ਕੁਦਰਤ ਦੀ ਸੁੱਖਮਈ ਗੋਦ ’ਚ ਵੱਸੇ ਦਾਰਜ਼ੀÇਲੰਗ ਦੀ ਸੈਰ ਦਾ ਅਨੰਦ ਹੀ ਕੁਝ ਹੋਰ ਹੈ ਇੱਥੋਂ ਦੀ ਸਾਫ ਹਵਾ, ਹਰੀਆਂ-ਭਰੀਆਂ ਵਲ਼ ਖਾਂਦੀਆਂ ਵੇਲਾਂ, ਚਾਹ ਬਾਗਾਂ ਦੀ ਮਖਮਲੀ ਹਰਿਆਲੀ, ਸਦਾਬਹਾਰ ਬਨਸਪਤੀਆਂ, ਲੰਬੇ ਸੰਘਣੇ ਬਾਂਸਾਂ ਦੇ ਰੁੱਖ, ਉੱਚੇ-ਉੱਚੇ ਬਰਫੀਲੇ ਪਹਾੜ, ਘੁਮਾਅਦਾਰ ਕਾਲੀਆਂ ਪੱਕੀਆਂ ਸੜਕਾਂ ਸੈਲਾਨੀਆਂ ਦਾ ਮਨ ਮੋਹ ਲੈਂਦੇ ਹਨ ਫਿਰ ਖਿਡੌਣਾ ਰੇਲਗੱਡੀ (ਟੁਆਇ ਟਰੇਨ) ਵੀ ਤਾਂ ਇੱਥੇ ਹੈ। ਲਗਭਗ 2135 ਮੀਟਰ ਦੀ ਉੱਚਾਈ ’ਤੇ ਵੱਸਿਆ ਦਾਰਜ਼ੀÇਲੰਗ ਅੰਗਰੇਜ਼ੀ ਹਕੂਮਤ ਦੇ ਸਮੇਂ 20-25 ਪਰਿਵਾਰਾਂ ਵਾਲਾ ਇੱਕ ਛੋਟਾ ਜਿਹਾ ਪਿੰਡ ਸੀ।
ਇਸ ਛੋਟੇ ਜਿਹੇ ਪਿੰਡ ਨੂੰ ਰਮਣੀਕ ਸੈਰ-ਸਪਾਟਾ ਸਥਾਨ ਦੇ ਰੂਪ ’ਚ ਵਿਸ਼ਵ ਦੇ ਨਕਸ਼ੇ ’ਤੇ ਰੱਖਣ ਦਾ ਪੂਰਾ ਸਿਹਰਾ ਉਸ ਸਮੇਂ ਦੇ ਅੰਗਰੇਜ਼ਾਂ ਨੂੰ ਜਾਂਦਾ ਹੈ ਦੇਸ਼ ਦੇ ਹੋਰ ਹਿੱਲ ਸਟੇਸ਼ਨਾਂ ਦੀ ਤੁਲਨਾ ’ਚ ਦਾਰਜ਼ੀÇਲੰਗ ’ਚ ਸੈਰ-ਸਪਾਟਾ ਸੱਭਿਆਚਾਰ ਦੀ ਡੂੰਘੀ ਛਾਪ ਹੈ ਪਰ ਬੀਤੇ ਕੁਝ ਸਾਲਾਂ ਦੇ ਗੋਰਖਾ ਅੰਦੋਲਨ ਨੇ ਇਸ ਨੂੰ ਭੰਗ ਕਰ ਦਿੱਤਾ ਹੈ ਪਰ ਹੁਣ ਉਹੋ-ਜਿਹੀ ਕੋਈ ਗੱਲ ਨਹੀਂ ਹਾਂ, ਵਿਦੇਸ਼ੀ ਸੈਲਾਨੀਆਂ ਲਈ ਹੁਣ ਵੀ ਦਾਰਜ਼ੀÇਲੰਗ ਪਾਬੰਦੀਸ਼ੁਦਾ ਖੇਤਰ ਹੈ ਉਨ੍ਹਾਂ ਨੂੰ ਦਾਰਜ਼ੀÇਲੰਗ ਦੇ ਸੈਰ-ਸਪਾਟੇ ਲਈ ਸਰਕਾਰ ਤੋਂ ਆਰਏਪੀ (ਪਾਬੰਦੀਸ਼ੁਦਾ ਖੇਤਰ ਦੀ ਆਗਿਆ) ਲੈਣੀ ਪੈਂਦੀ ਹੈ।
ਦਾਰਜ਼ੀÇਲੰਗ ਰੇਲ ਅਤੇ ਸੜਕ ਰਸਤੇ ਰਾਹੀਂ ਦੇਸ਼ ਦੇ ਸਾਰੇ ਮੁੱਖ ਨਗਰਾਂ ਨਾਲ ਜੁੜਿਆ ਹੋਇਆ ਹੈ ਪਟਨਾ, ਕਲਕੱਤਾ, ਸਿੱਲੀਗੁੜੀ ਆਦਿ ਥਾਵਾਂ ਤੋਂ ਲਗਾਤਾਰ ਬੱਸ ਸੇਵਾ ਉਪਲੱਬਧ ਹੈ ਰੇਲ ਮਾਰਗ ਰਾਹੀਂ ਆਉਣ ਵਾਲੇ ਸੈਲਾਨੀਆਂ ਨੂੰ ਸਿੱਲੀਗੁੜੀ ਜਾਂ ਨਿਊ ਜਲਪਾਈਗੁੁੜੀ ਉੱਤਰਨਾ ਪੈਂਦਾ ਹੈ ਇਹ ਦੋਵੇਂ ਰੇਲਵੇ ਸਟੇਸ਼ਨ ਲਖਨਊ, ਵਾਰਾਣਸੀ, ਪਟਨਾ, ਬਰੌਨੀ, ਕਟਿਹਾਰ, ਕਲਕੱਤਾ, ਗੁਹਾਟੀ ਆਦਿ ਰੇਲ ਮਾਰਗਾਂ ਨਾਲ ਜੁੜੇ ਹਨ ਸਿੱਲੀਗੁੜੀ ਜਾਂ ਨਿਊ ਜਲਪਾਈਗੁੜੀ ’ਚ ਗੱਡੀ ਬਦਲਣੀ ਪੈਂਦੀ ਹੈ ਇੱਥੋਂ ਟੁਆਇ ਟੇ੍ਰਨ ਚੱਲਦੀ ਹੈ ਜੋ ਲਗਭਗ ਅੱਠ ਘੰਟਿਆਂ ਦਾ ਪਹਾੜੀ ਰਸਤਾ ਤੈਅ ਕਰਦੀ ਹੋਈ ਦਾਰਜ਼ੀÇਲੰਗ ਪਹੁੰਚਾਉਂਦੀ ਹੈ।
ਹਾਲਾਂਕਿ ਮੋਟਰ ਰਾਹੀਂ ਅੱਧੇ ਸਮੇਂ ’ਚ ਹੀ ਦਾਰਜ਼ੀÇਲੰਗ ਪਹੁੰਚਿਆ ਜਾ ਸਕਦਾ ਹੈ ਬਾਗਡੋਗਰਾ ਇੱਥੋਂ ਦਾ ਨੇੜਲਾ ਹਵਾਈ ਅੱਡਾ ਹੈ ਹਵਾਈ ਮਾਰਗ ਰਾਹੀਂ ਜਾਣ ਵਾਲੇ ਸੈਲਾਨੀਆਂ ਨੂੰ ਦਿੱਲੀ, ਕਲਕੱਤਾ, ਪਟਨਾ, ਗੁਹਾਟੀ, ਇੰਫਾਲ ਆਦਿ ਸ਼ਹਿਰਾਂ ਤੋਂ ਇੰਡੀਅਨ ਏਅਰਲਾਈਨਸ ਦੀਆਂ ਨਿਯਮਿਤ ਉੱਡਾਣਾਂ ਤੋਂ ਬਾਗਡੋਗਰਾ ਉੱਤਰਣਾ ਪਵੇਗਾ ਇੱਥੋਂ ਦਾਰਜ਼ੀÇਲੰਗ ਲਈ ਟੈਕਸੀ ਮਿਲਦੀ ਹੈ ਜੋ ਤਿੰਨ ਘੰਟਿਆਂ ’ਚ ਲਗਭਗ 90 ਕਿਮੀ. ਦੀ ਦੂਰੀ ਤੈਅ ਕਰਕੇ ਦਾਰਜ਼ੀÇਲੰਗ ਪਹੁੰਚਾਉਂਦੀ ਹੈ ਦਾਰਜ਼ੀÇਲੰਗ ’ਚ ਖਾਣ-ਪੀਣ ਦਾ ਵਧੀਆ ਪ੍ਰਬੰਧ ਹੈ ਠਹਿਰਨ ਲਈ ਹਰ ਤਰ੍ਹਾਂ ਦੇ ਹੋਟਲ, ਰੈਸਟ ਹਾਊਸ ਵਗੈਰਾ ਹਨ ਵੱਖ-ਵੱਖ ਆਮਦਨ ਵਰਗ ਵਾਲੇ ਸੈਲਾਨੀ ਆਪਣੀ ਆਮਦਨ ਦੇ ਅਨੁਸਾਰ ਹੋਟਲ ਅਤੇ ਰੈਸਟ ਹਾਊਸ ਦੀ ਚੋਣ ਕਰ ਸਕਦੇ ਹਨ ਇੱਥੋਂ ਦੇ ਮੁੱਖ ਹੋਟਲਾਂ ’ਚ ‘ਵਿੰਡਮੇਅਰ’ ਥੋੜ੍ਹਾ ਮਹਿੰਗਾ ਹੈ ਮੱਧ ਵਰਗੀ ਸੈਲਾਨੀਆਂ ਲਈ ਟਿੰਬਰ ਲਾਜ, ਬੇਲ ਵਿਊ ਆਦਿ ਸਹੀ ਹੋ ਸਕਦੇ ਹਨ।
ਦਾਰਜ਼ੀÇਲੰਗ ਦੀ ਸੈਰ ਲਈ ਮਾਰਚ ਤੋਂ ਜੂਨ ਅਤੇ ਸਤੰਬਰ ਤੋਂ ਨਵੰਬਰ ਜ਼ਿਆਦਾਤਰ ਸਹੀ ਸਮਾਂ ਹੈ ਜੁਲਾਈ, ਅਗਸਤ ’ਚ ਕਾਫੀ ਵਰਖਾ ਹੁੰਦੀ ਹੈ ਅਤੇ ਦਸੰਬਰ ਤੋਂ ਫਰਵਰੀ ਤੱਕ ਸਰਦੀ ਦਾ ਭਿਆਨਕ ਕਹਿਰ ਰਹਿੰਦਾ ਹੈ ਇੱਥੇ ਹਰ ਸਮੇਂ ਗਰਮ ਕੱਪੜਿਆਂ ਦੀ ਜ਼ਰੂਰਤ ਬਣੀ ਰਹਿੰਦੀ ਹੈ ਨਾਲ ਹੀ ਛੱਤਰੀ ਅਤੇ ਬਰਸਾਤੀ ਕੋਟ ਦਾ ਹੋਣਾ ਬਹੁਤ ਜਰੂਰੀ ਹੋ ਜਾਂਦਾ ਹੈ ਸੁਖਦ ਸੈਰ-ਸਪਾਟੇ ਲਈ ਕਦੋਂ ਬੱਦਲ ਛਾ ਜਾਣਗੇ, ਕਦੋਂ ਮੀਂਹ ਪੈ ਜਾਵੇਗੀ, ਕੁਝ ਕਿਹਾ ਨਹੀਂ ਜਾ ਸਕਦਾ ਦਾਰਜ਼ੀÇਲੰਗ ਦੀਆਂ ਪਹਾੜੀਆਂ ’ਤੇ ਇੱਥੋਂ ਦਾ ਟਾਈਗਰ ਹਿੱਲ ਸੂਰਜ ਚੜ੍ਹਣ ਦੇ ਸੁਨਹਿਰੀ ਦ੍ਰਿਸ਼ਾਂ ਲਈ ਪ੍ਰਸਿੱਧ ਹੈ।
ਇਸ ਨੂੰ ਦੇਖਣ ਤੋਂ ਬਿਨਾਂ ਦਾਰਜ਼ੀÇਲੰਗ ਦੀ ਯਾਤਰਾ ਦਾ ਕੋਈ ਮਹੱਤਵ ਨਹੀਂ ਇਹ ਸ਼ਹਿਰ 11 ਕਿਮੀ. ਦੂਰ ਸਮੁੰਦਰ ਤਲ ਤੋਂ 2255 ਮੀਟਰ ਦੀ ਉੱਚਾਈ ’ਤੇ ਹੈ ਇੱਥੇ ਤਿੰਨ ਵਜੇ ਰਾਤ ਤੋਂ ਹੀ ਲੋਕਾਂ ਦਾ ਤਾਂਤਾ ਜਿਹਾ ਲੱਗ ਜਾਂਦਾ ਹੈ ਪੂਰਬ ਵੱਲੋਂ ਚੜ੍ਹਦਾ ਸੂਰਜ ਸੁਨਹਿਰੀ ਕਿਰਨਾਂ ਵਿਖੇਰਦਾ ਮਨ ਨੂੰ ਮੋਹ ਲੈਂਦਾ ਹੈ ਕੁਝ ਪਲਾਂ ਲਈ ਵਿਅਕਤੀ ਉਸ ਦੀ ਲਾਲਿਮਾ ’ਚ ਗੁਆਚ ਜਾਂਦਾ ਹੈ ਸੂਰਜ ਚੜ੍ਹਨ ਦਾ ਸੁਨਹਿਰੀ ਦ੍ਰਿਸ਼ ਮਨੁੱਖੀ ਮਨ ਲਈ ਅਭੁੱਲ ਹੋ ਜਾਂਦਾ ਹੈ ਟਾਈਗਰ ਹਿੱਲ ਦੇ ਵਾਚ ਵਾਟਰ ਤੋਂ ਕੰਚਨਜੰਘਾ ਦਾ ਮਨਮੋਹਕ ਦ੍ਰਿਸ਼ ਦੇਖਦੇ ਹੀ ਬਣਦਾ ਹੈ
ਦਾਰਜ਼ੀÇਲੰਗ ਦੇ ਜਵਾਹਰ ਪਰਬਤ ਤੋਂ ਸੰਸਾਰ ਦੀ ਤੀਜੀ ਸਭ ਤੋਂ ਵੱਡੀ ਚੋਟੀ ਕੰਚਨਜੰਘਾ ਦਾ ਦ੍ਰਿਸ਼ ਤਾਂ ਹੋਰ ਵੀ ਸੁਹਾਵਣਾ ਲੱਗਦਾ ਹੈ।
ਸਵੇਰੇ-ਸਵੇਰੇ ਜਦੋਂ ਸੂਰਜ ਦੀਆਂ ਕਿਰਨਾਂ ਕੰਚਨਜੰਘਾ ਦੀ ਲਿਸ਼ਕਦੀ ਬਰਫ ’ਤੇ ਪੈਂਦੀਆਂ ਹਨ ਤਾਂ ਉਸਦਾ ਰੰਗ ਇੱਕਦਮ ਸੋਨੇ ਵਰਗਾ ਦਿਖਾਈ ਦੇਂਦਾ ਹੈ ਸੂਰਜ ਦੀ ਗਰਮੀ ਨਾਲ ਜਦੋਂ ਬਰਫ ਪਿਘਲਣ ਲੱਗਦੀ ਹੈ ਤਾਂ ਅਜਿਹਾ ਲੱਗਦਾ ਹੈ ਕਿ ਮੋਤੀਆਂ ਦੀਆਂ ਲੜੀਆਂ ਨਿੱਕਲ ਰਹੀਆਂ ਹਨ ਅਤੇ ਇੱਕ-ਇੱਕ ਕਰਕੇ ਉਨ੍ਹਾਂ ਲੜੀਆਂ ਨੂੰ ਹਥੇਲੀਆਂ ’ਚ ਘੁੱਟ ਲਈਏ।
ਜਵਾਹਰ ਪਰਬਤ, ਹਿਮਾਲਿਆ ਪਰਬਤਾਰੋਹਣ ਟੇ੍ਰਨਿੰਗ ਸੰਸਥਾਨ ਦਾ ਦਫਤਰ ਅਤੇ ਕੇਂਦਰ ਹੈ ਇਸ ਦੀ ਸਥਾਪਨਾ 1954 ’ਚ ਹੋਈ ਸੀ ਇੱਥੇ ਪਰਬਤਾਰੋਹਣ ਲਈ ਟੇ੍ਰਨਿੰਗ ਦਿੱਤੀ ਜਾਂਦੀ ਹੈ ਸ਼ਹਿਰ ਤੋਂ ਅੱਠ ਕਿਲੋਮੀਟਰ ਦੀ ਦੂਰੀ ’ਤੇ ਲੋਬਾਂਗ ਰੇਸ ਕੋਰਸ ਹੈ ਇੱਥੇ ਜਿੰਮਖਾਨਾ ਕਲੱਬ ਦੁਆਰਾ ਘੋੜਿਆਂ ਦੀ ਦੌੜ ਦਾ ਆਯੋਜਨ ਹੁੰਦਾ ਹੈ ਜਦੋਂਕਿ ਇਹ ਛੋਟਾ ਹੈ ਪਰ ਇਸ ਨੂੰ ਸੰਸਾਰ ਦਾ ਸਰਵਉੱਚ ਰੇਸ ਕੋਰਸ ਹੋਣ ਦਾ ਮਾਣ ਹਾਸਲ ਹੈ ਸ਼ਹਿਰ ਤੋਂ ਅੱਠ ਕਿਲੋਮੀਟਰ ਅੱਗੇ ਰੰਗੀਤ ਨਦੀ ਵਗਦੀ ਹੈ ਇਹ ਇੱਕ ਵਧੀਆ ਪਿਕਨਿਕ ਸਥਾਨ ਹੈ ਨਦੀ ’ਤੇ ਟਰਾਲੀ ਲੱਗੀ ਹੈ ਇਸ ਵਿਚ ਛੇ ਵਿਅਕਤੀ ਇਕੱਠੇ ਬੈਠ ਕੇ ਨਦੀ ਪਾਰ ਕਰ ਸਕਦੇ ਹਨ ਨਦੀ ਪਾਰ ਕਰਦਿਆਂ ਟਰਾਲੀ ਤੋਂ ਹੇਠਾਂ ਦੇਖਣ ਦਾ ਰੋਮਾਂਚਿਕ ਅਹਿਸਾਸ ਅਨੋਖਾ ਹੈ।
ਪਦਮਜਾ ਨਾਇਡੂ ਬਨਸਪਤੀ ਬਾਗ ’ਚ ਹਿਮਾਲੀਅਨ ਹਿਰਨਾਂ, ਸਾਈਬੇਰੀਅਨ ਚੀਤਾ, ਹਾਥੀਆਂ, ਗੈਂਡਿਆਂ ਆਦਿ ਨੂੰ ਕੁਦਰਤੀ ਵਾਤਾਵਰਨ ’ਚ ਅਜ਼ਾਦ ਘੁੰਮਦੇ ਦੇਖਿਆ ਜਾ ਸਕਦਾ ਹੈ ਨੈਚੁਰਲ ਹਿਸਟਰੀ ਮਿਊਜ਼ੀਅਮ ’ਚ ਖੇਤਰੀ ਮੱਛੀਆਂ, ਰੰਗ-ਬਿਰੰਗੀਆਂ ਤਿੱਤਲੀਆਂ, ਪੰਛੀ, ਸੱਪ ਅਤੇ ਹੋਰ ਜੀਵਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਇਸ ਦੀ ਸਥਾਪਨਾ 1915 ’ਚ ਕੀਤੀ ਗਈ ਸੀ।
ਕੋਈ ਵੀ ਸੈਲਾਨੀ ਇੱਥੋਂ ਦਾ ਹੈਪੀ ਵੈਲੀ ਟੀ ਐਸਟੇਟ ਦੇਖਣਾ ਜ਼ਰੂਰ ਪਸੰਦ ਕਰੇਗਾ ਇਹ ਸ਼ਹਿਰ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ’ਤੇ ਹੈ ਇੱਥੇ ਮਸ਼ੀਨਾਂ ਰਾਹੀਂ ਚਾਹ ਬਣਾਉਣ ਦੀ ਸਾਰੀ ਪ੍ਰਕਿਰਿਆ ਚੰਗੀ ਤਰ੍ਹਾਂ ਦੇਖੀ ਜਾ ਸਕਦੀ ਹੈ ਸ਼ਹਿਰ ਤੋਂ ਦਸ ਕਿਲੋਮੀਟਰ ਦੀ ਦੂਰੀ ’ਤੇ ਤਿੱਬਤੀ ਹੈਂਡੀਕ੍ਰਾਫਟ ਕੇਂਦਰ ਹਨ ਇਸ ਦੀ ਸਥਾਪਨਾ 1959 ’ਚ ਹੋਈ ਸੀ ਇੱਥੇ ਤਿੱਬਤੀ ਔਰਤਾਂ-ਪੁਰਸ਼ ਹੱਥਾਂ ਨਾਲ ਰੋਜ਼ਾਨਾ ਦੀ ਜ਼ਰੂਰਤ ਦੀਆਂ ਵੱਖ-ਵੱਖ ਚੀਜ਼ਾਂ ਤਿਆਰ ਕਰਦੇ ਹਨ ਊਨੀ ਕਾਲੀਨ, ਸ਼ਾਲ, ਜੈਕੇਟ, ਲੈਦਰ ਕੋਟ, ਫ਼ਰਨੀਚਰ ਆਦਿ ’ਤੇ ਹੈਂਡੀਕ੍ਰਾਫਟ ਦੀ ਕਲਾਤਮਕ ਸੁੰਦਰਦਾ ਦੇਖਦੇ ਹੀ ਬਣਦੀ ਹੈ।
ਦਲੀਪ ਕੁਮਾਰ ‘ਨੀਲਮ’