ਬੱਚਿਆਂ ਨੂੰ ਬਚਾਓ ਬੋਨ ਫਰੈਕਚਰ ਤੋਂ – ਮੀਹ ਦੇ ਮੌਸਮ ’ਚ ਫਿਸਲਣ ਹੋਣਾ ਆਮ ਗੱਲ ਹੈ ਬੱਚੇ ਕੁਝ ਜ਼ਿਆਦਾ ਹੀ ਉੱਛਲ-ਕੁੱਦ ਕਰਦੇ ਹਨ ਅਖੀਰ ਉਨ੍ਹਾਂ ਦਾ ਡਿੱਗਣਾ ਅਤੇ ਡਿੱਗਣ ’ਤੇ ਬੋਨ ਫਰੈਕਚਰ ਹੋਣਾ ਵੀ ਸੁਭਾਵਿਕ ਹੈ ਜੋ ਨਾ ਸਿਰਫ ਜ਼ਿਆਦਾ ਪੀੜਾਦਾਇਕ ਹੁੰਦਾ ਹੈ ਸਗੋਂ ਇਸ ਨਾਲ ਉਨ੍ਹਾਂ ਦੀ ਪੜ੍ਹਾਈ ’ਤੇ ਵੀ ਬੁਰਾ ਅਸਰ ਪੈਂਦਾ ਹੈ ਜੇਕਰ ਅਸੀਂ ਕੁਝ ਸਾਵਧਾਨੀਆਂ ਰੱਖੀਏ ਤਾਂ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ
ਮੀਹ ਦੇ ਦਿਨਾਂ ’ਚ ਛੱਤ ’ਤੇ ਅਤੇ ਖੁੱਲ੍ਹੀ ਬਾਲਕਣੀ ’ਚ ਲਗਾਤਾਰ ਪਾਣੀ ਵਰਸਣ ਨਾਲ ਕਾਈ ਜੰਮ ਜਾਂਦੀ ਹੈ ਜੋ ਬਹੁਤ ਫਿਸਲਣਭਰੀ ਹੁੰਦੀ ਹੈ ਅਖੀਰ ਅਜਿਹੀਆਂ ਥਾਵਾਂ ’ਤੇ ਜਾਂਦੇ ਸਮੇਂ ਪੂਰੀ ਸਾਵਧਾਨੀ ਰੱਖਣੀ ਚਾਹੀਦੀ ਮੀਹ ’ਚ ਚੀਕਣੀ ਮਿੱਟੀ ਵੀ ਜ਼ਿਆਦਾ ਫਿਸਲਣਭਰੀ ਹੋ ਜਾਂਦੀ ਹੈ ਅਖੀਰ ਗਿੱਲੀ ਚੀਕਣੀ ਮਿੱਟੀ ’ਤੇ ਚੱਲਦੇ ਸਮੇਂ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਬਰਫ ਦੇ ਟੁਕੜੇ ਅਤੇ ਗੜੇ ਵੀ ਫਿਸਲਣ ਪੈਦਾ ਕਰਦੇ ਹਨ ਸਪਾਟ-ਚੀਕਣੇ ਫਰਸ਼ ’ਤੇ ਜੇਕਰ ਗੜੇ ਡਿੱਗੇ ਹੋਣ ਤਾਂ ਉਸ ’ਤੇ ਕਦੇ ਨਹੀਂ ਚੱਲਣਾ ਚਾਹੀਦਾ ਹੈ ਕਿਚਨ ’ਚ ਕਈ ਵਾਰ ਬਰਫ਼ ਦੇ ਟੁਕੜੇ ਜਾਂ ਆਈਸਕਿਊਬ ਵਿੱਖਰ ਜਾਂਦੇ ਹਨ ਜਿਨ੍ਹਾਂ ਨਾਲ ਕਿਚਨ ਦਾ ਫਰਸ਼ ਗਿੱਲਾ ਹੀ ਨਹੀਂ, ਫਿਸਲਣਯੁਕਤ ਵੀ ਹੋ ਜਾਂਦਾ ਹੈ ਅਖੀਰ ਅਜਿਹੇ ਟੁਕੜਿਆਂ ਨੂੰ ਤੁਰੰਤ ਹਟਾ ਕੇ ਫਰਸ਼ ਸਾਫ ਕਰ ਦੇਣਾ ਚਾਹੀਦਾ
ਕਈ ਵਾਰ ਫਰਸ਼ ’ਤੇ ਫੈਲੀਆਂ ਕੁਝ ਚੀਜ਼ਾਂ ਵੀ ਫਿਸਲਣ ਦਾ ਕਾਰਨ ਬਣ ਜਾਂਦੀਆਂ ਹਨ ਜਿਵੇਂ ਗੱਗੜ ਅਤੇ ਗੋਲ ਆਕਾਰ ਦੀਆਂ ਸਾਬਤ ਦਾਲਾਂ ਜਿਵੇਂ ਠੋਸ ਬੀਜ ਇਨ੍ਹਾਂ ’ਤੇ ਪੈਰ ਆਉਣ ਨਾਲ ਡਿੱਗਣਾ ਲਾਜ਼ਮੀ ਹੈ ਅਖੀਰ ਫਰਸ਼ ਨੂੰ ਸਾਫ ਰੱਖਣਾ ਚਾਹੀਦਾ ਅਤੇ ਜੇਕਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਖਰੀਆਂ ਹੋਣ ਤਾਂ ਦੇਖ ਕੇ ਸਾਵਧਾਨੀ ਪੂਰਵਕ ਚੱਲਣਾ ਚਾਹੀਦਾ ਹੈ ਜਿਹੜੀਆਂ ਥਾਵਾਂ ’ਤੇ ਰੋਜ਼ ਪਾਣੀ ਟਪਕਦਾ ਰਹਿੰਦਾ ਹੈ
ਅਤੇ ਹੋਰ ਕਾਰਨਾਂ ਕਾਰਨ ਗਿੱਲਾ ਰਹਿੰਦਾ ਹੈ ਉੱਥੇ ਵੀ ਕਾਈ ਜੰਮਣ ਨਾਲ ਫਿਸਲਣ ਪੈਦਾ ਹੋ ਜਾਂਦੀ ਹੈ ਅਖੀਰ ਅਜਿਹੀਆਂ ਥਾਵਾਂ ’ਤੇ ਪਾਣੀ ਦੇ ਰਿਸਾਅ ਨੂੰ ਰੋਕਣ ਦਾ ਉਪਾਅ ਕਰਨਾ ਚਾਹੀਦਾ ਜੇਕਰ ਪਾਣੀ ਦੀ ਟੂਟੀ ਚੱਲ ਰਹੀ ਹੋਵੇ ਤਾਂ ਉਨ੍ਹਾਂ ਦੇ ਵਾਸ਼ਲ ਆਦਿ ਬਦਲਵਾ ਦੇਣੇ ਚਾਹੀਦੇ ਹਨ ਇਸ ਨਾਲ ਨਾ ਸਿਰਫ ਅਮੁੱਲ ਪਾਣੀ ਦੀ ਦੁਰਵਰਤੋਂ ਰੁਕੇਗੀ ਸਗੋਂ ਸੰਭਾਵਿਤ ਹਾਦਸਿਆਂ ਤੋਂ ਵੀ ਸੁਰੱਖਿਆ ਮਿਲੇਗੀ
ਇਸ ਤੋਂ ਇਲਾਵਾ ਅਸੀਂ ਆਮ ਅਵਸਥਾ ’ਚ ਵੀ ਹੇਠ ਲਿਖੀਆਂ ਸਾਵਧਾਨੀਆਂ ਰੱਖ ਕੇ ਬੱਚਿਆਂ ਨੂੰ ਬੋਨ ਫਰੈਕਚਰ ਤੋਂ ਬਚਾ ਸਕਦੇ ਹਾਂ:
- ਬਾਹਰ ਆਉਣ ਤੋਂ ਪਹਿਲਾਂ ਬਾਥਰੂਮ ਦੇ ਫਰਸ਼ ਨੂੰ ਸਾਫ ਕਰਕੇ ਬਾਹਰ ਆਓ
- ਜਦੋਂ ਵੀ ਨਹਾਓ ਜਾਂ ਕੱਪੜੇ ਧੋਵੋ, ਸਾਬਣ ਨੂੰ ਠੀਕ ਥਾਂ ’ਤੇ ਰੱਖੋ ਨਾਲ ਹੀ ਸਾਬਣ ਦੇ ਛੋਟੇ-ਛੋਟੇ ਟੁਕੜਿਆਂ ਨੂੰ ਵੀ ਫਰਸ਼ ਤੋਂ ਬਿਲਕੁਲ ਸਾਫ ਕਰ ਦਿਓ
- ਫਲਾਂ ਦੇ ਛਿਲਕੇ ਸੜਕ ’ਤੇ ਅਤੇ ਗਲੀ ’ਚ ਨਹੀਂ, ਘਰ ’ਚ ਰੱਖੇ ਡਸਟਬਿਨ ’ਚ ਪਾਓ
- ਜਿੱਥੇ ਬਿਲਡਿੰਗਾਂ ਦੀਆਂ ਪੌੜੀਆਂ ਘਿਸ-ਘਿਸ ਕੇ ਚੀਕਨੀਆਂ ਹੋ ਗਈਆਂ ਹੋਣ ਉੱਥੇ ਜ਼ਿਆਦਾ ਸਾਵਧਾਨੀ ਪੂਰਵਕ ਚੱਲੋ
- ਬੱਸਾਂ ਅਤੇ ਰੇਲਗੱਡੀਆਂ ’ਚ ਚੜ੍ਹਦੇ-ਉੱਤਰਦੇ ਸਮੇਂ ਵੀ ਸਾਵਧਾਨੀ ਵਰਤੋ
- ਜ਼ਿਆਦਾ ਮਾਤਰਾ ’ਚ ਸਾਦਾ ਅਤੇ ਕੁਦਰਤੀ ਭੋਜਨ ਲਓ ਅਤੇ ਲੋਂੜੀਦੀ ਮਾਤਰਾ ’ਚ ਫਲਾਂ ਅਤੇ ਸਬਜੀਆਂ ਦੀ ਵਰਤੋਂ ਕਰੋ
- ਭੱਜਦੇ ਜਾਂ ਕਸਰਤ ਕਰਦੇ ਸਮੇਂ ਸਰੀਰ ਦਾ ਸੰਤੁਲਨ ਬਣਾਏ ਰੱਖੋ
- ਬੱਚਿਆਂ ਨੂੰ ਸੱਟ ਅਤੇ ਪੀੜਾ ਤੋਂ ਬਚਾਉਣ ਲਈ ਉਨ੍ਹਾਂ ਨੂੰ ਜਿੰਨਾ ਸੰਭਵ ਸਹੀ ਪਰਿਵੈਸ਼ ਉਪਲਬੱਧ ਕਰਾਉਣਾ ਸਾਡਾ ਸਭ ਦਾ ਹੀ ਕਰਤੱਵ ਹੈ, ਅਖੀਰ ਅਸੀਂ ਸਦੈਵ ਸੁਚੇਤ ਰਹੀਏ ਅਤੇ ਹਾਦਸਾ ਹੋਣ ’ਤੇ ਤੁਰੰਤ ਮੱਦਦ ਲਈ ਅੱਗੇ ਆਈਏ
-ਸੀਤਾਰਾਮ ਗੁਪਤਾ