ਸਤਿਗੁਰੂ ਜੀ ਦਾ ਰਹਿਮੋ-ਕਰਮ ਪਰ੍ਹੇ ਤੋਂ ਪਰ੍ਹੇ -ਸੰਪਾਦਕੀ satguru holds finger of his disciple every moment
ਬੱਚਾ ਵੱਡਾ ਹੋ ਜਾਂਦਾ ਹੈ ਤਾਂ ਮਾਂ-ਬਾਪ ਕਾਫ਼ੀ ਹੱਦ ਤੱਕ ਬੇਫਿਕਰ ਹੋ ਜਾਂਦੇ ਹਨ ਲੇਕਿਨ ਸਤਿਗੁਰ ਆਪਣੇ ਸ਼ਿਸ਼ ਦੀ ਹਰ ਪਲ ਉਂਗਲੀ ਪਕੜ ਕੇ ਰੱਖਦਾ ਹੈ ਕਿਉਂਕਿ ਸਤਿਗੁਰ ਲਈ ਜੀਵ ਹਮੇਸ਼ਾ ਇੱਕ ਨੰਨ੍ਹਾ ਬੱਚਾ ਹੈ
ਸਤਿਗੁਰ ਆਪਣੇ ਸ਼ਿਸ਼ ਦਾ ਦੋਹਾਂ ਜਹਾਨਾਂ ’ਚ ਰਾਖਾ ਹੁੰਦਾ ਹੈ ਜਦ ਤੱਕ ਜੀਵ ਇਸ ਮਾਤਲੋਕ ਵਿੱਚ ਰਹਿੰਦਾ ਹੈ, ਇੱਥੇ ਵੀ ਪਲ-ਪਲ ’ਤੇ ਉਸ ਦੀ ਸੰਭਾਲ ਕਰਦਾ ਹੈ ਅਤੇ ਜਦੋਂ ਇਹ ਮਾਤਲੋਕ ਛੱਡ ਕੇ ਪ੍ਰਲੋਕ (ਅਗਲੇ ਜਹਾਨ) ਵਿੱਚ ਜਾਂਦਾ ਹੈ, ਉੱਥੇ ਵੀ ਉਹ ਉਸ ਜੀਵ ਦੇ ਨਾਲ ਰਹਿ ਕੇ ਕਾਲ-ਕਰਮਾਂ ਦੇ ਲੇਖੇ-ਪੱਤਿਆਂ ਤੋਂ ਉਸ ਨੂੰ ਸੁਰੱਖਿਅਤ ਕਰਦਾ ਹੈ ਸਤਿਗੁਰ ਦੇ ਗੁਣਾਂ ਦਾ ਵਰਣਨ ਹੋ ਹੀ ਨਹੀਂ ਸਕਦਾ
ਕਬੀਰ ਸਾਹਿਬ ਜੀ ਦੀ ਬਾਣੀ ’ਚ ਆਉਂਦਾ ਹੈ-
ਸਭੁ ਸਮੁੰਦ ਕੀ ਮਸਿ ਕਰੂੰ,
ਲੇਖਨਿ ਸਭ ਬਨਰਾਇ
ਧਰਤੀ ਕਾ ਕਾਗਦ ਕਰੂੰ,
ਗੁਰੂ ਗੁਣ ਲਿਖਾ ਨ ਜਾਇ
ਸਤਿਗੁਰੂ ਮੁਰਸ਼ਿਦੇ-ਕਾਮਲ ਦੇ ਪਰਉਪਕਾਰਾਂ ਦੀ ਗਣਨਾ ਨਹੀਂ ਹੋ ਸਕਦੀ ਜੋ ਸਤਿਗੁਰੂ ਜੀਵਨ ਹੀ ਬਖ਼ਸ਼ ਦੇਵੇ, ਮੁਰਦਿਆਂ ਨੂੰ ਜਿੰਦਾ ਕਰ ਦੇਵੇ, ਜੋ ਚੁਰਾਸੀ ਦੇ ਕੈਦਖਾਨੇ ਵਿੱਚ ਬੰਦੀ ਰੂਹਾਂ ਨੂੰ ਆਪਣੇ ਰਹਿਮੋ-ਕਰਮ ਨਾਲ ਮੁਕਤ ਕਰ ਦੇਵੇ ਅਤੇ ਜੀਵ ਨੂੰ ਨਿੱਜਘਰ ਪਹੁੰਚਾ ਦੇਵੇ, ਕੀ ਇਸ ਤੋਂ ਵੱਡਾ ਕੋਈ ਪਰ-ਉਪਕਾਰ ਹੋ ਸਕਦਾ ਹੈ? ਬੇਸ਼ੱਕ ਦੁਨੀਆਂ ਵਿੱਚ ਅਨੇਕਾਂ ਪਰਉਪਕਾਰੀ ਇਨਸਾਨ ਹਨ ਅਤੇ ਆਪਣੀ ਸਮਰੱਥਾ ਅਨੁਸਾਰ ਪਰ-ਉਪਕਾਰ ਕਰਦੇ ਹਨ ਜਿਵੇਂ ਕਿ ਕੋਈ ਕੈਦਖਾਨੇ ’ਚ ਬੰਦ ਕੈਦੀਆਂ ਨੂੰ ਗਰਮੀ ਦੇ ਮੌਸਮ ’ਚ ਠੰਡਾ ਸ਼ਰਬਤ ਪਿਲਾ ਦਿੰਦਾ ਹੈ , ਕੋਈ ਚੰਗੇ-ਚੰਗੇ ਖਾਣੇ ਖੁਵਾ ਦਿੰਦਾ ਹੈ ਜਾਂ ਕੋਈ ਸਰਦੀ ਦੇ ਮੌਸਮ ’ਚ ਚੰਗੇ ਗਰਮ ਕੱਪੜੇ ਪੁਵਾ ਦਿੰਦਾ ਹੈ ਜ਼ਾਹਿਰ ਹੈ ਕੈਦੀਆਂ ਦੀ ਭੁੱਖ-ਪਿਆਸ ਕੁਝ ਦੇਰ ਲਈ ਦੂਰ ਹੋ ਜਾਂਦੀ ਹੈ, ਕੁਝ ਸਮੇਂ ਲਈ ਠੰਡ ਤੋਂ ਬਚਾ ਹੋ ਜਾਂਦਾ ਹੈ
ਇਹਨਾਂ ਪਰਉਪਕਾਰਾਂ ਦੇ ਹੁੰਦੇ ਹੋਏ ਕੈਦੀ ਤਾਂ ਕੈਦ ’ਚ ਹੀ ਰਹਿੰਦੇ ਹਨ ਇੱਕ ਹੋਰ ਪਰਉਪਕਾਰੀ ਸੱਜਣ ਆਉਂਦਾ ਹੈ, ਜਿਸਦੇ ਪਾਸ ਕੈਦਖਾਨੇ ਦੀ ਚਾਬੀ ਹੈ, ਉਹ ਸਭ ਨੂੰ ਕੈਦਖਾਨੇ ’ਚੋਂ ਆਜ਼ਾਦ ਕਰ ਦਿੰਦਾ ਹੈ ਉਸ ਦਾ ਇਹ ਪਰਉਪਕਾਰ ਕਹਿਣ ਸੁਣਨ ਤੋਂ ਬਾਹਰ ਜਿਸ ਨੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਅਤੇ ਘਰੋ-ਘਰੀ ਪਹੁੰਚਾ ਦਿੱਤਾ ਇਸੇ ਤਰ੍ਹਾਂ ਸਤਿਗੁਰੂ ਅਜਿਹਾ ਹੀ ਪਰਉਪਕਾਰ ਸ੍ਰਿਸ਼ਟੀ-ਜਗਤ ਪ੍ਰਤੀ ਕਰਦਾ ਹੈ ਜੋ ਅਧਿਕਾਰੀ ਰੂਹਾਂ ਨੂੰ ਨਿੱਜਧਾਮ, ਸੱਚਖੰਡ ਪਹੁੰਚਾ ਦਿੰਦਾ ਹੈ
ਬੱਚਾ ਵੱਡਾ ਹੋ ਜਾਂਦਾ ਹੈ ਤਾਂ ਮਾਂ-ਬਾਪ ਕਾਫ਼ੀ ਹੱਦ ਤੱਕ ਬੇਫਿਕਰ ਹੋ ਜਾਂਦੇ ਹਨ ਲੇਕਿਨ ਸਤਿਗੁਰ ਆਪਣੇ ਸ਼ਿਸ਼ ਦੀ ਹਰ ਪਲ ਉਂਗਲੀ ਪਕੜ ਕੇ ਰੱਖਦਾ ਹੈ ਕਿਉਂਕਿ ਸਤਿਗੁਰ ਲਈ ਜੀਵ ਹਮੇਸ਼ਾ ਇੱਕ ਨੰਨ੍ਹਾ ਬੱਚਾ ਹੈ ਸੱਚਾ ਗੁਰੂ ਪੀਰੋ-ਮੁਰਸ਼ਿਦ ਆਪਣੇ ਸ਼ਿਸ਼ ਨੂੰ ਹਰ ਪਲ ਗਾਈਡ ਕਰਦਾ, ਸਮਝਾਉਂਦਾ ਤੇ ਸੰਵਾਰਦਾ ਰਹਿੰਦਾ ਹੈ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾਤਾ ਰਹਿਬਰ ਸਤਿਗੁਰੂ ਜੀ ਨੇ ਜੀਵ-ਸਮਾਜ ’ਤੇ ਜੋ ਆਪਣਾ ਪਰ-ਉਪਕਾਰ ਕੀਤਾ ਹੈ, ਪ੍ਰਤੱਖ ਰੂਪ ਵਿੱਚ ਅਸੀਂ ਸਭ ਦੁਨੀਆਂ ’ਚ ਦੇਖ ਰਹੇ ਹਾਂ ਅਤੇ ਇਸ ਦੀ ਮਿਸਾਲ ਜਗ-ਜ਼ਾਹਿਰ ਹੈ ‘ਸਤਿਗੁਰੂ ਰੂਪ ਵਟਾ ਜੱਗ ਆਇਆ’ ਪੂਜਨੀਕ ਸਤਿਗੁਰੂ ਜੀ ਨੇ ਜੋ ਚਾਹਿਆ, ਜੋ ਫਰਮਾਇਆ, ਜੀਵੋਂ ਉੱਧਾਰ ਲਈ ਆਪਣਾ ਰਹਿਮੋ-ਕਰਮ ਕਰਕੇ ਵਿਖਾਇਆ ਪੂਜਨੀਕ ਪਰਮ ਪਿਤਾ ਜੀ ਦਾ ਰਹਿਮੋ-ਕਰਮ ਡੇਰਾ ਸੱਚਾ ਸੌਦਾ ਵਿੱਚ ਜ਼ਰੇ੍ਹ-ਜ਼ਰ੍ਹੇ ਵਿੱਚ ਨਜ਼ਰ ਆ ਰਿਹਾ ਹੈ ਸਤਿਗੁਰੂ-ਪਿਆਰੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਵਰੂਪ ’ਚ ਸਭ ਦੇ ਸਾਹਮਣੇ ਹੈ
ਪੂਜਨੀਕ ਗੁਰੂ ਜੀ ਦੇ ਪਾਵਨ ਦਿਸ਼ਾ-ਨਿਰਦੇਸ਼ਨ ਵਿੱਚ ਅੱਜ ਵਿਸ਼ਵ ਦੇ ਕਰੋੜਾਂ ਲੋਕ ਸਤਿਗੁਰੂ-ਪਿਆਰੇ ਦੇ ਰਹਿਮੋ-ਕਰਮ ਨੂੰ ਅਨੁਭਵ ਕਰ ਰਹੇ ਹਨ ਸਤਿਗੁਰੂ ਬੇਪਰਵਾਹ ਜੀ ਦੀ ਰਹਿਮਤ ਨੂੰ ਆਪਣੀਆਂ ਅੱਖਾਂ ਰਾਹੀਂ ਸਭ ਦੇਖ ਰਹੇ ਹਨ 28 ਫਰਵਰੀ ਦਾ ਇਹ ਪਾਕ-ਪਵਿੱਤਰ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਗੁਰਗੱਦੀਨਸ਼ੀਨੀ ਦਿਵਸ ਹੈ ਅੱਜ ਦੇ ਦਿਨ 28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਵਜੋਂ ਬਿਰਾਜਮਾਨ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਕਰੀਬ 31 ਸਾਲ ਤੱਕ ਡੇਰਾ ਸੱਚਾ ਸੌਦਾ ਰੂਪੀ ਫੁਲਵਾੜੀ ਨੂੰ ਆਪਣੇ ਰਹਿਮੋ-ਕਰਮ ਨਾਲ ਅਜਿਹਾ ਮਹਿਕਾਇਆ ਕਿ ਕਣ-ਕਣ ’ਚ ਆਪ ਜੀ ਦੇ ਰਹਿਮੋ-ਕਰਮ ਦੀ ਮਹਿਕ ਮਹਿਸੂਸ ਹੋ ਰਹੀ ਹੈ
ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਬਤੌਰ ਤੀਜੇ ਪਾਤਸ਼ਾਹ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਿਰਾਜਮਾਨ ਕਰਕੇ ਸਾਧ-ਸੰਗਤ ’ਤੇ ਆਪਣਾ ਬਹੁਤ ਹੀ ਮਹਾਨ ਰਹਿਮੋ-ਕਰਮ ਕੀਤਾ ਹੈ ਇਸ ਲਈ ਅੱਜ 28 ਫਰਵਰੀ ਦਾ ਇਹ ਪਾਕ-ਪਵਿੱਤਰ ਦਿਹਾੜਾ ਪੂਜਨੀਕ ਗੁਰੂ ਜੀ ਦੇ ਪਾਵਨ ਦਿਸ਼ਾ-ਨਿਰਦੇਸ਼ਨ ਅਨੁਸਾਰ ਡੇਰਾ ਸੱਚਾ ਸੌਦਾ ’ਚ ਹਰ ਸਾਲ ਮਹਾਂ ਰਹਿਮੋ-ਕਰਮ ਦਿਵਸ ਦੇ ਰੂਪ ’ਚ ਭੰਡਾਰੇ ਦੇ ਰੂਪ ’ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਹਰ ਸਾਲ ਸਾਧ-ਸੰਗਤ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਉਂਦਾ ਹੈ
ਪੂਜਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਨਾਲ ਅੱਜ ਦੇਸ਼-ਵਿਦੇਸ਼ ਵਿੱਚ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਹੈ ਸਾਰੀ ਸਾਧ-ਸੰਗਤ ਅੱਜ ਮਹਾਂ ਰਹਿਮੋ-ਕਰਮ ਦਿਵਸ ’ਤੇ ਖੁਸ਼ੀ ’ਚ ਫੁੱਲੇ ਨਹੀਂ ਸਮਾਉਂਦੀ ਪਵਿੱਤਰ ਭੰਡਾਰੇ ਦੀਆਂ ਖੁਸ਼ੀਆਂ ਵਰਣਨ ਤੋਂ ਪਰ੍ਹੇ ਹਨ
ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਹੋਣ ਜੀ


































































