Rann Utsav of Kutch Festival

ਕੱਛ ਦਾ ‘ਰਣ ਉਤਸਵ’ Rann Utsav of Kutch Festival

ਗੁਜਰਾਤ ਸੂਬਾ ਆਪਣੇ ਪਰੰਪਰਿਕ ਸੱਭਿਆਚਾਰ ਲਈ ਮਸ਼ਹੂਰ ਹੈ ਇੱਥੇ ਇੱਕ ਪਾਸੇ ਪ੍ਰਾਚੀਨ ਮੰਦਰ ਹੈ, ਤਾਂ ਦੂਜੇ ਪਾਸੇ ਸਮੁੰਦਰ ਦੀਆਂ ਲਹਿਰਾਂ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ ਗੁਜਰਾਤ ਦਾ ਕਾਫੀ ਖੇਤਰ ਰੇਤ ਨਾਲ ਢਕਿਆ ਹੋਇਆ ਹੈ, ਪਰ ਇਸੇ ਰੇਗਿਸਤਾਨ ’ਚ ਸੁੰਦਰਤਾ ਦੇ ਨਜ਼ਾਰੇ ਦਿਖਾਉਂਦਾ ਹੈ ਇੱਥੋਂ ਦਾ ‘ਰਣ ਉਤਸਵ’ ਰਣ ਉਤਸਵ ਹਰ ਸਾਲ ਅਕਤੂਬਰ ਤੋਂ ਫਰਵਰੀ-ਮਾਰਚ ਦਰਮਿਆਨ ਧੋਰਡੋ ’ਚ ਹੁੰਦਾ ਹੈ ਗੁਜਰਾਤ ’ਚ ਸਥਿਤ ਭੁੱਜ ਖੇਤਰ ਤੋਂ ਲਗਭਗ 90 ਕਿਲੋਮੀਟਰ ਦੂਰ ਸਥਿਤ ਰੇਗਿਸਤਾਨ ਹੈ

‘ਧੋਰਡੋ’ ਰਣ ਉਤਸਵ ਤੱਕ ਪਹੁੰਚਣ ਲਈ ਹਵਾਈ ਮਾਰਗ ਤੋਂ ਭੁੱਜ ਹਵਾਈ ਅੱਡਾ, ਰੇਲ ਮਾਰਗ ਤੋਂ ਭੁੱਜ ਰੇਲਵੇ ਸਟੇਸ਼ਨ ਜਾਂ ਸੜਕ ਮਾਰਗ ਤੋਂ ਗੁਜਰਾਤ ਦੇ ਮੁਖ ਸ਼ਹਿਰਾਂ ਤੋਂ ਜਾ ਸਕਦੇ ਹਾਂ ਭੁੱਜ ਤੋਂ ਕੱਛ ਦੇ ਰਣ ਉਤਸਵ ਦੇ ਮੁੱਖ ਸਥਾਨ ਧੋਰਡੋ ਤੱਕ ਪਹੁੰਚਣ ਲਈ ਟੈਕਸੀ ਜਾਂ ਬੱਸ ਲੈ ਸਕਦੇ ਹਾਂ, ਜਿਸ ’ਚ ਲਗਭਗ ਡੇਢ ਤੋਂ ਦੋ ਘੰਟੇ ਦਾ ਸਮਾਂ ਲੱਗਦਾ ਹੈ ਤੁਸੀਂ ਆਪਣੀ ਸੁਵਿਧਾ ਦੇ ਅਨੁਸਾਰ ਪੈਕੇਜ਼ ਵੀ ਬੁੱਕ ਕਰ ਸਕਦੇ ਹੋ, ਜਿਸ ’ਚ ਭੁੱਜ ਤੋਂ ਆਵਾਜਾਈ ਦੀ ਸੁਵਿਧਾ ਸ਼ਾਮਲ ਹੋ ਸਕਦੀ ਹੈ

Rann Utsav ਗੁਜਰਾਤ ’ਚ ਕੱਛ ਇੱਕ ਅਜਿਹਾ ਸਥਾਨ ਹੈ, ਜੋ ਰਣ ਉਤਸਵ ਦੌਰਾਨ ਸਭ ਤੋਂ ਕਲਰਫੁਲ ਅਤੇ ਐਗਜੈਟਿਕ ਹੋ ਜਾਂਦਾ ਹੈ ਇਸ ਸਲਾਨਾ ਉਤਸਵ ’ਚ ਟੂਰਿਸਟ ਰੇਗਿਸਤਾਨ ’ਚ ਬਣੇ ਬਹੁਤ ਹੀ ਆਕਰਸ਼ਕ ਟੈਂਟ ’ਚ ਰੁਕਦੇ ਹਨ, ਜਿਹਨਾਂ ’ਚ ਹੋਰ ਤਰ੍ਹਾਂ ਦੀਆਂ ਸੁਵਿਧਾਵਾਂ ਹੁੰਦੀਆਂ ਹਨ ਇਸ ਥਾਂ ਨੂੰ ‘ਟੈਂਟ ਸਿਟੀ’ ਵੀ ਕਿਹਾ ਜਾਂਦਾ ਹੈ ਇਸ ਦੌਰਾਨ ਕੱਛ ਦੇ ਰਣ ਭਾਵ ਦੁਨੀਆਂ ਦੇ ਸਭ ਤੋਂ ਵੱਡੇ ਨਮਕ ਦੇ ਰੇਗਿਸਤਾਨ ’ਚ ਪਹੁੰਚ ਕੇ ਸੂਰਜ ਨਿੱਕਲਦਾ ਅਤੇ ਸੂਰਜ ਛੁੱਪਦਾ ਦੇਖਣਾ ਅਦਭੁੱਤ ਹੁੰਦਾ ਹੈ

ਅਨੁਮਾਨ ਦੇ ਅਨੁਸਾਰ ਹਰ ਸਾਲ ਰਣ ਉਤਸਵ ’ਚ ਕਰੀਬ 8 ਹਜ਼ਾਰ ਟੂਰਿਸਟ ਪਹੁੰਚਦੇ ਹਨ, ਜਿਨ੍ਹਾਂ ’ਚ ਕਈ ਮੰਨੀਆਂ ਪ੍ਰਮੰਨੀਆਂ ਹਸਤੀਆਂ ਵੀ ਸ਼ਾਮਲ ਹੁੰਦੀਆਂ ਹਨ ਟੈਂਟ ਸਿਟੀ ’ਚ ਤੁਹਾਨੂੰ ਪ੍ਰਾਚੀਨ ਅਤੇ ਆਧੁਨਿਕ ਚੀਜ਼ਾਂ ਦਾ ਮਿਸ਼ਰਣ ਦੇਖਣ ਨੂੰ ਮਿਲੇਗਾ ਇਹ ਵੀ ਇੱਕ ਕਾਰਨ ਹੈ ਕਿ ਲੋਕ ਇੱਥੇ ਖਿੱਚੇ ਚਲੇ ਆਉਂਦੇ ਹਨ ਜੇਕਰ ਤੁਸੀਂ ਕਿਤੇ ਘੁੰਮਣ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਇਸ ਵਾਰ ਤੁਸੀਂ ਰਣ ਉਤਸਵ ਦਾ ਹਿੱਸਾ ਬਣ ਸਕਦੇ ਹੋ ਅਤੇ ਇੱਥੋਂ ਦੇ ਸੱਭਿਆਚਾਰਕ ਅਤੇ ਨੈਸਗਰਿਕ ਸੁੰਦਰਤਾ ਨੂੰ ਆਪਣੀਆਂ ਯਾਦਾਂ ’ਚ ਸੰਜੋ ਸਕਦੇ ਹੋ

ਤਾਂ ਆਓ ਰਣ ਉਤਸਵ ਬਾਰੇ ਥੋੜ੍ਹਾ ਹੋਰ ਜਾਣਨ ਦਾ ਯਤਨ ਕਰਦੇ ਹਾਂ: Rann Utsav

ਟੈਂਟ ’ਚ ਮਿਲਣ ਵਾਲੀਆਂ ਸੁਵਿਧਾਵਾਂ:

ਹਰ ਸਾਲ ਇੱਥੇ ਲਗਭਗ 400 ਟੈਂਟ ਲਗਾਏ ਜਾਂਦੇ ਹਨ, ਜੋ ਏਸੀ ਅਤੇ ਨਾੱਨ ਏਸੀ ਦੋਨੋਂ ਹੁੰਦੇ ਹਨ ਇਨ੍ਹਾਂ ਟੈਂਟਾਂ ’ਚ ਰਹਿਣ ਦਾ ਆਪਣਾ ਅਲੱਗ ਹੀ ਆਨੰਦ ਹੁੰਦਾ ਹੈ ਆਕਰਸ਼ਕ ਬੈੱਡ, ਲਾਈਟ, ਟੇਬਲ, ਚੇਅਰਸ ਆਦਿ ਸਭ ਤਰ੍ਹਾਂ ਦਾ ਆਨੰਦਾਇਕ ਸਮਾਨ ਇੱਥੇ ਤੁਹਾਨੂੰ ਮਿਲ ਜਾਂਦਾ ਹੈ, ਜੋ ਮਨ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ ਇਸ ਫੈਸਟੀਵਲ ਦੌਰਾਨ ਗੁਜਰਾਤ ਟੂਰਿਜ਼ਮ ਕਾਰਪੋਰੇਸਨ ਟਰਾਂਸਪੋਰਟ, ਅਕਾੱਮਡੇਸ਼ਨ, ਖਾਣ ਅਤੇ ਸਾਇਟ ਸੀਇੰਗ ਦੀ ਵਿਵਸਥਾ ਕਰਦਾ ਹੈ ਅਜਿਹੇ ’ਚ ਭਾਰਤ ਦੇ ਸਭ ਤੋਂ ਕਲਰਫੁੱਲ ਰੀਜ਼ਨ ’ਚ ਹਿੱਸਾ ਲੈ ਕੇ ਲਾਈਫਟਾਈਮ ਐਕਸਪੀਰੀਅੰਸ਼ ਹਾਸਲ ਕਰ ਸਕਦੇ ਹਾਂ

Also Read:  ਸੁਰੱਖਿਅਤ ਸਟੋਰ ਕਰੋ ਅਨਾਜ

ਟੈਂਟ ਸਿਟੀ ’ਚ ਰੁਕਣ ਲਈ ਆਨਲਾਈਨ ਬੁਕਿੰਗ ਹੁੰਦੀ ਹੈ ਇਸਦੇ ਲਈ ਤੁਸੀਂ ਰਣ ਉਤਸਵ ਦੀ ਆਫੀਸ਼ੀਅਲ ਵੈੱਬਸਾਈਟ  https://www.rannutsav.com ’ਤੇ ਜਾ ਕੇ ਸਾਰੀਆਂ ਜਾਣਕਾਰੀਆਂ ਲੈ ਸਕਦੇ ਹੋ ਜੇਕਰ ਤੁਸੀਂ ਰਣ ਉਤਸਵ ਜਾਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਸਪੈਸ਼ਲ ਡੇਟਸ ਦਾ ਸਥਾਨ ਰੱਖੋ ਜਿਵੇਂ ਹਰ ਮਹੀਨੇ ਦੀਆਂ ਕੁਝ ਮਿਤੀਆਂ ਅਜਿਹੀਆਂ ਹੁੰਦੀਆਂ ਹਨ ਜਦੋਂ ‘ਫੁਲ ਮੂਨ’ ਜਾਂ ‘ਡਾਰਕ ਮੂਨ’ ਹੁੰਦਾ ਹੈ ਜੇਕਰ ਇਨ੍ਹਾਂ ਡੇਟਾਂ ’ਚ ਤੁਸੀਂ ਉੱਥੇ ਮੌਜ਼ੂਦ ਹੋਵੋਂਗੇ, ਤਾਂ ਸਫੈਦ ਰੇਗਿਸਤਾਨ ’ਤੇ ਪੈਣ ਵਾਲੀ ਚੰਦਰਮਾ ਦੀ ਰੋਸ਼ਨੀ ਨੂੰ ਦੇਖਣ ਦਾ ਅਲੱਗ ਹੀ ਨਜ਼ਾਰਾ ਹੋਵੇਗਾ

ਸੱਭਿਆਚਾਰ ਦੀ ਝਲਕ:

ਕੱਛ ਲਈ ਇੱਕ ਟੈਗਲਾਈਨ ਹੈ ‘ਕੱਛ ਨਹੀਂ ਦੇਖਿਆ ਤਾਂ ਕੁਝ ਨਹੀਂੇ ਦੇਖਿਆ’ ਇਸ ਲਾਈਨ ਨੂੰ ਉੱਥੇ ਪਹੁੰਚਣ ਤੋਂ ਬਾਅਦ ਆਸਾਨੀ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ ਸੈਲਾਨੀਆਂ ਨੂੰ ਇੱਥੇ ਗੁਜਰਾਤੀ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਜਿਵੇਂ ਫੋਲਕ ਡਾਂਸ ਅਤੇ ਮਿਊਜ਼ਿਕ, ਕੱਛ ਦੇ ਕਾਰੀਗਰਾਂ ਦਾ ਕੰਮ, ਉਨ੍ਹਾਂ ਦੇ ਬਣਾਏ ਸਮਾਨਾਂ ਦੀ ਖਰੀਦਾਰੀ ਕਰਨ ਦਾ ਮੌਕਾ ਮਿਲਦਾ ਹੈ ਇਸ ਜਗ੍ਹਾ ਕਈ ਸਾਰੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ, ਜਿਸਨੂੰ ਲੋਕ ਫੈਮਿਲੀ ਅਤੇ ਦੋਸਤਾਂ ਨਾਲ ਕਾਫੀ ਇੰਨਜੋਏ ਕਰਦੇ ਹਨ ਨਮਕ ਦੇ ਰੇਗਿਸਤਾਨ ’ਤੇ ਪਹੁੰਚਣ ਤੋਂ ਬਾਅਦ ਤੁਹਾਨੂੰ ਇੱਥੇ ਕੁਝ ਲੋਕਲ ਲੋਕ ਢੋਲ ਵਜਾਉਂਦੇ ਹੋਏ ਦਿਖਣਗੇ ਉਨ੍ਹਾਂ ਕੋਲ ਕਈ ਤਰ੍ਹਾਂ ਦੇ ਗੁਜਰਾਤੀ ਪਹਿਨਾਵੇ ਹੁੰਦੇ ਹਨ ਉਨ੍ਹਾਂ ਨੂੰ ਪਹਿਨ ਕੇ ਤੁਸੀਂ ਫੋਟੋਜ਼ ਕਲਿੱਕ ਕਰਾ ਸਕਦੇ ਹੋ

ਟਰਾਂਸਪਾੱਰਟੇਸ਼ਨ:

ਜੇਕਰ ਤੁਹਾਡੇ ਨਾਲ ਬੱਚੇ ਜਾਂ ਬਜ਼ੁਰਗ ਹਨ, ਜੋ ਚੱਲਣ ’ਚ ਦਿੱਕਤ ਮਹਿਸੂਸ ਕਰਦੇ ਹਨ, ਤਾਂ ਚਿੰਤਾ ਦੀ ਗੱਲ ਨਹੀਂ ਹੈ ਟੈਂਟ ਸਿਟੀ ਦੇ ਅੰਦਰ ਈ-ਰਿਕਸ਼ਾ ਅਤੇ ਦੂਜੀਆਂ ਗੱਡੀਆਂ ਵੀ ਚੱਲਦੀਆਂ ਹਨ, ਜੋ ਤੁਹਾਨੂੰ ਉੱਥੋਂ ਤੱਕ ਪਹੁੰਚਾ ਦੇਣਗੀਆਂ ਜਿੱਥੇ ਡਿਮਾਂਡ ਕਰੋਂਗੇ ਇਸਦੇ ਲਈ ਤੁਹਾਨੂੰ ਅਲੱਗ ਤੋਂ ਪੇਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ

ਰਾਤ ਦਾ ਸ਼ਾਨਦਾਰ ਨਜ਼ਾਰਾ:

ਟੈਂਟ ਸਿਟੀ ’ਚ ਰਾਤ ਦਾ ਨਜ਼ਾਰਾ ਬੇਹੱਦ ਸ਼ਾਨਦਾਰ ਹੁੰਦਾ ਹੈ ਇੱਥੇ ਚਾਰੋਂ ਪਾਸੇ ਜਗ ਰਹੀਆਂ ਲਾਈਟਾਂ ਸੁਖਦ ਅਹਿਸਾਸ ਦਿੰਦੀਆਂ ਹਨ ਆਪਣੇ ਪਰਿਵਾਰ ਨਾਲ ਰਾਤ ਨੂੰ ਇਨ੍ਹਾਂ ਆਕਰਸ਼ਕ ਲਾਈਟਾਂ ’ਚ ਠੰਢੀਆਂ-ਠੰਢੀਆਂ ਹਵਾਵਾਂ ’ਚ ਖੁੱਲ੍ਹੇ ਆਸਮਾਨ ਦਾ ਨਜ਼ਾਰਾ ਆਪਣੇ ਆਪ ’ਚ ਬੇਮਿਸਾਲ ਹੁੰਦਾ ਹੈ ਰਾਤ ਨੂੰ ਗੁਜਰਾਤੀ ਨਾਚ, ਕਠਪੁਤਲੀਆਂ ਦਾ ਨਾਚ ਅਤੇ ਹੋਰ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਇੱਥੇ ਹੁੰਦੇ ਹਨ

Also Read:  ਵਧਦਾ ਹੀ ਜਾ ਰਿਹਾ ਹੈ ਖਾਣੇ ਦਾ ਜਨੂੰਨ

ਹਮੇਸ਼ਾ ਯਾਦ ਰੱਖਣ ਵਾਲਾ ਅਨੁਭਵ:

ਇੱਥੇ ਸੈਲਾਨੀ ਕਈ ਤਰ੍ਹਾਂ ਦੀਆਂ ਐਡਵੈਂਚਰ ਐਕਟੀਵਿਟੀਜ਼ ਅਤੇ ਪ੍ਰੋਗਰਾਮਾਂ ’ਚ ਹਿੱਸਾ ਲੈ ਸਕਦੇ ਹਨ ਟੈਂਟ ਸਿਟੀ ’ਚ ਰੁਕਣ ਲਈ ਕਈ ਪੈਕਜ਼ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਚੁਣ ਸਕਦੇ ਹੋ ਜੇਕਰ ਤੁਸੀਂ ਫੋਟੋਗ੍ਰਾਫੀ ਦੇ ਸ਼ੌਕੀਨ ਹੋ, ਤੁਹਾਨੂੰ ਤਸਵੀਰਾਂ ਕਲਿੱਕ ਕਰਾਉਣਾ, ਸੈਲਫੀ ਲੈਣਾ ਚੰਗਾ ਲੱਗਦਾ ਹੈ ਤਾਂ ਇਹ ਜਗ੍ਹਾ ਤੁਹਾਡੇ ਲਈ ਇਕਦਮ ਪਰਫੈਕਟ ਹੈ ਜੇਕਰ ਤੁਸੀਂ ਵੀ ਕਦੇ ਨਾ ਭੁੱਲਣ ਵਾਲਾ ਅਨੁਭਵ ਹਾਸਲ ਕਰਨਾ ਚਾਹੁੰਦੇ ਹੋ ਤਾਂ ਹੁਣ ਬੈਗਪੈਕ ਕਰਨ ਦਾ ਸਮਾਂ ਆ ਗਿਆ ਹੈ ਤੁਸੀਂ ਵੀ ਆਪਣੇ ਦੋਸਤਾਂ, ਪਰਿਵਾਰ ਨਾਲ ਜਾਓ ਅਤੇ ਰਣ ਦੀ ਕਹਾਣੀ ਦਾ ਹਿੱਸਾ ਬਣੋ