ਜ਼ਿਆਦਾਤਰ ਲੋਕਾਂ ਦਾ ਨਜ਼ਰੀਆ, ਕੰਮਕਾਜੀ ਔਰਤਾਂ ਦੀ ਤੁਲਨਾ ’ਚ ਘਰੇਲੂ ਔਰਤਾਂ ਨੂੰ ਘੱਟ ਸਮਝਣਾ ਹੁੰਦਾ ਹੈ ਘਰ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਸਮੱਰਪਿਤ ਰਹਿਣ ਦੇ ਬਾਵਜੂਦ ਨੌਕਰੀ ਕਰਦੀਆਂ ਔਰਤਾਂ ਜਿੰੰਨਾ ਸਨਮਾਨ ਅਤੇ ਇੱਜ਼ਤ ਨਹੀਂ ਮਿਲਦੀ ਘਰੇਲੂ ਔਰਤਾਂ ਨੂੰ ਆਖਰ ਇਹ ਪੱਖਪਾਤ ਪੂਰਨ ਰਵੱਈਆ ਕਿਉਂ?। ਮੰਨਿਆ ਕਿ ਨੌਕਰੀਪੇਸ਼ਾ ਔਰਤਾਂ ਆਮਦਨ ’ਚ ਯੋਗਦਾਨ ਦਿੰਦੀਆਂ ਹਨ ਪਰ ਘਰ ਦੀਆਂ ਔਰਤਾਂ ਵੀ ਤਾਂ ਘਰ ਪ੍ਰਤੀ ਘੱਟ ਯੋਗਦਾਨ ਨਹੀਂ ਦਿੰਦੀਆਂ ਘਰ ਦਾ ਪੂਰਾ ਦਾਰੋਮਦਾਰ ਉਨ੍ਹਾਂ ’ਤੇ ਰਹਿੰਦਾ ਹੈ ਕਿਉਂਕਿ ਉਹ ਘਰੇਲੂ ਕੰਮ ਹੀ ਕਰਦੀਆਂ ਹਨ, ਇਸ ਲਈ ਬਿਨਾ ਤਨਖ਼ਾ ਕੰਮ ਕਰਨ ਵਾਲਿਆਂ ਨੂੰ ਅਣਉਪਯੋਗੀ ਸਮਝਿਆ ਜਾਂਦਾ ਹੈ।
ਆਮ ਤੌਰ ’ਤੇ ਇਹ ਵੀ ਦੇਖਿਆ ਜਾਂਦਾ ਹੈ ਕਿ ਘਰੇਲੂ ਔਰਤਾਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੂਜੇ ਮੈਂਬਰਾਂ ਦੇ ਸਾਹਮਣੇ ਹੱਥ ਅੱਡਦੀਆਂ ਹਨ ਭਾਵ ਦੂਜਿਆਂ ’ਤੇ ਨਿਰਭਰ ਰਹਿੰਦੀਆਂ ਹਨ ਜਦਕਿ ਕੰਮਕਾਜੀ ਔਰਤਾਂ ਪੈਸਿਆਂ ਦੇ ਮਾਮਲੇ ’ਚ ਖੁਦ ’ਤੇ ਨਿਰਭਰ ਹੁੰਦੀਆਂ ਹਨ, ਇਸ ਲਈ ਘਰੇਲੂ ਔਰਤਾਂ ਅਣਦੇਖੀ ਅਤੇ ਤ੍ਰਿਸਕਾਰ ਦੀਆਂ ਪਾਤਰ ਬਣ ਜਾਂਦੀਆਂ ਹਨ ਜਦੋਂਕਿ ਕਮਾਊ ਔਰਤਾਂ ਨੂੰ ਇੱਜ਼ਤ ਅਤੇ ਸਨਮਾਨ ਮਿਲਦਾ ਹੈ।
ਘਰੇਲੂ ਔਰਤਾਂ ਨੂੰ ‘ਘਰ ਬੈਠੀ ਹੈ’ ਬੋਲਣਾ ਸਹੀ ਨਹੀਂ ਹੈ ਘਰ ’ਚ ਕੀ ਕੰਮ ਨਹੀਂ ਹੁੰਦੇ ਸਵੇਰ ਤੋਂ ਸ਼ਾਮ ਤੱਕ ਘਰ ਦੇ ਕੰਮਾਂ ਨਾਲ ਜੂਝਦੀਆਂ ਹਨ, ਕਈ ਘਰੇਲੂ ਮਸਲਿਆਂ ਦਾ ਸਾਹਮਣਾ ਕਰਦੀਆਂ ਹਨ ਕਿਹੜੇ-ਕਿਹੜੇ ਸਰੀਰਕ, ਮਾਨਸਿਕ ਹਾਲਾਤਾਂ ਨਾਲ ਵਾਹ ਪੈਂਦਾ ਹੈ, ਇਸ ਨੂੰ ਇੱਕ ਔਰਤ ਤੋਂ ਸਿਵਾਏ ਭਲਾ ਕੌਣ ਜਾਣ ਸਕਦਾ ਹੈ। ਕਿਸੇ ਕਾਰਨਵੱਸ ਪਤੀ ਨੂੰ ਘਰ ਦੇ ਕੰਮ ਇੱਕ ਦਿਨ ਵੀ ਕਰਨੇ ਪੈ ਜਾਣ ਤਾਂ ਪਸੀਨੇ ਛੁੱਟ ਜਾਣਗੇ ਖਾਣਾ ਬਣਾਉਣਾ, ਝਾੜੂ-ਪੋਚਾ, ਭਾਂਡੇ, ਕੱਪੜੇ-ਲੀੜੇ, ਬੱਚਿਆਂ ਦੀ ਦੇਖਭਾਲ ਦੇ ਨਾਲ ਹੋਰ ਸਾਮਾਨ ਲਿਆਉਣ ਬਾਜ਼ਾਰ ਜਾਣਾ, ਘਰ ਦੇ ਕੰਮ ਕਰਨਾ ਜਿਵੇਂ ਦਾਲ-ਚੌਲ ਸਾਫ ਕਰਨਾ, ਹੋਰ ਚੀਜ਼ਾਂ ਦੀ ਸਹੀ ਤਰੀਕੇ ਨਾਲ ਦੇਖ-ਰੇਖ ਕਰਨਾ, ਇਹ ਸਭ ਕਰਨਾ ਪਤੀ ਦੇ ਵੱਸ ਦੀ ਗੱਲ ਨਹੀਂ।
ਇਸ ਲਈ ਇਹ ਕਹਿਣਾ ਠੀਕ ਹੋਵੇਗਾ ਕਿ ਘਰੇਲੂ ਔਰਤਾਂ ਵੀ ਆਪਣੇ ਪੈਰਾਂ ’ਤੇ ਖੜ੍ਹੀਆਂ ਹਨ ਉਹ ਦੂਜੇ ’ਤੇ ਨਿਰਭਰ ਨਹੀਂ ਹੁੰਦੀਆਂ ਸਗੋਂ ਹੋਰ ਮੈਂਬਰ ਉਨ੍ਹਾਂ ’ਤੇ ਨਿਰਭਰ ਹੁੰਦੇ ਹਨ ਉਸ ਤੋਂ ਬਿਨਾਂ ਘਰ ਦੀ ਕਲਪਨਾ ਵਿਅਰਥ ਹੈ ਉਸਦੀ ਕਮੀ ’ਚ ਪਰਿਵਾਰ ਦਾ ਹਰ ਮੈਂਬਰ ਆਪਣੇ-ਆਪ ਨੂੰ ਕਮਜ਼ੋਰ ਸਮਝ ਲੱਗੇਗਾ ਅਜਿਹੇ ’ਚ ਉਹ ਆਮਦਨ ਦਾ ਸਰੋਤ ਨਾ ਵਧਾ ਕੇ ਘਰ ਨੂੰ ਸੁਖ-ਸ਼ਾਂਤੀ, ਪ੍ਰੇਮ, ਸਨੇਹ ਦੀ ਛਾਂ ਨਾਲ ਢੱਕਦੀਆਂ ਹਨ, ਸੇਵਾਭਾਵ ਨਾਲ ਸਭ ਦੇ ਮਨ ਨੂੰ ਪ੍ਰਫੁੱਲਿਤ ਕਰਕੇ ਮੋਹ ਲੈਂਦੀਆਂ ਹਨ ਜੋ ਪੈਸਿਆਂ ਤੋਂ ਕਿਤੇ ਵਧ ਕੇ ਹੈ ਅਜਿਹੀਆਂ ਘਰੇਲੂ ਔਰਤਾਂ ਨੂੰ ਆਤਮ-ਨਿਰਭਰ ਸਮਝਣਾ ਠੀਕ ਹੋਵੇਗਾ।
ਇੱਥੇ ਘਰੇਲੂ ਔਰਤਾਂ ਦਾ ਸੁਘੜ, ਗ੍ਰਹਿਣੀ ਹੋਣਾ ਜ਼ਰੂਰੀ ਹੈ ਜੋ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ, ਸੰਸਕਾਰ ਦੇ ਸਕੇ, ਸੱਸ-ਸਹੁਰੇ ਦੀ ਟਹਿਲ-ਸੇਵਾ ਮਾਂ-ਬਾਪ ਵਾਂਗ ਹੀ ਕਰੇ, ਘਰੇ ਹੀ ਆਚਾਰ-ਪਾਪੜ, ਵੜੀ, ਜੈਮ ਆਦਿ ਬਣਾ ਕੇ ਬਾਜ਼ਾਰ ਦਾ ਖਰਚ ਘੱਟ ਕਰੇ, ਘਰ ’ਚ ਹੀ ਸੁਧਾਰ, ਸਿਲਾਈ-ਕਢਾਈ-ਬੁਨਾਈ ਕਰਕੇ ਆਪਣੀ ਪ੍ਰਤਿਭਾ ਨੂੰ ਉਜਾਗਰ ਕਰੇ, ਘੱਟ ਖ਼ਰਚੀਲੀ ਹੋਵੇ, ਨਾ ਕਿ ਘਰ ਦੇ ਜੀਆਂ ਪ੍ਰਤੀ ਸਖ਼ਤ ਵਿਹਾਰ ਕਰੇ, ਤਿੱਖੇ ਬੋਲਾਂ ਰਾਹੀਂ ਸੱਸ-ਸਹੁਰੇ ਨੂੰ ਝਿੜਕੇ, ਪਤੀ ਨੂੰ ਹਮੇਸ਼ਾ ਉਨ੍ਹਾਂ ਤੋਂ ਅਲੱਗ ਰਹਿਣ ਨੂੰ ਕਹੇ, ਕੀਮਤੀ ਸਮਾਂ ਆਪਣੇ ਮੇਕਅੱਪ ਕਰਨ, ਸੈਰ-ਸਪਾਟੇ ’ਚ ਬਿਤਾ ਦੇਵੇ, ਬੱਚਿਆਂ ਨੂੰ ਅਣਗੌਲਿਆ ਕਰ ਦੇਵੇ ਅਜਿਹਾ ਕਰਨ ਨਾਲ ਉਹ ਸਨਮਾਨ, ਇੱਜਤ, ਪ੍ਰੇਮ, ਸਨੇਹ ਦੀ ਡੋਰੀ ’ਚ ਕਦੇ ਬੱਝ ਨਹੀਂ ਜਾ ਸਕਦੀ ਜਦੋਂਕਿ ਦੂਜੇ ਪਾਸੇ ਘਰੇਲੂ ਔਰਤ ਸਹਿਜ਼ੇ ਹੀ ਘਰ-ਪਰਿਵਾਰ ਦੇ ਨਾਲ-ਨਾਲ ਮੁਹੱਲੇ, ਆਸ-ਪਾਸ ਅਤੇ ਸਮਾਜ ’ਚ ਵੀ ਸਨਮਾਨ ਪਾ ਸਕੇਗੀ।
ਅਸਮਾਨ ਨੂੰ ਛੂੰਹਦੀ ਮਹਿੰਗਾਈ ਅਤੇ ਭੌਤਿਕ ਐਸ਼ੋ-ਆਰਾਮ ਦੇ ਸਾਮਾਨ ਜੁਟਾਉਣ, ਆਧੁਨਿਕਤਾ ਦੀ ਹੋੜ ’ਚ ਸ਼ਾਮਲ ਹੋ ਕੇ ਅੱਜ ਨੌਕਰੀਪੇਸ਼ਾ ਔਰਤਾਂ ਦੀ ਗਿਣਤੀ ਕਾਫੀ ਵਧੀ ਹੈ, ਫਿਰ ਵੀ ਘਰੇਲੂ ਔਰਤਾਂ ਬਿਨਾ ਤਨਖ਼ਾਹ ਕੰਮ ਰਾਹੀਂ ਬੱਚਿਆਂ ਦਾ ਸਮੁੱਚਾ ਵਿਕਾਸ ਕਰਦੀਆਂ ਹਨ, ਉਨ੍ਹਾਂ ਦੇ ਉੱਜਵਲ ਭਵਿੱਖ ਦੀਆਂ ਨਿਰਮਾਤਾ ਹੁੰਦੀਆਂ ਹਨ ਉਹ ਡਾਕਟਰ, ਇੰਜੀਨੀਅਰ, ਅਫਸਰ, ਫੌਜੀ, ਅਧਿਆਪਕ ਆਦਿ ਬਣਾਉਣ ’ਚ ਪੂਰਨ ਤੌਰ ’ਤੇ ਸਮਾਜ ਅਤੇ ਦੇਸ਼ ਨੂੰ ਆਪਣਾ ਅਣਮੁੱਲਾ ਯੋਗਦਾਨ ਦਿੰਦੀਆਂ ਹਨ ਤਾਂ ਹੀ ਤਾਂ ਅੱਜ ਦੀ ਘਰੇਲੂ ਔਰਤ ਨੂੰ ਹਾਊਸਵਾਈਫ ਨਾ ਕਹਿ ਕੇ ਹੋਮਮੇਕਰ ਕਿਹਾ ਜਾਂਦਾ ਹੈ।
ਸੁਮਿੱਤਰਾ ਯਾਦਵ