aloo

ਮੌਜਪੁਰ ਧਾਮ ’ਚ ਉੱਗੇ ਡੇਢ-ਡੇਢ ਕਿੱਲੋ ਦੇ ਆਲੂ ਮਿਹਨਤ: ਪੂਜਨੀਕ ਗੁਰੂ ਜੀ ਦੇ ਟਿਪਸ ਨਾਲ ਸੌਖੀ ਹੋਈ ਖੇਤੀ

ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰਵਾਲੀ (ਸ੍ਰੀਗੰਗਾਨਗਰ) ’ਚ ਪੂਜਨੀਕ ਗੁਰੂ ਜੀ ਦੇ ਅਨਮੋਲ ਟਿਪਸ ਅਤੇ ਸੇਵਾਦਾਰਾਂ ਦੀ ਮਿਹਨਤ ਬਦੌਲਤ ਆਰਗੈਨਿਕ ਆਲੂ ਦੀ ਖੇਤੀ ਚਰਚਾ ਵਿਚ ਹੈ ਦਰਅਸਲ, ਇੱਥੇ ਆਲੂ ਦੀ ਖੇਤੀ ’ਚ ਬਿਹਤਰ ਉਤਪਾਦਨ ਦੇ ਨਾਲ-ਨਾਲ ਪੁਟਾਈ ਦੌਰਾਨ ਡੇਢ-ਡੇਢ ਕਿੱਲੋ ਦੇ ਆਕਾਰ ਦੇ ਆਲੂ ਮਿਲੇ ਹਨ, ਜੋ ਆਸ-ਪਾਸ ਦੇ ਲੋਕਾਂ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ

ਜਿੰਮੇਵਾਰ ਬੰਤਾ ਸਿੰਘ ਇੰਸਾਂ ਅਤੇ ਮਾਣਕ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਗਏ ਖੇਤੀ ਸੰਬੰਧੀ ਟਿਪਸ ਨਾਲ ਇੱਥੇ ਖੇਤੀ ’ਚ ਰਿਕਾਰਡ ਉਤਪਾਦਨ ਲਿਆ ਜਾਂਦਾ ਹੈ ਇੱਥੇ ਇਸ ਵਾਰ ਆਲੂ ਦੀ ਬੰਪਰ ਫਸਲ ਹੋਈ ਹੈ ਖਾਸ ਗੱਲ ਇਹ ਵੀ ਹੈ ਕਿ ਆਲੂ ਦੀ ਫਸਲ ਪੂਰੀ ਤਰ੍ਹਾਂ ਆਰਗੈਨਿਕ ਹੈ ਉਨ੍ਹਾਂ ਦੱਸਿਆ ਕਿ ਇੱਕ ਹੋਰ ਖਾਸ ਗੱਲ ਇਹ ਵੀ ਹੈ ਕਿ ਆਲੂ ਵੱਡੇ ਆਕਾਰ ਦੇ ਤਿਆਰ ਹੋਏ ਹਨ ਅਤੇ ਇਨ੍ਹਾਂ ’ਚੋਂ ਕਈ ਆਲੂਆਂ ਦਾ ਵਜ਼ਨ ਡੇਢ-ਡੇਢ ਕਿੱਲੋ ਦੇ ਕਰੀਬ ਹੈ

ਸ੍ਰੀਗੰਗਾਨਗਰ ਨਾਲ ਲੱਗਦੇ ਸਾਦੁਲਸ਼ਹਿਰ ’ਚ ਸਥਿਤ ਇਸ ਦਰਬਾਰ ’ਚ ਆਲੂ ਦੀ ਫਸਲ ਪੁਟਾਈ ਦੀ ਸੇਵਾ ਹੋਈ ਕਰੀਬ ਡੇਢ ਬੀਘਾ ਜ਼ਮੀਨ ’ਤੇ ਆਲੂ ਦੀ ਫਸਲ ਬੀਜੀ ਗਈ ਸੀ ਅਤੇ ਕਰੀਬ 300 ਕੁਇੰਟਲ ਆਲੂ ਦੀ ਪੈਦਾਵਾਰ ਹੋਈ ਹੈ ਸਾਧ-ਸੰਗਤ ਨੇ ਆਲੂ ਪੁਟਾਈ ਦੀ ਸੇਵਾ ਕੀਤੀ ਅਤੇ ਸਿਰਫ ਤਿੰਨ ਘੰਟਿਆਂ ’ਚ ਹੀ ਪੂਰੇ ਖੇਤ ’ਚੋਂ ਆਲੂ ਪੁੱਟ ਲਏ ਅਤੇ ਬਾਅਦ ’ਚ ਉਨ੍ਹਾਂ ਨੇਪੈਕਿੰਗ ਕਰਨ ਦੀ ਸੇਵਾ ਕੀਤੀ

ਖੇਤੀ ਮਾਹਿਰ ਦੇ ਤੌਰ ’ਤੇ ਪ੍ਰਸਿੱਧ ਹਨ ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਬਚਪਨ ਤੋਂ ਹੀ ਖੇਤੀਬਾੜੀ ਦੇ ਕੰਮਾਂ ਨਾਲ ਜੁੜੇ ਰਹੇ ਹਨ ਰਿਵਾਇਤੀ ਅਤੇ ਆਧੁਨਿਕ ਤਰੀਕਿਆਂ ’ਚ ਤਾਲਮੇਲ ਬਿਠਾ ਕੇ ਪੂਜਨੀਕ ਗੁਰੂ ਜੀ ਇੱਕੋ ਜ਼ਮੀਨ ’ਤੇ ਇਕੱਠੀਆਂ ਕਈ-ਕਈ ਫਸਲਾਂ ਤਿਆਰ ਕਰਦੇ ਰਹੇ ਹਨ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਿਸ਼ਾ-ਨਿਰਦੇਸ਼ਨ ਨੇ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ’ਚ ਰੇਤਲੇ ਟਿੱਬਿਆਂ ’ਤੇ ਸੇਬ, ਬਾਦਾਮ, ਚੀਕੂ ਆਦਿ ਫਲਾਂ ਨੂੰ ਕਾਮਯਾਬ ਕਰ ਦਿਖਾਇਆ ਹੈ ਖੇਤੀ ਦੇ ਖੇਤਰ ’ਚ ਅਜਿਹੇ ਅਦਭੁੱਤ ਹੁਨਰ ਲਈ ਪੂਜਨੀਕ ਗੁਰੂ ਜੀ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ