ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਅਪਾਰ ਰਹਿਮਤ ਸਤਿਸੰਗੀਆ ਦੇ ਅਨੁਭਵ
ਸਤਿਗੁਰ ਆਪਣੀ ਰੂਹ ਨੂੰ ਆਪ ਲੈਣ ਆਉਂਦਾ ਹੈ satguru-comes-to-take-his-soul-by-himself
ਭੈਣ ਬਲਜੀਤ ਕੌਰ ਇੰਸਾਂ ਪੁੱਤਰੀ ਸੱਚਖੰਡ ਵਾਸੀ ਨਾਇਬ ਸਿੰਘ ਪਿੰਡ ਨਟਾਰ ਜ਼ਿਲ੍ਹਾ ਸਰਸਾ (ਹਰਿਆਣਾ)
5 ਦਸੰਬਰ 1987 ਦੀ ਗੱਲ ਹੈ ਉਸ ਦਿਨ ਸ਼ਨਿੱਚਰਵਾਰ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਡੇਰਾ ਸੱਚਾ ਸੌਦਾ ਬਰਨਾਵਾ (ਉੱਤਰ ਪ੍ਰਦੇਸ਼) ਵਿਖੇ ਸਤਿਸੰਗ ਕਰਨ ਲਈ ਗਏ ਹੋਏ ਸਨ ਮੇਰੇ ਬੀਜੀ. (ਮਾਤਾ ਜੀ) ਕਹਿਣ ਲੱਗੇ ਕਿ ਜੀਤ, (ਮੇਰਾ ਛੋਟਾ ਨਾਂ) ਪਿਤਾ ਜੀ ਆ ਗਏ ਮੈਂ ਸੋਚਿਆ ਕਿ ਇਹ ਪੁੱਛ ਰਹੇ ਹਨ ਕਿ ਪਿਤਾ ਜੀ ਯੂ.ਪੀ. ਦਰਬਾਰ ਤੋਂ ਵਾਪਸ ਆ ਗਏ ਹਨ
ਜਾਂ ਨਹੀਂ ਮੈਂ ਕਿਹਾ, ‘ਬੀਜੀ.! ਪਿਤਾ ਜੀ ਅਜੇ ਨਹੀਂ ਆਏ’ ਤਾਂ ਫਿਰ ਕਹਿਣ ਲੱਗੇ, ‘ਆਹ ਦੇਖ, ਪਰਮ ਪਿਤਾ ਜੀ ਖੜ੍ਹੇ ਹਨ ਕਹਿ ਰਹੇ ਹਨ, ਅਸੀਂ ਪਰਸੋਂ ਲੈਣ ਆਵਾਂਗੇ, ਪਰਸੋਂ ਗਿਆਰਾਂ ਵਜੇ’ ਅਸੀਂ ਸੋਚਿਆ ਕਿ ਬਿਮਾਰੀ ਦਾ ਦਿਮਾਗ ‘ਤੇ ਅਸਰ ਹੈ ਤਾਂ ਕਹਿ ਰਹੇ ਹਨ ਪਰ ਠੀਕ ਪਰਸੋਂ ਸੋਮਵਾਰ ਨੂੰ ਦਸ ਵੱਜ ਕੇ ਪੰਜਾਹ ਮਿੰਟ ‘ਤੇ ਮੇਰੇ ਬੀ.ਜੀ. ਕਹਿਣ ਲੱਗੇ ਕਿ ‘ਪੰਮੇ! ਪਿਤਾ ਜੀ ਆ ਗਏ!’
ਮੇਰੀ ਭੈਣ ਨੇ ਘਬਰਾ ਕੇ ਮੈਨੂੰ ਅਵਾਜ਼ ਮਾਰੀ ਮੈਂ ਬੀਜੀ. ਦੇ ਕੋਲ ਆਈ ਤਾਂ ਬੀ.ਜੀ. ਮੈਨੂੰ ਕਹਿਣ ਲੱਗੇ ਕਿ ‘ਜੀਤ! ਪਿਤਾ ਜੀ ਆ ਗਏ, ਹੁਣ ਤਾਂ ਜਾਣਾ ਹੈ’ ਮੈਂ ਭੱਜ ਕੇ ਚਾਹ ਲੈ ਆਈ ਮੈਂ ਬੀਜੀ. ਦੇ ਮੂੰਹ ਵਿੱਚ ਇੱਕ ਚਮਚ ਚਾਹ ਪਾਈ ਤਾਂ ਕਹਿਣ ਲੱਗੇ ਕਿ ‘ਬਸ, ਹੁਣ ਤਾਂ ਪਿਤਾ ਜੀ ਲੈਣ ਆ ਗਏ ਹਨ ਤਾਂ, ਉਸ ਨੇ ਉਸੇ ਵੇਲੇ ਅੱਖਾਂ ਮੀਚ ਲਈਆਂ ਉਸ ਵੇਲੇ ਠੀਕ ਗਿਆਰਾਂ ਵੱਜੇ ਸਨ
ਜਦੋਂ ਸਾਡਾ ਪਰਿਵਾਰ ਪੂਜਨੀਕ ਪਰਮ ਪਿਤਾ ਜੀ ਨੂੰ ਮਿਲਿਆ ਤਾਂ ਮੇਰੇ ਭਰਾ ਪ੍ਰਗਟ ਸਿੰਘ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਸਾਰੀ ਗੱਲ ਦੱਸੀ ਤਾਂ ਪਰਮ ਪਿਤਾ ਜੀ ਨੇ ਫਰਮਾਇਆ,
”ਬੇਟਾ! ਤੁਹਾਨੂੰ ਤਾਂ ਭੁੱਲ ਕੇ ਵੀ ਅੱਖ ਗਿੱਲੀ ਨਹੀਂ ਕਰਨੀ ਚਾਹੀਦੀ ਤੁਹਾਨੂੰ ਤਾਂ ਪ੍ਰਤੱਖ ਯਕੀਨ ਹੋ ਗਿਆ ਕਿ ਸਤਿਗੁਰ ਆਪਣੀ ਰੂਹ ਨੂੰ ਆਪ ਲੈਣ ਆਉਂਦਾ ਹੈ ਤੇ ਅਗਲੇ ਸਫਰ ਦੀਆਂ ਔਕੜਾਂ ਦਾ ਉਹ ਖੁਦ ਜ਼ਿੰਮੇਵਾਰ ਹੁੰਦਾ ਹੈ ਉਹ ਰੂਹ ਨੂੰ ਉਸ ਦੇ ਨਿੱਜਘਰ ਸੱਚਖੰਡ ਪਹੁੰਚਾ ਕੇ ਆਪਣਾ ਕਾਰਜ ਪੂਰਾ ਕਰਦਾ ਹੈ”
ਪੂਜਨੀਕ ਪਰਮ ਪਿਤਾ ਜੀ ਦੇ ਬਚਨ ਸਵੀਕਾਰ ਕਰਕੇ ਪਰਿਵਾਰ ਖੁਸ਼ੀਆਂ ਲੈ ਕੇ ਵਾਪਸ ਘਰ ਪਰਤਿਆ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.