ਪ੍ਰਗਟ ਸਿੰਘ! ਤਕੜਾ ਹੋ, ਅਸੀਂ ਆਏ | ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਪ੍ਰਗਟ ਸਿੰਘ ਪੁੱਤਰ ਸੱਚਖੰਡ ਵਾਸੀ ਨਾਇਬ ਸਿੰਘ ਪਿੰਡ ਨਟਾਰ ਜ਼ਿਲ੍ਹਾ ਸਰਸਾ (ਹਰਿਆਣਾ)
ਅਕਤੂਬਰ 1991 ਦੀ ਗੱਲ ਹੈ ਮੈਂ ਦਿੱਲੀ ਵਿੱਚ ਮਾਰਕਿਟ ਵਿੱਚੋਂ ਸਮਾਨ ਖਰੀਦ ਕੇ ਰਿਕਸ਼ਾ ’ਤੇ ਬੱਸ ਸਟੈਂਡ ਵੱਲ ਆ ਰਿਹਾ ਸੀ ਮੇਰੇ ਕੋਲ ਇੱਕ ਬੈਗ ਸੀ ਜਿਸ ਵਿੱਚ ਹੋਰ ਸਮਾਨ ਤੋਂ ਇਲਾਵਾ ਪੰਦਰਾਂ ਹਜ਼ਾਰ ਰੁਪਏ ਕੈਸ਼ ਵੀ ਸੀ ਮੋਟਰਸਾਇਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਮੋਟਰਸਾਇਕਲ ਅੱਗੇ ਕਰਕੇ ਮੇਰੇ ਰਿਕਸ਼ੇ ਨੂੰ ਰੋਕ ਲਿਆ ਇੱਕ ਵਿਅਕਤੀ ਨੇ ਮੈਨੂੰ ਗਲਾਵੇਂ ਤੋਂ ਫੜ ਲਿਆ ਅਤੇ ਦੂਜੇ ਨੇ ਮੇਰੇ ਕੋਲੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਮੈਂ ਇੱਕ ਦੇ ਪੈਰ ਦਾ ਠੁੱਡਾ ਮਾਰਿਆ ਅਤੇ ਦੂਜੇ ਦੇ ਮੁੱਕਾ ਉਹ ਦੋਵੇਂ ਪਿੱਛੇ ਹਟ ਗਏ
ਅਜੇ ਮੈਂ ਸੰਭਲਿਆ ਹੀ ਸੀ ਕਿ ਇੱਕ ਨੇ ਮੇਰੇ ਵੱਲ ਪਿਸਤੌਲ ਸਿੱਧਾ ਕਰਕੇ ਟਰਾਈਗਰ ’ਤੇ ਉਂਗਲ ਰੱਖ ਲਈ, ਦੂਜੇ ਨੇ ਚਾਕੂ ਤਾਣ ਲਿਆ ਅਤੇ ਤੀਜੇ ਨੇ ਬੈਗ ਨੂੰ ਹੱਥ ਪਾ ਲਿਆ ਉਸ ਸੰਕਟ ਦੀ ਘੜੀ ਵਿੱਚ ਮੈਨੂੰ ਆਪਣੇ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਯਾਦ ਆਈ ਮੈਂ ਆਪਣੀ ਮੱਦਦ ਲਈ ਆਪਣੇ ਸਤਿਗੁਰੂ ਪਰਮ ਪਿਤਾ ਜੀ ਨੂੰ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਲਾ ਦਿੱਤਾ ਜਦੋਂ ਮੈਂ ਕੁੱਲ ਮਾਲਕ ਦਾ ਨਾਅਰਾ ਲਾਇਆ ਤਾਂ ਪਰਮ ਪਿਤਾ ਜੀ ਦੀ ਮਿੱਠੀ-ਮਿੱਠੀ ਆਵਾਜ਼ ਆਈ, ‘‘ਪ੍ਰਗਟ ਸਿੰਘ! ਤਕੜਾ ਹੋ, ਅਸੀਂ ਆਏ’’ ਉਸੇ ਵਕਤ ਮੁਸਲਮਾਨ ਭੇਸ ਵਿੱਚ ਇੱਕ ਭਾਈ ਜਿਸ ਦੇ ਹੱਥ ਵਿੱਚ ਲੋਹੇ ਦੀ ਰਾਡ ਫੜੀ ਹੋਈ ਸੀ,
ਮੇਰੇ ਵੱਲ ਭੱਜਿਆ ਆ ਰਿਹਾ ਸੀ ਉਸ ਨੇ ਆਉਂਦੇ ਹੀ ਉੱਚੀ ਆਵਾਜ਼ ਵਿੱਚ ਲਲਕਾਰਾ ਮਾਰਿਆ ਪਿਸਤੌਲ ਵਾਲੇ ਨੇ ਟਰਾਈਗਰ ਦੱਬ ਦਿੱਤਾ, ਪਰ ਛੇ ਦੀਆਂ ਛੇ ਗੋਲੀਆਂ ਮਿਸ ਹੋ ਗਈਆਂ ਮੈਂ ਰਾਡ ਫੜ ਕੇ ਪਿਸਤੌਲ ਵਾਲੇ ਦੇ ਸਿਰ ਵਿੱਚ ਮਾਰ ਦਿੱਤੀ ਉਸ ਦੇ ਸਿਰ ਵਿੱਚੋਂ ਖੂਨ ਦੀ ਧਾਰ ਵਹਿ ਤੁਰੀ ਉਸ ਦੇ ਸਾਥੀ ਉਸ ਨੂੰ ਲੈ ਕੇ ਭੱਜ ਨਿਕਲੇ ਮੁਸਲਮਾਨ ਭੇਸਧਾਰੀ ਉਸ ਭਾਈ ਦੀ ਗੱਲ ਸੁਣ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਉਸ ਭਾਈ ਨੇ ਦੱਸਿਆ ਕਿ ਮੇਰੀ ਵਰਕਸ਼ਾਪ ਇੱਥੋਂ ਅੱਧਾ ਕਿਲੋਮੀਟਰ ਦੂਰ ਹੈ
ਜੀਪ ਵਿੱਚ ਸਵਾਰ ਇੱਕ ਬਜ਼ੁਰਗ ਬਾਬਾ ਜੀ ਨੇ ਮੈਨੂੰ ਆਦੇਸ਼ ਦਿੱਤਾ ਕਿ ਸਾਡਾ ਬੱਚਾ ਪ੍ਰਗਟ ਸਿੰਘ ਪੁਲ ਉੱਪਰ ਬਦਮਾਸ਼ਾਂ ਨੇ ਘੇਰ ਲਿਆ ਸਾਡੀ ਜੀਪ ਭੀੜ ਦੇ ਕਾਰਨ ਉੱਧਰ ਨਹੀਂ ਜਾ ਸਕਦੀ ਤੁਸੀਂ ਇਸ ਤਰ੍ਹਾਂ ਕਰੋ, ਰਾਡ ਲੈ ਕੇ ਭੱਜੋ, ਉਸ ਦੀ ਰੱਖਿਆ ਕਰੋ ਮੈਂ ਆਪਣਾ ਫਰਜ਼ ਸਮਝਦਾ ਹੋਇਆ ਉੱਥੋਂ ਭੱਜਿਆ ਆਇਆ ਹਾਂ
ਇਸ ਤਰ੍ਹਾਂ ਘਟ-ਘਟ ਤੇ ਪਟ-ਪਟ ਦੀ ਜਾਣਨ ਵਾਲੇ ਮੇਰੇ ਪਿਆਰੇ ਦਿਆਲੂ ਸਤਿਗੁਰੂ ਪਰਮ ਪਿਤਾ ਜੀ ਨੇ ਜਿੱਥੇ ਉਹਨਾਂ ਬਦਮਾਸ਼ਾਂ ਤੋਂ ਮੇਰੀ ਜਾਨ ਦੀ ਰੱਖਿਆ ਕੀਤੀ, ਉੱਥੇ ਹੀ ਮੇਰੇ ਪੈਸੇ ਵੀ ਬਚਾਏ ਮੈਂ ਆਪਣੇ ਸਤਿਗੁਰੂ ਦੇ ਉਪਕਾਰਾਂ ਅਤੇ ਅਹਿਸਾਨਾਂ ਦਾ ਬਦਲਾ ਕਰੋੜਾਂ ਜਨਮ ਲੈ ਕੇ ਵੀ ਨਹੀਂ ਉਤਾਰ ਸਕਦਾ ਮੈਂ ਆਪਣੇ ਸਤਿਗੁਰੂ ਦੇ ਚਰਨ ਕਮਲਾਂ ਵਿੱਚ ਮੱਥਾ ਟੇਕ ਕੇ ਉਹਨਾਂ ਦਾ ਕੋਟਿ-ਕੋਟਿ ਸ਼ੁਕਰਾਨਾ ਕਰਦਾ ਹਾਂ