਲਣ ਤੋਂ ਵੀ ਕਤਰਾਉਣ ਲੱਗੇ ਹਨ ਅਜਿਹੇ ਹਾਲਾਤਾਂ ‘ਚ ਖੂਨਦਾਨੀਆਂ ਨੂੰ ਨਵਾਂ ਜੀਵਨ ਦੇਣ ਵਾਲੇ ਬਲੱਡ ਬੈਂਕਾਂ ਦੀ ਸਥਿਤੀ ਵੀ ਨਾਜ਼ੁਕ ਦੌਰ ਤੋਂ ਗੁਜ਼ਰਨ ਲੱਗੀ ਇਸ ਔਖੀ ਘੜੀ ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਗੇ ਆਏ ਨਿਹਸੁਆਰਥ ਸੇਵਾ ਦਾ ਅਜਿਹਾ ਹੀ ਇੱਕ ਨਮੂਨਾ ਦੇਖਣ ਨੂੰ ਮਿਲਿਆ
ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ-ਸਲਾਬਤਪੁਰਾ ਵਿਚ ਵਿਸ਼ੇਸ਼ ਅਪੀਲ ‘ਤੇ ਪੰਜਾਬ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਇੱਥੇ 17 ਜੂਨ 2020 ਨੂੰ 15ਵਾਂ ਖੂਨਦਾਨ ਕੈਂਪ ਲਾਇਆ, ਜਿਸ ‘ਚ 217 ਯੂਨਿਟ ਖੂਨਦਾਨ ਕੀਤਾ ਗਿਆ ਖਾਸ ਗੱਲ ਇਹ ਰਹੀ ਕਿ ਖੂਨਦਾਨੀਆਂ ਦਾ ਉਤਸ਼ਾਹ ਸੱਤਵੇਂ ਆਸਮਾਨ ‘ਤੇ ਸੀ ਸਵੇਰ ਤੋਂ ਹੀ ਕੀ ਔਰਤਾਂ ਅਤੇ ਕੀ ਪੁਰਸ਼ ਖੂਨਦਾਨ ਕਰਨ ਲਈ ਉੱਮੜਨ ਲੱਗੇ ਸਨ,
ਪਰ ਸਿਵਲ ਹਸਪਤਾਲ ਬਠਿੰਡਾ ਤੋਂ ਪਹੁੰਚੀ ਬਲੱਡ ਬੈਂਕ ਦੀ ਟੀਮ ਨੇ 217 ਯੂਨਿਟ ਖੂਨਦਾਨ ਲੈਣ ਤੋਂ ਬਾਅਦ ਹੱਥ ਖੜ੍ਹੇ ਕਰ ਦਿੱਤੇ ਪੰਜਾਬ ਸੂਬੇ ਦੇ 45 ਮੈਂਬਰ ਗੁਰਦੇਵ ਸਿੰਘ ਇੰਸਾਂ ਅਤੇ ਖੂਨਦਾਨ ਸੰਮਤੀ ਦੇ ਸੇਵਾਦਾਰ ਲਖਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਭਲਾਈ ਦੇ 134 ਕਾਰਜ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਭਵਿੱਖ ‘ਚ ਜਿੱਥੇ-ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਦੇ ਅਧਿਕਾਰੀ ਖੂਨਦਾਨ ਸਮੇਤ ਹੋਰ ਭਲਾਈ ਦੇ ਕਾਰਜਾਂ ਲਈ ਕਹਿਣਗੇ, ਉਹ ਹਮੇਸ਼ਾ ਤਿਆਰ ਹਨ ਕੈਂਪ ਦੌਰਾਨ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਰਕਾਰ ਦੀ ਗਾਈਡ ਲਾਇਨ ਦਾ ਪਾਲਣ ਕੀਤਾ ਗਿਆ ਇਸ ਦੌਰਾਨ ਸੇਵਾਦਾਰ ਜੋਰਾ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, 45 ਮੈਂਬਰ ਸੇਵਕ ਸਿੰਘ ਇੰਸਾਂ ਗੋਨਿਆਣਾ, ਛਿੰਦਰਪਾਲ ਇੰਸਾਂ, ਬਲਜਿੰਦਰ ਸਿੰਘ ਬਾਂਡੀ ਇੰਸਾਂ, ਪਿਆਰਾ ਸਿੰਘ ਇੰਸਾਂ, ਐਡਵੋਕੇਟ ਸੱਤਪਾਲ ਸਿੰਘ ਸੈਨੀ, 15 ਮੈਂਬਰ ਦਰਸ਼ਨ ਇੰਸਾਂ, ਕਸ਼ਮੀਰ ਸਿੰਘ ਇੰਸਾਂ, ਛਿੰਦਰ ਸਿੰਘ ਇੰਸਾਂ ਆਦਿ ਨੇ ਆਪਣਾ ਬਹੁਮੁੱਲ ਸਹਿਯੋਗ ਦਿੱਤਾ
ਦੋ ਬੇਟੀਆਂ ਨਾਲ ਪਿਤਾ ਨੇ, ਤਾਂ ਸੱਸ-ਨੂੰਹ ਨੇ ਵੀ ਕੀਤਾ ਖੂਨਦਾਨ
ਕੈਂਪ ‘ਚ ਖੂਨਦਾਨੀਆਂ ਦਾ ਉਤਸ਼ਾਹ ਕਾਬਿਲੇ ਤਾਰੀਫ ਸੀ ਕਈ ਲੋਕ ਤਾਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਖੂਨਦਾਨ ਕਰਨ ਪਹੁੰਚੇ ਹੋਏ ਸਨ ਸੇਵਾਦਾਰ ਅਵਤਾਰ ਇੰਸਾਂ ਤੋਂ ਇਲਾਵਾ ਉਨ੍ਹਾਂ ਦੀਆਂ ਬੇਟੀਆਂ ਰਪਿੰਦਰ ਇੰਸਾਂ ਅਤੇ ਮਨਿੰਦਰ ਇੰਸਾਂ ਨੇ ਵੀ ਖੂਨਦਾਨ ਕੀਤਾ ਪਿੰਡ ਭਾਈਰੂਪਾ ਤੋਂ ਦਰਸ਼ਨ ਇੰਸਾਂ ਨੇ ਆਪਣੇ ਪੁੱਤਰ ਹਰਜਿੰਦਰ ਇੰਸਾਂ ਅਤੇ ਭਤੀਜੇ ਜਗਸੀਰ ਇੰਸਾਂ ਅਤੇ ਸੱਤਪਾਲ ਇੰਸਾਂ ਦੇ ਨਾਲ ਖੂਨਦਾਨ ਕੀਤਾ ਇਸ ਤੋਂ ਇਲਾਵਾ ਖੂਨਦਾਨੀਆਂ ‘ਚ ਸੱਸ-ਨੂੰਹਾਂ ਵੀ ਖੂਨਦਾਨ ਕਰਨ ਲਈ ਪਹੁੰਚੀਆਂ ਹੋਈਆਂ ਸਨ
ਡੇਰਾ ਸੱਚਾ ਸੌਦਾ ਦੇ ਸੇਵਾਦਾਰ ਆਮ ਦਿਨਾਂ ‘ਚ ਵੀ ਖੂਨਦਾਨ ਕਰਦੇ ਰਹਿੰਦੇ ਹਨ, ਪਰ ਹੁਣ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ‘ਚ ਖੂਨ ਦੀ ਕਮੀ ਸੀ ਉਦੋਂ ਵੀ ਸੇਵਾਦਾਰਾਂ ਨੇ ਕੈਂਪ ਲਾ ਕੇ ਮੱਦਦ ਕੀਤੀ ਹੈ ਅਸੀਂ ਡੇਰਾ ਸੱਚਾ ਸੌਦਾ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ ਭਵਿੱਖ ‘ਚ ਵੀ ਜੇਕਰ ਖੂਨ ਦੀ ਜ਼ਰੂਰਤ ਹੋਵੇਗੀ ਤਾਂ ਡੇਰਾ ਸੱਚਾ ਸੌਦਾ ਦਾ ਸਹਿਯੋਗ ਲੈਂਦੇ ਰਹਾਂਗੇ
-ਕਰਿਸ਼ਮਾ, ਇੰਚਾਰਜ, ਬਲੱਡ ਬੈਂਕ ਸਿਵਲ ਹਸਪਤਾਲ ਬਠਿੰਡਾ
ਪਟਿਆਲਾ ਦੀ ਸੰਗਤ ਨੇ ਕੀਤਾ 40 ਯੂਨਿਟ ਖੂਨਦਾਨ
ਪਟਿਆਲਾ ਦੀ ਸਾਧ-ਸੰਗਤ ਨੇ ਥੈਲੇਸੀਮੀਆ ਪੀੜਤ ਬੱਚਿਆਂ ਲਈ ਰਜਿੰਦਰਾ ਹਸਪਤਾਲ ‘ਚ ਖੂਨਦਾਨ ਕੈਂਪ ਲਾਇਆ, ਜਿਸ ‘ਚ 40 ਯੂਨਿਟ ਖੂਨਦਾਨ ਕੀਤਾ ਗਿਆ ਕੈਂਪ ‘ਚ ਪਹੁੰਚੇ ਹਲਕਾ ਸਨੌਰ ਦੇ ਕਾਂਗਰਸੀ ਨੇਤਾ ਚੇਅਰਮੈਨ ਓਬੀਸੀ ਡਿਪਾਰਮੈਂਟ ਹਰਦੀਪ ਸਿੰਘ ਜੋਸ਼ਨ ਨੇ ਖੁਦ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਜੋਸ਼ਨ ਨੇ ਡੇਰਾ ਸੱਚਾ ਸੌਦਾ ਦੇ ਸੇਵਾ ਦੇ ਕੰਮਾਂ ਦੀ ਭਰੂਪਰ ਸ਼ਲਾਘਾ ਕਰਦਿਆਂ ਇਸ ਨੂੰ ਲੋਕਾਂ ਲਈ ਇੱਕ ਮਾਰਗ-ਦਰਸ਼ਨ ਦੀ ਪਰਿਭਾਸ਼ਾ ਦਿੱਤੀ ਦੱਸ ਦਈਏ ਕਿ ਕੈਂਪ ‘ਚ ਬਲਾਕ ਸਨੌਰ, ਦੇਵੀਗੜ੍ਹ ਅਤੇ ਭੁੰਨਰਹੇੜ੍ਹੀ ਦੇ ਸੇਵਾਦਾਰਾਂ ਨੇ ਖੂਨਦਾਨ ਕੀਤਾ
ਦਾਰੇਵਾਲਾ ਬਲਾਕ ਦੇ ਸੇਵਾਦਾਰਾਂ ਨੇ ਕੀਤਾ 124 ਯੂਨਿਟ ਖੂਨਦਾਨ
ਹਰ ਮੁਸ਼ਕਲ ਘੜੀ ‘ਚ ਮਾਨਵਤਾ ਭਲਾਈ ਦੇ ਕੰਮਾਂ ‘ਚ ਅੱਗੇ ਰਹਿਣ ਵਾਲੇ ਬਲਾਕ ਦਾਰੇਵਾਲਾ ਦੇ ਪਿੰਡ ਗੋਰੀਵਾਲਾ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਤੇ ਸਥਾਨਕ ਸਾਧ-ਸੰਗਤ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਜਿਸ ‘ਚ 124 ਯੂਨਿਟ ਖੂਨ ਇਕੱਠਾ ਕੀਤਾ ਗਿਆ ਕੈਂਪ ‘ਚ ਪਹੁੰਚੇ ਸਰਪੰਚ ਪ੍ਰਤੀਨਿਧੀ ਬ੍ਰਿਜਲਾਲ ਰਤੀਵਾਲ ਨੇ ਕਿਹਾ ਕਿ ਔਖੇ ਹਾਲਾਤਾਂ ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਸੇਵਾ ਭਾਵਨਾ ਦੀ ਪਿੰਡ ਵਾਲਿਆਂ ਨੇ ਸ਼ਲਾਘਾ ਕੀਤੀ ਹੈ
ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਜ਼ਰੂਰਤ ਪਈ ਤਾਂ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮੋਹਰੀ ਹੋ ਕੇ ਲੋਕਾਂ ਦੀ ਮੱਦਦ ਕੀਤੀ ਹੈ ਵੈਸ਼ਵਿਕ ਮਹਾਂਮਾਰੀ ਕੋਰੋਨਾ ਵਾਇਰਸ ਦੇ ਭਿਆਨਕ ਪ੍ਰਕੋਪ ‘ਚ ਵੀ ਸੇਵਾਦਾਰਾਂ ਨੇ ਉਪਮੰਡਲ ਗੋਰੀਵਾਲਾ ਖੇਤਰ ਦੀਆਂ ਅਨਾਜ ਮੰਡੀਆਂ ‘ਚ ਪ੍ਰਵਾਸੀ ਮਜ਼ਦੂਰਾਂ ਨੂੰ ਮਾਸਕ ਵੰਡਣ ਸਮੇਤ ਕਈ ਕਾਰਜ ਕੀਤੇ ਹਨ, ਜੋ ਕਿ ਕਾਬਿਲੇ ਤਾਰੀਫ ਹੈ ਦੂਜੇ ਪਾਸੇ ਖੂਨ ਇਕੱਠਾ ਕਰਨ ਪਹੁੰਚੀ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਦੀ ਟੀਮ ਦੀ ਇੰਚਾਰਜ ਡਾ. ਪ੍ਰਦੀਪ ਅਰੋੜਾ ਨੇ ਕਿਹਾ ਕਿ ਕੋਵਿਡ-19 ਦੇ ਦੌਰ ‘ਚ ਖੂਨ ਦੀ ਬਹੁਤ ਜ਼ਰੂਰਤ ਹੈ ਅਤੇ ਇਸ ਸਮੇਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵਧ-ਚੜ੍ਹ ਕੇ ਖੂਨਦਾਨ ਕਰ ਰਹੇ ਹਨ ਇਸ ਦੇ ਲਈ ਸੇਵਾਦਾਰ ਵਧਾਈ ਦੇ ਪਾਤਰ ਹਨ
ਸ਼ੇਰਪੁਰ ਦੇ ਸੇਵਾਦਾਰਾਂ ਨੇ ਕੀਤਾ 50 ਯੂਨਿਟ ਖੂਨਦਾਨ
ਸਿਵਲ ਹਸਪਤਾਲ ਸੰਗਰੂਰ ਦੀ ਅਪੀਲ ‘ਤੇ ਬਲਾਕ ਸ਼ੇਰਪੁਰ (ਸੰਗਰੂਰ) ਦੀ ਸਾਧ-ਸੰਗਤ ਨੇ 50 ਯੂਨਿਟ ਖੂਨਦਾਨ ਕੀਤਾ 45 ਮੈਂਬਰ ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਬਲੱਡ ਬੈਂਕ ਸੰਗਰੂਰ ‘ਚ ਖੂਨ ਦੀ ਕਮੀ ਦੇ ਚੱਲਦਿਆਂ ਬੈਂਕ ਇੰਚਾਰਜ ਨੇ ਡੇਰਾ ਸੱਚਾ ਸੌਦਾ ਨੂੰ ਪੱਤਰ ਭੇਜ ਕੇ ਖੂਨ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਸੀ ਸ਼ੇਰਪੁਰ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ
50 ਯੂਨਿਟ ਖੂਨਦਾਨ ਕੀਤਾ ਅਧਿਕਾਰੀ ਡਾ. ਸੁਖਵਿੰਦਰ ਬਬਲਾ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਜਜ਼ਬਾ ਬੇਮਿਸਾਲ ਹੈ, ਡੇਰਾ ਸ਼ਰਧਾਲੂ ਹਮੇਸ਼ਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਤੇ ਅਨੁਸ਼ਾਸਨ ‘ਚ ਰਹਿ ਕੇ ਖੂਨਦਾਨ ਕਰਦੇ ਹਨ
ਹਨੂੰਮਾਨਗੜ੍ਹ ਤੇ ਸਰਸਾ ਦੇ ਸੇਵਾਦਾਰਾਂ ਨੇ ਪੰਛੀਆਂ ਲਈ ਲਾਏ ਪਰਿੰਡੇ
ਭਿਆਨਕ ਗਰਮੀ ਦੇ ਮੌਸਮ ‘ਚ ਪੰਛੀਆਂ ਲਈ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਦੀ ਮਹਿਲਾ ਵਿੰਗ ਵੱਲੋਂ ਹਨੂੰਮਾਨਗੜ੍ਹ ਟਾਊਨ ਦੇ ਵਾਰਡ ਨੰਬਰ 20 ਸਥਿਤ ਪਾਰਕ ‘ਚ ਪਰਿੰਡੇ ਲਾਏ ਗਏ ਮਹਿਲਾ ਵਿੰਗ ਮੈਂਬਰ ਨੈਨਾ ਇੰਸਾਂ ਨੇ ਦੱਸਿਆ ਕਿ ਵੱਡੇ ਦਰੱਖਤਾਂ ‘ਤੇ ਪਾਣੀ ਦੇ ਪਰਿੰਡੇ ਲਾਏ ਗਏ ਤਾਂ ਕਿ ਕੋਈ ਵੀ ਪੰਛੀ ਭੁੱਖਾ-ਪਿਆਸਾ ਨਾ ਰਹੇ ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਸੰਕਰਮਣ ਦੇ ਚੱਲਦਿਆਂ ਲੋਕ ਮਨੁੱਖੀ ਸੇਵਾ ਲਈ ਅੱਗੇ ਆ ਰਹੇ ਹਨ, ਅਜਿਹੇ ‘ਚ ਸਾਡਾ ਫਰਜ਼ ਵੀ ਬਣਦਾ ਹੈ ਕਿ ਪਸ਼ੂ ਪੰਛੀਆਂ ਦੀ ਵੀ ਸੇਵਾ ਕਰੀਏ ਇਸ ਦੌਰਾਨ ਐਮਸੀ ਪੂਜਾ ਸੈਨ ਨੇ ਮੌਜ਼ੂਦਗੀ ਦਰਜ ਕਰਵਾਈ ਦੂਜੇ ਪਾਸੇ ਸਰਸਾ ‘ਚ ਵੀ ਸ਼ਾਹ ਮਸਤਾਨਾ ਜੀ ਧਾਮ ‘ਚ ਬਲਾਕ ਕਲਿਆਣ ਨਗਰ ਦੇ ਸੇਵਾਦਾਰਾਂ ਵੱਲੋਂ 75 ਸਕੋਰੇ ਲਾਏ ਗਏ ਇਸ ਕੰਮ ਦੀ ਸ਼ੁਰੂਆਤ ਕਰਦੇ ਹੋਏ ਸ਼ਹਿਰ ਥਾਣਾ ਦੇ ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਕਿਹਾ ਕਿ ਬੇਜ਼ੁਬਾਨ ਪੰਛੀਆਂ ਲਈ ਦਾਣਾ-ਪਾਣੀ ਮੁਹਿੰਮ ਤਹਿਤ ਦਰਖੱਤਾਂ ‘ਤੇ ਸਕੋਰੇ ਬੰਨ੍ਹਣ ਦੇ ਅਭਿਆਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ
ਜ਼ਰੂਰਤਮੰਦ ਪਰਿਵਾਰ ਨੂੰ ਬਣਾ ਕੇ ਦਿੱਤਾ ‘ਆਸ਼ਿਆਨਾ’
ਬਲਾਕ ਚੁੱਘੇ ਕਲਾਂ (ਪੰਜਾਬ) ਦੀ ਸਾਧ-ਸੰਗਤ ਵੱਲੋਂ ਪਿੰਡ ਭਿਸੀਆਣਾ ‘ਚ ਇੱਕ ਗਰੀਬ ਪਰਿਵਾਰ ਨੂੰ ਕੁਝ ਘੰਟਿਆਂ ‘ਚ ਨਵਾਂ ਮਕਾਨ ਬਣਾ ਕੇ ਦਿੱਤਾ ਗਿਆ ਵਿਜੈ ਕੁਮਾਰ ਆਪਣੀ ਬਿਮਾਰ ਪਤਨੀ ਅਤੇ ਲੜਕੀ ਨਾਲ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ ਪਰਿਵਾਰ ਦੇ ਕੋਲ ਮਕਾਨ ਬਣਾਉਣ ਲਈ ਜਗ੍ਹਾ ਤਾਂ ਸੀ ਪਰ ਪੈਸੇ ਨਹੀਂ ਸੀ ਵਿਜੈ ਕੁਮਾਰ ਪਿੰਡ ਦੇ ਹੀ ਸਕੂਲ ‘ਚ ਠੇਕੇ ‘ਤੇ ਮਾਲੀ ਦੀ ਨੌਕਰੀ ਕਰਦਾ ਹੈ ਵਿਜੈ ਕੁਮਾਰ ਵੱਲੋਂ ਜਦੋਂ ਮਕਾਨ ਬਣਾਉਣ ਲਈ ਬਲਾਕ ਦੇ ਡੇਰਾ ਸ਼ਰਧਾਲੂਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵਿਜੈ ਕੁਮਾਰ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਮਕਾਨ ਬਣਾਉਣ ਦਾ ਫੈਸਲਾ ਕਰ ਲਿਆ ਮਕਾਨ ਬਣਾਉਣ ਲਈ ਬਲਾਕ ਦੀ ਪੰਦਰਾਂ ਮੈਂਬਰ ਸੰਮਤੀ ਦੀ ਅਗਵਾਈ ‘ਚ 100 ਦੇ ਕਰੀਬ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਮੱਦਦ ਨਾਲ ਆਸ਼ਿਆਨਾ ਮੁਹਿੰਮ ਤਹਿਤ ਕੁਝ ਘੰਟਿਆਂ ‘ਚ ਹੀ ਨਵਾਂ ਘਰ ਬਣਾ ਕੇ ਦਿੱਤਾ ਗਿਆ
ਇਸ ਸੇਵਾ ਦੇ ਕਾਰਜ ‘ਚ ਪੰਜਾਬ ਦੀ 45 ਮੈਂਬਰ ਭੈਣ ਬਿਮਲਾ ਰਾਣੀ ਬਹਿਮਣ ਦੀਵਾਨਾ, ਪਿੰਡ ਦੇ ਸਰਪੰਚ ਬਸੰਤ ਸਿੰਘ, ਬਲਾਕ ਦੇ ਪੰਦਰਾਂ ਮੈਂਬਰ ਜਸਪਾਲ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਨਿਰਮਲ ਸਿੰਘ ਇੰਸਾਂ, ਅਵਤਾਰ ਇੰਸਾਂ ਵਿਰਕ, ਅਜੈਪਾਲ ਇੰਸਾਂ, ਜਗਪ੍ਰੀਤ ਇੰਸਾਂ ਬੱਲੂਆਣਾ, ਸੁਜਾਨ ਭੈਣ ਸੀਮਾ ਰਾਣੀ ਨਰੂਆਣਾ, ਸੁਖਵੀਰ ਕੌਰ, ਰਸਪ੍ਰੀਤ ਕੌਰ, ਹਰਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਜੇਕਰ ਡੇਰਾ ਸ਼ਰਧਾਲੂ ਮੇਰਾ ਮਕਾਨ ਨਾ ਬਣਾ ਕੇ ਦਿੰਦੇ ਤਾਂ ਕਿਰਾਏ ਦੇ ਮਕਾਨ ‘ਚ ਰਹਿੰਦਿਆਂ ਸਾਰੀ ਜਿੰਦਗੀ ਆਪਣਾ ਪੱਕਾ ਮਕਾਨ ਨਹੀਂ ਬਣਾ ਸਕਦਾ ਸੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੁਝ ਹੀ ਘੰਟਿਆਂ ‘ਚ ਮੈਨੂੰ ਨਵਾਂ ਮਕਾਨ ਨਸੀਬ ਹੋ ਜਾਵੇਗਾ ਮੇਰੇ ਕੋਲ ਸ਼ਬਦ ਨਹੀਂ ਹਨ, ਜਿਨ੍ਹਾਂ ਨਾਲ ਮੈਂ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕਰ ਸਕਾਂ
ਵਿਜੈ ਕੁਮਾਰ
ਅੱਗ ਬੁਝਾਉਣ ‘ਚ ਮੱਦਦਗਾਰ ਬਣੇ ਡੇਰਾ ਸੇਵਾਦਾਰ
ਹਿਸਾਰ ਦੀ ਆਟੋ ਮਾਰਕਿਟ ‘ਚ ਬੀਤੀ 11 ਜੂਨ ਨੂੰ ਭਿਆਨਕ ਅੱਗ ਲੱਗ ਗਈ ਅੱਗ ਬੁਝਾਉਣ ਵਾਲੀਆਂ 12 ਗੱਡੀਆਂ ਮੌਕੇ ‘ਤੇ ਪਹੁੰਚੀਆਂ ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ ਇਸ ਦੌਰਾਨ ਅੱਗ ਬੁਝਾਊ ਅਫ਼ਸਰ ਤਾਰਾ ਚੰਦ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਸੂਚਨਾ ਮਿਲਣ ਤੋਂ ਬਾਅਦ ਸੇਵਾਦਾਰ ਮੌਕੇ ‘ਤੇ ਪਹੁੰਚੇ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਪੌੜੀਆਂ ਦੇ ਜ਼ਰੀਏ ਅੱਗ ਬੁਝਾਉਣ ਲਈ ਜੁਟ ਗਏ ਇਸ ਕੰਮ ‘ਚ ਸਹਿਯੋਗ ਲਈ ਮੌਜ਼ੂਦ ਲੋਕਾਂ ਤੇ ਦੁਕਾਨ ਮਾਲਕਾਂ ਨੇ ਸੇਵਾਦਾਰਾਂ ਦੀ ਤਹਿ-ਦਿਲੋਂ ਪ੍ਰਸ਼ੰਸਾ ਕੀਤੀ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.