ਸੰਤ ਸ੍ਰਿਸ਼ਟੀ ’ਤੇ ਮਾਨਵਤਾ ਦੇ ਪ੍ਰਤੀ ਹਮੇਸ਼ਾ ਉਪਕਾਰ ਹੀ ਕਰਦੇ ਹਨ, ਉਪਕਾਰ ਹੀ ਕਰਦੇ ਆਏ ਹਨ ਅਤੇ ਹਮੇਸ਼ਾ ਆਪਣੇ ਅਪਾਰ ਰਹਿਮੋ-ਕਰਮ ਦੁਆਰਾ ਜੀਵਾਂ (ਜੀਵ-ਜੰਤੂਆਂ, ਪਸ਼ੂ-ਪੰਛੀਆਂ, ਜਾਨਵਰਾਂ ਅਤੇ ਇਨਸਾਨਾਂ ਅਰਥਾਤ ਪੂਰੀ ਹੀ ਜੀਵ-ਸ੍ਰਿਸ਼ਟੀ) ਦੇ ਪ੍ਰਤੀ ਆਪਣੇ ਮਨ, ਬਚਨ ਤੇ ਕਰਮ ਦੁਆਰਾ ਹਮੇਸ਼ਾ ਭਲਾ ਹੀ ਕਰਦੇ ਰਹਿਣਗੇ ਕਿਉਂਕਿ ਉਨ੍ਹਾਂ ਦਾ ਮਕਸਦ ਹੀ ਜੀਵ-ਸ੍ਰਿਸ਼ਟੀ ਦਾ ਉੱਧਾਰ ਕਰਨਾ ਹੀ ਹੁੰਦਾ ਹੈ ਅਤੇ ਪਰਮ ਪਿਤਾ ਪਰਮਾਤਮਾ ਦੇ ਇਸੇ ਉਦੇਸ਼, ਇਸੇ ਹੁਕਮ ਨੂੰ ਲੈ ਕੇ ਹੀ ਉਹ ਜੀਵ-ਸ੍ਰਿਸ਼ਟੀ ’ਤੇ ਆਉਂਦੇ ਹਨ। (MSG Satsang Bhandara)
ਉਹ ਧਰਮ-ਜਾਤੀ, ਰੰਗ-ਭੇਦ, ਊਚ-ਨੀਚ, ਅਮੀਰੀ-ਗਰੀਬੀ ਆਦਿ ਕਿਸੇ ਤਰ੍ਹਾਂ ਦੇ ਚੱਕਰ-ਝਮੇਲਿਆ ’ਚ ਨਹੀਂ ਪੈਂਦੇ ਉਨ੍ਹਾਂ ਦੀ ਪਵਿੱਤਰ ਨਿਗਾਹ ’ਚ ਕੁਲ ਮਾਲਕ ਪਰਮ ਪਿਤਾ ਪਰਮਾਤਮਾ ਦੀ ਪੂਰੀ ਖਲਕਤ ਹੀ ਉਨ੍ਹਾਂ ਦੀ ਆਪਣੀ ਔਲਾਦ ਹੈ ਉਹ ਹਰ ਧਰਮ-ਜਾਤੀ ਆਦਿ ਹਰ ਇਨਸਾਨ ਦਾ ਦਿਲ ਤੋਂ ਸਤਿਕਾਰ ਕਰਦੇ ਹਨ ਉਨ੍ਹਾਂ ਦੀ ਪਵਿੱਤਰ ਨਿਗਾਹ ’ਚ ਛੋਟਾ-ਵੱਡਾ ਆਦਿ ਸਾਰੇ ਬਰਾਬਰ ਹਨ ‘ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਆਪਸ ਮੇਂ ਹੈਂ ਭਾਈ-ਭਾਈ’, ਤਾਅ-ਉਮਰ ਉਨ੍ਹਾਂ ਦਾ ਇਹੀ ਅਸੂਲ ਰਹਿੰਦਾ ਹੈ ਅਤੇ ਇਹੀ ਡੇਰਾ ਸੱਚਾ ਸੌਦਾ ਦਾ ਹਮੇਸ਼ਾ ਤੋਂ ਅਸੂਲ ਰਿਹਾ ਹੈ ਅਤੇ ਇਹੀ ਅਸੂਲ ਹੈ। (MSG Satsang Bhandara)
ਡੇਰਾ ਸੱਚਾ ਸੌਦਾ ਦੇ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਅਨੁਸਾਰ ਕਿ ਡੇਰਾ ਸੱਚਾ ਸੌਦਾ ਵਿੱਚ ਹਰ ਮਹੀਨਾ ਹੀ ਖਾਸ-ਮ-ਖਾਸ ਹੈ ਭਾਵ ਹਰ ਮਹੀਨੇ ਹੀ ਐੱਮਐੱਸਜੀ ਭੰਡਾਰਿਆਂ ਦੀ ਤਰ੍ਹਾਂ ਸਤਿਸੰਗ ਹੋਇਆ ਕਰਨਗੇ ਜਿਵੇਂ ਕਿ ਸਾਰੀ ਸਾਧ-ਸੰਗਤ ਤੇ ਸਾਡੇ ਸਾਰੇ ਹੀ ਪਾਠਕ-ਗਣ ਇਸ ਸੱਚਾਈ ਤੋਂ ਭਲੀ-ਭਾਂਤੀ ਜਾਣਕਾਰ ਹਨ ਕਿ ਪਵਿੱਤਰ ਜਨਵਰੀ ਦਾ ਮਹੀਨਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਹੈ ਅਤੇ 25 ਜਨਵਰੀ ਨੂੰ ਹਰ ਸਾਲ ਸ਼ਾਹ ਸਤਿਨਾਮ-ਸ਼ਾਹ ਮਸਤਾਨ, ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਪੂਜਨੀਕ ਬੇਪਰਵਾਹ ਜੀ ਦੇ ਪਵਿੱਤਰ ਅਵਤਾਰ ਦਿਵਸ ਦਾ ਭੰਡਾਰਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। (MSG Satsang Bhandara)
ਇਸੇ ਤਰ੍ਹਾਂ ਫਰਵਰੀ ਮਹੀਨਾ ਭਾਵ 28 ਫਰਵਰੀ ਨੂੰ ਪੂਜਨੀਕ ਪਰਮ ਪਿਤਾ ਜੀ ਦੇ ਗੁਰਗੱਦੀਨਸ਼ੀਨੀ ਦਿਵਸ ਨੂੰ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਵਸ ਦਾ ਭੰਡਾਰਾ, ਮਾਰਚ ਮਹੀਨੇ ’ਚ 25 ਮਾਰਚ ਨੂੰ ਪਵਿੱਤਰ ਐੱਮਐੱਸਜੀ ਗੁਰੂਮੰਤਰ ਭੰਡਾਰਾ, ਅਪਰੈਲ ਮਹੀਨੇ ’ਚ 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਦਾ ਪਵਿੱਤਰ ਭੰਡਾਰਾ, ਅਗਸਤ ਮਹੀਨੇ ’ਚ 15 ਅਗਸਤ ਨੂੰ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਐੱਮਐੱਸਜੀ ਅਵਤਾਰ ਦਿਵਸ ਭੰਡਾਰਾ, ਸਤੰਬਰ ਮਹੀਨੇ ’ਚ 23 ਸਤੰਬਰ ਨੂੰ ਪੂਜਨੀਕ ਗੁਰੂ ਜੀ ਦੇ ਗੱਦੀਨਸ਼ੀਨੀ ਦਿਵਸ ਦਾ ਪਵਿੱਤਰ ਮਹਾਂ ਪਰਉਪਕਾਰ ਦਿਵਸ ਭੰਡਾਰਾ। (MSG Satsang Bhandara)
ਇਹ ਵੀ ਪੜ੍ਹੋ : Polytechnic Diploma: ਪੋਲੀਟੈਕਨਿਕ ਡਿਪਲੋਮਾ/ ਕੋਰਸ ਤੋਂ ਬਾਅਦ ਬਿਹਤਰੀਨ ਕਰੀਅਰ ਸਕੋਪ
ਇਸੇ ਤਰ੍ਹਾਂ ਨਵੰਬਰ ਮਹੀਨੇ ’ਚ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦਾ ਪਵਿੱਤਰ ਐੱਮਐੱਸਜੀ ਅਵਤਾਰ ਦਿਵਸ ਭੰਡਾਰਾ ਵੀ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸੇ ਤਰ੍ਹਾਂ 5 ਅਕਤੂਬਰ ਨੂੰ ਡੇਰਾ ਸੱਚਾ ਸੌਦਾ ’ਚ ਪਰਮਾਰਥੀ ਦਿਵਸ ਅਤੇ ਦਸੰਬਰ ਦਾ ਪੂਰਾ ਮਹੀਨਾ ਹੀ ਐੱਮਐੱਸਜੀ ਸੇਵਾ ਦੇ ਮਹੀਨੇ ਦੇ ਰੂਪ ’ਚ ਸਾਧ-ਸੰਗਤ ਪੂਰਾ ਮਹੀਨਾ ਦੀਨ-ਦੁਖੀਆਂ ਤੇ ਜ਼ਰੂਰਤਮੰਦਾਂ ਦੀ ਨਿਹਸਵਾਰਥ ਸੇਵਾ ਕਰਕੇ ਮਨਾਉਂਦੀ ਹੈ। ਇਸੇ ਤਰ੍ਹਾਂ ਮਈ ਦਾ ਮਹੀਨਾ ‘ਪਵਿੱਤਰ ਐੱਮਐੱਸਜੀ ਸਤਿਸੰਗ-ਭੰਡਾਰਾ ਮਹੀਨੇ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। (MSG Satsang Bhandara)
ਵਰਣਨਯੋਗ ਹੈ ਕਿ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਅਤੇ ਪੂਜਨੀਕ ਬੇਪਰਵਾਹ ਜੀ ਨੇ ਡੇਰਾ ਸੱਚਾ ਸੌਦਾ ’ਚ ਆਪਣਾ ਪਹਿਲਾ ਰੂਹਾਨੀ ਸਤਿਸੰਗ ਉਸੇ ਸਾਲ ਮਈ ਦੇ ਮਹੀਨੇ ’ਚ ਫਰਮਾਇਆ ਸੀ ਅਤੇ ਅਨੇਕਾਂ ਜੀਵਾਂ ਨੂੰ ਨਾਮ-ਸ਼ਬਦ ਬਖ਼ਸ਼ ਕੇ ਉਨ੍ਹਾਂ ਦੀਆਂ ਨਸ਼ੇ ਆਦਿ ਹਰ ਤਰ੍ਹਾਂ ਦੀਆਂ ਬੁਰਾਈਆਂ ਛੁਡਵਾ ਕੇ ਉਨ੍ਹਾਂ ਦੀ ਆਤਮਾ ਦੇ ਉੱਧਾਰ ਦੇ ਆਪਣੇ ਪਵਿੱਤਰ ਕਰਮ ਦਾ ਸ਼ੁੱਭ-ਆਰੰਭ ਕੀਤਾ ਸੀ ਅਤੇ ਸਤਿਗੁਰੂ ਪਿਆਰੇ ਦਾ ਇਹ ਮਹਾਂ ਪਰਉਪਕਾਰੀ ਕਰਮ ਹਰ ਦਿਨ ਤੇ ਹਰ ਮਹੀਨੇ ਨਿਰੰਤਰ ਚੱਲਦਾ ਰਿਹਾ ਹੈ ਅਤੇ ਹੁਣ ਵੀ ਜਿਉਂ ਦਾ ਤਿਉਂ ਜਾਰੀ ਹੈ। ਜੀ ਇਸੇ ਲਈ ਮਈ ਮਹੀਨੇ ਦੇ ਆਖਰੀ ਐਤਵਾਰ ਦੇ ਮਹੀਨਾਵਰ ਸਤਿਸੰਗ ਨੂੰ ਡੇਰਾ ਸੱਚਾ ਸੌਦਾ ’ਚ ਪਵਿੱਤਰ ਐੱਮਐੱਸਜੀ ਸਤਿਸੰਗ-ਭੰਡਾਰੇ ਦੇ ਰੂਪ ’ਚ ਹੀ ਮਨਾਇਆ ਜਾਂਦਾ ਹੈ।
ਪੂਜਨੀਕ ਗੁਰੂ ਜੀ (ਡਾ. ਐੱਮਐੱਸਜੀ) ਦੇ ਪਵਿੱਤਰ ਬਚਨਾਂ ਅਨੁਸਾਰ ਇਸ ਤਰ੍ਹਾਂ ਲਗਭਗ ਹਰ ਮਹੀਨੇ ਨੂੰ ਡੇਰਾ ਸੱਚਾ ਸੌਦਾ ’ਚ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਹੀ ਸਾਧ-ਸੰਗਤ ਦੁਆਰਾ ਮਨਾਇਆ ਜਾਂਦਾ ਹੈ ਪੂਜਨੀਕ ਗੁਰੂ ਜੀ ਦਾ ਇਹ ਪਵਿੱਤਰ ਕਰਮ ਸਾਧ-ਸੰਗਤ, ਪੂਰੀ ਸ੍ਰਿਸ਼ਟੀ, ਪੂਰੇ ਸਮਾਜ, ਪੂਰੇ ਦੇਸ਼ ਤੇ ਪੂਰੀ ਦੁਨੀਆਂ ਦੇ ਹੀ ਹਿੱਤ ’ਚ ਹੈ ਤਾਂ ਕਿ ਸਤਿਸੰਗ-ਭੰਡਾਰਿਆਂ ’ਚ ਆ ਕੇ ਜ਼ਿਆਦਾ ਤੋਂ ਜ਼ਿਆਦਾ ਲੋਕ, ਨੌਜਵਾਨ ਪੀੜ੍ਹੀ ਮਾਸ, ਸ਼ਰਾਬ, ਨਸ਼ੇ ਆਦਿ ਆਪਣੀਆਂ ਬੁਰਾਈਆਂ (ਦੇਸ਼ ਦੀ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਤੇ ਬੁਰਾਈਆਂ ਕਾਰਨ ਤਬਾਹ ਹੋ ਰਹੀ ਹੈ) ਛੱਡ ਕੇ ਰਾਮ-ਨਾਮ, ਪਰਮ ਪਿਤਾ ਪਰਮਾਤਮਾ ਦੀ ਭਗਤੀ ਨਾਲ ਜੁੜਨ ਅਤੇ ਸਮਾਜ ’ਚੋਂ ਛੇਤੀ ਹੀ ਨਸ਼ੇ ਤੇ ਬੁਰਾਈਆਂ ਖ਼ਤਮ ਹੋ ਜਾਣ, ਲੋਕਾਂ ਦੀ ਸਵੱਸਥ ਵਿਚਾਰਧਾਰਾ ਹੋਵੇ ਅਤੇ ਦੇਸ਼ ਤੇ ਸਮਾਜ ਹਰ ਭਲੇ-ਨੇਕ ਕੰਮਾਂ ’ਚ ਹੋਰ ਤਰੱਕੀ ਕਰੇ (MSG Satsang Bhandara)