ਸਤਿਗੁਰੂ ਜੀ ਨੇ ਲੜਕੇ ਦੀ ਦਾਤ ਬਖਸ਼ ਕੇ ਦਿਲੀ ਮੁਰਾਦ ਪੂਰੀ ਕੀਤੀ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਹੰਸਰਾਜ ਖੱਟਰ ਪੁੱਤਰ ਸ੍ਰੀ ਗੁਰਾਦਿੱਤਾ ਮੱਲ ਗਊਸ਼ਾਲਾ ਰੋਡ ਸਰਸਾ ਸ਼ਹਿਰ ਤੋਂ ਆਪਣੀ ਭੈਣ ਮੱਲੋ ਦੇਵੀ ’ਤੇ ਹੋਈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਦਇਆ-ਮਿਹਰ, ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-
ਮੇਰੀ ਭੈਣ ਮੱਲੋ ਦੇਵੀ ਪਤਨੀ ਸ੍ਰੀ ਅਤਰ ਚੰਦ ਦੀਆਂ ਪਹਿਲਾਂ ਤਿੰਨ ਲੜਕੀਆਂ ਹੀ ਸਨ ਪੁੱਤਰ ਦੀ ਇੱਛਾ ਲਈ ਹੀ ਉਸਨੇ ਦੂਜੀ ਸ਼ਾਦੀ ਮੇਰੀ ਭੈਣ ਨਾਲ ਕੀਤੀ ਸੀ ਮੇਰੀ ਭੈਣ ਨੇ ਪੂਜਨੀਕ ਮਸਤਾਨਾ ਜੀ ਮਹਾਰਾਜ ਤੋਂ ਨਾਮ ਲਿਆ ਹੋਇਆ ਸੀ ਮੇਰੀ ਭੈਣ ਕੋਲ ਉਨ੍ਹੀਂ ਦਿਨੀਂ ਦੁੱਧ ਦੇਣ ਵਾਲੀ ਇੱਕ ਗਾਂ ਸੀ ਇੱਕ ਵਧੀਆ ਗਾਂ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਖਰੀਦਣੀ ਸੀ ਸੇਵਾਦਾਰ ਪ੍ਰੇਮੀ ਇਸ ਗਾਂ ਦਾ ਇੱਕ ਸੌ ਪੱਚੀ ਰੁਪਏ ਮੁੱਲ ਲਾ ਕੇ ਉਸ ਨੂੰ ਡੇਰਾ ਸੱਚਾ ਸੌਦਾ ਦਰਬਾਰ ’ਚ ਲੈ ਗਏ ਪ੍ਰੇਮੀ ਸੇਵਾਦਾਰ ਉਨ੍ਹਾਂ ਨੂੰ ਕਹਿ ਆਏ ਕਿ ਤੁਹਾਡੇ ਪੈਸੇ ਅਸੀਂ ਜਾ ਕੇ ਭੇਜ ਦੇਵਾਂਗੇ ਪਰ ਉੱਥੋਂ ਕਈ ਦਿਨਾਂ ਤੱਕ ਪੈਸੇ ਦੇਣ ਕੋਈ ਨਹੀਂ ਆਇਆ
ਇੱਕ ਦਿਨ ਮੇਰੀ ਭੈਣ ਅਤੇ ਭਣਵਈਆ ਆਪਣੇ ਘਰੋਂ ਇਹ ਸੋਚ ਕੇ ਡੇਰਾ ਸੱਚਾ ਸੌਦਾ ਦਰਬਾਰ ਵੱਲ ਚੱਲ ਪਏ ਕਿ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਵੀ ਕਰ ਆਵਾਂਗੇ ਅਤੇ ਪੈਸੇ ਵੀ ਲੈ ਆਵਾਂਗੇ ਰਸਤੇ ’ਚ ਚੱਲਦੇ-ਚੱਲਦੇ ਮੇਰੀ ਭੈਣ ਨੇ ਆਪਣੇ ਮਨ ’ਚ ਹੀ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਬੇਨਤੀ ਕਰ ਦਿੱਤੀ ਕਿ ਹੇ ਸਤਿਗੁਰੂ ਜੀ (ਪੂਜਨੀਕ ਮਸਤਾਨਾ ਜੀ) ਜੇਕਰ ਸਾਡੇ ਘਰ ਲੜਕਾ ਹੋ ਜਾਏ ਤਾਂ ਅਸੀਂ ਸੋਨੇ ਦੀ ਮੋਹਰ ਡੇਰੇ ਦੇ ਦਰਵਾਜ਼ੇ ’ਚ ਠੋਕਾਂਗੇ ਅਰਥਾਤ ਡੇਰੇ ਦੇ ਗੇਟ ’ਤੇ ਸੋਨੇ ਦੀ ਇੱਕ ਮੋਹਰ ਲਾਵਾਂਗੇ ਉਸ ਸਮੇਂ ਡੇਰੇ ਦੇ ਦਰਵਾਜਿਆਂ ’ਚ ਚਾਂਦੀ ਦੇ ਰੁਪਏ ਜੋੜ ਕੇ ਬਹੁਤ ਸੁੰਦਰ ਡਿਜ਼ਾਇਨ ਬਣਾਏ ਹੋਏ ਸਨ
ਜਦੋਂ ਉਹ ਦੋਵੇਂ ਡੇਰਾ ਸੱਚਾ ਸੌਦਾ ਦਰਬਾਰ ਅੰਦਰ ਦਾਖਲ ਹੋਏ ਤਾਂ ਸਾਹਮਣੇ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਉਨ੍ਹਾਂ ਨੂੰ ਦਰਸ਼ਨ ਹੋਏ ਮੇਰੀ ਭੈਣ ਅਤੇ ਭਣਵਈਏ ਨੂੰ ਦੇਖਦੇ ਹੋਏ ਪੂਜਨੀਕ ਸ਼ਹਿਨਸ਼ਾਹ ਜੀ ਨੇ ਬਚਨ ਫ਼ਰਮਾਇਆ, ‘‘ਭਾਈ! ਆਪਣੀ ਗਾਏਂ ਵਾਪਸ ਲੈ ਜਾਓ, ਯਹ ਤੋ ਟਾਂਗ ਮਾਰਤੀ ਹੈ’’ ਉਹ ਦੋਵੇਂ ਸ਼ਹਿਨਸ਼ਾਹ ਜੀ ਦੇ ਚਰਨਾਂ ’ਚ ਹੱਥ ਜੋੜ ਕੇ ਬੋਲੇ, ‘‘ਜੀ! ਅਸੀਂ ਇਸ ਨੂੰ ਵਾਪਸ ਲੈ ਜਾਂਦੇ ਹਾਂ’’ ਜਦੋਂ ਉਹ ਵਾਪਸ ਆਉਣ ਲੱਗੇ ਤਾਂ ਸ਼ਹਿਨਸ਼ਾਹ ਜੀ ਨੇ ਉਨ੍ਹਾਂ ਨੂੰ ਇਸ਼ਾਰੇ ਨਾਲ ਆਪਣੇ ਕੋਲ ਬਿਠਾ ਲਿਆ ਪੂਜਨੀਕ ਮਸਤਾਨਾ ਜੀ ਕਮਰੇ ਅੰਦਰੋਂ ਕਈ ਖੇਸ ਲੈ ਕੇ ਬਾਹਰ ਆਏ ਅਤੇ ਮੇਰੇ ਭੈਣ-ਭਣਵਈਏ ਨੂੰ ਬੋਲੇ, ‘‘ਤੁਮ ਯਹ ਖੇਸ ਲੈ ਜਾਓ ਹਮਨੇ ਤੁਮਹਾਰੀ ਗਾਏ ਕਾ ਦੂਧ ਪੀਆ ਹੈ’’ ਉਨ੍ਹਾਂ ਨੇ ਹੱਥ ਜੋੜ ਕੇ ਇਨਕਾਰ ਕਰਦੇ ਹੋਏ ਕਿਹਾ
ਕਿ ਆਪ ਜੀ ਨੇ ਪੱਠੇ ਪਾਏ, ਦੁੱਧ ਪੀਤਾ ਤਾਂ ਫਿਰ ਕੀ ਹੋਇਆ, ਅਸੀਂ ਖੇਸ ਨਹੀਂ ਲਿਜਾਵਾਂਗੇ ਫਿਰ ਪੂਜਨੀਕ ਬੇਪਰਵਾਹ ਮਸਤਾਨਾ ਜੀ ਆਪਣੀ ਮੌਜ਼ ’ਚ ਆ ਕੇ ਅੰਦਰੋਂ ਤਿੰਨ ਅੰਬ ਲਿਆਏ ਅਤੇ ਮੇਰੀ ਭੈਣ ਨੂੰ ਦਿੰਦੇ ਹੋਏ ਬੋਲੇ, ‘‘ਪੁੱਟਰ! ਝੋਲੀ ਕਰ’’ ਤਿੰਨੇ ਅੰਬ ਝੌਲੀ ’ਚ ਪਾਉਂਦੇ ਹੋਏ ਬਚਨ ਕੀਤੇ ਕਿ, ‘‘ਯੇ ਆਪ ਨੇ ਹੀ ਖਾਣੇ ਹੈ, ਕਿਸੀ ਕੋ ਮਤ ਦੇਣਾ’’ ਮੇਰੀ ਭੈਣ ਨੇ ਆਪਣੇ ਮਾਲਕ-ਸਤਿਗੁਰੂ ਦਾ ਹੁਕਮ ਮੰਨ ਕੇ ਤਿੰਨੇ ਅੰਬ ਖਾ ਲਏ ਅਤੇ ਉਸ ਤੋਂ ਬਾਅਦ ਮੇਰੀ ਭੈਣ ਦੇ ਕੁਝ ਸਮਾਂ ਪਾ ਕੇ ਇੱਕ-ਇੱਕ ਕਰਕੇ ਤਿੰਨ ਲੜਕੇ ਪੈਦਾ ਹੋਏ ਅਤੇ ਜਦੋਂ ਚੌਥਾ ਲੜਕਾ ਹੋਇਆ ਤਾਂ ਉਹ ਚੱਲ ਵੱਸਿਆ ਇਸ ਸਮੇਂ ਦੌਰਾਨ ਉਹ ਪਾਣੀਪਤ ’ਚ ਜਾ ਕੇ ਵੱਸ ਗਏ ਸਨ ਮੇਰੀ ਭੈਣ ਨੇ ਜੋ ਸੋਨੇ ਦੀ ਮੋਹਰ ਵਾਲਾ ਵਾਅਦਾ ਕੀਤਾ ਸੀ, ਸਮਾਂ ਲੰਘਣ ਦੇ ਨਾਲ-ਨਾਲ ਉਹ ਭੁੱਲ ਗਈ ਸੀ ਕੁਝ ਸਾਲ ਬਾਅਦ ਉਹ ਫਿਰ ਤੋਂ ਸਰਸਾ ਸ਼ਹਿਰ ’ਚ ਆ ਕੇ ਰਹਿਣ ਲੱਗੇ
ਜਦੋਂ ਮੇਰੀ ਭੈਣ ਦੇ ਵੱਡੇ ਲੜਕੇ ਕਲਿਆਣ ਦਾਸ ਦਾ ਵਿਆਹ ਹੋਣ ਲੱਗਾ ਤਾਂ ਉਸਨੂੰ ਇੱਕਦਮ ਉਹ ਸੋਨੇ ਦੀ ਮੋਹਰ ਵਾਲੀ ਗੱਲ ਯਾਦ ਆ ਗਈ ਜੋ ਉਸ ਨੇ ਆਪਣੇ ਸਤਿਗੁਰੂ ਨਾਲ ਖੁਦ ਹੀ ਦਿਲ ’ਚ ਸੰਕਲਪ (ਵਾਅਦਾ) ਕੀਤਾ ਸੀ ਉਸ ਨੇ ਉਹ ਸਾਰੀ ਗੱਲ ਆਪਣੇ ਪਰਿਵਾਰ ’ਚ ਦੱਸੀ ਅਤੇ ਕਿਹਾ ਕਿ ਅਸੀਂ ਸੋਨੇ ਦੀ ਮੋਹਰ ਸੱਚਾ ਸੌਦਾ ਦਰਬਾਰ ਦੇ ਦਰਵਾਜ਼ੇ ’ਚ ਲਾਉਣੀ ਹੈ ਉਸੇ ਦਿਨ ਮੈਂ ਅਤੇ ਮੇਰੀ ਭੈਣ ਦਾ ਸਾਰਾ ਪਰਿਵਾਰ ਸੋਨੇ ਦੀ ਮੋਹਰ ਲੈ ਕੇ ਡੇਰਾ ਸੱਚਾ ਸੌਦਾ ’ਚ ਪਹੁੰਚ ਗਏ ਉਸ ਸਮੇਂ ਡੇਰਾ ਸੱਚਾ ਸੌਦਾ ’ਚ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਵਾਰਸ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਗੱਦੀਨਸ਼ੀਨ ਸਨ
ਮੇਰੀ ਭੈਣ ਨੇ ਉਕਤ ਸਾਰੀ ਗੱਲ ਪੂਜਨੀਕ ਪਰਮ ਪਿਤਾ ਜੀ ਦੇ ਸ੍ਰੀ ਚਰਨਾਂ ’ਚ ਅਰਜ਼ ਕਰ ਦਿੱਤੀ ਇਸ ’ਤੇ ਪੂਜਨੀਕ ਪਰਮ ਪਿਤਾ ਜੀ ਮੇਰੀ ਭਾਣਜੀ (ਜੋ ਉਸ ਸਮੇਂ ਛੋਟੀ ਉਮਰ ’ਚ ਭਾਵ ਛੋਟੀ ਬੱਚੀ ਸੀ) ਵੱਲ ਇਸ਼ਾਰਾ ਕਰਕੇ ਬੋਲੇ, ‘‘ਯੇ ਲੜਕੀ ਕੌਣ ਹੈ?’’ ਮੇਰੀ ਭੈਣ ਨੇ ਕਿਹਾ ਕਿ ਇਹ ਮੇਰੀ ਮਤਰੇਈ ਲੜਕੀ ਹੈ ਕੁੱਲ ਮਾਲਕ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਤੁਮ੍ਹਾਰੀ ਸੋਨੇ ਕੀ ਮੋਹਰ ਹਮਾਰੇ ਪਾਸ ਆ ਗਈ ਹੈ ਹਮ ਯਹ ਮੋਹਰ ਇਸ ਲੜਕੀ ਕੋ ਦੇਤੇ ਹੈਂ’’ ਪੂਜਨੀਕ ਪਰਮ ਪਿਤਾ ਜੀ ਨੇ ਉਹ ਮੋਹਰ ਉਸ ਲੜਕੀ ਨੂੰ ਦਿੰਦੇ ਹੋਏ ਫ਼ਰਮਾਇਆ, ‘‘ਲੈ ਬੇਟਾ! ਯਹ ਤੇਰੇ ਕਾਮ ਆਏਗਾ’’ ਇਸ ਤਰ੍ਹਾਂ ਪੂਜਨੀਕ ਸਤਿਗੁਰੂ ਜੀ ਨੇ ਮੇਰੀ ਭੈਣ ਦੇ ਪਰਿਵਾਰ ’ਤੇ ਕਈ ਰਹਿਮਤਾਂ ਵਰਸਾਈਆਂ
ਮੇਰੀ ਭੈਣ ਦਾ ਸਾਰਾ ਪਰਿਵਾਰ ਅੱਜ ਵੀ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਉਨ੍ਹਾਂ ਦੇ ਬੱਚਿਆਂ ਨੇ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਉਸ ਦੇ ਪੋਤੇ-ਪੋਤੀਆਂ ਨੇ ਪਰਮ ਪੂਜਨੀਕ ਮੌਜ਼ੂਦਾ ਹਜ਼ੂਰ ਪਿਤਾ ਜੀ ਤੋਂ ਨਾਮ ਲਿਆ ਹੈ ਅਤੇ ਸਾਰਾ ਪਰਿਵਾਰ ਆਪਣੇ ਮੁਰਸ਼ਦੇ-ਕਾਮਿਲ ਦੇ ਹੁਕਮ ਅਨੁਸਾਰ ਮਾਨਵਤਾ ਦੀ ਸੇਵਾ ’ਚ ਵੀ ਲੱਗਾ ਹੋਇਆ ਹੈ
ਜੋ ਜੀਵ ਆਪਣੇ ਸਤਿਗੁਰੂ ’ਤੇ ਦ੍ਰਿੜ੍ਹ ਵਿਸ਼ਵਾਸ ਕਰਦੇ ਹਨ, ਸਤਿਗੁਰੂ ਉਨ੍ਹਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਦੇ ਹਨ ਇੱਥੇ ਸਪੱਸ਼ਟ ਕੀਤਾ ਜਾਂਦਾ ਹੈ ਅਤੇ ਬੱਚਾ-ਬੱਚਾ ਜਾਣਦਾ ਹੈ ਕਿ ਡੇਰਾ ਸੱਚਾ ਸੌਦਾ ’ਚ ਇੱਕ ਪੈਸਾ ਵੀ ਨਹੀਂ ਲਿਆ ਜਾਂਦਾ ਅਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਸਾਮਾਨ ਆਦਿ ਲਿਆ ਜਾਂਦਾ ਹੈ