ਐੱਸਬੀਆਈ ਐਨਿਊਟੀ ਡਿਪਾਜਿਟ ਦੇਵੇਗੀ ਸੁਰੱਖਿਅਤ ਅਤੇ ਨਿਯਮਤ ਆਮਦਨ SBI Annuity Deposit Scheme
ਸਟੇਟ ਬੈਂਕ ਆਫ ਇੰਡੀਆ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ, ਜੋ ਆਪਣੇ ਗਾਹਕਾਂ ਨੂੰ ਵੱਖ-ਵੱਖ ਵਿੱਤੀ ਸੇਵਾਵਾਂ ਅਤੇ ਯੋਜਨਾਵਾਂ ਦਿੰਦਾ ਹੈ ਐੱਸਬੀਆਈ ਦਾ ਉਦੇਸ਼ ਆਪਣੇ ਗਾਹਕਾਂ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਨਿਵੇਸ਼ ਵਿਕਲਪਾਂ ਜਰੀਏ ਬਿਹਤਰ ਵਿੱਤੀ ਸੁਰੱਖਿਆ ਅਤੇ ਪੂੰਜੀ ਵਾਧਾ ਤੈਅ ਕਰਨਾ ਹੈ ਇਨ੍ਹਾ ’ਚੋਂ ਇੱਕ ਖਾਸ ਸਕੀਮ ਹੈ ਐੱਸਬੀਆਈ ਐਨਿਊਟੀ ਡਿਪਾਜਿਟ ਸਕੀਮ, ਜੋ ਉਨ੍ਹਾਂ ਲੋਕਾਂ ਲਈ ਆਦਰਸ਼ ਹੈ ਜੋ ਰਿਟਾਇਰਮੈਂਟ ਤੋਂ ਬਾਅਦ ਨਿਯਮਤ ਮਹੀਨਾ ਆਮਦਨ ਪ੍ਰਾਪਤ ਕਰਨਾ ਚਾਹੁੰਦੇ ਹਨ ਇਹ ਯੋਜਨਾ ਉਨ੍ਹਾਂ ਲੋਕਾਂ ਲਈ ਵੀ ਹੈ ਜੋ ਹੋਰ ਆਮਦਨ ਪ੍ਰਾਪਤ ਕਰਨਾ ਚਾਹੁੰਦੇ ਹਨ ਆਓ ਜਾਣੀਏ ਇਸ ਸਕੀਮ ਬਾਰੇ ’ਚ ਵਿਸਥਾਰ ਨਾਲ
Table of Contents
ਐੱਸਬੀਆਈ ਐਨਿਊਟੀ ਡਿਪਾਜਿਟ ਸਕੀਮ
ਐੱਸਬੀਆਈ ਐਨਿਊਟੀ ਡਿਪਾਜਿਟ ਸਕੀਮ ਇੱਕ ਅਜਿਹੀ ਯੋਜਨਾ ਹੈ ਜਿਸ ’ਚ ਗਾਹਕ ਇਕਮੁਸਤ ਰਕਮ ਜਮ੍ਹਾ ਕਰਦੇ ਹਨ ਅਤੇ ਇਸਦੇ ਬਦਲੇ ਉਨ੍ਹਾਂ ਨੂੰ ਹਰੇਕ ਮਹੀਨੇ ਇੱਕ ਨਿਸ਼ਚਿਤ ਰਕਮ ਦੇ ਰੂਪ ’ਚ ਆਮਦਨ ਮਿਲਦੀ ਹੈ ਇਹ ਰਕਮ ਇੱਕ ਤਰ੍ਹਾਂ ਨਾਲ ਮੰਥਲੀ ਈਐੱਮਆਈ ਦੇ ਰੂਪ ’ਚ ਹੁੰਦੀ ਹੈ, ਜਿਸ ’ਚ ਮੂਲ ਰਾਸ਼ੀ ਦੇ ਨਾਲ ਵਿਆਜ ਵੀ ਸ਼ਾਮਲ ਹੁੰਦਾ ਹੈ

ਮੁੱਖ ਵਿਸ਼ੇਸ਼ਤਾਵਾਂ:
ਨਿਵੇਸ਼ ਦਾ ਸਮਾਂ:
ਐੱਸਬੀਆਈ ਐਨਊਟੀ ਡਿਪਾਜਿਟ ਸਕੀਮ ’ਚ 3,5,7 ਅਤੇ 10 ਸਾਲਾਂ ਦੇ ਸਮੇਂ ਦੇ ਵਿਕਲਪ ਹੁੰਦੇ ਹਨ ਗਾਹਕ ਆਪਣੀ ਸੁਵਿਧਾ ਅਨੁਸਾਰ ਕਿਸੇ ਵੀ ਸਮੇਂ ਦੀ ਚੋਣ ਕਰ ਸਕਦੇ ਹਨ ਡਿਪਾਜਿਟ ਦੇ ਸਮੇਂ ਦੇ ਆਧਾਰ ’ਤੇ ਹੀ ਵਿਆਜ ਦਰਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ, ਜੋ ਫਿਕਸਡ ਡਿਪਾਜਿਟ ਵਰਗੀਆਂ ਹੁੰਦੀਆਂ ਹਨ
ਨਿਵੇਸ਼ ਰਕਮ:
ਇਸ ਯੋਜਨਾ ’ਚ ਨਿਊਨਤਮ ਨਿਵੇਸ਼ ਰਕਮ 1000 ਹੈ ਅਤੇ ਨਿਵੇਸ਼ ਦੀ ਕੋਈ ਵੱਧ ਤੋਂ ਵੱਧ ਹੱਦ ਨਹੀਂ ਹੈ ਗਾਹਕ ਆਪਣੀ ਇੱਛਾ ਅਨੁਸਾਰ ਜਿੰਨੀ ਰਕਮ ਚਾਹੁਣ ਜਮ੍ਹਾ ਕਰ ਸਕਦੇ ਹਨ
ਵਿਆਜ ਦਰ:
ਇਸ ਯੋਜਨਾ ’ਚ ਮਿਲਣ ਵਾਲੀ ਵਿਆਜ ਦਰ ਉਹੀ ਹੁੰਦੀ ਹੈ ਜੋ ਫਿਕਸਡ ਡਿਪਾਜਿਟ ’ਤੇ ਦਿੱਤੀ ਜਾਂਦੀ ਹੈ, ਅਤੇ ਇਹ ਵਿਆਜ ਤਿਮਾਹੀ ਆਧਾਰ ’ਤੇ ਕੰਪਾਊਂਡ ਹੁੰਦਾ ਹੈ ਸੀਨੀਅਰ ਨਾਗਰਿਕਾਂ ਨੂੰ ਆਮ ਵਿਆਜ ਦਰ ਤੋਂ 0.50 ਪ੍ਰਤੀਸ਼ਤ ਜ਼ਿਆਦਾ ਵਿਆਜ ਮਿਲਦਾ ਹੈ, ਜੋ ਉਨ੍ਹਾਂ ਨੂੰ ਵਾਧੂ ਲਾਭ ਦਿੰਦਾ ਹੈ
ਈਐੱਮਆਈ ਭੁਗਤਾਨ:
ਜਮ੍ਹਾ ਕੀਤੀ ਗਈ ਰਕਮ ਦੇ ਆਧਾਰ ’ਤੇ ਹਰ ਮਹੀਨੇ ਈਐੱਮਆਈ ਦੇ ਰੂਪ ’ਚ ਰਕਮ ਪ੍ਰਾਪਤ ਹੁੰਦੀ ਹੈ ਈਐੱਮਆਈ ’ਚ ਪ੍ਰਿੰਸੀਪਲ ਅਮਾਊਂਟ ਅਤੇ ਵਿਆਜ ਦੋਵੇਂ ਸ਼ਾਮਲ ਹੁੰਦੇ ਹਨ, ਅਤੇ ਇਹ ਭੁਗਤਾਨ ਬੈਂਕ ਵੱਲੋਂ Çਲੰਕਡ ਸੇਵਿੰਗਸ ਅਕਾਊਂਟ ਜਾਂ ਕਰੰਟ ਅਕਾਊਂਟ ’ਚ ਕੀਤਾ ਜਾਂਦਾ ਹੈ
ਸੀਨੀਅਰ ਸਿਟੀਜਨ ਨੂੰ ਜ਼ਿਆਦਾ ਲਾਭ:
ਇਸ ਯੋਜਨਾ ’ਚ ਸੀਨੀਅਰ ਨਾਗਰਿਕਾਂ ਨੂੰ ਵਾਧੂ 0.50 ਪ੍ਰਤੀਸ਼ਤ ਵਿਆਜ ਦਰ ਦਾ ਲਾਭ ਮਿਲਦਾ ਹੈ, ਜੋ ਉਨ੍ਹਾਂ ਨੂੰ ਹੋਰ ਆਮ ਗਾਹਕਾਂ ਦੀ ਤੁਲਨਾ ’ਚ ਜ਼ਿਆਦਾ ਆਮਦਨ ਦਿੰਦਾ ਹੈ
ਫਿਰ ਭੁਗਤਾਨ ਦੀ ਪ੍ਰਕਿਰਿਆ:
ਇਸ ਯੋਜਨਾ ’ਚ ਹਰ ਮਹੀਨੇ ਦਾ ਭੁਗਤਾਨ ਵਿਆਜ ਦੇ ਨਾਲ ਕੀਤਾ ਜਾਂਦਾ ਹੈ, ਅਤੇ ਨਿਵੇਸ਼ਕਰਤਾ ਨੂੰ ਇੱਕ ਯੂਨੀਵਰਸਲ ਪਾਸਬੁੱਕ ਪ੍ਰਦਾਨ ਕੀਤੀ ਜਾਂਦੀ ਹੈ ਨਿਵੇਸ਼ਕ ਨੂੰ ਹਰ ਮਹੀਨੇ ਇਸ ਯੋਜਨਾ ਦੇ ਤਹਿਤ ਭੁਗਤਾਨ ਮਿਲਣ ਲੱਗਦਾ ਹੈ ਅਤੇ ਇਹ ਸਕੀਮ ਬੈਂਕ ਦੀ ਕਿਸੇ ਵੀ ਸ਼ਾਖਾ ’ਚ ਲਾਗੂ ਕੀਤੀ ਜਾ ਸਕਦੀ ਹੈ
ਲੋਨ ਦਾ ਵਿਕਲਪ:
ਖਾਸ ਹਾਲਾਤਾਂ ’ਚ, ਬੈਂਕ ਐਨਊਟੀ ਡਿਪਾਜਿਟ ਦੇ ਬੈਲੰਸ ਅਮਾਊਂਟ ਦਾ 75 ਪ੍ਰਤੀਸ਼ਤ ਤੱਕ ਲੋਨ ਦੇ ਸਕਦਾ ਹੈ ਇਸ ਤੋਂ ਇਲਾਵਾ, ਬੈਂਕ ਟਰਮ ਡਿਪਾਜਿਟ ਲਈ 15,00,000 ਤੱਕ ਦੀ ਪ੍ਰੀਮੈਚਿਓਰ ਪੇਮੈਂਟ ਦੀ ਮਨਜ਼ੂਰੀ
ਦਿੰਦਾ ਹੈ
ਸਕੀਮ ਦੇ ਫਾਇਦੇ:
ਨਿਸ਼ਚਿਤ ਆਮਦਨ:
ਇਹ ਸਕੀਮ ਖਾਸ ਤੌਰ ’ਤੇ ਉਨ੍ਹਾਂ ਲੋਕਾ ਲਈ ਲਾਹੇਵੰਦ ਹੈ ਜੋ ਨਿਯਮਤ ਮਹੀਨਾ ਆਮਦਨ ਪ੍ਰਾਪਤ ਕਰਨਾ ਚਾਹੁੰਦੇ ਹਨ, ਜਿਵੇਂ ਰਿਟਾਇਰਮੈਂਟ ਤੋਂ ਬਾਅਦ
ਘੱਟ ਜੋਖਿਮ:
ਇਹ ਯੋਜਨਾ ਬੈਂਕ ਦੀ ਫਿਕਸਡ ਡਿਪਾਜਿਟ ਦੀ ਤਰ੍ਹਾਂ ਸੁਰੱਖਿਅਤ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਘੱਟ ਜੋਖਿਮ ਨਾਲ ਨਿਯਮਤ ਆਮਦਨ ਪ੍ਰਾਪਤ ਹੁੰਦੀ ਹੈ ਸੀਨੀਅਰ ਸਿਟੀਜਨ ਲਈ ਜ਼ਿਆਦਾ ਵਿਆਜ: ਸੀਨੀਅਰ ਨਾਗਰਿਕਾਂ ਨੂੰ ਜ਼ਿਆਦਾ ਵਿਆਜ ਦਰ ਦਾ ਲਾਭ ਮਿਲਦਾ ਹੈ, ਜੋ ਉਨ੍ਹਾਂ ਨੂੰ ਜ਼ਿਆਦਾ ਮੁਨਾਫਾ ਦਿੰਦਾ ਹੈ
ਲੋਨ ਦੀ ਸੁਵਿਧਾ:
ਇਸ ਯੋਜਨਾ ਦੇ ਤਹਿਤ ਜਮ੍ਹਾ ਕੀਤੇ ਗਏ ਪੈਸੇ ’ਤੇ ਲੋਨ ਦਾ ਵਿਕਲਪ ਵੀ ਉਪਲਬੱਧ ਹੈ, ਜਿਸ ਨਾਲ ਗਾਹਕਾਂ ਨੂੰ ਜ਼ਰੂਰਤ ਪੈਣ ’ਤੇ ਰਾਹਤ ਮਿਲਦੀ ਹੈ
ਐੱਸਬੀਆਈ ਐਨਊਟੀ ਡਿਪਾਜਿਟ ਸਕੀਮ ਉਨ੍ਹਾਂ ਲੋਕਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਆਪਣੀ ਜਮ੍ਹਾ ਪੂੰਜੀ ਨਾਲ ਨਿਯਮਤ ਅਤੇ ਤੈਅ ਆਮਦਨ ਪ੍ਰਾਪਤ ਕਰਨਾ ਚਾਹੁੰਦੇ ਹਨ ਇਸ ਤੋਂ ਇਲਾਵਾ, ਇਹ ਯੋਜਨਾ ਸੁਰੱਖਿਅਤ ਹੈ, ਅਤੇ ਇਸਦੇ ਤਹਿਤ ਪ੍ਰਾਪਤ ਹੋਣ ਵਾਲੀ ਆਮਦਨ ਟੈਕਸ ਨਿਯਮਾਂ ਅਨੁਸਾਰ ਹੋਵੇਗੀ
































































