…ਨਲਕਾ ਟੀਲੇ ਪਰ ਲਗਾਓ’’ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਚੌਧਰੀ ਵਰਿਆਮ ਚੰਦ ਪੁੱਤਰ ਚੌਧਰੀ ਕਰਮਚੰਦ ਢਾਣੀ ਵਰਿਆਮ ਚੰਦ ਵਾਲੀ ਤਹਿਸੀਲ ਤੇ ਜ਼ਿਲ੍ਹਾ ਸਰਸਾ ਤੋਂ ਆਪਣੇ ’ਤੇ ਹੋਈ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-
ਪਾਕਿਸਤਾਨ-ਹਿੰਦੁਸਤਾਨ (ਭਾਰਤ) ਵੰਡ ਤੋਂ ਪਹਿਲਾਂ ਸਾਡਾ ਸਾਰਾ ਪਰਿਵਾਰ ਮਿੰਟਗੁੰਮਰੀ ਦੇ ਕੋਲ ਇੱਕ ਪਿੰਡ ਵਿੱਚ ਰਿਹਾ ਕਰਦਾ ਸੀ ਮੈਂ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਲਿਆ ਹੋਇਆ ਹੈ ਇਸ ਲਈ ਮੈਂ ਅਕਸਰ ਹੀ ਡੇਰਾ ਬਿਆਸ ਵਿੱਚ ਸਤਿਸੰਗ ’ਤੇ ਜਾਇਆ ਕਰਦਾ ਸੀ ਮੈਂ ਸ਼ਹਿਨਸ਼ਾਹ ਮਸਤਾਨਾ ਜੀ ਬਲੋਚਿਸਤਾਨੀ ਨੂੰ ਉੱਥੇ ਸਤਿਸੰਗ ’ਤੇ ਦੇਖਿਆ ਕਰਦਾ ਸੀ ਉਸ ਸਮੇਂ ਸ਼ਹਿਨਸ਼ਾਹ ਮਸਤਾਨਾ ਜੀ ਦੇ ਪੈਰਾਂ ਅਤੇ ਕਮਰ ’ਤੇ ਵੱਡੇ-ਵੱਡੇ ਘੁੰਗਰੂ ਬੰਨੇ ਹੋਇਆ ਕਰਦੇ ਸਨ
ਸ਼ਹਿਨਸ਼ਾਹ ਮਸਤਾਨਾ ਜੀ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਸਤਿਸੰਗ ਵਿੱਚ ਖੂਬ ਨੱਚਿਆ ਕਰਦੇ ਸਨ ਪੂਜਨੀਕ ਬਾਬਾ ਜੀ ਸ਼ਹਿਨਸ਼ਾਹ ਮਸਤਾਨਾ ਜੀ ਨੂੰ ਆਪਣੇ ਪਾਵਨ ਕਰ-ਕਮਲਾਂ ਨਾਲ ਅਸ਼ੀਰਵਾਦ ਦਿੰਦੇ ਅਤੇ ਇਸ਼ਾਰਾ ਕਰਕੇ ਰੋਕਿਆ ਕਰਦੇ ਅਤੇ ਬਚਨ ਫਰਮਾਉਂਦੇ ਕਿ ਹਜ਼ਮ ਕਰ ਮਸਤਾਨੇਆ! ਹਜ਼ਮ ਕਰ ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਤੈਨੂੰ ਮਾਲਵੇ ਦਾ ਬਾਦਸ਼ਾਹ ਬਣਾਇਆ ਇੱਕ ਵਾਰ ਤਾਂ ਬੇਪਰਵਾਹ ਜੀ ਹੁਕਮ ਮੰਨ ਕੇ ਨੱਚਣੋ ਰੁਕ ਜਾਂਦੇ ਤੇ ਬੈਠ ਜਾਂਦੇ ਪਰ ਕੁਝ ਸਮੇਂ ਬਾਅਦ ਫਿਰ ਨੱਚਣ ਲੱਗ ਜਾਂਦੇ
ਸ਼ਹਿਨਸ਼ਾਹ ਮਸਤਾਨਾ ਜੀ ਨੇ ਉਸ ਸਮੇਂ ਡੇਰਾ ਬਿਆਸ ਦੀ ਉੱਤਰ ਦਿਸ਼ਾ ਵਿੱਚ ਦਰਿਆ ਬਿਆਸ ਦੇ ਕਿਨਾਰੇ ਡੇਰੇ ਤੋਂ ਢਾਈ ਮੀਲ ਦੂਰ ਇੱਕ ਕਿੱਕਰ ਦੇ ਦਰਖੱਤ ਥੱਲੇ ਆਪਣੀ ਕੱਚੀ ਗੁਫ਼ਾ ਬਣਾਈ ਹੋਈ ਸੀ ਬਾਕੀ ਸਾਧੂਆਂ ਦੀਆਂ ਗੁਫਾਵਾਂ ਡੇਰੇ ਦੇ ਨੇੜੇ ਸਨ ਮੈਂ ਵੀ ਉੱਥੇ ਸ਼ਹਿਨਸ਼ਾਹ ਜੀ ਦੇ ਦਰਸ਼ਨ ਕਰਨ ਲਈ ਚਲਿਆ ਜਾਂਦਾ ਸੀ ਉਸ ਗੁਫ਼ਾ ਵਿੱਚ ਪੰਜ-ਛੇ ਆਦਮੀ ਮੁਸ਼ਕਲ ਨਾਲ ਬੈਠ ਸਕਦੇ ਸਨ ਜੋ ਵੀ ਆਦਮੀ ਮੈਂ ਸ਼ਹਿਨਸ਼ਾਹ ਜੀ ਦੇ ਕੋਲ ਬੈਠੇ ਦੇਖੇ ਉਹਨਾਂ ਤੋਂ ਕੇਵਲ ਮਾਲਕ-ਸਤਿਗੁਰੂ ਦੀਆਂ ਗੱਲਾਂ ਹੀ ਸੁਣੀਆਂ ਸ਼ਹਿਨਸ਼ਾਹ ਜੀ ਸਤਿਸੰਗ ਦੇ ਪ੍ਰੋਗਰਾਮ ਦੀ ਸਮਾਪਤੀ ਦੇ ਤੁਰੰਤ ਬਾਅਦ ਆਪਣੀ ਗੁਫ਼ਾ ਵਿੱਚ ਪਹੁੰਚ ਜਾਇਆ ਕਰਦੇ ਸਨ
ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਬੇਪਰਵਾਹ ਮਸਤਾਨਾ ਜੀ ਨੂੰ ਰੂਹਾਨੀ ਤਾਕਤ ਬਖ਼ਸ਼ ਕੇ ਸਰਸਾ ਭੇਜ ਦਿੱਤਾ ਹੈ ਉਸ ਸਮੇਂ ਦੌਰਾਨ ਸਾਨੂੰ ਵੀ ਇਧਰ ਹਿਸਾਰ ਜ਼ਿਲ੍ਹੇ ਵਿੱਚ ਸਰਸਾ ਦੇ ਨੇੜੇ ਹਿਸਾਰ ਰੋਡ ’ਤੇ ਜ਼ਮੀਨ ਅਲਾਟ ਹੋ ਗਈ, ਜਿੱਥੇ ਹੁਣ ਅਸੀਂ ਢਾਣੀ ਵਰਿਆਮ ਚੰਦ ਜ਼ਿਲ੍ਹਾ ਸਰਸਾ ਵਿੱਚ ਰਹਿੰਦੇ ਹਾਂ ਇਹ ਇਲਾਕਾ ਪਹਿਲਾਂ ਹਿਸਾਰ ਜ਼ਿਲ੍ਹੇ ਵਿੱਚ ਪੈਂਦਾ ਸੀ
ਸਾਡਾ ਸਾਰਾ ਪਰਿਵਾਰ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਸਤਿਸੰਗ ਵਿੱਚ ਆਉਣ ਲੱਗਿਆ ਸਾਡੇ ਸਾਰੇ ਪਰਿਵਾਰ ’ਤੇ ਬੇਪਰਵਾਹ ਜੀ ਦੀ ਅਪਾਰ ਕ੍ਰਿਪਾ ਹੋ ਗਈ ਅਤੇ ਹੈ ਜਿੱਥੇ ਵੀ ਸਤਿਸੰਗ ਹੁੰਦਾ ਅਸੀਂ ਜ਼ਰੂਰ ਹੀ ਉੱਥੇ ਪਹੁੰਚਦੇ ਮੈਂ ਤਾਂ ਅਕਸਰ ਡੇਰਾ ਸੱਚਾ ਸੌਦਾ ਵਿੱਚ ਆਉਂਦਾ ਜਾਂਦਾ ਹੀ ਰਹਿੰਦਾ ਸੀ
ਕਰੀਬ 1958 ਦੀ ਗੱਲ ਹੈ, ਉਦੋਂ ਤੱਕ ਅਸੀਂ ਤਲਾਬ (ਛੱਪੜ) ਦਾ ਪਾਣੀ ਪੀਆ ਕਰਦੇ ਸੀ ਸਾਡੇ ਪਰਿਵਾਰ ਨੇ ਪਾਣੀ ਲਈ ਇੱਕ ਨਲਕਾ ਲਗਾਉਣ ਦੀ ਯੋਜਨਾ ਬਣਾਈ ਪਹਿਲਾਂ ਅਸੀਂ ਘਰ ਵਾਲੇ ਟਿੱਬੇ ’ਤੇ ਨਲਕਾ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਨਲਕਾ ਠੀਕ ਸੈੱਟ ਨਾ ਆਇਆ ਕਿਉਂਕਿ ਥੱਲੇ ਪੱਥਰ ਆ ਗਏ ਫਿਰ ਅਸੀਂ ਟਿੱਬੇ ਦੇ ਥੱਲੇ ਦੁਬਾਰਾ ਲਗਾਉਣ ਦੀ ਕੋਸ਼ਿਸ਼ ਕੀਤੀ, ਨਲਕਾ ਉੱਥੇ ਵੀ ਸੈੱਟ ਨਾ ਆਇਆ ਸਾਡਾ ਸਾਰਾ ਪਰਿਵਾਰ ਬਹੁਤ ਪ੍ਰੇਸ਼ਾਨ ਹੋ ਗਿਆ ਮੇਰੇ ਲੜਕੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਰੋਜ਼ ਸੱਚੇ ਸੌਦੇ ਜਾਂਦੇ ਹੋ, ਬਾਬਾ ਮਸਤਾਨਾ ਜੀ ਨੂੰ ਅਰਜ਼ ਕਰੋ ਕਿ ਸਾਡਾ ਨਲਕਾ ਠੀਕ ਨਹੀਂ ਲਗਦਾ, ਨਲਕਾ ਠੀਕ ਲੱਗ ਜਾਵੇ
ਮੈਂ ਅਗਲੇ ਦਿਨ ਹੀ ਸ਼ਹਿਨਸ਼ਾਹ ਮਸਤਾਨਾ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਲਈ ਸਾਇਕਲ ’ਤੇ ਡੇਰਾ ਸੱਚਾ ਸੌਦਾ ਸਰਸਾ ਵਿਖੇ ਪਹੁੰਚ ਗਿਆ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਸੱਚੇ ਪਾਤਸ਼ਾਹ ਜੀ ਰਾਣੀਆ ਗਏ ਹੋਏ ਹਨ ਅਗਲੇ ਦਿਨ ਜਦੋਂ ਮੈਂ ਸੱਚਾ ਸੌਦਾ ਰਾਣੀਆ ਵਿੱਚ ਪਹੁੰਚਿਆ ਤਾਂ ਉਸੇ ਵੇਲੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਗੁਫ਼ਾ ਤੋਂ ਬਾਹਰ ਆਏ ਮੈਂ ਸ਼ਹਿਨਸ਼ਾਹ ਜੀ ਦੇ ਚਰਨਾਂ ਵਿੱਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾਇਆ ਬੇਪਰਵਾਹ ਜੀ ਨੇ ਮੇਰੇ ਤੋਂ ਸਾਰੇ ਪਰਿਵਾਰ ਅਤੇ ਪਸ਼ੂ-ਡੰਗਰਾਂ ਦੀ ਰਾਜ਼ੀ-ਖੁਸ਼ੀ ਪੁੱਛੀ ਫਿਰ ਮੈਂ ਦਿਆਲੂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਸਾਈਂ ਜੀ! ਸਾਡਾ ਨਲਕਾ ਠੀਕ ਨਹੀਂ ਲਗਦਾ ਸ਼ਹਿਨਸ਼ਾਹ ਮਸਤਾਨਾ ਜੀ ਨੇ ਬਚਨ ਫਰਮਾਇਆ, ‘‘ਭੱਠ ਪੜੇ ਨਲਕਾ’’ ਸੇਵਾਦਾਰਾਂ ਵੱਲ ਇਸ਼ਾਰਾ ਕਰਕੇ ਬਚਨ ਫਰਮਾਇਆ, ‘‘ਇਸੇ ਗੇਟ ਪਰ ਲਿਖਾ ਦਿਖਾਓ’’ ਇੱਕ ਸੇਵਾਦਾਰ ਮੈਨੂੰ ਡੇਰੇ ਦੇ ਗੇਟ ਵੱਲ ਲੈ ਗਿਆ ਮੈਂ ਉਸ ਨੂੰ ਕਿਹਾ ਕਿ ਮੈਨੂੰ ਸਭ ਪਤਾ ਹੈ ਜੋ ਲਿਖਿਆ ਹੈ ਅਸਲ ਵਿੱਚ ਸ਼ਹਿਨਸ਼ਾਹ ਜੀ ਡੇਰਾ ਸੱਚਾ ਸੌਦਾ ਵਿੱਚ ਸਭ ਪ੍ਰੇਮੀਆਂ ਨੂੰ ਦੁਨਿਆਵੀ ਗੱਲਾਂ ਕਰਨ ਤੋਂ ਰੋਕਦੇ ਸਨ ਇਸ ਲਈ ਸ਼ਹਿਨਸ਼ਾਹ ਜੀ ਨੇ ਡੇਰਿਆਂ ਵਿੱਚ ਲਿਖਵਾ ਰੱਖਿਆ ਸੀ ਕਿ ਇੱਥੇ ਕੇਵਲ ਰਾਮ-ਨਾਮ ਦੀ ਹੀ ਗੱਲ ਕੀਤੀ ਜਾਵੇ ਨਹੀਂ ਤਾਂ ਡੇਰੇ ਵਿੱਚੋਂ ਨਿਕਾਲੀ ਮਿਲੇਗੀ ਭਾਵ ਡੇਰੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਮੈਨੂੰ ਇਹਨਾਂ ਗੱਲਾਂ ਦਾ ਸਭ ਪਤਾ ਸੀ, ਫਿਰ ਵੀ ਮੇਰਾ ਮਨ ਕ੍ਰੋਧਿਤ ਹੋ ਉੱਠਿਆ
ਸ਼ਹਿਨਸ਼ਾਹ ਜੀ ਟਿੱਬੇ ’ਤੇ ਜਾ ਕੇ ਬਿਰਾਜਮਾਨ ਹੋ ਗਏ ਅਤੇ ਸੇਵਾਦਾਰਾਂ ਨੂੰ ਹੁਕਮ ਫਰਮਾਇਆ ਕਿਸੇ ਨੂੰ ਵੀ ਸਾਡੇ ਕੋਲ ਨਾ ਆਉਣ ਦਿੱਤਾ ਜਾਵੇ ਜਦੋਂ ਉੱਥੇ ਮੇਰਾ ਕੋਈ ਚਾਰਾ ਨਾ ਚੱਲਿਆ ਤਾਂ ਮੈਂ ਗੁੱਸੇ ਵਿੱਚ ਭਰਿਆ-ਪੀਤਾ ਵਾਪਸ ਘਰ ਵੱਲ ਚੱਲ ਪਿਆ ਰਸਤੇ ਵਿੱਚ ਮੇਰੇ ਮਨ ਨੇ ਮੈਨੂੰ ਅਨੇਕ ਦਲੀਲਾਂ ਦਿੱਤੀਆਂ ਮੇਰਾ ਮਨ ਕਹਿਣ ਲੱਗਿਆ ਕਿ ਜੋ ਤੇਰੀ ਇੱਥੋਂ ਦੀ ਸਮੱਸਿਆ ਹੱਲ ਨਹੀਂ ਕਰਦਾ ਉਹ ਅੱਗੇ ਕੀ ਕਰ ਦੇਵੇਗਾ ਮੈਂ ਅੱਜ ਦੇ ਬਾਅਦ ਸੱਚੇ ਸੌਦੇ ਨਹੀਂ ਜਾਵਾਂਗਾ ਮੈਂ ਘਰ ਜਾ ਕੇ ਸਾਰੇ ਪਰਿਵਾਰ ਨੂੰ ਵੀ ਕਹਿ ਦਿੱਤਾ ਕਿ ਆਪਾਂ ਸੱਚੇ ਸੌਦੇ ਨਹੀਂ ਜਾਣਾ ਉੱਥੇ ਕੀ ਰੱਖਿਆ ਹੈ! ਨਾ ਮੈਂ ਜਾਵਾਂ ਨਾ ਕਿਸੇ ਨੇ ਹੋਰ ਜਾਣਾ ਹੈ ਆਪਣੇ ਛੱਪੜ ਦਾ ਪਾਣੀ ਪੀ ਲਿਆ ਕਰਾਂਗੇ
ਉਪਰੋਕਤ ਘਟਨਾ ਦੇ ਅੱਠ ਦਿਨ ਬਾਅਦ ਦੀ ਹੀ ਗੱਲ ਹੈ ਮੈਂ ਜਾਗੋ-ਮੀਟੀ ਅਵਸਥਾ ਵਿੱਚ ਪਿਆ ਹੋਇਆ ਸੀ ਮੇਰੇ ਮਨ ਵਿੱਚ ਖਿਆਲ ਆ ਰਿਹਾ ਸੀ ਕਿ ਕੋਈ ਬਾਦਸ਼ਾਹ ਨਾਲ ਰੁੱਸ ਜਾਵੇ ਤਾਂ ਬਾਦਸ਼ਾਹ ਦਾ ਕੀ ਵਿਗਾੜ ਦੇਵੇਗਾ ਜੇਕਰ ਕੋਈ ਫਕੀਰ ਨਾਲ ਨਰਾਜ਼ ਹੋ ਜਾਵੇ ਤਾਂ ਫਕੀਰ ਦਾ ਕੀ ਵਿਗਾੜੇਗਾ ਇਹਨਾਂ ਖਿਆਲਾਂ ਦੇ ਨਾਲ ਹੀ ਮੈਨੂੰ ਡੇਰਾ ਸੱਚਾ ਸੌਦਾ ਸਰਸਾ ਵਿੱਚ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਹੋਏ ਸ਼ਹਿਨਸ਼ਾਹ ਜੀ ਨੇ ਮੈਨੂੰ ਬਚਨ ਕੀਤੇ, ‘‘ਤੂ ਯਹਾਂ ਆ’’ ਐਨਾ ਕਹਿ ਕੇ ਸ਼ਹਿਨਸ਼ਾਹ ਜੀ ਦੇਖਦੇ ਹੀ ਦੇਖਦੇ ਓਝਲ ਹੋ ਗਏ ਮੈਨੂੰ ਬੇਪਰਵਾਹ ਜੀ ਦੇ ਦਰਸ਼ਨਾਂ ਤੋਂ ਬੇਹੱਦ ਅਲੌਕਿਕ ਖੁਸ਼ੀ ਮਿਲੀ ਜਿਸ ਦਾ ਮੈਂ ਸ਼ਬਦਾਂ ਵਿੱਚ ਵਰਣਨ ਨਹੀਂ ਕਰ ਸਕਦਾ
ਮੈਂ ਉਸੇ ਵੇਲੇ ਉਠ ਕੇ ਆਪਣੇ ਸਾਰੇ ਪਰਿਵਾਰ ਨੂੰ ਉਪਰੋਕਤ ਦ੍ਰਿਸ਼ਟਾਂਤ ਵਾਲੀ ਗੱਲ ਦੱਸੀ ਅਤੇ ਕਿਹਾ ਕਿ ਆਪਾਂ ਸਾਰੇ ਪਰਿਵਾਰ ਨੇ ਅੱਜ ਡੇਰਾ ਸੱਚਾ ਸੌਦਾ ਵਿਖੇ ਜਾਣਾ ਹੈ ਬੇਪਰਵਾਹ ਮਸਤਾਨਾ ਜੀ ਨੇ ਬੁਲਾਇਆ ਹੈ ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਸੀਂ ਸਾਰੇ ਬਹੁਤ ਹੀ ਖੁਸ਼ ਸਾਂ ਕਿ ਸਾਨੂੰ ਖੁਦ-ਖੁਦਾ ਨੇ ਬੁਲਾਇਆ ਹੈ ਅਸੀਂ ਸੁਚਾਨ ਕੋਟਲੀ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ’ਤੇ ਚੜ੍ਹ ਕੇ ਡੇਰਾ ਸੱਚਾ ਸੌਦਾ ਸਰਸਾ ਵਿੱਚ ਪਹੁੰਚ ਗਏ
ਉਸ ਸਮੇਂ ਡੇਰਾ ਸੱਚਾ ਸੌਦਾ (ਸਰਸਾ) ਵਿੱਚ ਸੱਚੇ ਪਾਤਸ਼ਾਹ ਜੀ ਸਤਿਸੰਗ ਫਰਮਾ ਰਹੇ ਸਨ ਜਦੋਂ ਮੈਂ ਸੰਗਤ ਦੇ ਪਿੱਛੇ ਜਾ ਕੇ ਖੜ੍ਹਾ ਹੋਇਆ ਤਾਂ ਸ਼ਹਿਨਸ਼ਾਹ ਜੀ ਦੀ ਦਇਆ-ਦ੍ਰਿਸ਼ਟੀ ਮੇਰੇ ’ਤੇ ਪੈ ਗਈ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ‘‘ਆਗੇ ਆਨੇ ਦੋ ਚੌਧਰੀ ਕੋ, ਰਾਸਤਾ ਦੋ’’ ਸੇਵਾਦਾਰ ਮੈਨੂੰ ਅੱਗੇ ਸ਼ਹਿਨਸ਼ਾਹ ਜੀ ਦੇ ਬਿਲਕੁਲ ਕੋਲ ਲੈ ਗਏ ਦਿਆਲੂ ਦਾਤਾਰ ਜੀ ਨੇ ਮੈਨੂੰ ਪੁੱਛਿਆ, ‘‘ਸੁਣਾ ਭਾਈ! ਕਿਆ ਹਾਲ ਹੈ ਨਲਕੇ ਕਾ’’ ਮੈਂ ਕਿਹਾ ਸਾਈਂ ਜੀ! ਨਲਕੇ ਦੀਆਂ ਨਾਲੀਆਂ ਉਖਾੜ ਕੇ ਦੀਵਾਰਾਂ ਦੇ ਨਾਲ ਲਗਾ ਦਿੱਤੀਆਂ ਹਨ ਨਲਕਾ ਟਿੱਬੇ ਦੇ ਥੱਲੇ ਲਗਾਉਂਦੇ ਹਾਂ ਤਾਂ ਇੱਕ ਪਾਈਪ ਜ਼ਿਆਦਾ ਲਗਦੀ ਹੈ,
ਉੱਪਰ ਲਗਾਉਂਦੇੇ ਹਾਂ ਤਾਂ ਘੱਟ ਲਗਦੀ ਹੈ ਨਲਕਾ ਠੀਕ ਨਹੀਂ ਲਗਦਾ ਬੇਪਰਵਾਹ ਜੀ ਨੇ ਉਸੇ ਵੇਲੇ ਮਲੋਟ ਦੇ ਸੇਵਾਦਾਰ ਮਿਸਤਰੀ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਹੁਕਮ ਫਰਮਾਇਆ, ‘‘ਡੇਰੇ ਕਾ ਸਮਾਨ ਲੇ ਜਾਕਰ ਚੌਧਰੀ ਕਾ ਨਲਕਾ ਲਗਾਕਰ ਆ ਔਰ ਟੀਲੇ ਪਰ ਲਗਾਓ’’ ਅਸੀਂ ਸ਼ਹਿਨਸ਼ਾਹ ਜੀ ਦੇ ਬਚਨਾਂ ਅਨੁਸਾਰ ਨਲਕਾ ਲਗਾਇਆ ਜੋ ਹੁਣ ਤੱਕ ਚਲਦਾ ਰਿਹਾ ਹੈ ਪਾਣੀ ਬਹੁਤ ਮਿੱਠਾ ਸੀ ਜੋ ਹੁਣ ਤੱਕ ਆਸ-ਪਾਸ ਦੀਆਂ ਸਾਰੀਆਂ ਢਾਣੀਆਂ ਵਾਲੇ ਵੀ ਪੀਂਦੇ ਰਹੇ ਹਨ
ਸਾਡੇ ਸਾਰੇ ਪਰਿਵਾਰ ’ਤੇ ਬੇਪਰਵਾਹ ਮਸਤਾਨਾ ਜੀ ਮਹਾਰਾਜ, ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪਰਮ ਪੂਜਨੀਕ ਹਜ਼ੂਰ ਮਹਾਰਾਜ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਦਇਆ ਮਿਹਰ ਹੈ ਸਾਡੇ ਸਾਰੇ ਪਰਿਵਾਰ ਨੂੰ ਆਪਣੇ ਚਰਨਾਂ ਨਾਲ ਲਗਾਈ ਰੱਖਣਾ ਜੀ