ਸਰਵ-ਧਰਮ-ਸੰਗਮ ‘ਡੇਰਾ ਸੱਚਾ ਸੌਦਾ -ਸੰਪਾਦਕੀ
ਡੇਰਾ ਸੱਚਾ ਸੌਦਾ ਇੱਕ ਸਰਵ ਧਰਮ ਪਵਿੱਤਰ ਸਥਾਨ ਹੈ ਇੱਥੇ ਸਭ ਜਾਤਾਂ, ਧਰਮਾਂ ਦੇ ਲੋਕ ਇਕੱਠੇ ਇੱਕ ਜਗ੍ਹਾ ’ਤੇ ਬੈਠਦੇ ਹਨ
ਅਤੇ ਆਪਣੇ-ਆਪਣੇ ਧਰਮ ਇਸ਼ਟ, ਆਪਣੇ ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਨੂੰ ਯਾਦ ਕਰਦੇ ਹਨ ਸਾਰੇ ਧਰਮਾਂ ਦੇ ਲੋਕ ਆਪਣੇ-ਆਪਣੇ ਧਰਮ ਅਨੁਸਾਰ ਪਰਮ ਪਿਤਾ ਪਰਮਾਤਮਾ ਦੀ ਭਗਤੀ ਇਬਾਦਤ ਵਿੱਚ ਇਕੱਠੇ ਬੈਠਦੇ ਹਨ, ਇਸ ਲਈ ਇਹ ਸਰਵ-ਧਰਮ-ਸੰਗਮ ਹੈ ਡੇਰਾ ਸੱਚਾ ਸੌਦਾ
ਅਕਸਰ ਕਿਹਾ ਜਾਂਦਾ ਹੈ ਕਿ ਅਨੇਕਤਾ ਵਿੱਚ ਏਕਤਾ ਦਾ ਨਾਂਅ ਹੀ ਦੇਸ਼ ਭਾਰਤ ਹੈ ਇਸ ਦੇਸ਼ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਆਦਿ ਸਾਰੇ ਧਰਮਾਂ ਦੇ ਲੋਕ ਹਨ ਅਤੇ ਸਭ ਨੂੰ ਆਪਣੇ-ਆਪਣੇ ਧਰਮ ਦੇ ਅਨੁਸਾਰ ਰਾਮ-ਨਾਮ, ਭਗਤੀ-ਇਬਾਦਤ ਕਰਨ ਦਾ ਬਰਾਬਰ ਹੱਕ ਹੈ ਜੋ ਕਿ ਸਾਡੇ ਦੇਸ਼ ਦਾ ਸੁਖਦ ਪਹਿਲੂ, ਸਾਡੇ ਲਈ ਬਹੁਤ ਚੰਗੀ ਗੱਲ ਹੈ ਇਹੀ ਸਾਡੇ ਦੇਸ਼ ਦੀ ਸੰਸਕ੍ਰਿਤੀ ਹੈ, ਜਿਸ ਦੀ ਰੱਖਿਆ ਕਰਨਾ, ਇਸ ਅਨੁਸਾਰ ਚੱਲਣਾ ਦੇਸ਼ ਦੇ ਹਰ ਨਾਗਰਿਕ ਦਾ ਫਰਜ਼ ਹੈ
ਸਾਡੇ ਭਾਰਤ ਦੇਸ਼ ਦੀ ਸੰਸਕ੍ਰਿਤੀ ਅਨੁਸਾਰ ਦੇਸ਼ ਦਾ ਹਰ ਨਾਗਰਿਕ ਪਹਿਲਾਂ ਭਾਰਤੀ ਹੈ, ਹਿੰਦੂ, ਸਿੱਖ, ਮੁਸਲਿਮ, ਈਸਾਈ ਬਾਅਦ ਵਿੱਚ ਇਹ ਵੀ ਦੇਸ਼ ਭਗਤਾਂ ਦੀ ਚੰਗੀ ਸੋਚ ਹੈ, ਬਹੁਤ ਉੱਚੇ ਵਿਚਾਰ ਹਨ ਇਹ ਉਹਨਾਂ ਦੇ ਧਰਮ-ਜਾਤ ਤੋਂ ਉੱਪਰ ਉੱਠ ਕੇ ਆਪਣੇ ਦੇਸ਼ ਪ੍ਰਤੀ ਅਜਿਹੀ ਨੇਕ ਭਾਵਨਾ ਰੱਖਣਾ ਬਹੁਤ ਵੱਡੀ ਗੱਲ ਹੈ ਤੀਜੀ ਇਹ ਗੱਲ ਦੇਸ਼ ਲਈ ਸਲਾਹੁਣਯੋਗ ਹੈ ਜੋ ਕਿਹਾ ਜਾਂਦਾ ਹੈ ‘ਹਿੰਦੂ, ਮੁਸਲਿਮ, ਸਿੱਖ, ਈਸਾਈ, ਸਭ ਆਪਸ ਮੇਂ ਭਾਈ-ਭਾਈ’ ਭਾਵ ਭਾਰਤੀ ਹੋਣ ਦੇ ਨਾਤੇ ਅਸੀਂ ਸਾਰੇ ਭੈਣ-ਭਾਈ ਇੱਕ ਹਾਂ, ਦੋ ਜਾਂ ਕੋਈ ਹੋਰ ਨਹੀਂ ਅਤੇ ਇਹੀ ਏਕਤਾ ਦਾ ਸੰਦੇਸ਼ ਗੁਰੂ ਸਾਹਿਬਾਨਾਂ ਸਮੇਤ ਸਾਰੇ ਮਹਾਂਪੁਰਸ਼ਾਂ ਦਾ ਵੀ ਹੈ ਉਹਨਾਂ ਦੇ ਅਨੁਸਾਰ ਸਭ ਜੀਵ-ਪ੍ਰਾਣੀ ਇੱਕ ਮਾਲਕ ਦੇ ਨੂਰ ਤੋਂ ਹੀ ਪੈਦਾ ਹੋਏ ਹਨ
Also Read :-
- ਇਨਸਾਨੀਅਤ ਦੇ ਰਾਹ ’ਤੇ ਵਧਦੇ ਰਹਿਣ ਕਦਮ -ਸੰਪਾਦਕੀ
- ਸਤਿਗੁਰੂ ਦੇ ਪਰਉਪਕਾਰ ਵਰਣਨ ਤੋਂ ਪਰ੍ਹੇ -ਸੰਪਾਦਕੀ
- ਆਇਆ ਦਿਨ ਪਿਆਰਾ ਪਿਆਰਾ… ਸੰਪਾਦਕੀ
ਅਤੇ ਸਭ ਦੇ ਅੰਦਰ ਇੱਕ ਹੀ ਮਾਲਕ ਦਾ ਨੂਰ-ਏ-ਜਲਾਲ (ਜੀਵ-ਆਤਮਾ) ਹੈ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਕਿਸੇ ਵੀ ਧਰਮ ਜਾਂ ਰੂਹਾਨੀ ਮਹਾਂਪੁਰਸ਼ਾਂ ਨੇ ਦੋ ਜਾਂ ਕੁਝ ਹੋਰ ਤਾਂ ਕਿਹਾ ਹੀ ਨਹੀਂ ਪਰ ਇੱਥੇ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਕੀ ਅਸਲ ਵਿੱਚ ਇਨਸਾਨ ਆਪਣੇ ਧਰਮ ਦੇ ਅਨੁਸਾਰ ਚੱਲ ਰਿਹਾ ਹੈ? ਕੀ ਅਸਲ ਵਿੱਚ ਇਨਸਾਨ ਆਪਣੇ ਗੁਰੂ-ਪੀਰ ਦੁਆਰਾ, ਧਰਮਾਂ ਵਿੱਚ ਦੱਸੇ ਗਏ ਰੂਹਾਨੀ ਸੰਤਾਂ, ਗੁਰੂ, ਪੀਰ-ਫਕੀਰ ਦੇ ਬਚਨਾਂ ਨੂੰ ਮੰਨਦਾ ਹੈ? ਜੇਕਰ ਅਸਲ ਵਿੱਚ ਹੀ ਅਜਿਹਾ ਹੋਵੇ, ਗੁਰੂ ਪੀਰ ਦੇ ਬਚਨਾਂ ਦਾ ਅਨੁਸਰਨ ਕਰੇ ਤਾਂ ਅਤੀ ਭਾਗਸ਼ਾਲੀ ਅਤੇ ਸਭ ਤੋਂ ਵਿਕਸਤ ਬਣ ਸਕਦਾ ਹੈ ਇਹ ਸਾਡਾ ਦੇਸ਼ ਭਾਰਤ ਭਗਵਾਨ ਅੱਗੇ ਦੁਆ ਹੈ ਕਿ ਇਸ ਤਰ੍ਹਾਂ ਹੋ ਜਾਵੇ ਸਭ ਲੋਕ, ਸਭ ਦੇਸ਼ਵਾਸੀ ਏਕਤਾ ਦੀ ਡੋਰੀ ਵਿੱਚ ਬੱਝ ਜਾਣ ਪਰ ਵਿਹਾਰ ਵਿੱਚ ਬਹੁਤ ਭੇਦਭਾਵ ਦੇਖਣ ਵਿੱਚ ਆਉਂਦਾ ਹੈ
ਕੀ ਕੋਈ ਹਿੰਦੂ ਭਾਈ ਮਸਜਿਦ ਵਿੱਚ, ਮੁਸਲਮਾਨ ਮੰਦਰ ਵਿੱਚ, ਸਿੱਖ ਗਿਰਜਾਘਰ ਵਿੱਚ ਅਤੇ ਈਸਾਈ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਆਪਣੇ ਧਰਮ ਇਸ਼ਟ ਦੀ ਗੱਲ ਜਾਂ ਆਪਣੇ ਧਰਮ ਦੇ ਅਨੁਸਾਰ ਭਗਤੀ-ਇਬਾਦਤ ਕਰ ਸਕਦਾ ਹੈ? ਪਰ ਵਿਹਾਰਕ ਤੌਰ ’ਤੇ ਅਜਿਹਾ ਕਿਤੇ ਵੀ ਵੇਖਿਆ ਸੁਣਿਆ ਨਹੀਂ ਜਾਂਦਾ ਕਿਉਂਕਿ ਧਰਮਾਂ ਦੇ ਆਪਣੇ ਅਸੂਲ ਬਣੇ ਹੋਏ ਹਨ ਜੇਕਰ ਵਿਹਾਰਕ ਤੌਰ ’ਤੇ ਇਸ ਤਰ੍ਹਾਂ ਹੀ ਹੋ ਜਾਵੇ ਤਾਂ ਹੀ ਅਸੀਂ ਇੱਕ ਅਤੇ ਏਕਤਾ ਦੀ ਸਾਰਥਿਕਤਾ ਨੂੰ ਪ੍ਰਮਾਣਿਤ ਕਰ ਸਕਦੇ ਹਾਂ
ਇੱਥੇ ਕਿਸੇ ਨਾਲ ਕੋਈ ਤੁਲਨਾ ਜਾਂ ਕਿਸੇ ਨੂੰ ਛੋਟਾ ਜਾਂ ਵੱਡਾ ਦੱਸਣ ਵਾਲੀ ਗੱਲ ਨਹੀਂ ਹੋ ਰਹੀ, ਸਗੋਂ ਜੋ ਸੱਚਾਈ ਹੈ, ਉਹੀ ਇੱਥੇ ਕਹੀ ਜਾ ਰਹੀ ਹੈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਅਤੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਜਿਹਨਾਂ ਨੇ ਡੇਰਾ ਸੱਚਾ ਸੌਦਾ ਦੇ ਨਾਂਅ ਨਾਲ ਇਹ ਅਜਿਹਾ ਸਰਵ ਧਰਮ ਪਵਿੱਤਰ ਸਥਾਨ ਬਣਾਇਆ ਹੈ, ਇੱਥੇ ਹਿੰਦੂ ਵੀ ਆਉਂਦੇ ਹਨ, ਇਸਲਾਮ ਧਰਮ ਨੂੰ ਮੰਨਣ ਵਾਲੇ, ਮੁਸਲਮਾਨ ਭਾਈ ਵੀ ਆਉਂਦੇ ਹਨ ਅਤੇ ਸਿੱਖ ਧਰਮ ਤੇ ਈਸਾਈ ਧਰਮ ਨੂੰ ਮੰਨਣ ਵਾਲੇ ਵੀ ਬਹੁਤ ਭੈਣ-ਭਾਈ ਆਉਂਦੇ ਹਨ ਪੂਰੀ ਦੁਨੀਆਂ ਵਿੱਚ ਅਜਿਹੇ ਸਭ ਧਰਮਾਂ ਤੋਂ ਡੇਰਾ ਸ਼ਰਧਾਲੂਆਂ ਦੀ ਸੰਖਿਆ ਹਜ਼ਾਰਾਂ ਜਾਂ ਲੱਖਾਂ ਵਿੱਚ ਨਹੀਂ, ਕਰੋੜਾਂ ਵਿੱਚ ਹੈ ਛੇ ਕਰੋੜ ਤੋਂ ਜ਼ਿਆਦਾ ਡੇਰਾ ਸ਼ਰਧਾਲੂ ਪੂਰੀ ਦੁਨੀਆਂ ਵਿੱਚ ਹਨ ਅਤੇ ਜੋ ਕਿ ਸਭ ਧਰਮਾਂ ਤੋਂ ਹਨ
ਅਤੇ ਇਹ ਸੱਚਾਈ ਹੈ ਕਿ ਡੇਰਾ ਸੱਚਾ ਸੌਦਾ ਵਿੱਚ ਆਪ ਸਭ ਧਰਮਾਂ ਦੇ ਲੋਕਾਂ ਨੂੰ ਇੱਕ ਸਾਥ ਇੱਕ ਜਗ੍ਹਾ ’ਤੇ ਵੇਖ ਸਕਦੇ ਹੋ ਬਿਨਾਂ ਕਿਸੇ ਰੋਕ-ਟੋਕ ਦੇ ਸਭ ਲੋਕ ਆਪਣੇ-ਆਪਣੇ ਧਰਮ ਦੇ ਅਨੁਸਾਰ ਭਗਤੀ-ਇਬਾਦਤ ਵਿੱਚ ਇਕੱਠੇ ਬੈਠਦੇ ਹਨ, ਭਾਵ ਹਿੰਦੂ, ਮੁਸਲਿਮ, ਸਿੱਖ, ਈਸਾਈ, ਸਭ ਆਪਸ ਮੇਂ ਭਾਈ-ਭਾਈ’ ਦੀ ਸਾਰਥਕਤਾ ਨੂੰ ਵੇਖਣਾ ਹੈ
ਤਾਂ ਆਪ ਇੱਥੇ ਸੱਚਾ ਸੌਦਾ ਵਿੱਚ ਵੇਖ ਸਕਦੇ ਹੋ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਰਾਜਸਥਾਨ, ਹਰਿਆਣਾ, ਪੰਜਾਬ ਆਦਿ ਰਾਜਾਂ ਵਿੱਚ ਪਿੰਡ-ਪਿੰਡ ਸਤਿਸੰਗ ਲਗਾਏ, ਉੱਥੇ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਰਾਜਾਂ ਵਿੱਚ ਹਜ਼ਾਰਾਂ ਸਤਿਸੰਗ ਲਾ ਕੇ ਗਿਆਰਾਂ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰਾਮ-ਨਾਮ ਨਾਲ ਜੋੜ ਕੇ ਉਹਨਾਂ ਨੂੰ ਬੁਰਾਈਆਂ ਤੋਂ ਮੁਕਤ ਕਰਕੇ ਜੀਵ ਆਤਮਾ ਦਾ ਉੱਧਾਰ ਕੀਤਾ ਰੂਹਾਨੀ ਸਤਿਸੰਗਾਂ ਵਿੱਚ ਸਭ ਧਰਮਾਂ ਦੀ ਸ਼ਮੂਲੀਅਤ ਹੁੰਦੀ ਹੈ ਪੂਜਨੀਕ ਬੇਪਰਵਾਹ ਜੀ ਨੇ ਇਹ ਪਵਿੱਤਰ ਸਥਾਨ ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਬਣਾਇਆ ਹੈ ਸਰਵ ਧਰਮ ਦੀ ਇਹ ਅਸਲੀਅਤ ਡੇਰਾ ਸੱਚਾ ਸੌਦਾ ਵਿੱਚ ਅੱਜ ਵੀ ਜਿਉਂ ਦੀ ਤਿਉਂ ਮੌਜ਼ੂਦ ਹੈ