31 ਸਾਲ ਦਾ ਸੁਨਹਿਰੀ ਸਫਰ ‘ਜੰਗਲ ’ਚ ਮੰਗਲ’-ਸੰਪਾਦਕੀ
ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ (ਹਰਿਆਣਾ) MSG DSS Editorial
ਡੇਰਾ ਸੱਚਾ ਸੌਦਾ ਅੱਜ ਪੂਰੀ ਦੁਨੀਆਂ ’ਚ ਰੂਹਾਨੀਅਤ ਅਤੇ ਇਨਸਾਨੀਅਤ ਦੇ ਕੇਂਦਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਇੱਥੇ ਅਸੀਂ ਗੱਲ ਕਰ ਰਹੇ ਹਾਂ ‘ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ (ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ) ਸਰਸਾ ਦੀ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ (ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ) ਸਰਸਾ ਭਾਵ ਇਸ ਪਾਵਨ ਦਰਬਾਰ ਦਾ 31 ਸਾਲ ਦਾ ਸੁਨਹਿਰਾ ਸਫਰ ਬਹੁਤ ਹੀ ਅਦਭੁੱਤ ਤੇ ਬਹੁਤ ਹੀ ਦਿਲਚਸਪ ਹੈ ਡੇਰਾ ਸੱਚਾ ਸੌਦਾ ਅੱਜ ਪੂਰੇ ਸੰਸਾਰ ’ਚ ਕਿਸੇ ਵੀ ਪਹਿਚਾਣ ਦਾ ਮੋਹਤਾਜ ਨਹੀਂ ਹੈ।
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਨੇ 29 ਅਪਰੈਲ 1948 ’ਚ ਸਰਸਾ ਸ਼ਹਿਰ ਤੋਂ ਕਰੀਬ 2 ਕਿੱਲੋਮੀਟਰ ਦੀ ਦੂਰੀ ’ਤੇ ਬੇਗੂ ਰੋਡ ਸ਼ਾਹ ਸਤਿਨਾਮ ਸਿੰਘ ਜੀ ਮਾਰਗ ’ਤੇ ਡੇਰਾ ਸੱਚਾ ਸੌਦਾ ਦੀ ਸ਼ੁੱਭ ਸਥਾਪਨਾ ਕੀਤੀ ਜੋ ਅੱਜ ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ (ਸ਼ਾਹ ਮਸਤਾਨਾ ਜੀ ਧਾਮ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪੂਜਨੀਕ ਬੇਪਰਵਾਹ ਜੀ ਨੇ ਉੁਨ੍ਹੀਂ ਦਿਨੀਂ ਸਰਸਾ ਜ਼ਿਲ੍ਹੇ ਦੇ ਪਿੰਡ ਨੇਜਾਖੇੜਾ (ਨੇਜੀਆ) ’ਚ ਵੀ ਇੱਕ ਦਰਬਾਰ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਤਿਲੋਕ ਧੁਰਧਾਮ-ਦਮਦਮਾਂ ਸਾਹਿਬ ਸਥਾਪਿਤ ਕੀਤਾ। Editorial In Punjabi
ਪੂਜਨੀਕ ਸਾਈਂ ਜੀ ਉੱਥੇ (ਦਰਬਾਰ ’ਚ) ਅਕਸਰ ਸਤਿਸੰਗ ਕਰਨ ਲਈ ਜਾਇਆ ਕਰਦੇ ਸਨ ਪੂਜਨੀਕ ਬੇਪਰਵਾਹ ਜੀ ਆਮ ਤੌਰ ’ਤੇ ਪੈਦਲ ਹੀ ਜਾਇਆ ਕਰਦੇ ਸਨ ਤਾਂ ਉਸ ਸਾਰੇ ਰਸਤੇ ’ਚ ਉਨ੍ਹਾਂ ਦਿਨਾਂ ’ਚ ਉੱਥੇ ਚਾਰੇ ਪਾਸੇ ਬਾਲੂ ਰੇਤ ਦੇ ਟਿੱਬੇ ਹੋਇਆ ਕਰਦੇ ਸਨ (ਪੂਜਨੀਕ ਸਾਈਂ ਜੀ ਸ਼ਾਹ ਮਸਤਾਨਾ ਜੀ ਧਾਮ ਤੋਂ ਨੇਜੀਆ ਬਾਲੂ ਰੇਤ ਦੇ ਉਨ੍ਹਾਂ ਉੱਚੇ-ਉੱਚੇ ਟਿੱਬਿਆਂ ’ਚੋਂ ਆਮ ਤੌਰ ’ਤੇ ਪੈਦਲ ਹੀ ਆਇਆ-ਜਾਇਆ ਕਰਦੇ ਸਨ) ਆਵਾਜਾਈ ਦੀ ਸਹੂਲੀਅਤ ਨਹੀਂ ਹੋਇਆ ਕਰਦੀ ਸੀ ਲੋਕ ਵੀ ਆਮ ਤੌਰ ’ਤੇ ਪੈਦਲ ਜਾਂ ਆਪਣੇ ਊਠਾਂ ’ਤੇ ਹੀ ਆਇਆ-ਜਾਇਆ ਕਰਦੇ ਸਨ।
ਪੂਜਨੀਕ ਬੇਪਰਵਾਹ ਜੀ ਜਦੋਂ ਵੀ ਇੱਧਰ ਆਉਂਦੇ-ਜਾਂਦੇ ਤਾਂ ਉਨ੍ਹਾਂ 20-20, 25-25 ਫੁੱਟ ਉੱਚੇ ਰੇਤੀਲੇ ਟਿੱਬਿਆਂ ਨੂੰ ਬੜੀ ਉਤਸੁਕਤਾ ਨਾਲ ਨਿਹਾਰਦੇ ਇੱਕ ਵਾਰ ਆਪ ਜੀ ਜਦੋਂ ਉਨ੍ਹਾਂ ਟਿੱਬਿਆਂ ’ਚੋਂ ਜਾ ਰਹੇ ਸਨ ਤਾਂ ਆਪ ਜੀ ਉੱਥੇ ਇੱਕ ਬਹੁਤ ਉੱਚੇ ਟਿੱਬੇ ’ਤੇ ਚੜ੍ਹ ਕੇ ਬੈਠ ਗਏ ਅਤੇ ਜੋ ਸੇਵਾਦਾਰ ਆਪ ਜੀ ਦੇ ਨਾਲ ਸਨ ਉਹ ਵੀ ਆਪ ਜੀ ਦੀ ਪਵਿੱਤਰ ਹਜ਼ੂਰੀ ’ਚ ਜਾ ਕੇ ਬੈਠ ਗਏ ਪੂਜਨੀਕ ਸਾਈਂ ਜੀ ਨੇ ਸਾਰਿਆਂ ਨੂੰ ਸਿਮਰਨ ਕਰਨ ਦਾ ਬਚਨ ਫ਼ਰਮਾਇਆ ਉਪਰੰਤ ਥੋੜ੍ਹੀ ਦੇਰ ਬਾਅਦ ਤਾੜੀ ਮਾਰ ਕੇ ਹੱਸਦੇ ਹੋਏ ਪਵਿੱਤਰ ਮੁੱਖ ਤੋਂ ਫ਼ਰਮਾਇਆ ਕਿ ‘‘ਵਾਹ ਭਈ ਵਾਹ, ਇਤਨੀ ਸੰਗਤ! ਥਾਲੀ ਫੇਕੋਂ ਤੋ (ਸਰਸਾ ਤੋਂ ਨੇਜੀਆ ਤੱਕ) ਨੀਚੇ ਨਾ ਗਿਰੇ ਯਹਾਂ ਬਾਗ-ਬਹਾਰੀ ਲੱਗੇਗੀ।
ਫਲ ਔਰ ਦੁਨੀਆਂ-ਜਹਾਨ ਕੇ ਮੇਵੇ ਪੈਦਾ ਹੋਂਗੇ’’ ਕੁਝ ਜ਼ਿੰਮੀਦਾਰ ਭਾਈ ਜੋ ਉਸ ਸਮੇਂ ਉੱਥੇ ਆਸ-ਪਾਸ ਆਪਣੇ ਖੇਤਾਂ ’ਚ ਜੋ ਆਪਣੇ ਖੇਤੀ ਦਾ ਕੰਮ ਕਰ ਰਹੇ ਸਨ, ਉਹ ਵੀ ਆਪ ਜੀ ਦੇ ਦਰਸ਼ਨ ਕਰਨ ਲਈ ਉੱਥੇ ਆ ਕੇ ਬੈਠ ਗਏ ਸਨ ਕਹਿਣ ਲੱਗੇ, ਸਾਈਂ ਜੀ, ਸਾਨੂੰ ਤਾਂ ਕੁਝ ਦਿਖਦਾ ਨਹੀਂ! ਇੱਥੋਂ ਦੂਰ-ਦੂਰ ਤੱਕ ਰੇਤ ਹੀ ਰੇਤ ਨਜ਼ਰ ਆਉਂਦੀ ਹੈ ਅਤੇ ਕੋਈ ਪੰਛੀ, ਪਰਿੰਦਾ ਵੀ ਕਿਤੇ ਨਜ਼ਰ ਨਹੀਂ ਆਉਂਦਾ ਸਾਈਂ ਜੀ ਨੇ ਫ਼ਰਮਾਇਆ ਕਿ ‘‘ਭਾਗੋਂ ਵਾਲੇ ਹੀ ਦੇਖੇਂਗੇ!’’। ਉਹ ਰੇਤ ਦਾ ਬਹੁਤ ਉੱਚਾ ਟਿੱਬਾ ਉੱਥੇ ਹੀ ਸੀ ਜਿੱਥੇ ਅੱਜ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਤੇਰਾਵਾਸ ਬਣਿਆ ਹੋਇਆ ਹੈ।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਉਨ੍ਹਾਂ ਹੀ ਰੇਤ ਦੇ ਉੱਚੇ ਟਿੱਬਿਆਂ ਨੂੰ ਦੇਖ ਕੇ ਬਚਨ ਫ਼ਰਮਾਇਆ ਕਿ ‘‘ਇੱਥੇ ਆਲੀਸ਼ਾਨ ਦਰਬਾਰ ਬਣੇਗਾ, ਦੁੁਨੀਆਂ ਖੜ੍ਹ-ਖੜ੍ਹ ਕੇ ਦੇਖੇਗੀ’’। ਸਮੇਂ ਦੇ ਅਨੁਸਾਰ ਸਾਧ-ਸੰਗਤ ਐਨੀ ਜ਼ਿਆਦਾ (ਭਾਵ ਹਜ਼ਾਰਾਂ ਤੋਂ ਵੱਧ ਕੇ ਲੱਖਾਂ ’ਚ) ਹੋ ਗਈ ਕਿ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਬਹੁਤ ਛੋਟਾ ਮਹਿਸੂਸ ਹੋਣ ਲੱਗਾ, ਤਾਂ ਇੱਕ ਵੱਡੇ ਦਰਬਾਰ (ਡੇਰੇ) ਦੀ ਸਖ਼ਤ ਜ਼ਰੂਰਤ ਮਹਿਸੂਸ ਹੋਈ ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਮੌਜੂਦਾ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਤੌਰ ਤੀਜੇ ਗੁਰੂ ਬਿਰਾਜਮਾਨ ਕਰ ਦਿੱਤਾ ਸੀ ਸੰਨ 1993 ਦਾ ਸਾਲ ਆ ਗਿਆ।
ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿੰਮੇਵਾਰ-ਸੇਵਾਦਾਰਾਂ ਨੂੰ ਆਪਣੇ ਮੁਰਸ਼ਿਦ-ਪਿਆਰੇ ਦੇ ਪਾਵਨ ਆਦੇਸ਼ ਅਨੁਸਾਰ ਉਨ੍ਹਾਂ ਸਾਰੇ ਟਿੱਬਿਆਂ ਨੂੰ ਖਰੀਦਣ ਦਾ ਹੁਕਮ ਫ਼ਰਮਾਇਆ ਪਵਿੱਤਰ ਆਦੇਸ਼ ’ਤੇ ਫੁੱਲ ਚੜ੍ਹਾਏ ਗਏ ਅਤੇ ਜ਼ਿਆਦਾ ਤੋਂ ਜਿਆਦਾ ਉਨ੍ਹਾਂ ਟਿੱਬਿਆਂ ਨੂੰ ਮੂੰਹ ਮੰਗੀ ਕੀਮਤ ਅਦਾ ਕਰਕੇ ਖਰੀਦ ਲਿਆ ਗਿਆ ਹੁਣ ਐਨੇ ਉੱਚੇ ਟਿੱਬੇ ‘ਕਿੱਥੇ ਅਤੇ ਕਿਵੇਂ ਖਪਣਗੇ, ਇਹ ਸਵਾਲ ਉਨ੍ਹਾਂ ਸੇਵਾਦਾਰਾਂ ਲਈ ਇੱਕ ਅਬੁੱਝ ਬੁਝਾਰਤ ਦੇ ਸਮਾਨ ਸੀ ਪੂਜਨੀਕ ਗੁਰੂ ਜੀ ਨੇ ਸਰਸਾ ਸ਼ਹਿਰ ਤੋਂ ਥੋੜ੍ਹੀ ਦੂਰੀ ’ਤੇ ਹੀ ਇੱਕ ਭੱਠੇ ਵਾਲੀ ਜ਼ਮੀਨ ਨੂੰ ਖਰੀਦਣ ਦਾ ਆਦੇਸ਼ ਫ਼ਰਮਾਇਆ ਜੋ 15-15, 20-20 ਫੁੱਟ ਡੂੰਘੇ ਖੱਡਿਆਂ ਦੇ ਰੂਪ ਵਿੱਚ ਸੀ।
ਉਸੇ ਸਾਲ ਮਈ-ਜੂਨ ਦੇ ਮਹੀਨਿਆਂ ’ਚ ਰੇਤ ਦੇ ਟਿੱਬਿਆਂ ਨੂੰ ਚੁੱਕਣ ਦੀ ਖੂਬ ਜ਼ੋਰ-ਸ਼ੋਰ ਨਾਲ ਦਿਨ-ਰਾਤ ਸੇਵਾ ਚੱਲੀ ਪੂਜਨੀਕ ਗੁਰੂ ਜੀ ਨੇ ਟਿੱਬੇ ਚੁੱਕਣ ਦੀ ਇਸ ਪਰਮਾਰਥੀ ਸੇਵਾ ਦਾ ਸ਼ੁੱਭ ਆਰੰਭ 24 ਮਈ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪਹਿਲਾ ਟੱਕ ਲਗਾ ਕੇ ਕੀਤਾ ਸੀ ਹਜ਼ਾਰਾਂ ਸੇਵਾਦਾਰਾਂ ਨੇ ਆਪਣੇ ਟਰੈਕਟਰ-ਟਰਾਲੀਆਂ, ਟਰੱਕਾਂ ਆਦਿ ਸਾਧਨਾਂ ਨਾਲ ਇਸ ਪਰਮਾਰਥੀ ਸੇਵਾ ’ਚ ਰਾਤ-ਦਿਨ ਇੱਕ ਕਰਦੇ ਹੋਏ ਤਨੋਂ-ਮਨੋਂ (ਦਿਲੋਜਾਨ ਨਾਲ) ਸੇਵਾ ਕੀਤੀ ਦੇਖਦੇ ਹੀ ਦੇਖਦੇ ਟਿੱਬੇ ਉੱਠਣ ਲੱਗੇ ਅਤੇ ਉੱਧਰ ਡੂੰਘੇ ਖੱਡੇ ਭਰਨ ਲੱਗੇ ਇਸ ਤਰ੍ਹਾਂ ਦੋਵੇੇਂ ਥਾਵਾਂ ਸਮਤਲ (ਪੱਧਰ) ਹੋ ਗਈਆਂ।
ਪੂਜਨੀਕ ਗੁਰੂ ਜੀ ਨੇ ਟਿੱਬਿਆਂ ਵਾਲੀ (ਪੱਧਰ ਹੋਈ) ਥਾਂ ’ਤੇ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ (ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ) ਦੀ ਸ਼ੁੱਭ ਸਥਾਪਨਾ ਕੀਤੀ ਇੱਥੇ ਕਈ ਏਕੜ ’ਚ ਇੱਕ ਵਿਸ਼ਾਲ ਸਤਿਸੰਗ ਪੰਡਾਲ ਬਣਾਇਆ ਗਿਆ ਅਤੇ ਪੰਡਾਲ ’ਚ ਬਹੁਤ ਵੱਡਾ ਸ਼ੈੱਡ, ਇੱਕ ਬਹੁਤ ਵੱਡਾ ਸੱਚਖੰਡ ਹਾਲ ਅਤੇ ਸ਼ਾਹੀ ਕੰਟੀਨਾਂ ਬਣਵਾ ਕੇ ਸਾਧ-ਸੰਗਤ (ਭੈਣਾਂ-ਭਾਈਆਂ) ਲਈ ਖਾਣ-ਪੀਣ, ਬੈਠਣ ਅਤੇ ਆਰਾਮ ਕਰਨ ਦੀ ਵੱਖ-ਵੱਖ ਸ਼ਾਨਦਾਰ ਸਹੂਲਤ ਪ੍ਰਦਾਨ ਕੀਤੀ ਗਈ ਹੈ ਤੇਰਾਵਾਸ ਦਾ ਸ਼ੁੱਭ ਮਹੂਰਤ ਪੂਜਨੀਕ ਗੁਰੂ ਜੀ ਨੇ ਜਿੱਥੇ ਉਸ ਸਾਲ ਅਗਸਤ ਮਹੀਨੇ ’ਚ ਭਾਵ 15 ਅਗਸਤ ਨੂੰ ਕੀਤਾ।
ਉੱਥੇ ਹੀ 31 ਅਕਤੂਬਰ ਐਤਵਾਰ ਨੂੰ ਵਿਸ਼ਾਲ ਮਹਾਂਵਾਰੀ ਸਤਿਸੰਗ ਫ਼ਰਮਾ ਕੇ ਇਹ ਪਵਿੱਤਰ ਦਰਬਾਰ ਸਾਧ-ਸੰਗਤ ਦੀ ਸੇਵਾ ’ਚ ਅਰਪਣ ਕਰ ਦਿੱਤਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਬਚਨਾਂ ਦੇ ਅਨੁਸਾਰ ਇਹ ਪਾਵਨ ਆਲੀਸ਼ਾਨ ਦਰਬਾਰ ਅੱਜ ਦੇਸ਼ ਤੇ ਦੁਨੀਆਂ ਦੇ ਕਰੋੜਾਂ ਲੋਕਾਂ (ਸੱਤ ਕਰੋੜ ਤੋਂ ਵੀ ਜ਼ਿਆਦਾ ਸਾਧ-ਸੰਗਤ) ਦੀ ਆਸਥਾ ਦਾ ਮਹਾਂ-ਪਵਿੱਤਰ ਕੇਂਦਰ ਬਣਿਆ ਹੋਇਆ ਹੈ ਪੂਜਨੀਕ ਮੌਜੂਦਾ ਗੁਰੂ ਜੀ ਦੀ ਪਾਕ-ਪਵਿੱਤਰ ਪ੍ਰੇਰਣਾ ਅਨੁਸਾਰ ਇੱਥੇ ਉਨ੍ਹਾਂ ਰੇਤਲੀ ਟਿੱਬਿਆਂ ਵਾਲੀ ਜ਼ਮੀਨ ਨੂੰ ਇਸ ਤਰ੍ਹਾਂ ਦਾ ਉਪਜਾਊ ਬਣਾ ਦਿੱਤਾ ਗਿਆ ਹੈ।
ਕਿ ਉਹ ਕਿਹੜਾ ਮੇਵਾ, ਫਲ, ਸਬਜ਼ੀਆਂ, ਫਸਲਾਂ ਹਨ ਜੋ ਇੱਥੇ ਪੈਦਾ ਨਹੀਂ ਹੁੰਦੀਆਂ ਅਤੇ ਉਪਰੋਕਤ ਬੇਪਰਵਾਹੀ ਬਚਨਾਂ ਦੇ ਅਨੁਸਾਰ ਭੰਡਾਰਿਆਂ ’ਤੇ ਕਰੋੜਾਂ ਦੀ ਗਿਣਤੀ ਵਿੱਚ ਸਾਧ-ਸੰਗਤ ਦੇਸ਼-ਵਿਦੇਸ਼ ਤੋਂ ਇੱਥੇ ਪਹੁੰਚਦੀ ਹੈ ਕਈ-ਕਈ ਕਿਲੋਮੀਟਰ ਤੱਕ ਲੰਮੀਆਂ-ਲੰਮੀਆਂ ਲਾਈਨਾਂ ਅਤੇ ਵੱਡੇ-ਵੱਡੇ (ਲੰਮੇ-ਲੰਮੇ) ਜਾਮ ਲੱਗ ਜਾਂਦੇ ਹਨ ਅਤੇ ਪੂਜਨੀਕ ਬੇਪਰਵਾਹ ਜੀ ਦੇ ਬਚਨਾਂ ਅਨੁਸਾਰ ਥਾਲੀ ਵੀ ਕਈ-ਕਈ ਕਿਲੋਮੀਟਰ ਹੇਠਾਂ ਨਹੀਂ ਡਿੱਗਦੀ। ਪੂਜਨੀਕ ਗੁਰੂ ਜੀ ਨੇ ਆਪਣੇ ਪਾਕ-ਪਵਿੱਤਰ ਰਹਿਮੋ-ਕਰਮ ਨਾਲ ਇੱਥੇ ਜੰਗਲ ’ਚ ਅਜਿਹਾ ਮੰਗਲ ਕਰ ਦਿਖਾਇਆ ਕਿ ਜੰਗਲ ’ਚ ਮੰਗਲ ਵਾਲੀ ਮਿਸਾਲ ਪ੍ਰਤੱਖ ਹੈ।
ਦੁਨੀਆਂ ਇਸ ਚਮਤਕਾਰ ਨੂੰ ਦੇਖ ਕੇ ਦੰਦਾਂ ਹੇਠ ਉਂਗਲ ਦਬਾਉਣ ਨੂੰ ਮਜਬੂਰ ਹੋ ਜਾਂਦੀ ਹੈ ਕਿ ਜਿੱਥੇ ਬਾਲੂ ਰੇਤ ਦੇ ਉੱਚੇ-ਉੱਚੇ ਟਿੱਬੇ ਹੋਇਆ ਕਰਦੇ ਸਨ, ਪਰ ਅੱਜ ਉੱਥੇ ਹੀ ਇੱਕ ਦੂਜੇ ਤੋਂ ਵੱਧ ਕੇ ਵੱਡੇ ਅਜੂਬੇ ਭਾਵ ਆਲੀਸ਼ਾਨ ਤੋਂ ਆਲੀਸ਼ਾਨ ਉੱਚੀਆਂ-ਉੱਚੀਆਂ ਇਮਾਰਤਾਂ ਨਜ਼ਰ ਆ ਰਹੀਆਂ ਹਨ, ਜੋ ਕਿ ਇੱਕ ਅਟੱਲ ਸੱਚਾਈ ਹੈ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਬਣੇ ਨੂੰ ਅੱਜ 31 ਸਾਲ ਪੂਰੇ ਹੋ ਗਏ ਹਨ ਅੱਜ ਇਹ ਡੇਰਾ ਸੱਚਾ ਸੌਦਾ ਦਰਬਾਰ ਸਰਵ-ਧਰਮ ਸੰਗਮ ਦੀ ਪ੍ਰਤੱਖ ਮਿਸਾਲ ਹੈ ਅਤੇ ਪੂਰੀ ਦੁਨੀਆਂ ਦੀ ਆਸਥਾ ਦਾ ਵੱਡਾ ਕੇਂਦਰ ਹੈ।
‘‘ਕਹਿਬੇ ਕੋ ਸ਼ੋਭਾ ਨਹੀਂ ਦੇਖ ਹੀ ਪ੍ਰਵਾਨ’’