ਪੂਜਨੀਕ ਸਤਿਗੁਰੂ ਜੀ ਨੇ ਬਾਲ ਸਵਰੂਪ ਵਿਚ ਦਰਸ਼ਨ ਦਿੱਤੇ – ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਸੇਵਾਦਾਰ ਭੈਣ ਸ਼ਮਾਂ ਇੰਸਾਂ ਪੁੱਤਰੀ ਸੱਚਖੰਡਵਾਸੀ ਸ੍ਰੀ ਵਜੀਰ ਚੰਦ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਲਿਖਦੀ ਹੈ ਕਿ ਇਹ ਗੱਲ 1979 ਦੀ ਹੈ ਇੱਕ ਰਾਤ ਜਦੋਂ ਮੈਂ ਸਿਮਰਨ ਕਰਕੇ ਸੁੱਤੀ ਤਾਂ ਮੈਨੂੰ ਮੇਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸੁਫਨੇ ਵਿਚ ਦਰਸ਼ਨ ਦਿੱਤੇ ਉਸ ਸਮੇਂ ਸਤਿਗੁਰ ਜੀ ਨੇ ਮੈਨੂੰ ਜੋ ਨਜ਼ਾਰਾ ਦਿਖਾਇਆ, ਉਹ ਕਹਿਣ ਸੁਣਨ ਤੋਂ ਪਰ੍ਹੇ ਸੀ ਮੈਨੂੰ ਸਤਿਗੁਰੂ ਜੀ ਦੇ ਬਾਲ ਸਵਰੂਪ ਵਿਚ ਦਰਸ਼ਨ ਹੋਏ ਜਦੋਂ ਸਤਿਗੁਰੂ ਜੀ ਦਾ ਬਾਲ ਸਵਰੂਪ ਨੂਰੀ ਚੇਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ ਤਾਂ ਨੂਰਾਨੀ ਬਾਡੀ ਵਿੱਚੋਂ ਨੂਰੀ ਪ੍ਰਕਾਸ਼ ਦੇ ਝਰਨੇ ਹੀ ਫੁੱਟ ਰਹੇ ਸਨ
ਮੇਰੀ ਆਤਮਾ ਨੂੰ ਲਾ-ਬਿਆਨ ਕਸ਼ਿਸ਼ ਮਹਿਸੂਸ ਹੋਣ ਲੱਗੀ ਮੇਰੀ ਰੂਹ ਸਤਿਗੁਰੂ ਦੇ ਸੁੰਦਰ ਬਾਲ-ਸਵਰੂਪ ਵੱਲ ਇਸ ਕਦਰ ਖਿੱਚੀ ਗਈ ਕਿ ਮੇਰੀ ਵੇਖਣ ਦੀ ਤੜਫ ਓਨੀ ਹੀ ਵਧਦੀ ਗਈ ਅਤੇ ਦਰਸ਼ਨ ਕਰਕੇ ਮੇਰਾ ਜੀਅ ਨਹੀਂ ਭਰਿਆ ਦਿਲ ਵਿਚ ਸੀ ਕਿ ਵੇਖਦੀ ਹੀ ਜਾਵਾਂ ਕਦੇ ਬਾਲ ਸਵਰੂਪ ਦੀ ਜਗ੍ਹਾ ਪਰਮ ਪਿਤਾ ਸ਼ਾਹ ਸਤਿਨਾਮ ਜੀ ਦੇ ਦਰਸ਼ਨ ਹੁੰਦੇ ਤੇ ਕਦੇ ਬਾਲ ਸਵਰੂਪ ਵਿਚ ਅਜ਼ਨਬੀ ਬਾਲਕ ਦੇ ਵਿਚ-ਵਿਚ ਦੀ ਪਰਮ ਪਿਤਾ ਸ਼ਾਹ ਸਤਿਨਾਮ ਜੀ ਅਤੇ ਅਜ਼ਨਬੀ ਨੌਜਵਾਨ ਦੋਵੇਂ ਬਾਡੀਆਂ ਦੇ ਸਟੇਜ਼ ’ਤੇ ਦਰਸ਼ਨ ਹੁੰਦੇ ਇਹ ਸਿਲਸਿਲਾ ਪੂਰੀ ਰਾਤ ਚੱਲਦਾ ਰਿਹਾ ਸੁਬ੍ਹਾ ਜਦੋਂ ਮੈਂ ਉੱਠੀ ਤਾਂ ਮੈਨੂੰ ਕੁਝ ਸਮਝ ਨਹੀਂ ਆਇਆ ਕਿ ਇਹ ਮਾਲਕ ਦਾ ਕੀ ਖੇਡ ਸੀ ਮੈਂ ਸੋਚਣ ਦੇ ਲਈ ਮਜ਼ਬੂਰ ਹੋ ਗਈ ਮੈਂ ਇਹ ਸੁਫਨਾ ਆਪਣੇ ਵੱਡੇ ਭਰਾ ਸਤੀਸ਼ ਕੁਮਾਰ ਨੂੰ ਅਤੇ ਡੇਰੇ ਵਿਚ ਦੀਦੀ ਖੁਸ਼ਜੀਤ ਨੂੰ ਵੀ ਦੱਸਿਆ ਦੀਦੀ ਨੇ ਮੈਨੂੰ ਦੱਸਿਆ ਕਿ ਤੈਨੂੰ ਪਰਮ ਪਿਤਾ ਜੀ ਨੇ ਆਪਣੇ ਬਚਪਨ ਦਾ ਸਵਰੂਪ ਦਿਖਾਇਆ ਹੋਵੇਗਾ ਮੈਂ ਦੀਦੀ ਨੂੰ ਇਹ ਗੱਲ ਵੀ ਦੱਸੀ ਕਿ ਉਸ ਸਮੇਂ ਬਾਲ ਸਵਰੂਪ ਦੀ ਉਮਰ 12-13 ਸਾਲ ਦੀ ਹੋਵੇਗੀ
ਇਸ ਸਾਰੀ ਖੇਡ ਦੀ ਸਮਝ ਮੈਨੂੰ 23 ਸਤੰਬਰ 1990 ਨੂੰ ਆਈ ਜਦੋਂ ਕੁੱਲ ਮਾਲਕ ਪਰਮ ਪਿਤਾ ਜੀ ਨੇ ਕੁੱਲ ਮਾਲਕ ਹਜ਼ੂਰ ਪਿਤਾ ਜੀ ਨੂੰ ਡੇਰਾ ਸੱਚਾ ਸੌਦਾ ਵਿਚ ਆਪਣਾ ਜਾਨਾਸ਼ੀਨ ਨਿਯੁਕਤ ਕਰਕੇ ਪ੍ਰਗਟ ਕਰ ਦਿੱਤਾ ਉਸ ਸਮੇਂ ਮੈਨੂੰ ਹਜ਼ੂਰ ਪਿਤਾ ਜੀ (ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੇ ਦਰਸ਼ਨ ਕਰਕੇ ਐਨੀ ਖੁਸ਼ੀ ਹੋਈ ਕਿ ਮੈਂ ਉਸ ਦਾ ਬਿਆਨ ਨਹੀਂ ਕਰ ਸਕਦੀ ਸਤਿਗੁਰੂ ਨੇ ਮੈਨੂੰ ਨਾਚੀਜ਼ ਨੂੰ ਐਨੇ ਸਾਲ ਪਹਿਲਾਂ ਹੀ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ
ਅਤੇ ਦਿਖਾ ਦਿੱਤਾ ਕਿ ਅਸੀਂ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਹਾਂ ਸਾਡਾ ਇਹ ਸਵਰੂਪ (ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਇੰਸਾਂ) ਅੱਗੇ ਆਉਣ ਵਾਲਾ ਹੈ ਅਸੀਂ ਦਿਆਲੂ ਦਾਤਾਰ ਦੇ ਚੋਜ਼ਾਂ ਨੂੰ ਕੀ ਸਮਝ ਸਕਦੇ ਹਾਂ ਮਾਲਕ ਆਪਣੀ ਰਹਿਮਤ ਕਰਕੇ ਹੀ ਸਾਨੂੰ ਇਹ ਸਭ ਕੁਝ ਸਮਝਾ ਸਕਦੇ ਹਨ ਸਤਿਗੁਰ ਦੀ ਰਹਿਮਤ ਦਾ ਕਰਜ ਕਿਸੇ ਵੀ ਤਰ੍ਹਾਂ ਨਹੀਂ ਚੁਕਾਇਆ ਜਾ ਸਕਦਾ ਮੇਰੀ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨ-ਕਮਲਾਂ ਵਿਚ ਇਹੀ ਅਰਦਾਸ ਹੈ ਕਿ ਸੇਵਾ ਸਿਮਰਨ ਦਾ ਬਲ ਬਖ਼ਸ਼ਣਾ ਜੀ ਤੇ ਸਾਡੀ ਓੜ ਨਿਭਾ ਦੇਣਾ ਜੀ