ਉਤਸ਼ਾਹ ਨਾਲ ਆਪਣਾ ਉੱਧਾਰ ਕਰੋ
ਇੱਕ ਵਾਕਿਆ ਹੈ ਜੋ ਕਿ ਸੱਚਮੁੱਚ ’ਚ ਵਾਪਰਿਆ ਹੋਇਆ ਇੱਕ ਦਾਰਸ਼ਨਿਕ ਕਿਸੇ ਕੰਮ ਲਈ ਬਾਹਰ ਜਾ ਰਹੇ ਸਨ,
ਇਸ ਕਾਰਨ ਇੱਕ ਟੈਕਸੀ ’ਚ ਸਵਾਰ ਹੋਏ ਟੈਕਸੀ ’ਚ ਬੈਠਣ ਤੋਂ ਬਾਅਦ ਦਾਰਸ਼ਨਿਕ ਨੇ ਟੈਕਸੀ ਵਾਲੇ ਦੀ ਉਦਾਸ ਸ਼ਕਲ ਦੇਖ ਕੇ ਪੁੱਛਿਆ-ਕਿਉਂ ਭਾਈ, ਤੁਸੀਂ ਬਿਮਾਰ ਹੋ? ਇਹ ਸੁਣ ਕੇ ਟੈਕਸੀ ਵਾਲਾ ਬੋਲਿਆ ਸਰ! ਕੀ ਤੁਸੀਂ ਡਾਕਟਰ ਹੋ? ਉਸ ਦਾਰਸ਼ਨਿਕ ਨੇ ਜਵਾਬ ਦਿੱਤਾ ਨਹੀਂ, ਦਰਅਸਲ ਤੁਹਾਡਾ ਚਿਹਰਾ ਤੁਹਾਨੂੰ ਥੱਕਿਆ ਅਤੇ ਬਿਮਾਰ ਦੱਸ ਰਿਹਾ ਹੈ
ਇਸ ’ਤੇ ਟੈਕਸੀ ਵਾਲਾ ਠੰਡੀ ਆਹਟ ਭਰਦੇ ਹੋਏ ਬੋਲਿਆ, ‘ਹਾਂ, ਅੱਜ-ਕੱਲ੍ਹ ਮੇਰੀ ਪਿੱਠ ’ਚ ਦਰਦ ਰਹਿੰਦਾ ਹੈ ਉਮਰ ਪੁੱਛੇ ਜਾਣ ’ਤੇ ਉਹ ਬੋਲਿਆ ‘ਤੀਹ ਸਾਲ’ ਇਸ ’ਤੇ ਦਾਰਸ਼ਨਿਕ ਨੇ ਕਿਹਾ ਕਿ ਏਨੀ ਘੱਟ ਉਮਰ ’ਚ ਪਿੱਠ ਦਰਦ ਇਹ ਤਾਂ ਸਿਰਫ਼ ਕਸਰਤ ਨਾਲ ਬਿਨ੍ਹਾਂ ਦਵਾਈ ਦੇ ਹੀ ਠੀਕ ਹੋ ਸਕਦਾ ਹੈ
ਇਸ ਤੋਂ ਬਾਅਦ ਦਾਰਸ਼ਨਿਕ ਨੇ ਦੂਜਾ ਪ੍ਰਸ਼ਨ ਪੁੱਛਿਆ ਕਿ ਕਿਉਂ ਭਾਈ, ਕੀ ਅੱਜ-ਕੱਲ੍ਹ ਧੰਦਾ ਮੰਦਾ ਚੱਲ ਰਿਹਾ ਹੈ? ਟੈਕਸੀ ਵਾਲੇ ਨੇ ਹੈਰਾਨੀ ਨਾਲ ਰਿਹਾ, ‘ਸਾਹਿਬ, ਤੁਹਾਨੂੰ ਕਿਵੇਂ ਪਤਾ ਚੱਲਿਆ? ਕੀ ਤੁਸੀਂ ਕੋਈ ਜੋਤਸ਼ ਹੋ? ਦਾਰਸ਼ਨਿਕ ਮੁਸਕਰਾਉਂਦੇ ਹੋਏ ਬੋਲਿਆ, ਭਈਆ, ਮੈਂ ਹੀ ਕੀ, ਕੋਈ ਵੀ ਤੁਹਾਨੂੰ ਇਹੀ ਕਹੇਗਾ ਅਰੇ, ਜਦੋਂ ਤੁਸੀਂ ਹਰ ਸਮੇਂ ਲਟਕਦੇ ਹੋਏ ਚਿਹਰੇ ਨਾਲ ਸਵਾਰੀਆਂ ਦਾ ਸਵਾਗਤ ਕਰੋਂਗੇ ਤਾਂ ਭਲਾ ਕੌਣ ਤੁਹਾਡੀ ਟੈਕਸੀ ’ਚ ਬੈਠਣਾ ਚਾਹੇਗਾ?
ਤੁਹਾਡੀ ਆਮਦਨੀ ਤਾਂ ਘੱਟ ਹੋਵੇਗੀ ਹੀ ਜੀਵਨ ’ਚ ਸਫਲਤਾ ਲਈ ‘ਉਤਸ਼ਾਹ’ ਦਾ ਹੋਣਾ ਜ਼ਰੂਰੀ ਹੈ
ਇਹ ਸੁਣ ਕੇ ਟੈਕਸੀਵਾਲਾ ਜਿਵੇਂ ਸੌਂਦੇ ’ਚ ਜਾਗਿਆ ਹੋਵੇ ਅਤੇ ਬੋਲਿਆ, ਸਰ! ਅੱਜ ਤੁਸੀਂ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਾ ਦਿੱਤਾ, ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਫਿਰ ਤਿੰਨ-ਚਾਰ ਸਾਲਾਂ ਬਾਅਦ ਇੱਕ ਦਿਨ ਸੱਜਣ ਨੇ ਉਸੇ ਦਾਰਸ਼ਨਿਕ ਦੀ ਪਿੱਠ ’ਤੇ ਹੱਥ ਰੱਖਦੇ ਹੋਏ, ਮੁਸਕਰਾਉਂਦੇ ਹੋਏ ਪੁੱਛਿਆ ‘ਸਰ ਜੀ! ਕਿਵੇਂ ਹੋ ਤੁਸੀਂ! ਦਾਰਸ਼ਨਿਕ ਨੇ ਕਿਹਾ ਕਿ ਠੀਕ ਹੈ
ਬੇਟਾ! ਪਰ ਮੈਂ ਤੁਹਾਨੂੰ ਪਛਾਣਿਆ ਨਹੀਂ ਇਸ ’ਤੇ ਉਹ ਸੱਜਣ ਬੋਲੇ, ਸਰ ਮੈਂ ਉਹੀ ਟੈਕਸੀਵਾਲਾ ਹਾਂ ਜਿਸ ਨੂੰ ਤੁਸੀਂ ਉਤਸ਼ਾਹ ਦਾ ਪਾਠ ਪੜ੍ਹਾਇਆ ਸੀ ਅੱਜ ਤੁਹਾਡੀ ਦਿੱਤੀ ਗਈ ਸਿੱਖਿਆ ਕਾਰਨ ਹੀ ਮੇਰੀਆਂ ਬਾਰ੍ਹਾਂ ਟੈਕਸੀਆਂ ਕਿਰਾਏ ’ਤੇ ਚੱਲ ਰਹੀਆਂ ਹਨ ਅਤੇ ਵਪਾਰ ਖੂਬ ਫਲ-ਫੁੱਲ ਰਿਹਾ ਹੈ ਅਤੇ ਪਰਿਵਾਰ ’ਚ ਵੀ ਖੁਸ਼ਹਾਲੀ ਹੈ ਹੁਣ ਮੈਂ ਵੀ ਹਰ ਉਦਾਸ ਮਾਯੂਸ ਵਿਅਕਤੀ ਨੂੰ ਉਤਸ਼ਾਹ ਦੇ ਨਾਲ ਮੁਸਕਰਾਉਂਦੇ ਹੋਏ ਕੰਮ ਕਰਨ ਦੀ ਸਲਾਹ ਦਿੰਦਾ ਹਾਂ
ਦਾਰਸ਼ਨਿਕ ਨੇ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈੈ ਕਿ ਉਤਸ਼ਾਹ ਨਾਲ ਆਪਣਾ ਉੱਦਾਰ ਖੁਦ ਕਰਨ ਫਿਰ ਉਸ ਸੱਜਣ ਨੇ ਦਾਰਸ਼ਨਿਕ ਨੂੰ ਨਤਮਸਤਕ ਹੋ ਕੇ, ਪੈਰਾਂ ਨੂੰ ਛੂਹ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਅਤੇ ਖੁਸ਼ੀ ਨਾਲ ਮਿਲਣ ਦਾ ਵਾਅਦਾ ਕੀਤਾ
ਅਕਸਰ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਰਹਿੰਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਸਾਡੇ ’ਤੇ ਵਿਧਾਤਾ ਦੀ ਕਿੰਨੀ ਕ੍ਰਿਪਾ ਹੈ ਅਤੇ ਜਿਸ ਦਿਨ ਇਸ ਕ੍ਰਿਪਾ ਨੂੰ ਸਮਝ ਲਵਾਂਗੇ, ਉਸ ਦਿਨ ਜੀਵਨ ਅਨੰਦ ਨਾਲ ਸਰੋਬਾਰ ਹੋ ਜਾਏਗਾ ਇਹ ਤਾਂ ਸੁਭਾਵਿਕ ਗੱਲ ਹੈ ਕਿ ਜਦੋਂ ਤੁਸੀਂ ਵਧੀਆ ਮਹਿਸੂਸ ਕਰਦੇ ਹੋ ਤਾਂ ਤੁਸੀਂ ਮੁਸਕਰਾਉਂਦੇ ਹੋ ਤਾਂ ਤੁਸੀਂ ਮੁਸਕਰਾਉਂਦੇ ਹੋ ਤਾਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ, ਅੰਦਰ ਦੀ ਖੁਸ਼ੀ ਪ੍ਰਗਟ ਹੁੰਦੀ ਹੈ ਅੰਦਰ ਦੀ ਖੁਸ਼ੀ ਹਮੇਸ਼ਾ ਬਰਕਰਾਰ ਰਹੇ, ਇਸ ਦੇ ਲਈ ਜੀਵਨ ’ਚ ‘ਉਤਸ਼ਾਹ’ ਹੋਣਾ ਜ਼ਰੂਰੀ ਹੈ ਇਹ ਉਤਸ਼ਾਹ ਪ੍ਰਾਪਤ ਕਰਨ ਲਈ ‘ਖੁਦ’ ਨੂੰ ਜਾਣ ਕੇ ‘ਖੁਦ-ਚਿੰਤਨ’ ਕਰਨਾ ਚਾਹੀਦਾ ਹੈ ਆਪਣਾ ਉੱਦਾਰ ਖੁਦ ਕਰੋ ਇਸ ਦੇ ਲਈ ਤੁਹਾਨੂੰ ਆਪਣੇ-ਆਪ ਨੂੰ ਜਾਣਨਾ ਅਤੇ ਪਛਾਣਨਾ ਹੈ
ਦਿਲ ’ਚ ਉਤਸ਼ਾਹ ਦੇ ਬੀਜ ਬੀਜਾਂਗੇ ਤਾਂ ਉਤਸ਼ਾਹ ਵਧੇਗਾ ਅਤੇ ਜੇਕਰ ਅਸੀਂ ਹਮੇਸ਼ਾ ਨਿਰਾਸ਼ਾ ਦੇ ਬੀਜ ਬੀਜਾਂਗੇ ਤਾਂ ਨਿਰਾਸ਼ਾ ਹੀ ਨਿਰਾਸ਼ਾ ਹੋਵੇਗੀ ਸੰਤ-ਮਹਾਤਮਾ ਹਮੇਸ਼ਾ ਕਹਿੰਦੇ ਹਨ ਕਿ ਹਮੇਸ਼ਾ ਆਪਣੀ ਮਸਤੀ ’ਚ ਜੀਓ ਅਤੇ ਆਪਣੇ ਕਰਤਾਰ ਦਾ ਚਿੰਤਨ ਕਰਦੇ ਹੋਏ ਦੁਨੀਆ ਦੇ ਸਾਰੇ ਕਰਤੱਵ ਕਰਮਾਂ ਨੂੰ ਭਲੀਭਾਂਤੀ ਪੂਰਾ ਕਰੋ
ਸਾਰੀ ਚਿੰਤਾਵਾਂ ਅਤੇ ਸਮੱਸਿਆਵਾਂ ਦਾ ਚਿੰਤਨ ਨਾ ਕਰਕੇ ਉਨ੍ਹਾਂ ਦੇ ਹੱਲ ਦੇ ਤਰੀਕੇ ਅਪਣਾਉਣੇ ਚਾਹੀਦੇ ਅਤੇ ਚਿੰਤਨ ‘ਖੁਦ’ ਦਾ ਕਰਨਾ ਚਾਹੀਦਾ ਹੈ ਕਰਮਪ੍ਰਧਾਨ ਵਿਸ਼ਵ ਰਚਿ ਰਾਖਾ, ਜੋ ਜਸ ਕਰਹਿ ਸੋ ਤਸ ਫਲ ਚਾਖਾ’ ਭਾਵ ਸਮੱਸਿਆ ਸਾਡੀ ਆਪਣੀ ਹੀ ਬਣਾਈ ਗਈ ਹੈ ਅਤੇ ਉਸਦਾ ਫਲ ਵੀ ਅਸੀਂ ਭੁਗਤਣਾ ਹੈ ਪਰ ਜੀਵਨ ’ਚ ਉਤਸ਼ਾਹ ਹੈ ਤਾਂ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਂਦੀਆਂ ਹਨ ਅਤੇ ਨਿਰਾਸ਼ਾ ਦੀ ਕੋਈ ਜਗ੍ਹਾ ਨਹੀਂ ਰਹਿੰਦੀ
ਸਾਰਿਆਂ ਨਾਲ ਪ੍ਰੇਮਪੂਰਵਕ ਵਿਹਾਰ ਕਰਨਾ, ਅਨੁਸ਼ਾਸਨ ਜੀਵਨ ’ਚ ਹੋਵੇ ਅਤੇ ਚੰਗੇ ਵਿਚਾਰਾਂ ਅਤੇ ਸਦਕਰਮਾਂ ਦਾ ਸ੍ਰਜਨ, ਜੀਵਨ ’ਚ ਉਤਸ਼ਾਹ ਭਰਦਾ ਹੈ ਉਤਸ਼ਾਹ ਦੇ ਮਹੱਤਵ ਨੂੰ ਜਾਣ ਕੇ ਸਮਝ ਕੇ ਆਪਣੇ ਜੀਵਨ ਦਾ ਉੱਦਾਰ ਖੁਦ ਕਰੋ ਅਤੇ ਦੂਸਰਿਆਂ ਨੂੰ ਵੀ ਪੇ੍ਰਰਨਾ ਮਿਲੇ, ਅਜਿਹਾ ਜੀਵਨ ਖੁਦ ਖੁਸ਼ਹਾਲੀ ਨਾਲ ਜੀਓ
ਆਰ.ਡੀ. ਅਗਰਵਾਲ