ਸੰਤ ਭਾਗ ਜਗਾਨੇ ਆਏ ਹੈਂ…-ਸੰਪਾਦਕੀ
ਸੰਤ-ਸਤਿਗੁਰੂ ਭਾਵ ਗੁਰੂ-ਮਹਾਂਪੁਰਸ਼ ਜੀਵ-ਸ੍ਰਿਸ਼ਟੀ ਤੇ ਮਾਨਵਤਾ ਦੇ ਉੱਧਾਰ ਦਾ ਉਦੇਸ਼ ਲੈ ਕੇ ਜਗਤ ’ਤੇ ਆਉਂਦੇ ਹਨ ਉਹ ਜਗਤ ’ਚ ਜੀਵਾਂ ਦੇ ਸੁੱਤੇ ਭਾਗ ਜਗਾਉਣ ਲਈ ਹੀ ਸ੍ਰਿਸ਼ਟੀ ’ਤੇ ਆਉਂਦੇ ਹਨ ਅਤੇ ਉਹਨਾਂ ’ਤੇ ਆਪਣਾ ਅਪਾਰ ਰਹਿਮੋ-ਕਰਮ ਕਰਕੇ ਉਨ੍ਹਾਂ ਦੀਆਂ ਕੁੱਲਾਂ ਦਾ ਵੀ ਉੱਧਾਰ ਕਰਦੇ ਹਨ ਸੰਤਾਂ, ਗੁਰੂ-ਮਹਾਂਪੁਰਸ਼ਾਂ ਦਾ ਸ੍ਰਿਸ਼ਟੀ ’ਤੇ ਸ਼ੁੱਭ ਆਗਮਨ ਸਮਾਜ, ਸ੍ਰਿਸ਼ਟੀ, ਮਾਨਵਤਾ ਦੇ ਭਲੇ ਲਈ ਹੁੰਦਾ ਹੈ ‘ਸੰਤ ਨ ਆਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ’ ਸੰਤ ਸਾਰੀ ਜੀਵ-ਸ੍ਰਿਸ਼ਟੀ ਨੂੰ ਆਪਣਾ ਪਵਿੱਤਰ ਸਹਾਰਾ ਬਖ਼ਸਦੇ ਹਨ ਉਹ ਪਰਮਪਿਤਾ ਪਰਮਾਤਮਾ ਅੱਗੇ ਹਮੇਸ਼ਾ ਪੂਰੀ ਮਾਨਵਤਾ, ਸਭ ਦੇ ਭਲੇ ਦੀ ਦੁਆ ਕਰਦੇ ਹਨ ਅਤੇ ਜਿੱਥੋਂ ਤੱਕ ਸੰਭਵ ਹੋਵੇ ਸਭ ਦਾ ਭਲਾ ਕਰਦੇ ਹਨ ਉਹ ਦੁਨੀਆਂ ਦੀ ਮੋਹ-ਮਮਤਾ, ਕਾਮ-ਕ੍ਰੋਧ, ਲੋਭ, ਹੰਕਾਰ ਤੇ ਮਨ-ਮਾਇਆ ਅਤੇ ਈਰਖਾ, ਨਫਰਤ ਆਦਿ ਬੁਰਾਈਆਂ ਦੀ ਅੱਗ ’ਚ ਸੜ-ਬਲ ਰਹੇ ਜੀਵਾਂ ਨੂੰ ਆਪਣਾ ਸਹਾਰਾ ਦੇ ਕੇ ਉਨ੍ਹਾਂ ਦੇ ਉੱਧਾਰ ਦਾ ਸਬਬ ਬਣਦੇ ਹਨ
ਸੰਤ ਮਹਾਨ ਪਰਉਪਕਾਰੀ ਹੁੰਦੇ ਹਨ ਉਨ੍ਹਾਂ ਦੀ ਪਵਿੱਤਰ ਪ੍ਰਵਿਰਤੀ ਅਜਿਹੀ ਵਹਿੰਦੀ-ਜਲਧਾਰਾ ਹੁੰਦੀ ਹੈ, ਜੋ ਪਾਪੀਆਂ, ਵੱਡੇ-ਵੱਡੇ ਗੁਨਾਹਗਾਰਾਂ ਦੇ ਪਾਪ-ਗੁਨਾਹਾਂ ਨੂੰ ਪਲ ’ਚ ਧੋ ਕੇ ਉਨ੍ਹਾਂ ਨੂੰ ਪਾਕ-ਪਵਿੱਤਰ ਕਰ ਦਿੰਦੀ ਹੈ ਉਨ੍ਹਾਂ ਦੀ ਅੰਮ੍ਰਿਤਵਾਣੀ ਤਪਦੇ ਦਿਲਾਂ ਨੂੰ ਠੰਢਾ-ਸ਼ੀਤ ਕਰਕੇ ਉਨ੍ਹਾਂ ਨੂੰ ਪਰਮਸ਼ਾਂਤੀ ਦਾ ਅਨੁਭਵ ਕਰਾ ਦਿੰਦੀ ਹੈ ਜਿਵੇਂ ਜੇਠ-ਹਾੜ ਦੀ ਤਿੱਖੜ ਧੁੱਪਾਂ ਕਾਰਨ ਤੱਪਦੀ ਧਰਤੀ ’ਤੇ ਸਾਵਣ ਦੀਆਂ ਬੌਛਾਰਾਂ ਪੈਂਦੀਆਂ ਹਨ, ਤਾਂ ਚਾਰੋਂ ਪਾਸੇ ਇੱਕ ਅਨੋਖੀ ਤੇ ਮਨਮਹੋਣੀ ਮਹਿਕ ਸੌਂਧੀ-ਸੌਂਧੀ ਖੁਸ਼ਬੂ ਦਾ ਅਹਿਸਾਸ ਪਾ ਕੇ ਜੀਵ ਇੱਕ ਅਜੀਬ ਜਿਹਾ ਸਕੂਨ ਅਨੁਭਵ ਕਰਦਾ ਹੈ ਉਸੇ ਤਰ੍ਹਾਂ ਪੂਰਨ ਸਤਿਗੁਰੂ ਦੇ ਸ੍ਰਿਸ਼ਟੀ ’ਤੇ ਸ਼ੁੱਭ ਆਗਮਨ ਨਾਲ ਅਧਿਕਾਰੀ ਰੂਹਾਂ ਮੰਗਲਗੀਤ ਗਾਉਂਦੀਆਂ ਹੋਈਆਂ ਅਕੱਥਯੋਗ ਆਨੰਦ ਤੇ ਖੁਸ਼ੀ ’ਚ ਝੂਮ ਉੱਠਦੀਆਂ ਹਨ ਅਸਲ ਵਿੱਚ ਸੰਤ ਜਗਤ-ਉੱਧਾਰ ਦਾ ਉਦੇਸ਼ ਲੈ ਕੇ ਹੀ ਜਗਤ ’ਚ ਆਉਂਦੇ ਹਨ ਇਤਿਹਾਸ ਗਵਾਹ ਹੈ, ਕੌਡੇ ਵਰਗੇ ਰਾਕਸ਼, ਸੱਜਣ ਵਰਗੇ ਠੱਗ, ਗਣਕਾ ਵਰਗੀ ਵੇਸ਼ਿਆ, ਚੋਰ, ਲੁਟੇਰੇ, ਡਾਕੂ ਅਤੇ ਪਾਪ ਬੁਰਾਈਆਂ ਅੰਦਰ ਗੜੁਚ ਵਿਅਕਤੀ ਵੀ ਸੰਤਾਂ ਦੀ ਸੋਹਬਤ ਪਾ ਕੇ ਉੱਚ ਕੋਟਿ ਦੇ ਭਗਤ ਕਹਾਏ ਇਸ ਤਰ੍ਹਾਂ ਸੰਤ ਹਰ ਜੀਵ ਦੇ ਪ੍ਰਤੀ ਪਰਉਪਕਾਰ ਦੀ ਹੀ ਭਾਵਨਾ ਰੱਖਦੇ ਹਨ ਅਤੇ ਆਪਣੇ ਰਹਿਮੋ-ਕਰਮ ਨਾਲ ਹਰ ਪ੍ਰਾਣੀ ਦਾ ਉੱਧਾਰ ਕਰਦੇ ਹਨ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਦੁਨਿਆਵੀ ਵਿਸ਼ੇ-ਵਾਸ਼ਨਾਵਾਂ ਵਿੱਚ ਫਸੇ ਪਾਪੀ-ਗੁਨਾਹੀ ਜੀਵਾਂ ਦੇ ਉੱਧਾਰ ਲਈ ਮਨੁੱਖੀ ਚੋਲਾ ਧਾਰਨ ਕੀਤਾ ਪੂਜਨੀਕ ਸਾਈਂ ਜੀ ਨੇ ਦੁਨੀਆਂ ਨੂੰ ਪਰਮਪਿਤਾ ਪਰਮੇਸ਼ਵਰ ਦਾ ਸੱਚਾ ਸੰਦੇਸ਼ ਦਿੱਤਾ ਅਤੇ ਪਰਮਪਿਤਾ ਦਾ ਸੱਚਾ ਨਾਮ-ਸ਼ਬਦ, ਗੁਰੂਮੰਤਰ ਦੇ ਕੇ ਉਸ ਨਾਲ ਮਿਲਣ ਦਾ ਸੱਚਾ ਰਸਤਾ ਦੱਸਿਆ ਆਪ ਜੀ ਨੇ ਲੋਕਾਂ ਨੂੰ ਆਪਣੀ ਸੱਚੀ ਬਾਣੀ ਦੱਸੀ ਕਿ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲੋ ਤੇ ਚੜ੍ਹ ਜਾਓ ਰਾਮ-ਨਾਮ ਦੀ ਬੇੜੀ ਅਤੇ ਪਾਰ ਹੋ ਜਾਓ ਭਵਸਾਗਰ ਤੋਂ! ਆਪ ਜੀ ਨੇ ਸੱਚਾ ਸੌਦਾ ਅਜਿਹਾ ਸਰਵਧਰਮ ਸੰਗਮ, ਅਜਿਹਾ ਦਰ ਬਣਾਇਆ ਜਿੱਥੇ ਹਰ ਧਰਮ-ਜਾਤੀ ਨੂੰ ਪਿਆਰ, ਸਭ ਦਾ ਦਿਲ ਤੋਂ ਸਤਿਕਾਰ ਕੀਤਾ ਜਾਂਦਾ ਹੈ ਆਪ ਜੀ ਦੇ ਬਚਨਾਂ ਦੇ ਅਨੁਸਾਰ ਇੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਆਪਣੇ-ਆਪਣੇ ਧਰਮ ਅਨੁਸਾਰ ਆਪਣੇ ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਂਅ ਲੈ ਸਕਦੇ ਹਨ ਕੋਈ ਅੱਲ੍ਹਾ ਬੋਲੇ, ਕੋਈ ਵਾਹਿਗੁਰੂ, ਰਾਮ ਅਤੇ ਕੋਈ ਗੌਡ-ਗੌਡ ਕਹੇ, ਇੱਥੇ ਕੋਈ ਰੋਕ ਟੋਕ ਨਹੀਂ ਹੈ
ਪੂਜਨੀਕ ਸਾਈਂ ਜੀ ਨੇ ਰੂਹਾਨੀਅਤ ਦਾ ਜੋ ਇਹ ਸੱਚਾ ਰਸਤਾ ਦਿਖਾਇਆ ਡੇਰਾ ਸੱਚਾ ਸੌਦਾ ਦੇ ਅੱਜ ਕਰੋੜਾਂ ਸ਼ਰਧਾਲੂ ਇਸ ਸੱਚ ਦੇ ਰਸਤੇ ’ਤੇ ਚਲਦਿਆਂ ਮਾਲਾਮਾਲ ਹੋ ਰਹੇ ਹਨ ਜਿਵੇਂ ਕਿ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਆਪਣੀ ਤੀਜੀ ਬਾੱਡੀ ਦਾ ਬਚਨ ਫਰਮਾਇਆ ਕਿ ਉਹ ਤੂਫਾਨ-ਮੇਲ ਤਾਕਤ ਹੋਵੇਗੀ! ਪੂਜਨੀਕ ਬੇਪਰਵਾਹ ਜੀ ਦੇ ਬਚਨ ਅੱਜ ਸਭ ਦੇ ਸਾਹਮਣੇ ਹਨ ਪੂਰੀ ਦੁਨੀਆਂ ਅੱਜ ਦੇਖ ਰਹੀ ਹੈ ਕਿ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਡਾ. ਐੱਮਐੱਸਜੀ) ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਰਾਮ-ਨਾਮ ਦੀ ਭਗਤੀ ਅਤੇ ਸਮਾਜ ਤੇ ਮਾਨਵਤਾ ਦੀ ਸੇਵਾ ਦੇ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਰਿਹਾ ਹੈ ਪੂਜਨੀਕ ਗੁਰੂ ਜੀ ਦੇ ਸੈਂਕੜਿਆਂ ਦੀ ਗਿਣਤੀ ’ਚ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਪਵਿੱਤਰ ਕਾਰਜਾਂ ਕਾਰਨ ਵੀ ਵਿਸ਼ਵਭਰ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਅੱਜ ਮਾਣ ਨਾਲ ਲਿਆ ਜਾਂਦਾ ਹੈ ਸੰਤ ਸ੍ਰਿਸ਼ਟੀ ਤੇ ਜੀਵਾਂ ਦੇ ਸੁੱਤੇ ਭਾਗਾਂ ਨੂੰ ਜਗਾ ਕੇ ਅਤੇ ਉਨ੍ਹਾਂ ਨੂੰ ਸੱਚ ਦਾ ਰਸਤਾ ਦਿਖਾ ਕੇ ਭਵਸਾਗਰ ਤੋਂ ਪਾਰ ਲੰਘਾਉਣ ਦਾ ਹੀ ਕੰਮ ਕਰਦੇ ਹਨ
‘ਓ ਸੰਤ ਭਾਗ ਜਗਾਨੇ ਆਏ ਹੈਂ, ਜਗਾਨੇ ਆਏ ਹੈਂ,
ਜੀ ਸਭ ਕੋ ਰਾਸਤਾ ਬਤਾਨੇ ਆਏ ਹੈਂ,
ਰਾਸਤਾ ਬਤਾਨੇ ਆਏ ਹੈਂ’
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦੀ ਸਾਰੀ ਸਾਧ-ਸੰਗਤ, ਸਾਰੀ ਸ੍ਰਿਸ਼ਟੀ ਨੂੰ ਲੱਖ-ਲੱਖ ਵਧਾਈ ਹੋਵੇ ਜੀ

































































