ਕੁਦਰਤੀ ਝੀਲਾਂ natural-lakes ਜੋ ਆਪਣੇ-ਆਪ ‘ਚ ਇੱਕ ਹੈਰਾਨੀਜਨਕ ਹਨ
ਸਾਰੀ ਧਰਤੀ ‘ਤੇ ਝੀਲਾਂ ਤਾਂ ਅਣਗਿਣਤ ਹਨ ਪਰ ਕੁਝ ਝੀਲਾਂ ਜੋ ਆਪਣੀ ਵਿਲੱਖਣਤਾ ਅਤੇ ਰਹੱਸਮਈ ਪ੍ਰਵਿਰਤੀ ਕਾਰਨ ਸਾਰੇ ਵਿਸ਼ਵ ਦੇ ਖਿੱਚ ਦਾ ਕੇਂਦਰ ਬਣ ਗਈਆਂ ਹਨ, ਇਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਕੁਦਰਤ ਨੇ ਅਣਗਿਣਤ ਰਹੱਸਾਂ ਅਤੇ ਹੈਰਾਨਗੀ ਦਾ ਸੰਗ੍ਰਹਿ ਕਰਕੇ ਇਨ੍ਹਾਂ ਝੀਲਾਂ ਦਾ ਨਿਰਮਾਣ ਕੀਤਾ ਹੈ ਮਨੁੱਖੀ ਮਨ ਇਨ੍ਹਾਂ ਨੂੰ ਦੇਖ ਕੇ ਰੋਮਾਂਚਿਤ ਹੋ ਉੱਠਦਾ ਹੈ
ਧਰਤੀ ‘ਤੇ ਵੱਖ-ਵੱਖ ਅਤੇ ਰਹੱਸਮਈ ਝੀਲਾਂ ਮਨੁੱਖ ਨੂੰ ਹਮੇਸ਼ਾ ਤੋਂ ਰੋਮਾਂਚਿਤ ਕਰਦੀਆਂ ਰਹੀਆਂ ਹਨ ਅਮਰੀਕਾ ‘ਚ ਸਾਬਣ ਦੀਆਂ ਅਣਗਿਣਤ ਝੀਲਾਂ ਹਨ ਛੇ ਏਕੜ ਜ਼ਮੀਨ ‘ਚ ਫੈਲੀਆਂ ਹੋਈਆਂ ਇਹ ਝੀਲਾਂ ਚਾਲੀ ਫੁੱਟ ਤੋਂ ਵੀ ਜ਼ਿਆਦਾ ਡੂੰਘੀਆਂ ਹਨ ਦਰਅਸਲ ਇਨ੍ਹਾਂ ਝੀਲਾਂ ਦੀ ਤਲੀ ‘ਚ ਖਾਰ ਜਮ੍ਹਾ ਹੋਇਆ ਹੈ ਹੇਠਾਂ ਤੋਂ ਤੇਲ ਨਿਕਲ ਕੇ ਖਾਰ ਦੇ ਨਾਲ ਮਿਲ ਕੇ ਸਾਬਣ ਦਾ ਨਿਰਮਾਣ ਕਰਦਾ ਹੈ
ਵੈਸਟਇੰਡੀਜ਼ ਦੇ ਤਿਰਨੀਦਾਦ ਦੀਪ ‘ਚ ਕੋਲਤਾਰ ਨਾਲ ਭਰੀ ਹੋਈ ਇੱਕ ਝੀਲ ਹੈ ਇੱਕ ਮੀਲ ਲੰਮੀ ਅਤੇ 29 ਫੁੱਟ ਗਹਿਰੀ ਇਸ ਝੀਲ ‘ਚ ਠੋਸ ਰੂਪ ‘ਚ ਕੋਲਤਾਰ ਰਹਿੰਦਾ ਹੈ ਕਦੇ-ਕਦੇ ਇਹ ਤਰਲ ਹੋ ਜਾਂਦਾ ਹੈ ਅਤੇ ਇਨ੍ਹਾਂ ‘ਚੋਂ ਬੁਲਬੁਲੇ ਉੱਠਣ ਲੱਗਦੇ ਹਨ ਆਇਰਲੈਂਡ ਇੱਕ ਹੈਰਾਨੀਜਨਕ ਝੀਲ ਲਈ ਪ੍ਰਸਿੱਧ ਹੈ ਇਸ ਝੀਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ‘ਚ ਕੋਈ ਵੀ ਵਸਤੂ ਪਾਉਣ ‘ਤੇ ਉਹ ਪੱਥਰ ਬਣ ਜਾਂਦੀ ਹੈ ਜੋ ਪੂਰੀ ਤਰ੍ਹਾਂ ਪੱਥਰ ਨਹੀਂ ਬਣ ਪਾਉਂਦੀ ਉਨ੍ਹਾਂ ਦੇ ਚਾਰੋਂ ਪਾਸੇ ਪੱਥਰ ਦੀ ਇੱਕ ਕਠੋਰ ਤਹਿ ਜੰਮ ਜਾਂਦੀ ਹੈ ਵਿਗਿਆਨਕ ਇਸ ਰਹੱਸ ਨੂੰ ਸੁਲਝਾਉਣ ‘ਚ ਅਸਫ਼ਲ ਸਿੱਧ ਹੋਏ ਹਨ
Table of Contents
ਆਸਟ੍ਰੇਲੀਆ ‘ਚ ਰੰਗ ਬਦਲਣ ਵਾਲੀ ਇੱਕ ਵੱਖਰੇ ਤਰ੍ਹਾਂ ਦੀ ਝੀਲ ਹੈ
ਮੌਸਮ ਅਨੁਸਾਰ ਇਸ ਦਾ ਰੰਗ ਬਦਲਦਾ ਰਹਿੰਦਾ ਹੈ ਨਵੰਬਰ-ਦਸੰਬਰ ਮਹੀਨੇ ‘ਚ ਇਸ ਦਾ ਰੰਗ ਗਹਿਰਾ ਨੀਲਾ ਰਹਿੰਦਾ ਹੈ ਜੂਨ ‘ਚ ਗਹਿਰਾ ਹਰਾ ਅਤੇ ਅਗਸਤ-ਸਤੰਬਰ ‘ਚ ਦੁੱਧ ਵਾਂਗ ਸਫੈਦ ਹੋ ਜਾਂਦਾ ਹੈ ਇਹ ਹੈਰਾਨੀ ਦੀ ਗੱਲ ਹੈ ਕਿ ਰੰਗ ਬਦਲਣ ਦੇ ਬਾਵਜ਼ੂਦ ਇਸ ਦਾ ਪਾਣੀ ਇੱਕਦਮ ਸਾਫ਼ ਰਹਿੰਦਾ ਹੈ
ਹਵਾਈ ਦੀਪ ‘ਚ ਇੱਕ ਝੀਲ ਹੈ ਜੋ ਮੋਨਾ ਨਾਮਕ ਜਵਾਲਾਮੁਖੀ ਦੇ ਮੁਹਾਨੇ ‘ਤੇ ਬਣੀ ਹੈ ਇਸ ਝੀਲ ‘ਚ ਹਮੇਸ਼ਾ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿੱਕਲਦਾ ਰਹਿੰਦਾ ਹੈ ਸੰਸਾਰ ‘ਚ ਕੁਝ ਝੀਲਾਂ ਅਜਿਹੀਆਂ ਵੀ ਹਨ ਜੋ ਪੂਰੀਆਂ ਖਾਰੇ ਪਾਣੀ ਨਾਲ ਭਰੀਆਂ ਹੋਈਆਂ ਹਨ ਅਫਰੀਕਾ ਦੀ ਅਸਾਲ ਝੀਲ ਸਮੁੰਦਰ ਤੋਂ ਦਸ ਗੁਣਾ ਜ਼ਿਆਦਾ ਖਾਰੀ ਹੈ ਸਮੁੰਦਰ ਤਲ ਤੋਂ 510 ਫੁੱਟ ਹੇਠਾਂ ਸਥਿਤ ਇਸ ਝੀਲ ‘ਚ ਜੇਕਰ ਕੋਈ ਜਾਨਵਰ ਡਿੱਗ ਜਾਵੇ ਤਾਂ ਤੁਰੰਤ ਮਰ ਜਾਂਦਾ ਹੈ ‘ਗ੍ਰੇਟ ਸਾਲਟ ਲੇਕ’ ਸਮੁੰਦਰ ਤੋਂ ਅੱਠ ਗੁਣਾ ਜ਼ਿਆਦਾ ਖਾਰੀ ਝੀਲ ਹੈ ਇਸ ‘ਚ ਤੈਰਨਾ ਅਸਾਨ ਹੈ ਇਸ ‘ਚ ਕੋਈ ਡੁੱਬ ਨਹੀਂ ਸਕਦਾ ਲੋਕ ਇਸ ‘ਚ ਮਜੇ ਨਾਲ ਤੈਰਨ ਦਾ ਆਨੰਦ ਲੈਂਦੇ ਹਨ ਹਰ ਸਾਲ ਇਸ ‘ਚ ਤਿੰਨ ਮਿਲੀਅਨ ਟਨ ਲੂਣ ਦਾ ਵਾਧਾ ਹੁੰਦਾ ਹੈ
ਫਰੈਂਚ ਨਾਈਜ਼ੀਰੀਆ ‘ਚ ਇੱਕ ਵੱਖਰੇ ਤਰ੍ਹਾਂ ਦੀ ਝੀਲ ਹੈ
ਇਸ ਝੀਲ ‘ਚ ਸੋਡਾ ਭਰਿਆ ਹੋਇਆ ਹੈ ਪੰਜ ਮੀਲ ਲੰਬੀ ਅਤੇ 1312 ਫੁੱਟ ਗਹਿਰੀ ਇਹ ਝੀਲ ਹਰ ਸਾਲ ਵੱਡੀ ਹੁੰਦੀ ਜਾ ਰਹੀ ਹੈ ਇਸ ਦੇ ਨੇੜੇ ਤਿਦਿਚੀ ‘ਚ ਇੱਕ ਜਵਾਲਾਮੁਖੀ ਹੈ ਜੋ ਲਗਾਤਾਰ ਸੋਡੀਅਮ ਕਾਰਬੋਨਿਟ ਉਗਲਦਾ ਰਹਿੰਦਾ ਹੈ ਇਸੇ ਕਾਰਨ ਇਹ ਝੀਲ ਸੋਡੇ ਨਾਲ ਭਰੀ ਹੋਈ ਹੈ ਆਸਟ੍ਰੇਲੀਆ ‘ਚ ਵਿਸ਼ਵ ਦੀ ਸਭ ਤੋਂ ਵੱਡੀ ਝੀਲ ‘ਆਇਰ’ ਹੈ ਇਸ ਦੀ ਖਾਸੀਅਤ ਇਹ ਹੈ ਕਿ ਜ਼ਿਆਦਾ ਵਾਸ਼ਪੀਕਰਨ ਕਾਰਨ ਇਸ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ 3600 ਵਰਗ ਮੀਲ ‘ਚ ਫੈਲੀ ਹੋਈ ਇਹ ਝੀਲ ਮੀਂਹ ਦੀਆਂ ਤੇਜ਼ ਕਣੀਆਂ ਤੋਂ ਬਾਅਦ ਕੁਝ ਸਮੇਂ ਲਈ ਜੀਵੰਤ ਹੋ ਜਾਂਦੀ ਹੈ
ਆਇਰਲੈਂਡ ਦੀ ਲੋਘਾਰੀਆ ਝੀਲ ਦੇ ਹੇਠਾਂ ਇੱਕ ਭੂਮੀਗਤ ਨਹਿਰ ਹੈ ਇਸ ਨਹਿਰ ਕਾਰਨ ਕਦੇ-ਕਦੇ ਇਹ ਪੂਰੀ ਤਰ੍ਹਾਂ ਖਾਲੀ ਹੋ ਜਾਂਦੀ ਹੈ
ਤਿੱਬਤ ਦੇ ਬਰਫੀਲੇ ਯੰਗਵਜੈਨ ਖੇਤਰ ‘ਚ ਇੱਕ ਗਰਮ ਪਾਣੀ ਦੀ ਝੀਲ ਹੈ 61 ਮੀਟਰ ਗਹਿਰੀ ਅਤੇ 7350 ਵਰਗਮੀਟਰ ‘ਚ ਫੈਲੀ ਇਸ ਝੀਲ ਦਾ ਤਾਪਮਾਨ 45 ਤੋਂ 57 ਡਿਗਰੀ ਸੈਂਟੀਗਰੇਡ ਤੱਕ ਰਹਿੰਦਾ ਹੈ ਏਨਾ ਜ਼ਿਆਦਾ ਤਾਪਮਾਨ ਹੋਣ ਕਾਰਨ ਤਿੱਬਤੀ ਲੋਕ ਇਸ ‘ਚ ਚਾਹ ਗਰਮ ਕਰਦੇ ਹਨ ਕੋਸਟਾਰਿਕਾ ਕੋਲ ਇੱਕ ਜਵਾਲਾਮੁਖੀ ਪਰਬਤ ਦੇ ਮੁਹਾਣੇ ਤੇ ਗਰਮ ਪਾਣੀ ਦੀ ਇੱਕ ਝੀਲ ਹੈ 37 ਏਕੜ ਜ਼ਮੀਨ ‘ਚ ਫੈਲੀ ਹੋਈ ਇਹ ਝੀਲ 1000 ਮੀਟਰ ਗਹਿਰੀ ਹੈ ਇਸ ਦੇ ਵਿੱਚੋਂ-ਵਿੱਚ ਬਣਿਆ ਹੋਇਆ 350 ਮੀਟਰ ਉੱਚਾ ਪਾਣੀ ਦਾ ਥੰਮ੍ਹ ਇਸ ਨੂੰ ਇੱਕ ਹੈਰਾਨੀਜਨਕ ਝੀਲ ਦੀ ਉਪਮਾ ਨਾਲ ਅਲੰਕ੍ਰਿਤ ਕਰਦਾ ਹੈ
ਭਾਰਤ ‘ਚ ਵੀ ਅਜਿਹੀਆਂ ਅਣਗਿਣਤ ਝੀਲਾਂ ਹਨ
ਜੋ ਸਾਰੇ ਸੰਸਾਰ ‘ਚ ਆਪਣੀਆਂ ਵਿਲੱਖਣਤਾਵਾਂ ਕਾਰਨ ਪ੍ਰਸਿੱਧ ਹਨ ਇਨ੍ਹਾਂ ‘ਚ ਰਾਜਸਥਾਨ ਦੀ ‘ਸਾਂਭਰ ਝੀਲ’ ਦੇ ਨਾਂਅ ਨਾਲ ਪ੍ਰਸਿੱਧ ਝੀਲ ਅੱਠ ਮਹੀਨੇ ‘ਚ ਦੋ ਲੱਖ ਟਨ ਲੂਣ ਦਾ ਉਤਪਾਦਨ ਕਰਦੀ ਹੈ ਪਰ ਅਗਲੇ ਚਾਰ ਮਹੀਨੇ ‘ਚ ਇਸ ਦਾ ਖਾਰਾਪਣ ਬਿਲਕੁਲ ਖਤਮ ਹੋ ਜਾਂਦਾ ਹੈ, ਵਰਖਾ ਦੇ ਦਿਨਾਂ ‘ਚ ਇਸਦਾ ਜਲ ਸ਼ੁੱਧ ਅਤੇ ਮਿੱਠਾ ਹੁੰਦਾ ਹੈ ਆਪਣੇ ਸੁਆਦ ਬਦਲਣ ਦੀ ਖਾਸੀਅਤ ਕਾਰਨ ਇਹ ਸਾਰੇ ਸੰਸਾਰ ‘ਚ ਪ੍ਰਸਿੱਧ ਹੈ
ਭਾਰਤ ਦੇ ਮਹਾਂਰਾਸ਼ਟਰ ‘ਚ ਸਥਿਤ ਅਮਰਾਵਤੀ ਦੀ ‘ਵੈਗਮਘਾਟ ਝੀਲ’ ਵੀ ਸਾਲ ਭਰ ਪਾਣੀ ਨਾਲ ਭਰੀ ਰਹਿੰਦੀ ਹੈ ਅਤੇ ਅਗਲੇ ਦੋ ਸਾਲਾਂ ਤੱਕ ਇਸ ‘ਚ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿਖਾਈ ਪੈਂਦੀ ਪਾਣੀ ਦੀ ਭਰਪੂਰਤਾ ਅਤੇ ਪਾਣੀ ਦਾ ਲੁਪਤ ਹੋ ਜਾਣਾ ਇਸ ਦੀ ਖਾਸੀਅਤ ਹੈ – ਸੁਨੀਲ ਪਰਸਾਈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.