ਕਿਹੋ-ਜਿਹਾ ਹੈ ਤੁਹਾਡਾ ਦਰਾਜ ਅੱਜ ਸਵੇਰੇ-ਸਵੇਰੇ ਕਾਲਜ ਜਾਂਦੇ ਸਮੇਂ ਨਿਰਮਲਾ ਦੇ ਘਰ ਗਈ ਤਾਂ ਉਹ ਤਿਆਰ ਨਹੀਂ ਹੋਈ ਸੀ ਮੈਂ ਉਸ ਤੋਂ ਪੁੱਛਿਆ, ‘ਕਿ ਕੀ ਹੋਇਆ ਨਿਰਮਲਾ, ਐਨੀ ਦੇਰ ਹੋ ਰਹੀ ਹੈ ਅੱਜ ਤੈਨੂੰ’ ‘ਹਾਂ ਅਨੂੰ, ਨੋਟਸ ਬਣਾ ਰਹੀ ਸੀ’, ਵਾਲਾਂ ’ਚ ਉਂਗਲੀਆਂ ਫੇਰਦੇ ਹੋਏ ਉਸ ਨੇ ਕਿਹਾ ਕਿ ਅਨੂੰ ਮੇਰੇ ਡਰੈਸਿੰਗ ਟੇਬਲ ਦੇ ਦਰਾਜ ’ਚੋਂ ਹੇਅਰ ਪਿਨ ਦੇਣਾ!’
ਨਿਰਮਲਾ ਨੇ ਜਲਦੀ-ਜਲਦੀ ਮੂੰਹ ’ਚ ਬਰੈੱਡ ਦੀ ਸਲਾਈਸ ਰੱਖਦੇ ਹੋਏ ਕਿਹਾ ਨਿਰਮਲਾ ਦੀ ਡਰੈਸਿੰਗ ਟੇਬਲ ਦੇਖ ਕੇ ਹੈਰਾਨ ਰਹਿ ਗਈ ਮੈਂ! ਪੁੱਠੇ-ਸਿੱਧੇ ਸਾਮਾਨਾਂ ਨਾਲ ਖਚਾਖਚ ਭਰਿਆ ਹੋਇਆ ਸੀ ਉਸਦਾ ਦਰਾਜ ਹੇਅਰ ਪਿਨ ਕੱਢਣ ਲਈ ਸਾਰੇ ਸਾਮਾਨ ਨੂੰ ਮੇਜ਼ ’ਤੇ ਰੱਖ ਦੇਣਾ ਪਿਆ ਪਰ ਹੇਅਰ ਪਿਨ ਨਹੀਂ ਮਿਲਿਆ ਐਨਾ ਸਮਾਂ ਨਹੀਂ ਸੀ ਕਿ ਫਿਰ ਸਹੀ ਤਰੀਕੇ ਨਾਲ ਸਾਮਾਨ ਦਰਾਜ ’ਚ ਰੱਖਿਆ ਜਾ ਸਕੇ
ਫਿਰ ਨਿਰਮਲਾ ਜੁੱਤੀ ਪਹਿਨਦੇ ਹੋਏ ਬੋਲੀ, ‘ਅਨੂੰ, ਸਟੱਡੀ ਟੇਬਲ ਦੇ ਦਰਾਜ ’ਚੋਂ ਲਾਲ ਕਲਮ ਲੈ ਕੇ ਬਾਹਰ ਆਉਣਾ’ ਮੈਂ ਟੇਬਲ ਦਾ ਦਰਾਜ ਖੋਲ੍ਹਿਆ ਜੋ ਖੁੱਲ੍ਹੀ ਕਲਮ, ਬਲੇਡ, ਛੋਟੀ ਡਾਇਰੀ ਆਦਿ ਸਾਮਾਨ ਨਾਲ ਭਰਿਆ ਪਿਆ ਸੀ ਜਲਦੀ-ਜਲਦੀ ’ਚ ਕਲਮ ਲੱਭਦੇ ਸਮੇਂ ਮੇਰਾ ਹੱਥ ਬਲੇਡ ਨਾਲ ਕੱਟਿਆ ਗਿਆ ਜਦੋਂ ਤੱਕ ਮੈਂ ਕਮਰੇ ’ਚੋਂ ਬਾਹਰ ਨਿੱਕਲੀ, ਕਮਰੇ ਦੀ ਹਾਲਤ ਦੇਖਣ ਲਾਇਕ ਨਹੀਂ ਸੀ ਲੱਗਦਾ ਸੀ ਕਿ ਉਸਨੂੰ ਠੀਕ ਹੋਣ ’ਚ ਘੱਟੋ-ਘੱਟ ਦੋ ਦਿਨ ਤਾਂ ਲੱਗਣਗੇ ਹੀ ਇਹ ਸਿਰਫ਼ ਨਿਰਮਲਾ ਦੇ ਕਮਰੇ ਦੇ ਦਰਾਜਾਂ ਦੀ ਗੱਲ ਨਹੀਂ ਹੈ ਅੱਸੀ ਪ੍ਰਤੀਸ਼ਤ ਲੋਕਾਂ ਦੇ ਘਰਾਂ ’ਚ ਲਗਭਗ ਅਜਿਹੀ ਸਥਿਤੀ ਦੇਖੀ ਜਾਂਦੀ ਹੈ
ਬਾਹਰੋਂ ਤਾਂ ਕਾਫ਼ੀ ਸਜਾ-ਸਵਾਰ ਕੇ ਰੱਖਦੇ ਹਨ ਕਮਰੇ ਨੂੰ, ਮੇਜ਼ ਨੂੰ, ਪੂਰੇ ਘਰ ਨੂੰ, ਖੁਦ ਨੂੰ ਵੀ, ਪਰ ਅੰਦਰੋਂ ਉਹ ਕਬਾੜ ਨਜ਼ਰ ਆਉਂਦਾ ਹੈ! ਲੜਕੀਆਂ ਜਿੱਥੇ ਸ਼ਿੰਗਾਰ ਕਰਦੀਆਂ ਹਨ, ਡਰੈਸਿੰਗ ਟੇਬਲ ਦਾ ਹਾਲ ਤਾਂ ਸਹੀ ਰਹਿੰਦਾ ਹੈ ਪਰ ਵਿਚਾਰਾ ਦਰਾਜ ਦੇਖਣ ਲਾਇਕ ਹੁੰਦਾ ਹੈ ਦੂਜੇ ਪਾਸੇ ਪੜ੍ਹਨ ਵਾਲਾ ਮੇਜ਼ ਤਾਂ ਚਮਕ ਰਿਹਾ ਹੁੰਦਾ ਹੈ ਪਰ ਦਰਾਜ ਰੋ ਰਿਹਾ ਹੁੰਦਾ ਹੈ ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿ ਅੱਜ ਦੀ ਭੱਜ-ਦੌੜ ਅਤੇ ਰੁਝੇਵੇਂ ਭਰੀ ਜ਼ਿੰਦਗੀ ’ਚ ਛੋਟੀਆਂ-ਛੋਟੀਆਂ ਗੱਲਾਂ ’ਤੇ ਅਸੀਂ ਧਿਆਨ ਦੇਈਏ ਤਾਂ ਕਿ ਸਾਡੇ ਸਮੇਂ ’ਚ ਬੱਚਤ ਹੋ ਸਕੇ ਸਮੇਂ ’ਤੇ ਅਸੀਂ ਜੋ ਲੱਭੀਏ, ਉਹ ਸਾਨੂੰ ਮਿਲ ਸਕੇ ਵਿਅਰਥ ਦੇ ਸਾਮਾਨ ਨਾਲ ਦਰਾਜ ਨੂੰ ਭਰਿਆ ਨਾ ਜਾਵੇ ਦੇਖੋ, ਹੁਣ ਨਿਰਮਲਾ ਦੀ ਕਲਮ ਅਤੇ ਹੇਅਰ ਪਿਨ ਲੱਭਣ ਨਾਲ ਸਾਡੀ ਬੱਸ ਨਿੱਕਲ ਗਈ ਅਤੇ ਅਸੀਂ ਕਾਲਜ ਤੋਂ ਲੇਟ ਹੋ ਗਏ ਹੈ ਨਾ ਇਹ ਸੋਚਣ ਵਾਲੀ ਗੱਲ!
Also Read :-
Table of Contents
ਡਰੈਸਿੰਗ ਟੇਬਲ ਦਾ ਦਰਾਜ:-
ਡਰੈਸਿੰਗ ਟੇਬਲ ਦੀ ਸਾਫ਼-ਸਫਾਈ ਵੱਲ ਜਿਸ ਤਰ੍ਹਾਂ ਧਿਆਨ ਦਿੰਦੇ ਹੋ, ਉਸੇ ਤਰ੍ਹਾਂ ਦਰਾਜ ਵੱਲ ਵੀ ਵਿਸ਼ੇਸ਼ ਧਿਆਨ ਦਿਓ ਤਾਂ ਕਿ ਸਮੇਂ ’ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਬਿੰਦੀਆਂ ਦੇ ਸਟਰਿਪਸ ਨੂੰ ਦਰਾਜ ’ਚ ਜ਼ਬਰਨ ਨਾ ਰੱਖੋ ਉਸ ਨੂੰ ਸਟੈਪਲਰ ਦੀ ਮੱਦਦ ਨਾਲ ਇੱਕ ਤੋਂ ਬਾਅਦ ਇੱਕ ਪਿਨ ਕਰਕੇ, ਲੰਮੀ ਜਿਹੀ ਲੜੀ ਬਣਾ ਕੇ ਡਰੈਸਿੰਗ ਟੇਬਲ ਦੇ ਕੋਨੇ ’ਚ ਟੰਗ ਦਿਓ ਤਾਂ ਕਿ ਲਾਉਂਦੇ ਸਮੇਂ ਤੁਹਾਨੂੰ ਸਾਰੇ ਸ਼ੇਡ ਦੀਆਂ ਬਿੰਦੀਆਂ ਦਿਖਾਈ ਦੇਣ ਦਰਾਜ ’ਚ ਹੇਅਰ ਪਿੰਨ, ਸੇਫਟੀ ਪਿੰਨ ਵਰਗੀਆਂ ਚੀਜ਼ਾਂ ਨੂੰ ਕਿਸੇ ਪਾਰਦਰਸ਼ੀ ਡੱਬੀ ’ਚ ਰੱਖਣ ਦਾ ਪ੍ਰਬੰਧ ਕਰੋ ਤਾਂ ਕਿ ਸਮੇਂ ’ਤੇ ਭੱਜ-ਨੱਠ ਨਾ ਹੋਵੇ
ਦਰਾਜ ਵਿੱਚ ਚੂੜੀਆਂ ਦਾ ਢੇਰ ਨਾ ਲਾਓ
ਲੱਕੜ ਜਾਂ ਪਲਾਸਟਿਕ ਦੀਆਂ ਚੂੜੀਆਂ ਦਾ ਸਟੈਂਡ ਖਰੀਦ ਕੇ ਲਿਆਓ ਅਤੇ ਡਰੈਸਿੰਗ ਟੇਬਲ ਦੇ ਉੱਪਰ ਰੱਖੋ ਦਰਾਜ ’ਚ ਇਕੱਠੀਆਂ ਚੂੜੀਆਂ ਰੱਖਣ ਨਾਲ ਟੁੱਟਣ ਦਾ ਖ਼ਤਰਾ ਰਹਿੰਦਾ ਹੈ ਦਰਾਜ ’ਚ ਰੋਲਰ, ਹੇਨਾ ਬਰੱਸ਼, ਕੰਘੀ ਵਰਗੀਆਂ ਵਸਤੂਆਂ ਸਹੀ ਢੰਗ ਨਾਲ ਰੱਖੋ ਤਾਂ ਕਿ ਸਮੇਂ ’ਤੇ ਮਿਲ ਸਕਣ ਸੰਦੂਰ ਦੀ ਡੱਬੀ ਦਰਾਜ ’ਚ ਨਾ ਰੱਖ ਕੇ ਡਰੈਸਿੰਗ ਟੇਬਲ ’ਤੇ ਰੱਖਣ ਦਾ ਪ੍ਰਬੰਧ ਕਰੋ
ਪੜ੍ਹਾਈ ਵਾਲੇ ਮੇਜ਼ ਦਾ ਦਰਾਜ:-
ਪਤੀ ਦੇ, ਬੱਚਿਆਂ ਦੇ ਜਾਂ ਫਿਰ ਤੁਹਾਡੇ ਮੇਜ਼ ਦਾ ਦਰਾਜ ਹੋਵੇ, ਤੁਸੀਂ ਖੁਦ ਵੀ ਠੀਕ ਢੰਗ ਨਾਲ ਉਸ ਨੂੰ ਰੱਖੋ ਅਤੇ ਦੂਜਿਆਂ ਨੂੰ ਵੀ ਰੱਖਣਾ ਸਿਖਾਓ ਦਰਾਜ ’ਚ ਖੁੱਲ੍ਹੇ ਬਲੇਡ, ਜਿਓਮੈਟਰੀ ਬਾਕਸ ਦੀ ਪਰਕਾਰ, ਆਲਪਿਨ ਆਦਿ ਖੁੱਲ੍ਹੇ ਨਾ ਰੱਖੋ
ਕਿਤਾਬਾਂ ਜਾਂ ਡਾਇਰੀ ਆਦਿ ਨਾਲ ਕਲਮ ਨਾ ਰੱਖੋ ਕਿਉਂਕਿ ਕਲਮ ਦਾ ਢੱਕਣ ਬੰਦ ਨਾ ਹੋਣ ਕਾਰਨ ਦਰਾਜ, ਕਿਤਾਬਾਂ ਆਦਿ ਇਕੱਠੇ ਖਰਾਬ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਬੱਚਿਆਂ ਦੇ ਮੇਜ ਦੇ ਦਰਾਜ ’ਚ ਟਾਰਚ ਰੱਖਣ ਦਾ ਪ੍ਰਬੰਧ ਜ਼ਰੂਰ ਕਰੋ ਤਾਂ ਕਿ ਜਦੋਂ ਬਿਜਲੀ ਚਲੀ ਜਾਵੇ ਤਾਂ ਉਹ ਕਿਸੇ ਤਰ੍ਹਾਂ ਦੀ ਅਸੁਵਿਧਾ ਮਹਿਸੂਸ ਨਾ ਕਰਨ ਇਨ੍ਹਾਂ ਦਰਾਜਾਂ ’ਚ ਓਡੋਨਿਲ ਜਾਂ ਕਪੂਰ ਦੀਆਂ ਗੋਲੀਆਂ ਰੱਖੋ
ਰਸੋਈ ਦਾ ਦਰਾਜ:-
ਜੀ ਹਾਂ, ਰਸੋਈ ਦੇ ਦਰਾਜਾਂ ਦੇ ਵਿਸ਼ੇ ’ਚ ਖਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਸਮੇਂ-ਸਮੇਂ ’ਤੇ ਇਨ੍ਹਾਂ ਦੀ ਸਾਫ਼-ਸਫਾਈ ਨਾ ਹੋਣ ਕਾਰਨ ਨਾ ਸਿਰਫ਼ ਇਸ ’ਚ ਸਿੱਲ੍ਹਣ ਦੀ ਬਦਬੂ ਆਉਣ ਲੱਗਦੀ ਹੈ ਸਗੋਂ ਕਾਕਰੋਚ ਆਪਣਾ ਘਰ ਵਸਾਉਣ ਲੱਗਦੇ ਹਨ ਉਨ੍ਹਾਂ ਦੇ ਅੰਡੇ ਜਗ੍ਹਾ-ਜਗ੍ਹਾ ਦਿਖਾਈ ਦੇਣ ਲੱਗਦੇ ਹਨ ਇੱਥੇ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਰੋਜ਼ਾਨਾ ਦਰਾਜ ਦੀ ਸਫਾਈ ਨਾਲ ਓਡੋਨਿਲ ਵਰਗੀਆਂ ਵਸਤੂਆਂ ਦੀ ਵਰਤੋਂ ਕਰੋ
ਚਾਕੂ, ਚਮਚ ਆਦਿ ਵਸਤੂਆਂ ਨੂੰ ਇਕੱਠੇ ਨਾ ਰੱਖੋ ਪੇਚਕਸ, ਕਿੱਲ, ਛੋਟੇ ਹਥੌੜੇ, ਕੈਂਡਲ, ਮਾਚਿਸ ਵਰਗੀਆਂ ਵਸਤੂਆਂ ਨੂੰ ਇੱਕ ਦਰਾਜ ’ਚ ਰੱਖੋ ਤਾਂ ਕਿ ਸਮੇਂ ’ਤੇ ਤੁਹਾਨੂੰ ਮਿਲ ਸਕਣ ਬੋਤਲ ਓਪਨਰ, ਪੇਪਰ ਨੈਪਕਿਨ, ਆਈਸ ਕਿਊਬ ਪਿਕਰ ਵਰਗੀਆਂ ਵਸਤੂਆਂ ਨੂੰ ਦਰਾਜ ’ਚ ਰੱਖੋ ਤਾਂ ਕਿ ਮਹਿਮਾਨਾਂ ਦੇ ਆਉਣ ’ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ ਕਪੂਰ ਜਾਂ ਓਡੋਨਿਲ ਵਰਗੀਆਂ ਵਸਤੂਆਂ ਨਾ ਰੱਖੋ ਕਿਉਂਕਿ ਇਨ੍ਹਾਂ ’ਚ ਇਸਦੀ ਬੋਅ ਆਉਣ ਲੱਗੇਗੀ ਇਸਦੀ ਥਾਂ ’ਤੇ ਆਮ ਲੌਂਗ ਦੇ ਟੁਕੜੇ ਜਾਂ ਨਿੰਮ ਦੇ ਪੱਤਿਆਂ ’ਤੇ ਅਖਬਾਰੀ ਕਾਗਜ਼ ਵਿਛਾਕੇ ਰੱਖੋ -ਰੂਬੀ