ਹਰ ਪਤਲਾ ਬੱਚਾ ਕਮਜ਼ੋਰ ਨਹੀਂ ਹੁੰਦਾ
ਅਕਸਰ ਮਾਤਾ-ਪਿਤਾ ਆਪਣੇ ਬੱਚਿਆਂ ਦੇ ਵਜ਼ਨ ਅਤੇ ਸਰੀਰਕ ਬਨਾਵਟ ਨੂੰ ਲੈ ਕੇ ਚਿੰਤਤ ਰਹਿੰਦੇ ਹਨ ਅਤੇ ਪਤਲੇ ਬੱਚਿਆਂ ਨੂੰ ਕਮਜ਼ੋਰ ਮੰਨਣ ਲੱਗਦੇ ਹਨ ਪਰ ਹਰ ਪਤਲਾ ਬੱਚਾ ਕਮਜ਼ੋਰ ਨਹੀਂ ਹੁੰਦਾ ਬੱਚਿਆਂ ਦੀ ਸਿਹਤ ਦਾ ਮੁਲਾਂਕਣ ਸਿਰਫ ਉਨ੍ਹਾਂ ਦੇ ਵਜ਼ਨ ਨਾਲ ਕਰਨਾ ਸਹੀ ਨਹੀਂ ਹੈ ਸਿਹਤਮੰਦ ਬੱਚੇ ਦੀਆਂ ਕੁਝ ਮਹੱਤਵਪੂਰਨ ਨਿਸ਼ਾਨੀਆਂ ਹੁੰਦੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਉਹ ਅੰਦਰੋਂ ਮਜ਼ਬੂਤ ਅਤੇ ਫਿੱਟ ਹੈ
Table of Contents
ਆਓ! ਜਾਣਦੇ ਹਾਂ ਇੱਕ ਹੈਲਦੀ ਬੱਚੇ ਦੀ ਪਹਿਚਾਣ ਕਿਵੇਂ ਕਰੀਏ:
ਊਰਜਾ ਅਤੇ ਐਕਟਿਵ
ਇੱਕ ਸਿਹਤਮੰਦ ਬੱਚਾ ਹਮੇਸ਼ਾ ਊਰਜਾਵਾਨ ਅਤੇ ਐਕਟਿਵ ਰਹਿੰਦਾ ਹੈ ਉਹ ਆਪਣੇ ਆਸ-ਪਾਸ ਦੀਆਂ ਚੀਜ਼ਾਂ ’ਚ ਰੁਚੀ ਦਿਖਾਉਂਦਾ ਹੈ, ਖੇਡਦਾ ਹੈ, ਕੁੱਦਦਾ ਹੈ ਅਤੇ ਹਰ ਕੰਮ ’ਚ ਜੋਸ਼ ਨਾਲ ਹਿੱਸਾ ਲੈਂਦਾ ਹੈ ਜੇਕਰ ਬੱਚਾ ਊਰਜਾਵਾਨ ਹੈ ਅਤੇ ਸਰੀਰਕ ਗਤੀਵਿਧੀਆਂ ’ਚ ਰੁਚੀ ਰੱਖਦਾ ਹੈ ਤਾਂ ਇਹ ਉਸਦੀ ਚੰਗੀ ਸਿਹਤ ਦੀ ਨਿਸ਼ਾਨੀ ਹੈ
ਭੁੱਖ ਅਤੇ ਪਾਚਣ-ਤੰਤਰ
ਸਿਹਤਮੰਦ ਬੱਚੇ ਨੂੰ ਚੰਗੀ ਭੁੱਖ ਲੱਗਦੀ ਹੈ ਅਤੇ ਉਹ ਸਮੇਂ ’ਤੇ ਖਾਣਾ ਖਾਂਦਾ ਹੈ ਉਸਦਾ ਪਾਚਣ ਤੰਤਰ ਵੀ ਸਹੀ ਢੰਗ ਨਾਲ ਕੰਮ ਕਰਦਾ ਹੈ ਜੇਕਰ ਬੱਚਾ ਨਿਯਮਿਤ ਰੂਪ ਨਾਲ ਖਾਣਾ ਖਾਂਦਾ ਹੈ ਅਤੇ ਉਸਨੂੰ ਪਾਚਣ ’ਚ ਕੋਈ ਸਮੱਸਿਆ ਨਹੀਂ ਹੁੰਦੀ, ਤਾਂ ਇਹ ਸੰਕੇਤ ਹੈ ਕਿ ਉਹ ਸਿਹਤਮੰਦ ਹੈ
ਮਾਨਸਿਕ ਵਿਕਾਸ
ਮਾਨਸਿਕ ਅਤੇ ਭਾਵਨਾਤਮਕ ਵਿਕਾਸ ਵੀ ਬੱਚੇ ਦੀ ਸਿਹਤ ਦਾ ਮਹੱਤਵਪੂਰਨ ਪਹਿਲੂ ਹੈ ਇੱਕ ਹੈਲਦੀ ਬੱਚਾ ਨਵੀਆਂ ਚੀਜ਼ਾਂ ਜਲਦੀ ਸਿੱਖਦਾ ਹੈ, ਸਵਾਲ ਪੁੱਛਦਾ ਹੈ, ਅਤੇ ਮਾਨਸਿਕ ਤੌਰ ’ਤੇ ਐਕਟਿਵ ਰਹਿੰਦਾ ਹੈ ਜੇਕਰ ਬੱਚਾ ਮਾਨਸਿਕ ਤੌਰ ’ਤੇ ਚੁਸਤ ਹੈ, ਤਾਂ ਇਹ ਉਸਦੀ ਚੰਗੀ ਸਿਹਤ ਦੀ ਨਿਸ਼ਾਨੀ ਹੈ
ਨੀਂਦ ਦੀ ਗੁਣਵੱਤਾ
ਸਿਹਤਮੰਦ ਬੱਚਿਆਂ ਨੂੰ ਚੰਗੀ ਅਤੇ ਡੂੰਘੀ ਨੀਂਦ ਆਉਂਦੀ ਹੈ ਉਹ ਰਾਤ ਨੂੰ ਸਮੇਂ ’ਤੇ ਸੌਂਦੇ ਹਨ ਅਤੇ ਲੋੜੀਂਦੀ ਨੀਂਦ ਲੈ ਕੇ ਸਵੇਰੇ ਤਾਜ਼ਗੀ ਮਹਿਸੂਸ ਕਰਦੇ ਹਨ ਚੰਗੀ ਨੀਂਦ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦਾ ਪ੍ਰਤੀਕ ਹੁੰਦੀ ਹੈ
ਪ੍ਰਤੀਰੋਧਕ ਸਮੱਰਥਾ
ਇੱਕ ਹੈਲਦੀ ਬੱਚੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਚੰਗੀ ਹੁੰਦੀ ਹੈ ਉਹ ਅਕਸਰ ਬਿਮਾਰ ਨਹੀਂ ਪੈਂਦਾ ਅਤੇ ਛੋਟੀਆਂ-ਮੋਟੀਆਂ ਬਿਮਾਰੀਆਂ ਤੋਂ ਜਲਦੀ ਠੀਕ ਹੋ ਜਾਂਦਾ ਹੈ ਇਹ ਉਸਦੀ ਸਿਹਤ ਦੀ ਇੱਕ ਮਹੱਤਵਪੂਰਨ ਨਿਸ਼ਾਨੀ ਹੈ
ਇਸ ਲਈ, ਜੇਕਰ ਤੁਹਾਡਾ ਬੱਚਾ ਪਤਲਾ ਹੈ ਪਰ ਉਪਰੋਕਤ ਸਾਰੀਆਂ ਨਿਸ਼ਾਨੀਆਂ ਉਸ ’ਚ ਹਨ, ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਸਿਹਤਮੰਦ ਆਹਾਰ, ਨਿਯਮਿਤ ਗਤੀਵਿਧੀਆਂ ਅਤੇ ਚੰਗੀ ਦੇਖਭਾਲ ਨਾਲ ਬੱਚਾ ਤੰਦਰੁਸਤ ਰਹਿੰਦਾ ਹੈ, ਭਾਵੇਂ ਉਸਦਾ ਵਜਨ ਥੋੜ੍ਹਾ ਘੱਟ ਹੀ ਕਿਉਂ ਨਾ ਹੋਵੇ































































