‘‘ਬੇਟਾ! ਸਰਸੇ ਤੋਂ ਤੈਨੂੰ ਨਾਮ ਮਿਲ ਜਾਵੇਗਾ…’’ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਪ੍ਰਗਟ ਸਿੰਘ ਪੁੱਤਰ ਸੱਚਖੰਡਵਾਸੀ ਨਾਇਬ ਸਿੰਘ ਪਿੰਡ ਨਟਾਰ ਜ਼ਿਲ੍ਹਾ ਸਰਸਾ (ਹਰਿਆਣਾ)
ਸੰਨ 1967 ਦੀ ਗੱਲ ਹੈ ਅਸੀਂ ਦੋਵੇਂ ਭੈਣ-ਭਰਾ ਹੋਸਟਲ ਵਿੱਚ ਪੜ੍ਹਦੇ ਸੀ ਸਾਨੂੰ ਸਕੂਲ ਵਾਲੇ ਹੁਸੈਨੀ ਵਾਲਾ ਸਤਲੁਜ ਦਰਿਆ ਕੋਲ ਬਣੀ ਭਗਤ ਸਿੰਘ ਦੀ ਯਾਦਗਾਰ (ਸਮਾਧ) ਦਿਖਾਉਣ ਲੈ ਗਏ ਉਸ ਸਮੇਂ ਦਰਿਆ ਵਿੱਚ ਪਾਣੀ ਬਹੁਤ ਥੋੜ੍ਹਾ ਸੀ ਮੈਂ ਅਤੇ ਇੱਕ ਹੋਰ ਲੜਕਾ ਦਰਿਆ ਵੇਖਣ ਲਈ ਪਾਣੀ ਦੇ ਕੋਲ ਚਲੇ ਗਏ ਉਸੇ ਵੇਲੇ ਪਿੱਛੋਂ ਪਾਣੀ ਦੇ ਜ਼ੋਰ ਦਾ ਚੜ੍ਹਾਅ, ਇੱਕ ਤੇਜ਼ ਲਹਿਰ ਆਈ ਉਹ ਲਹਿਰ ਮੈਨੂੰ ਰੋੜ੍ਹ ਕੇ ਲੈ ਗਈ ਮੇਰੀ ਭੈਣ ਨੇ ਮੈਨੂੰ ਵੇਖ ਕੇ ਚੀਕ ਮਾਰ ਦਿੱਤੀ ਤਾਂ ਸਾਡੇ ਅਧਿਆਪਕ ਮੈਨੂੰ ਬਚਾਉਣ ਲਈ ਦਰਿਆ ਵਿੱਚ ਕੁੱਦ ਪਏ ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੈਨੂੰ ਇੱਕ ਅਜ਼ਨਬੀ ਪੁਰਸ਼ ਨੇ ਪਾਣੀ ’ਚੋਂ ਬਾਹਰ ਕੱਢ ਦਿੱਤਾ ਸਾਡੇ ਅਧਿਆਪਕ ਨੇ ਮੈਨੂੰ ਪੁੱਛਿਆਂ ਕਿ ਤੈਨੂੰ ਬਾਹਰ ਕਿਸਨੇ ਕੱਢਿਆਂ ਹੈ? ਤਾਂ ਮੈਂ ਉਸ ਅਜ਼ਨਬੀ ਪੁਰਸ਼ ਦਾ ਸਾਰਾ ਹੁਲੀਆ ਦੱਸ ਦਿੱਤਾ
ਪਰ ਉਸ ਵੇਲੇ ਉਹ ਅਜ਼ਨਬੀ ਪੁਰਸ਼ ਉੱਥੇ ਨਹੀਂ ਸਨ ਪਤਾ ਹੀ ਨਹੀਂ ਲੱਗਿਆ ਕਿ ਉਹ ਅਜ਼ਨਬੀ ਪੁਰਸ਼ ਕਿੱਧਰ ਗਏ ਜਾਂ ਅਲੋਪ ਹੋ ਗਏ ਮੈਂ ਆਪਣੇ ਅਧਿਆਪਕਾਂ ਨੂੰ ਜਦੋਂ ਉਸ ਅਜ਼ਨਬੀ ਬਾਰੇ ਦੱਸਿਆ ਤਾਂ ਉਹ ਕਹਿਣ ਲੱਗੇ ਕਿ ਲੜਕਾ ਪਾਣੀ ਤੋਂ ਡਰ ਕੇ ਘਬਰਾ ਗਿਆ ਹੈ, ਇਸ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ
ਸੰਨ 1974 ਦੀ ਗੱਲ ਹੈ ਅਸੀਂ ਲੁਧਿਆਣੇ ਤੋਂ ਅੱਗੇ ਗੁੰਮਟਾਲੀ ਇੱਕ ਜੋਤਸ਼ੀ ਕੋਲ ਜਾਇਆ ਕਰਦੇ ਸੀ ਇੱਕ ਦਿਨ ਉੱਥੇ ਜਦੋਂ ਮੈਂ ਘਰੋਂ ਬਾਹਰ ਗਿਆ ਤਾਂ ਮੈਨੂੰ ਡੂੰਮਣਾ-ਮਾਖੋ ਚਿੰਬੜ ਗਿਆ ਮੈਂ ਭੱਜ ਕੇ ਉਸ ਜੋਤਸ਼ੀ ਦੇ ਘਰ ਪੁੱਜਾ, ਪਰ ਸਾਰਾ ਮਖਿਆਲ ਮੇਰੇ ਪਿੱਛੇ ਹੀ ਸੀ ਮੇਰੇ ਅਣਗਿਣਤ ਮੱਖੀਆਂ ਲੜ ਗਈਆਂ ਮੈਂ ਬੇਹੋਸ਼ ਹੋ ਗਿਆ ਮੇਰੀ ਮਾਂ ਜੋ ਮੇਰੇ ਨਾਲ ਗਈ ਸੀ, ਰੱਬ ਅੱਗੇ ਅਰਦਾਸਾਂ ਕਰਨ ਲੱਗੀ ਮੈਨੂੰ ਏਵਲ ਦੇ ਟੀਕੇ ਲਾ ਕੇ ਲੁਧਿਆਣਾ ਹਸਪਤਾਲ ਵਿੱਚ ਲਿਆਂਦਾ ਗਿਆ
ਉੱਥੇ ਇੱਕ ਅਜ਼ਨਬੀ ਪੁਰਸ਼ ਨੇ ਮੈਨੂੰ ਦਰਸ਼ਨ ਦਿੱਤੇ ਅਤੇ ਫਰਮਾਇਆ, ‘‘ਬੇਟਾ! ਤੈਨੂੰ ਕੁਝ ਵੀ ਨਹੀਂ ਹੁੰਦਾ, ਅਜੇ ਤਾਂ ਤੂੰ ਨਾਮ ਲੈਣਾ ਹੈ’’ ਪਹਿਲਾਂ ਤਾਂ ਮੈਂ ਸੋਚਿਆ ਕਿ ਇਹ ਕੋਈ ਡਾਕਟਰ ਹਨ ਪਰ ਜਦੋਂ ਉਸ ਤਰ੍ਹਾਂ ਦਾ ਕੋਈ ਡਾਕਟਰ ਦੋਬਾਰਾ ਡਿਊਟੀ ’ਤੇ ਨਾ ਆਇਆ ਤਾਂ ਮੈਂ ਸੋਚਿਆ ਕਿ ਕਿਸੇ ਮਰੀਜ਼ ਦਾ ਵਾਰਸ ਹੋਵੇਗਾ ਫਿਰ ਮੇਰੇ ਸੱਤ ਸਾਲ ਪਹਿਲਾਂ ਵਾਲੀ ਗੱਲ ਯਾਦ ਆਈ ਕਿ ਇਹ ਤਾਂ ਓਹੀ ਅਜਨਬੀ ਪੁਰਸ਼ ਹਨ ਜਿਨ੍ਹਾਂ ਨੇ ਮੈਨੂੰ ਪਾਣੀ ਵਿੱਚੋਂ ਕੱਢ ਕੇ ਮੇਰੀ ਜਾਨ ਬਚਾਈ ਸੀ ਡਾਕਟਰ ਨੇ ਜਦੋਂ ਦੇਖਿਆ ਕਿ ਐਨੀਆਂ ਮੱਖੀਆਂ ਦਾ ਜ਼ਹਿਰ ਚੜਿ੍ਹਆ ਹੈ ਤਾਂ ਉਹ ਕਹਿਣ ਲੱਗਿਆ ਕਿ ਜੇਕਰ ਮਰੀਜ਼ ਕੱਲ੍ਹ ਤੱਕ ਠੀਕ ਰਿਹਾ ਤਾਂ ਠੀਕ ਹੋ ਜਾਵੇਗਾ ਮੈਂ ਅਗਲੇ ਦਿਨ ਬਿਲਕੁਲ ਠੀਕ ਹੋ ਗਿਆ
ਮੈਨੂੰ ਅਕਸਰ ਹੀ ਸੁਫਨੇ ਵਿੱਚ ਉਸ ਅਜਨਬੀ ਪੁਰਸ਼ ਦੇ ਦਰਸ਼ਨ ਹੋਣ ਲੱਗੇ ਡੇਰੇ ਸੱਚੇ ਸੌਦੇ ਬਾਰੇ ਨਾ ਤਾਂ ਕਦੇ ਸੁਣਿਆ ਸੀ ਤੇ ਨਾ ਹੀ ਜਾਣਦੇ ਸੀ ਹੋਰ ਕਈ ਸਾਧੂ-ਸੰਤਾਂ ਬਾਰੇ ਸੁਣਿਆ ਸੀ ਮੈਂ ਸੋਚਿਆ ਕਿ ਕੋਈ ਸੰਤ-ਮਹਾਂਪੁਰਸ਼ ਹੋਣਗੇ ਮੈਂ ਹੋਰ-ਹੋਰ ਅਸਥਾਨਾਂ ’ਤੇ ਕਈ ਵਾਰ ਜਾਂਦਾ ਰਿਹਾ ਪਰ ਮੇਰੇ ਮਨ ਦੀ ਤਸੱਲੀ ਨਾ ਹੋਈ ਅਖੀਰ ਜਦੋਂ ਮੈਂ ਨਾਮ ਲੈਣ ਦੀ ਸਕੀਮ ਬਣਾਈ ਤਾਂ ਮੈਂ ਉਹਨਾਂ ਸੰਤਾਂ ਦੇ ਪੇਸ਼ ਹੋਇਆ ਉਹ ਸੰਤ ਕਹਿਣ ਲੱਗੇ ਕਿ ਕਾਕਾ! ਅਸੀਂ ਤਾਂ ਜੋੜੇ ਨੂੰ ਨਾਮ ਦਿੰਦੇ ਹਾਂ, ਤੂੰ ਸ਼ਾਦੀ ਦੇ ਬਾਅਦ ਨਾਮ ਲੈ ਜਾਵੀਂ ਮੈਂ ਨਿਰਾਸ਼ ਹੋ ਕੇ ਵਾਪਸ ਮੁੜ ਆਇਆ ਉਸੇ ਰਾਤ ਮੈਨੂੰ ਉਸੇ ਅਜਨਬੀ ਪੁਰਸ਼ ਨੇ ਦਰਸ਼ਨ ਦਿੱਤੇ ਅਤੇ ਬਚਨ ਕੀਤੇ, ‘‘ਬੇਟਾ! ਸਰਸੇ ਤੋਂ ਤੈਨੂੰ ਨਾਮ ਮਿਲ ਜਾਵੇਗਾ’’ ਮੈਂ ਬਹੁਤ ਸੋਚਿਆ ਕਿ ਸਰਸੇ ਬਾਰੇ ਤਾਂ ਮੈਂ ਕਦੇ ਸੁਣਿਆ ਹੀ ਨਹੀਂ ਉਸੇ ਦਿਨ ਮੈਂ ਆਪਣੇ ਨਾਨਕੇ ਪਿੰਡ ਉਦੇਕਰਨ ਗਿਆ ਤਾਂ ਇੱਕ ਆਦਮੀ ਉੱਥੇ ਬੈਠਾ ਸੀ ਜੋ ਮੇਰੇ ਮਾਮਾ ਜੀ ਨੂੰ ਕਹਿ ਰਿਹਾ ਸੀ
ਕਿ ਸ਼ਰਾਬ ਨਾ ਪੀਆ ਕਰੋ ਮੇਰੇ ਮਾਮਾ ਜੀ ਉਸ ਕੋਲੋਂ ਉੱਠ ਕੇ ਚਲੇ ਗਏ ਉਸ ਆਦਮੀ ਨੇ ਮੈਨੂੰ ਸੱਚੇ ਸੌਦੇ ਬਾਰੇ ਦੱਸਿਆ ਉਸ ਦਿਨ ਸ਼ੁੱਕਰਵਾਰ ਸੀ ਮੈਂ ਅਗਲੇ ਦਿਨ ਹੀ ਉਸ ਆਦਮੀ ਨਾਲ ਨਾਮ ਲੈਣ ਲਈ ਡੇਰਾ ਸੱਚਾ ਸੌਦਾ ਸਰਸਾ ਪਹੁੰਚ ਗਿਆ ਜਦੋਂ ਮੈਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਮੈਂ ਹੈਰਾਨ ਰਹਿ ਗਿਆ ਕਿ ਇਹ ਤਾਂ ਉਹੀ ਸੰਤ ਹਨ ਜਿਹਨਾਂ ਨੇ ਮੈਨੂੰ ਦਰਿਆ ਵਿੱਚੋਂ ਕੱਢਿਆ ਸੀ ਅਤੇ ਡੂੰਮਣਾ ਲੜਨ ’ਤੇ ਹਸਪਤਾਲ ਵਿੱਚ ਦਰਸ਼ਨ ਦਿੱਤੇ ਸੀ ਤੇ ਅਨੇਕ ਵਾਰ ਦਰਸ਼ਨ ਦਿੰਦੇ ਰਹੇ ਹਨ
ਪੂਰਨ ਸਤਿਗੁਰੂ ਨਾਮ ਲੈਣ ਤੋਂ ਪਹਿਲਾਂ ਵੀ ਆਪਣੇ ਉਸ ਜੀਵ ਦੀ ਪੂਰੀ-ਪੂਰੀ ਸੰਭਾਲ ਕਰਦੇ ਹਨ ਜਿਵੇਂ ਕਿ ਉਪਰੋਕਤ ਕਰਿਸ਼ਮੇ ਵਿੱਚ ਸਪੱਸ਼ਟ ਹੈ ਇਸ ਤਰ੍ਹਾਂ ਖੰਡਾਂ-ਬ੍ਰਹਿਮੰਡਾਂ ਦੇ ਮਾਲਕ ਅਤੇ ਸ੍ਰਿਸ਼ਟੀ ਦੇ ਰਚਨਹਾਰੇ ਪ੍ਰਭੂ ਪਰਮ ਪਿਤਾ ਪ੍ਰਮਾਤਮਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਨਾਮ ਦੀ ਦਾਤ ਬਖ਼ਸ਼ਕੇ ਮੈਨੂੰ ਜਨਮ-ਮਰਨ ਚੌਰਾਸੀ ਦੇ ਚੱਕਰ ਤੋਂ ਆਜ਼ਾਦ (ਛੁਟਕਾਰਾ) ਕਰ ਦਿੱਤਾ
‘ਧੰਨ ਧੰਨ ਪਰਮਪਿਤਾ ਸ਼ਾਹ ਸਤਿਨਾਮ ਜੀ ਸ਼ੁੱਕਰ ਤੇਰਾ ਲੱਖ ਵਾਰ ਕਰਾਂ’