ਨਰਸਾਂ ਦੇ ਯੋਗਦਾਨ ਨੂੰ ਨਮਨ ਜ਼ਰੂਰੀ
ਸੇਵਾ ਦੀ ਉੱਤਮ ਭਾਵਨਾ ਤੁਹਾਡੀ ਨਿਹਸੁਆਰਥ ਸੇਵਾ, ਬਿਨਾ ਭੇਦਭਾਵ ਦੇ ਖਿਆਲ ਰੱਖਦੇ ਹੋ ਤੁਸੀਂ, ਹੈ ਲੋਕਾਂ ਨਾਲ ਲਗਾਅ ਤੁਹਾਡਾ ਵਿਸ਼ਵ ਨਰਸਿੰਗ ਡੇ ‘ਤੇ ਅਸੀਂ ਇਨ੍ਹਾਂ ਸ਼ਬਦਾਂ ਦੇ ਨਾਲ ਉਨ੍ਹਾਂ ਵਾਰੀਅਰਸ ਨੂੰ ਸੈਲਿਊਟ ਕਰ ਰਹੇ ਹਾਂ,
ਜੋ ਮਰੀਜ਼ਾਂ ਦੀ ਸੇਵਾ ਨੂੰ ਆਪਣਾ ਪਰਮ ਧਰਮ ਮੰਨਦੀਆਂ ਹਨ ਮਰੀਜ਼ ਦੀ ਉਮਰ ਕਿੰਨੀ ਵੀ ਹੋਵੇ, ਪਰ ਇਨ੍ਹਾਂ ਦੇ ਕੰਮ ਦੀ ਗਤੀ ਅਤੇ ਸੇਵਾ ਦੀ ਭਾਵਨਾ ਸਾਰਿਆਂ ਲਈ ਬਰਾਬਰ ਰਹਿੰਦੀ ਹੈ
ਮਤਲਬ ਬੱਚਿਆਂ ਤੋਂ ਲੈ ਕੇ ਉਮਰਦਰਾਜ ਵਿਅਕਤੀਆਂ ਦੀ ਇਲਾਜ ਰੂਪੀ ਸੇਵਾ ‘ਚ ਇਹ ਕੋਈ ਕਟੌਤੀ ਨਹੀਂ ਕਰਦੀ ਇਨ੍ਹਾਂ ਲਈ ਵਾਰੀਅਰ ਨਾਂਅ ਦਾ ਤਮਗਾ ਸਿਰਫ਼ ਕੋਰੋਨਾ ਕਾਲ ‘ਚ ਹੀ ਕਿਉਂ, ਇਹ ਤਮਗਾ ਤਾਂ ਹਮੇਸ਼ਾ ਇਨ੍ਹਾਂ ਦੇ ਨਾਂਅ ਨਾਲ ਜੁੜਨਾ ਚਾਹੀਦਾ ਹੈ ਇਹ ਦਿਨ ਦੁਨੀਆਂਭਰ ਦੀਆਂ ਨਰਸਾਂ ਨੂੰ ਸਮਰਪਿਤ ਹੈ ਇਸ ਦਿਨ ਕੌਮਾਂਤਰੀ ਨਰਸ ਦਿਵਸ ਮਨਾਇਆ ਜਾਂਦਾ ਹੈ ਦੁਨੀਆਂ ਦੀ ਮਹਾਨ ਨਰਸ ਫਲੋਰੇਂਸ ਨਾਈਟਿੰਗੇਲ ਦੇ ਜਨਮਦਿਨ ਨੂੰ ਕੌਮਾਂਤਰੀ ਨਰਸ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ
ਇਸ ਮੌਕੇ ‘ਤੇ ਨਰਸਿੰਗ ਦੇ ਖੇਤਰ ‘ਚ ਜ਼ਿਕਰਯੋਗ ਯੋਗਦਾਨ ਦੇਣ ਵਾਲੀਆਂ ਨਰਸਾਂ ਫਲੋਰੈਂਸ ਨਾਈਟਿੰਗੇਲ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ ਇਸ ਵਿਸ਼ਵ ਨਰਸਿੰਗ-ਡੇ ‘ਤੇ ਅਸੀਂ ਕੁਝ ਨਰਸਿੰਗ ਸਟਾਫ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ
Table of Contents
ਸੇਵਾ ਦੀ ਭਾਵਨਾ ਹੋਵੇ ਤਾਂ ਨਰਸਿੰਗ ਨੂੰ ਹੀ ਚੁਣੋ
ਗੁਰੂਗ੍ਰਾਮ ਦੇ ਸਰਕਾਰੀ ਹਸਪਤਾਲ ਦੀ ਨਰਸਿੰਗ ਸਟਾਫ਼ ਪੂਨਮ ਸਹਿਰਾਇ ਕਹਿੰਦੀ ਹੈ ਕਿ ਜਿਸ ਦੇ ਦਿਲ ‘ਚ ਸਮਾਜ ਸੇਵਾ ਦੀ ਭਾਵਨਾ ਹੁੰਦੀ ਹੈ, ਉਸ ਨੂੰ ਭਗਵਾਨ ਉਸੇ ਖੇਤਰ ‘ਚ ਕਿਸੇ ਨਾ ਕਿਸੇ ਜ਼ਰੀਏ ਲੈ ਹੀ ਆਉਂਦੇ ਹਨ ਉਨ੍ਹਾਂ ਨੇ ਨਰਸਿੰਗ ਨੂੰ ਸਮਾਜ ਸੇਵਾ ਲਈ ਬਹੁਤ ਹੀ ਉੱਤਮ ਪੇਸ਼ਾ ਦੱਸਦਿਆਂ ਕਿਹਾ ਕਿ ਹਰ ਤਰ੍ਹਾਂ ਦੇ ਵਿਅਕਤੀ ਦੀ ਸੇਵਾ ਦਾ ਇੱਥੇ ਮੌਕਾ ਮਿਲਦਾ ਹੈ ਇੱਥੇ ਬੱਚਿਆਂ ਨੂੰ ਵੀ ਦੁਲਾਰ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਬਜ਼ੁਰਗਾਂ ਦੀ ਚੰਗੀ ਤਰ੍ਹਾਂ ਸੇਵਾ ਕਰਕੇ ਉਨ੍ਹਾਂ ਦਾ ਅਸ਼ਰੀਵਾਦ ਮਿਲਦਾ ਹੈ ਅਸੀਂ ਜੀ-ਜਾਨ ਤੋਂ ਮਰੀਜ਼ਾਂ ਦੀ ਸੇਵਾ ਕਰਦੀਆਂ ਵੀ ਹਾਂ ਅਤੇ ਸਦਾ ਕਰਦੀਆਂ ਰਹਾਂਗੀਆਂ ਉਨ੍ਹਾਂ ਦਾ ਨਰਸਿੰਗ ਖੇਤਰ ‘ਚ ਆ ਚੁੱਕੀ ਅਤੇ ਆਉਣ ਵਾਲੀ ਹਰ ਮਹਿਲਾ, ਬੇਟੀ ਨੂੰ ਇਹ ਸੰਦੇਸ਼ ਹੈ ਕਿ ਜੇਕਰ ਇਸ ਪ੍ਰੋਫੈਸ਼ਨ ਨੂੰ ਚੁਣਿਆ ਹੈ ਜਾਂ ਚੁਣਨਾ ਹੈ ਤਾਂ ਆਪਣੇ ਦਿਲ ‘ਚ ਸੇਵਾ ਦੀ ਭਾਵਨਾ ਨੂੰ ਜ਼ਰੂਰ ਰੱਖਣਾ
ਸੇਵਾ ਲਈ ਨਰਸਿੰਗ ਤੋਂ ਬਿਹਤਰ ਕੁਝ ਨਹੀਂ: ਸ਼ਰੂਤੀ
ਹਿਮਾਚਲ ਪ੍ਰਦੇਸ਼ ਨਿਵਾਸੀ ਸ਼ਰੂਤੀ ਇੱਥੇ ਮੇਦਾਂਤਾ ਮੈਡੀਸਿਟੀ ‘ਚ ਸਟਾਫ਼ ਨਰਸ ਹੈ ਆਪਣੇ ਘਰ ਤੋਂ ਕੋਸਾਂ ਦੂਰ ਸਮਾਜ ਸੇਵਾ ਲਈ ਹੀ ਉਹ ਆਈ ਹੈ ਇਹ ਠੀਕ ਹੈ ਕਿ ਜੀਵਨ ਲਈ ਆਰਥਿਕ ਮਜ਼ਬੂਤੀ ਜ਼ਰੂਰੀ ਹੈ, ਪਰ ਜਦੋਂ ਅਸੀਂ ਦਿਲ ਨਾਲ ਕਿਸੇ ਪ੍ਰੋਫੈਸ਼ਨ ‘ਚ ਸੇਵਾ ਕਰਦੇ ਹਾਂ ਤਾਂ ਸਭ ਕੁਝ ਠੀਕ ਹੁੰਦਾ ਹੈ ਨਰਸਿੰਗ ਪ੍ਰੋਫੈਸ਼ਨ ਨੂੰ ਸੇਵਾ ਲਈ ਬਿਹਤਰ ਮੰਨਿਆ ਗਿਆ ਹੈ ਇਸ ‘ਚ ਕਿਸੇ ਤਰ੍ਹਾਂ ਦਾ ਸੁਆਰਥ ਨਹੀਂ ਹੁੰਦਾ ਕਿਸੇ ਨੂੰ ਜੀਵਨਦਾਨ ਸਾਡੇ ਹੱਥਾਂ ਨਾਲ ਮਿਲਦਾ ਹੈ ਸ਼ਰੂਤੀ ਇਹ ਨਹੀਂ ਕਹਿੰਦੀ ਕਿ ਉਹ ਕਿਸੇ ਨੂੰ ਜੀਵਨ ਦਿੰਦੀ ਹੈ, ਪਰ ਉਨ੍ਹਾਂ ਦੀ ਸੇਵਾ ਏਨੀ ਸ਼ਿੱਦਤ ਨਾਲ ਕਰਦੀ ਹੈ ਕਿ ਮਰੀਜ਼ ਨੂੰ ਜਿਉਣ ਦੀ ਉਮੀਦ ਬੰਨ੍ਹਦੀ ਹੈ ਉਨ੍ਹਾਂ ਨੂੰ ਦਿਮਾਗੀ ਤੌਰ ‘ਤੇ ਮਜ਼ਬੂਤ ਬਣਾਉਂਦੀ ਹੈ
ਸੇਵਾ-ਪਰਮੋ-ਧਰਮ ਹੀ ਸਾਡਾ ਟੀਚਾ: ਸ਼ਵੇਤਾ ਰਾਵਤ
ਉੱਤਰਾਖੰਡ ਤੋਂ ਆ ਕੇ ਇੱਥੇ ਮੇਦਾਂਤਾ ਮੈਡੀਸਿਟੀ ‘ਚ ਸੇਵਾਵਾਂ ਦੇ ਰਹੀ ਸਟਾਫ਼ ਸ਼ਵੇਤਾ ਰਾਵਤ ਕਹਿੰਦੀ ਹੈ ਕਿ ਸੇਵਾ ਦੇ ਖੇਤਰ ਦਾ ਪਰਮ ਵਾਕਿਆ ਸੇਵਾ-ਪਰਮੋ-ਧਰਮ ਦੀ ਰਾਹ ‘ਤੇ ਚੱਲਣਾ ਹੀ ਉਨ੍ਹਾਂ ਦਾ ਟੀਚਾ ਹੈ ਦੇਸ਼ ‘ਚ ਨਰਸਾਂ ਦੀ ਬਹੁਤ ਕਮੀ ਹੈ ਇਸ ‘ਤੇ ਉਹ ਕਹਿੰਦੀ ਹੈ ਕਿ ਹਰ ਮਾਤਾ-ਪਿਤਾ ਬੇਟੀਆਂ ਨੂੰ ਇਸ ਖੇਤਰ ‘ਚ ਪਾਉਣ ਦੀ ਕੋਸ਼ਿਸ਼ ਕਰਨ ਇਸ ‘ਚ ਨੌਕਰੀ ਦੇ ਨਾਲ ਸੇਵਾ ਦਾ ਮੌਕਾ ਮਿਲਦਾ ਹੈ ਇਸ ਨਾਲ ਇੱਥੇ ਨਰਸਾਂ ਦੀ ਕਮੀ ਵੀ ਦੂਰ ਹੋਵੇਗੀ ਅਤੇ ਬੇਟੀਆਂ ਨੂੰ ਪਰਿਵਾਰ ਦੇ ਮੈਂਬਰਾਂ ਵਾਂਗ ਸੇਵਾ ਦਾ ਮੌਕਾ ਵੀ ਮਿਲੇਗਾ ਬਚਪਨ ਤੋਂ ਅਜਿਹੇ ਸੰਸਕਾਰ ਵੀ ਸਾਡੇ ਇੱਥੇ ਦਿੱਤੇ ਜਾਂਦੇ ਹਨ ਕਿ ਅਸੀਂ ਆਪਣਿਆਂ ਤੋਂ ਵੱਡਿਆਂ ਦੀ ਸੇਵਾ ਕਰਾਂਗੇ ਸਭ ਦੇ ਨਾਲ ਚੰਗਾ ਵਿਹਾਰ ਕਰਾਂਗੇ
ਸੇਵਾ ‘ਚ ਕੋਈ ਹੱਦ, ਸੰਸਕ੍ਰਿਤੀ ਰੁਕਾਵਟ ਨਹੀਂ: ਜੋਸਮੀਨ
ਕੇਰਲ ਹੀ ਰਹਿਣ ਵਾਲੀ ਜੋਸਮੀਨ ਕਹਿੰਦੀ ਹੈ ਕਿ ਉਨ੍ਹਾਂ ਦੇ ਇੱਥੇ ਤਾਂ ਬੇਟੀਆਂ ਲਈ ਨਰਸਿੰਗ ਦੇ ਪ੍ਰੋਫੈਸ਼ਨ ਨੂੰ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ ਇਸ ਲਈ ਕੇਰਲ ਤੋਂ ਬਹੁਤ ਜ਼ਿਆਦਾ ਗਿਣਤੀ ‘ਚ ਬੇਟੀਆਂ ਨਰਸਿੰਗ ਪ੍ਰੋਫੈਸ਼ਨ ਨੂੰ ਹੀ ਅਪਣਾਉਂਦੀਆਂ ਹਨ ਪੇਰੈਂਟਸ ਦਾ ਇਸ ‘ਚ ਪੂਰਾ ਸਪੋਰਟ ਰਹਿੰਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸੇਵਾ ਦੇ ਖੇਤਰ ‘ਚ ਕੋਈ ਹੱਦਾਂ, ਕੋਈ ਸੰਸਕ੍ਰਿਤੀ ਮਾਇਨੇ ਨਹੀਂ ਰੱਖਦੀ, ਸਗੋਂ ਇਹ ਵਿਚਾਰਾਂ, ਸੋਚ ਦੀ ਗੱਲ ਹੈ ਸਾਨੂੰ ਇਹ ਸੇਵਾ ਦਾ ਖੇਤਰ ਮਿਲਿਆ ਹੈ ਤਾਂ ਸਾਨੂੰ ਇਸ ‘ਚ ਆਪਣਾ ਭਰਪੂਰ ਯੋਗਦਾਨ ਦੇਣਾ ਚਾਹੀਦਾ ਹੈ ਸਮੱਸਿਆਵਾਂ ਆਉਂਦੀਆਂ ਹਨ, ਉਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਉਨ੍ਹਾਂ ਦਾ ਮੁਕਾਬਲਾ ਕਰਕੇ ਇਸ ਸੇਵਾ ਦੇ ਰਸਤੇ ‘ਤੇ ਅੱਗੇ ਵਧਦੇ ਜਾਣਾ ਹੀ ਸਾਡਾ ਟੀਚਾ ਹੋਣਾ ਚਾਹੀਦਾ ਹੈ
ਨਰਸਿੰਗ ‘ਚ ਆਉਣਾ ਕਿਸਮਤ ਦੀ ਗੱਲ: ਰੀਨੂੰ
ਕੇਰਲ ਦੀ ਹੀ ਰੀਨੂੰ ਵੀ ਇੱਥੇ ਸਟਾਫ਼ ਨਰਸ ਦੇ ਰੂਪ ‘ਚ ਕੰਮ ਕਰਦੀ ਹੈ ਉਹ ਕਹਿੰਦੀ ਹੈ ਕਿ ਨਰਸਿੰਗ ਬਣਨਾ ਕਿਸਮਤ ਦੀ ਗੱਲ ਹੈ ਆਪਣੀ ਹਾਲੇ ਤੱਕ ਦੀ ਨੌਕਰੀ ‘ਚ ਉਨ੍ਹਾਂ ਨੇ ਮਰੀਜ਼ਾਂ ਨੂੰ ਹਮੇਸ਼ਾ ਹੀ ਪਾਜ਼ੀਟਿਵ ਸੋਚ ਦੇ ਨਾਲ ਪ੍ਰੇਰਨਾ ਦਿੱਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਲਾਜ ਕਰਾਉਣ ਵਾਲੇ ਮਰੀਜ਼ ਲਈ ਨਰਸਿੰਗ ਸਟਾਫ਼ ਦਾ ਇੱਕ ਪਾਜ਼ੀਟਿਵ ਸ਼ਬਦ ਵੀ ਊਰਜਾ ਦਿੰਦਾ ਹੈ ਉਤਸ਼ਾਹ ਨਾਲ ਭਰ ਦਿੰਦਾ ਹੈ ਉਨ੍ਹਾਂ ‘ਚ ਠੀਕ ਹੋਣ ਦੀ ਸਮਰੱਥਾ ਵਧ ਜਾਂਦੀ ਹੈ ਚਾਹੇ ਨਿੱਜੀ ਜੀਵਨ ‘ਚ ਇੱਕ ਨਰਸ ਕਿੰਨੀ ਵੀ ਪ੍ਰੇਸ਼ਾਨ ਹੋਵੇ ਕੋਈ ਵੀ ਸਮੱਸਿਆ ਹੋਵੇ, ਪਰ ਉਹ ਆਪਣੇ ਮਰੀਜ਼ ਦੇ ਨਾਲ ਹਮੇਸ਼ਾ ਨਿਆਂ ਕਰਦੀ ਹੈ ਆਪਣੀ ਪ੍ਰੇਸ਼ਾਨੀ ਨਾਲ ਮਰੀਜ਼ ਨੂੰ ਨਹੀਂ ਜੋੜਦੀ ਨਰਸਿੰਗ ਦਾ ਇਹ ਮੁੱਖ ਟੀਚਾ ਵੀ ਹੋਣਾ ਚਾਹੀਦਾ ਹੈ
ਸੇਵਾ ਦਾ ਨਾਯਾਬ ਖੇਤਰ ਹੈ ਨਰਸਿੰਗ: ਸੁਮਨ
ਏਮਸ ‘ਚ ਕਾਰਜਕਾਰੀ ਨਰਸਿੰਗ ਅਫਸਰ ਸੁਮਨ ਕਹਿੰਦੀ ਹੈ ਕਿ ਉਨ੍ਹਾਂ ਨੂੰ ਆਪਣੇ ਹਸਪਤਾਲ ‘ਚ ਹਰ ਖੇਤਰ ਦੇ ਮਰੀਜ਼ਾਂ ਨਾਲ ਰੂ-ਬ-ਰੂ ਹੋਣਾ ਪੈਂਦਾ ਹੈ ਸਭ ਦੀ ਭਾਸ਼ਾ ਅਲੱਗ ਹੁੰਦੀ ਹੈ ਪਰ ਕਿਸੇ ਦੀ ਭਾਸ਼ਾ ਅਤੇ ਖੇਤਰ ਉਨ੍ਹਾਂ ਦੇ ਇਲਾਜ ‘ਚ ਰੁਕਾਵਟ ਨਹੀਂ ਬਣਦੇ ਸੁਮਨ ਕਹਿੰਦੀ ਹੈ ਕਿ ਸੇਵਾ ਦਾ ਇਹ ਖੇਤਰ ਨਾਯਾਬ ਹੈ ਸਿਰਫ਼ ਅਤੇ ਸਿਰਫ਼ ਸੇਵਾ ਹੀ ਨਰਸਿੰਗ ਦਾ ਟੀਚਾ ਹੈ ਇਹ ਪ੍ਰੋਫੈਸ਼ਨ ਅਸੀਂ ਚੁਣਿਆ ਹੈ ਤਾਂ ਇਸ ‘ਚ ਖੁਦ ਨੂੰ ਸਮਰਪਿਤ ਵੀ ਕਰਕੇ ਚੱਲਣਾ ਹੈ ਉਹ ਕਹਿੰਦੀ ਹੈ ਕਿ ਹਰ ਪ੍ਰੋਫੈਸ਼ਨ ਤੋਂ ਕਿਤੇ ਵੱਖ ਇਹ ਪ੍ਰੋਫੈਸ਼ਨ ਹੈ ਨਰਸਿੰਗ ਬੇਸ਼ੱਕ ਇੱਕ ਪੇਸ਼ਾ ਹੈ ਜਾੱਬ ਹੈ, ਪਰ ਮੁੱਖ ਤੌਰ ‘ਤੇ ਇਹ ਸੇਵਾ ਦਾ ਹੀ ਖੇਤਰ ਹੈ ਸੇਵਾ ਨੂੰ ਸਮਰਪਿਤ ਮਹਿਲਾਵਾਂ ਲਈ ਇਹ ਪ੍ਰੋਫੈਸ਼ਨ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ
ਜਿਸ ਤਰ੍ਹਾਂ ਨਾਲ ਕੋਰੋਨਾ ਸਬੰਧੀ ਪੂਰੇ ਵਿਸ਼ਵ ‘ਚ ਹਾਹਾਕਾਰ ਮੱਚਿਆ ਹੋਇਆ ਸੀ, ਉਸੇ ਸਬੰਧੀ ਮਨ ‘ਚ ਇੱਕ ਡਰ ਸੀ, ਪਰ ਇਨ੍ਹਾਂ ਸਭ ਦੇ ਬਾਵਜ਼ੂਦ ਪਰਿਵਾਰਕ ਮੈਂਬਰਾਂ ਤੋਂ ਅਲੱਗ ਰਹਿ ਕੇ ਡਿਊਟੀ ਕੀਤੀ 14 ਦਿਨਾਂ ਦੀ ਛੁੱਟੀ ਦੌਰਾਨ ਜਿੱਥੇ ਘਰ ਦੇ ਅਲੱਗ ਕਮਰੇ ‘ਚ ਪਰਿਵਾਰ ਤੋਂ ਅਲੱਗ ਰਹੀ, ਨਾਲ ਹੀ ਆਪਣੀ ਪਿਆਰੀ ਧੀ ਨੂੰ ਨਨਿਹਾਲ(ਨਾਨਕੇ) ਭੇਜ ਦਿੱਤਾ, ਤਾਂ ਕਿ ਉਸ ਨੂੰ ਮਹਾਂਮਾਰੀ ਆਪਣੀ ਜਕੜ ‘ਚ ਨਾ ਲੈ ਲਵੇ, ਪਰ ਇਸ ਤੋਂ ਬਾਅਦ ਸਭ ਤੋਂ ਕੁਝ ਆਮ ਜਿਹਾ ਲੱਗਣ ਲੱਗਿਆ ਬਹੁਤ ਖੁਸ਼ ਹਾਂ ਕਿ ਮੈਨੂੰ ਲੋਕਾਂ ਦੀ ਸੇਵਾ ਦਾ ਮੌਕਾ ਮਿਲ ਰਿਹਾ ਹੈ
ਮੰਜੂ ਕੰਬੋਜ, ਸਟਾਫ ਨਰਸ
ਜ਼ਿਲ੍ਹਾ ਨਾਗਰਿਕ ਹਸਪਤਾਲ, ਸਰਸਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.